15.31C Vancouver
ADS

Sep 14, 2020 11:16 PM -

ਬਲੌਕ ਕਿਊਬੈਕੁਆ ਦਾ ਸਟਾਫ਼ਰ ਕੋਵਿਡ-19 ਤੋਂ ਪੀੜਤ, ਪਾਰਟੀ ਲੀਡਰ ਸਮੇਤ ਸਾਰਾ ਕੌਕਸ ਕਰ ਰਿਹਾ ਸੈਲਫ-ਆਈਸੋਲੇਟ

Share On
bloc-quebecois-leader-and-caucus-isolating-after-staffer-catches-covid-19
Bloc Quebecois Leader Yves-Francois Blanchet rises during a sitting of the Special Committee on the COVID-19 Pandemic in the House of Commons in Ottawa, Wednesday, Aug. 12, 2020. THE CANADIAN PRESS/Adrian Wyld

ਬਲੌਕ ਕਿਊਬੈਕੁਆ ਕੌਕਸ ਦੇ ਸਾਰੇ ਮੈਂਬਰ ਕੋਵਿਡ-19 ਲੌਕਡਾਊਨ 'ਚ ਹਨ ਅਤੇ ਖੁਦ ਨੂੰ ਇਕੱਲੇ 'ਚ ਰੱਖ ਰਹੇ ਹਨ।

ਇਨ੍ਹਾਂ ਮੈਂਬਰਾਂ 'ਚ ਪਾਰਟੀ ਲੀਡਰ ਈਵ ਫ੍ਰਾਂਸੂਆ ਬਲਾਨਸ਼ੇ ਵੀ ਸ਼ਾਮਿਲ ਹਨ।

ਪਾਰਟੀ ਵੱਲੋਂ ਜਾਰੀ ਇੱਕ ਬਿਆਨ 'ਚ ਦੱਸਿਆ ਗਿਆ ਕਿ ਇੱਕ ਸਟਾਫ਼ਰ ਨੂੰ ਪਾਜ਼ਿਟਿਵ ਪਾਇਆ ਗਿਆ ਹੈ।

ਹਾਲ ਦੇ ਦਿਨਾਂ 'ਚ ਪਾਰਟੀ ਦੀ ਪੂਰੀ ਕੌਕਸ ਦੀ ਬੈਠਕ ਹੋਈ ਸੀ।

ਪਾਰਟੀ ਦੀ ਬੁਲਾਰੀ ਕੈਰੋਲੇਨ ਲੈਂਡਰੀ ਨੇ ਦੱਸਿਆ ਕਿ ਸਾਰੇ ਪ੍ਰਭਾਵਿਤ ਹੋਣ ਦੇ ਸ਼ੱਕੀ ਮੈਂਬਰਾਂ ਦੀ ਸਕ੍ਰੀਨਿੰਗ ਕੀਤੀ ਜਾਵੇਗੀ, ਅਤੇ ਲੋਕ ਸਿਹਤ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ।

ਇਹ ਖਬਰ ਉਸ ਵੇਲੇ ਉਜਾਗਰ ਹੋਈ ਹੈ ਜਦ ਹਾਊਸ ਆਫ਼ ਕਾਮਨਜ਼ 'ਚ ਕੰਮ ਦੇ ਦੁਬਾਰਾ ਸ਼ੁਰੂ ਹੋਣ 'ਤੇ ਅੱਗੇ ਕਿਸ ਪ੍ਰਕਾਰ ਵਧਣਾ ਹੈ, ਇਸ ਸੰਬੰਧੀ ਵਿਚਾਰ ਚਰਚਾ ਜਾਰੀ ਹੈ।

Latest news

30-year-old-womans-death-in-fort-st-james-deemed-suspicious-rcmp-investigating
Punjabi

ਫੋਰਟ ਸੇਂਟ ਜੇਮਜ਼ ’ਚ 30 ਸਾਲਾ ਮਹਿਲਾ ਦੀ ਮੌਤ ਸ਼ੱਕੀ, RCMP ਵੱਲੋਂ ਕੀਤੀ ਜਾ ਰਹੀ ਜਾਂਚ

ਬੀਸੀ ਆਰ.ਸੀ.ਐਮ.ਪੀ. ਦੀ ਮੇਜਰ ਕ੍ਰਾਈਮ ਯੂਨਿਟ ਨੇ ਫੋਰਟ ਸੇਂਟ ਜੇਮਜ਼ ਵਿਚ ਇੱਕ 30 ਸਾਲਾ ਮਹਿਲਾ ਦੀ ਮੌਤ ਨੂੰ ਸ਼ੱਕੀ ਕਰਾਰ ਦਿੱਤਾ ਹੈ, ਜਿਸ ਦੀ ਪਛਾਣ Dayna Monk ਵਜੋਂ ਸਾਹਮਣੇ ਆਈ ਹੈ। ਇਸ ਮਾਮਲੇ ਵਿਚ ਜਾਂਚ ਲਈ ਜਨਤਾ ਪਾਸੋਂ ਮਦਦ ਦੀ ਅਪੀਲ ਕੀਤੀ ਗਈ ਹੈ।
david-eby-instructs-ndp-to-be-ready-for-the-election
Punjabi

ਡੇਵਿਡ ਈਬੀ ਨੇ NDP ਨੂੰ ਚੋਣਾਂ ਲਈ ਤਿਆਰ ਰਹਿਣ ਦੇ ਦਿੱਤੇ ਨਿਰਦੇਸ਼

ਬੀ. ਸੀ. ਵਿਚ ਸੂਬਾਈ ਚੋਣਾਂ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਹਨ। ਪ੍ਰੀਮੀਅਰ ਡੇਵਿਡ ਈਬੀ ਨੇ ਅਮਰੀਕਾ ਨਾਲ ਚੱਲ ਰਹੀ ਟਰੇਡ ਵਾਰ ਦੇ ਮੱਦੇਨਜ਼ਰ ਆਪਣੀ ਪਾਰਟੀ ਦੇ ਵਿਧਾਇਕਾਂ ਨੂੰ ਚੋਣਾਂ ਲਈ ਤਿਆਰ ਰਹਿਣ ਲਈ ਕਿਹਾ ਹੈ, ਹਾਲਾਂਕਿ ਉਨ੍ਹਾਂ ਨੇ ਅਜੇ ਚੋਣਾਂ ਦੀ ਕਿਸੇ ਪੱਕੀ ਤਾਰੀਖ਼ ਦਾ ਐਲਾਨ ਨਹੀਂ ਕੀਤਾ। ਇੱਕ ਪ੍ਰੈੱਸ ਕਾਨਫਰੰਸ ਦੌਰਾਨ ਪ੍ਰੀਮੀਅਰ ਨੇ ਦੱਸਿਆ ਕਿ ਉਨ੍ਹਾਂ ਨੇ ਇਲੈਕਸ਼ਨਜ਼ ਬੀ.ਸੀ. ਅਤੇ ਐਨ.ਡੀ.ਪੀ. ਕਾਕਸ ਦੋਵਾਂ ਨੂੰ ਤਿਆਰੀਆਂ ਰੱਖਣ ਲਈ ਕਿਹਾ ਹੈ।
surrey-mayor-brenda-locke-slams-release-of-high-risk-offenders
Punjabi

ਸਰੀ ਮੇਅਰ ਬ੍ਰੈਂਡਾ ਲੌਕ ਨੇ ਹਾਈ-ਰਿਸਕ ਅਪਰਾਧੀਆਂ ਦੀ ਰਿਹਾਈ ’ਤੇ ਜਤਾਈ ਸਖ਼ਤ ਨਾਰਾਜ਼ਗੀ

ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਪਿਛਲੇ ਮਹਿਜ਼ ਦੋ ਦਿਨਾਂ ਦੇ ਅੰਦਰ ਦੋ ਹਾਈ ਰਿਸਕ ਕ੍ਰਿਮੀਨਲਸ ਨੂੰ ਸ਼ਹਿਰ ਵਿਚ ਰਿਲੀਜ਼ ਕੀਤੇ ਜਾਣ 'ਤੇ ਸਖ਼ਤ ਨਾਰਾਜ਼ਗੀ ਜਤਾਈ ਹੈ। ਮੇਅਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਲਜ਼ਮਾਂ ਨੂੰ ਰਿਹਾਅ ਕਰਕੇ ਸਰੀ ਵਿਚ ਰਹਿਣ ਲਈ ਛੱਡਣਾ ਬਿਲਕੁਲ ਨਾ-ਬਰਦਾਸ਼ਤਯੋਗ ਹੈ। ਸਰੀ ਪੁਲਿਸ ਸਰਵਿਸ ਵੱਲੋਂ ਜਨਤਕ ਚਿਤਾਵਨੀ ਜਾਰੀ ਕੀਤੇ ਜਾਣ ਤੋਂ ਬਾਅਦ ਲੌਕ ਨੇ ਇੱਕ ਬਿਆਨ ਵਿਚ ਕਿਹਾ ਕਿ ਜੋਨਾਥਨ ਮੁਜ਼ਿਚਕਾ ਅਤੇ ਸਕਾਈਲਰ ਪੈਲੇਟੀਅਰ ਵਰਗੇ ਹਿੰਸਕ ਪਿਛੋਕੜ ਵਾਲੇ ਅਪਰਾਧੀਆਂ ਦਾ ਸਰੀ ਵਿਚ ਕੋਈ ਸਵਾਗਤ ਨਹੀਂ ਹੈ।
poilievre-calls-on-carney-to-clarify-canada-eu-talks
Punjabi

ਪੌਲੀਐਵ ਨੇ ਕਾਰਨੀ ਤੋਂ ਕੈਨੇਡਾ-ਈ.ਯੂ. ਗੱਲਬਾਤ ’ਤੇ ਮੰਗਿਆ ਸਪੱਸ਼ਟੀਕਰਨ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਯੂਰਪੀ ਯੂਨੀਅਨ ਨਾਲ ਸਹਿਯੋਗੀ ਮੈਂਬਰਸ਼ਿਪ, ਵਿਲੱਖਣ ਗਠਜੋੜ ਜਾਂ ਜਿਸ ਵੀ ਚੀਜ਼ ਲਈ ਗੱਲ ਚੱਲ ਰਹੀ ਹੈ ਉਸ ਬਾਰੇ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। ਵਿਰੋਧੀ ਧਿਰ ਦੇ ਲੀਡਰ ਨੇ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਦੀ ਸਥਿਤੀ ਬਿਲਕੁਲ ਸਪੱਸ਼ਟ ਹੈ ਅਸੀਂ ਯੂਰਪ ਨਾਲ ਦਹਾਕਿਆਂ ਪੁਰਾਣੇ ਫਰੀ ਟਰੇਡ ਅਤੇ ਨੈਟੋ ਗੱਠਜੋੜ ਦਾ ਪੂਰਾ ਸਮਰਥਨ ਕਰਦੇ ਹਾਂ ਪਰ ਪਾਰਟੀ ਕੈਨੇਡੀਅਨ 'ਤੇ ਕੋਈ ਵੀ ਯੂਰਪੀ ਟੈਕਸ, ਕਾਨੂੰਨ ਜਾਂ ਓਪਨ ਬਾਰਡਰ ਇਮੀਗ੍ਰੇਸ਼ਨ ਪਾਲਿਸੀ ਥੋਪਣ ਦੇ ਸਖ਼ਤ ਖ਼ਿਲਾਫ਼ ਹੈ।
north-island-college-campus-attack-leaves-two-injured
Punjabi

ਨੌਰਥ ਆਈਲੈਂਡ ਕਾਲਜ ਕੈਂਪਸ ’ਚ ਹਮਲਾ, ਦੋ ਵਿਅਕਤੀ ਜ਼ਖਮੀ

ਬੀ.ਸੀ. ਦੇ ਕੋਮੋਕਸ ਵੈਲੀ ਵਿਖੇ ਨੌਰਥ ਆਈਲੈਂਡ ਕਾਲਜ ਦੇ ਕੈਂਪਸ ਵਿਚ ਇੱਕ ਹਮਲੇ ਦੀ ਘਟਨਾ ਵਾਪਰੀ ਹੈ, ਜਿਸ ਵਿਚ ਦੋ ਲੋਕ ਜ਼ਖਮੀ ਹੋਏ ਹਨ। ਪੁਲਿਸ ਮੁਤਾਬਕ, ਰਾਤ ਕਰੀਬ 12:53 ਵਜੇ ਕਾਲਜ ਦੀ ਇੱਕ ਰਿਹਾਇਸ਼ੀ ਇਮਾਰਤ ਵਿਚ ਤੇਜ਼ਧਾਰ ਹਥਿਆਰ ਨਾਲ ਹਮਲਾ ਹੋਣ ਦੀਆਂ ਕਈ ਰਿਪੋਰਟਸ ਮਿਲੀਆਂ, ਜਿਥੇ ਮੌਕੇ 'ਤੇ ਪਹੁੰਚੇ ਫਰੰਟ ਲਾਈਨ ਔਫੀਸਰ ਨੂੰ ਦੋ ਨੌਜਵਾਨ ਜ਼ਖਮੀ ਹਾਲਤ ਵਿਚ ਮਿਲੇ ਅਤੇ ਸ਼ੱਕੀ ਦੀ ਪਛਾਣ ਕਰਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link