17.72C Vancouver
ADS

May 11, 2020 7:28 PM -

ਬ੍ਰਿਟਿਸ਼ ਕੋਲੰਬੀਆ: ਇਮਰਜਿੰਗ ਇਕਾਨਮੀ ਟਾਸਕ ਫੋਰਸ ਦੀ ਰਿਪੋਰਟ ਰਿਲੀਜ਼

Share On
british-columbia-emerging-economy-task-force-final-report-released
A empty hallway is pictured at Eric Hamber Secondary school in Vancouver, B.C. Monday, March 23, 2020. Bored and isolated students are spending too many hours online and some have started using more substances, but all students will need extra emotional support when classes resume, says a psychiatrist who specializes in youth mental health. THE CANADIAN PRESS/Jonathan Hayward

ਇਮਰਜਿੰਗ ਇਕਾਨਮੀ ਟਾਸਕ ਫੋਰਸ (Emerging Economy Task Force) ਦੀ ਫਾਈਨਲ ਰਿਪੋਰਟ ਅਨੁਸਾਰ, ਬੀ.ਸੀ. ਇੱਕ ਬੇਹਤਰ ਮੁਕਾਮ 'ਤੇ ਹੈ, ਜਿਸਦੇ ਨਾਲ ਸੂਬੇ ਲਈ ਇੱਕ ਲੰਮੇ ਸਮੇਂ ਦਾ ਨਜ਼ਰੀਆ ਰੱਖਿਆ ਜਾ ਸਕਦਾ ਹੈ।

14 ਮੈਂਬਰੀ ਟਾਸਕ ਫੋਰਸ ਨੇ 25 ਸਿਫਾਰਿਸ਼ਾਂ ਕੀਤੀਆਂ ਹਨ, ਜਿਸਦੇ ਨਾਲ ਬੀ.ਸੀ. ਨੂੰ ਅੱਗੇ ਦੇ 10 ਤੋਂ 25 ਸਾਲ ਦਰਮਿਆਨ ਗਲੋਬਲ ਟਰੈਂਡਸ ਅਤੇ ਟੈਕਨੋਲੌਜੀਕਲ ਐਡਵਾਂਸਮੈਂਟਸ ਬਾਰੇ ਧਿਆਨ ਰੱਖਣ ਸੰਬੰਧੀ ਮਦਦ ਮਿਲ ਸਕੇ।

ਇਸ ਰਿਪੋਰਟ ਆਸਰੇ ਸੂਬੇ ਦੀ ਕੋਵਿਡ-19 ਦੇ ਵਿੱਤੀ ਪ੍ਰਭਾਵਾਂ ਤੋਂ ਬਾਹਰ ਆਉਣ ਸੰਬੰਧੀ ਵੀ ਮਦਦ ਮਿਲ ਸਕੇਗੀ।


ਰਿਪੋਰਟ ਦੀਆਂ ਸਿਫਾਰਿਸ਼ਾਂ ਮੁੱਖ ਤੌਰ 'ਤੇ 5 ਤਰਜੀਹਾਂ 'ਤੇ ਨਿਰਭਰ ਹਨ:

* ਟੈਕਨੌਜਲੋਜੀ ਅਤੇ ਇਨੋਵੇਸ਼ਨ ਨੂੰ ਕਬੂਲਣਾ

* ਬੀ.ਸੀ. ਦੀ ਗਰੀਨ ਇਕਾਨਮੀ ਨੂੰ ਹੁਲਾਰਾ ਦੇਣਾ

* ਇੱਕ ਬੇਹਤਰ ਸਕਿੱਲ ਵਾਲੀ ਅਤੇ ਸਥਿਤੀਆਂ ਅਨੁਸਾਰ ਖੁਦ ਨੂੰ ਢਾਲ ਸਕਣ ਵਾਲੀ ਵਰਕਫੋਰਸ ਸਥਾਪਿਤ ਕਰਨਾ

* ਇੱਕ ਚੰਗਾ ਇਕੋਸਿਸਟਮ ਸਥਾਪਿਤ ਕਰਨਾ

* ਪਬਲਿਕ ਸੈਕਟਰ ਲੀਡਰਸ਼ਿਪ ਨੂੰ ਬੇਹਤਰ ਬਣਾਉਣਾ


ਮਾਮਲੇ ਨੂੰ ਲੈਕੇ ਮਿਨਸਟਰ ਔਫ ਜੌਬਸ, ਇਕਨਾਮਿਕ ਡਵੈਲਪਮੈਂਟ ਅਤੇ ਕੰਪਿਟਿਟਵਨੈਸ, ਮਿਸ਼ੈਲ ਮੰਗਲ ਦਾ ਕਹਿਣਾ ਹੈ ਕਿ, 'ਇਮਰਜਿੰਗ ਇਕਾਨਮੀ ਟਾਸਕ ਫੋਰਸ ਨੇ ਹਾਲ ਦੇ ਸਮੇਂ ਦੀਆਂ ਇਨੋਵੇਸ਼ਨਸ, ਉਪਭੋਗਤਾ ਰਵਈਆ ਅਤੇ ਵਿੱਤੀ ਖੇਤਰਾਂ ਦਾ ਜਾਇਜ਼ਾ ਲਿਆ, ਜਿਸਦੇ ਆਸਤੇ ਅਨੁਮਾਨ ਲਗਾਏ ਗਏ ਹਨ ਕਿ ਬੀ.ਸੀ. ਭਵਿੱਖ 'ਚ ਕਿਸ ਪਾਸੇ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਹ ਕੰਮ ਬੇਹਦ ਅਹਿਮ ਸੀ ਅਤੇ ਇਸ ਰਿਪੋਰਟ ਦੇ ਸਿੱਟੇ ਇਸਤੋਂ ਬੇਹਤਰ ਸਮੇਂ 'ਤੇ ਨਹੀਂ ਆ ਸਕਦੇ ਸਨ, ਜਦ ਬੀ.ਸੀ. ਨੂੰ ਕੋਵਿਡ-19 ਦੇ ਕਾਰਨ ਲੱਗੇ ਝਟਕੇ ਤੋਂ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਸੂਬੇ ਦੀ ਇਕਨਾਮਿਕ ਰਿਕਵਰੀ ਨੂੰ ਇਸ ਅੱਗੇ ਦੀ ਬੇਹਤਰ ਸੋਚ ਦੀ ਲੋੜ ਹੋਵੇਗੀ, ਜਿਸਦੇ ਨਾਲ ਕਿ ਪਰਿਵਾਰਾਂ ਨੂੰ ਸਹਿਯੋਗ ਪ੍ਰਦਾਨ ਕਰਨ ਲਈ ਨੌਕਰੀਆਂ ਸਥਾਪਿਤ ਕੀਤੀਆਂ ਜਾ ਸਕਣ।


Latest news

woman-robbed-in-vancouvers-marpole-area-police-seek-witnesses
Punjabi

ਵੈਨਕੂਵਰ ਦੇ ਮਾਰਪੋਲ ਇਲਾਕੇ ’ਚ ਮਹਿਲਾ ਕੋਲੋਂ ਲੁੱਟ-ਖੋਹ, ਪੁਲਿਸ ਨੇ ਚਸ਼ਮਦੀਦਾਂ ਤੋਂ ਮੰਗੀ ਮਦਦ

ਵੈਨਕੂਵਰ ਦੇ ਮਾਰਪੋਲ ਇਲਾਕੇ ਵਿਚ ਇੱਕ ਮਹਿਲਾਂ ਕੋਲੋਂ ਲੁੱਟ-ਖੋਹ ਦੀ ਵਾਰਦਾਤ ਹੋਈ ਹੈ, ਜਿਸ ਦੀ ਜਾਂਚ ਦੇ ਸਬੰਧ ਵਿਚ ਪੁਲਿਸ ਵਲੋਂ ਚਸ਼ਮਦੀਦਾਂ ਕੋਲੋਂ ਮਦਦ ਮੰਗੀ ਗਈ ਹੈ। ਪੁਲਿਸ ਅਨੁਸਾਰ, ਘਟਨਾ 27 ਅਗਸਤ ਨੂੰ ਤੜਕੇ ਲਗਭਗ 1:30 ਵਜੇ ਵਾਪਰੀ, ਮਹਿਲਾ ਦੱਖਣ-ਪੱਛਮੀ ਮਰੀਨ ਡਰਾਈਵ ਨੇੜੇ ਗ੍ਰੈਨਵਿਲ ਸਟ੍ਰੀਟ ਦੇ 8600-ਬਲਾਕ ਦੀ ਵੈਸਟ ਲੇਨ ਵਿਚ ਪੈਦਲ ਜਾ ਰਹੀ ਸੀ, ਜਿਸ ਦੌਰਾਨ ਇੱਕ ਸ਼ੱਕੀ ਨੇ ਉਸ ਦੇ ਮੂੰਹ 'ਤੇ ਮੁੱਕਾ ਮਾਰ ਕੇ ਪਰਸ ਖੋਹ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।
mysterious-floating-island-spotted-on-b-c-s-williston-lake-boaters-warned-to-stay-away
Punjabi

ਵਿਲਿਸਟਨ ਲੇਕ ’ਚ ਦਿਖਿਆ ਰਹੱਸਮਈ ਤੈਰਦਾ ਆਈਲੈਂਡ, ਬੋਟਿੰਗ ਕਰਨ ਵਾਲਿਆਂ ਨੂੰ ਜਾਰੀ ਕੀਤੀ ਗਈ ਚਿਤਾਵਨੀ

ਬੀ.ਸੀ. ਦੀ ਵਿਲਿਸਟਨ ਲੇਕ ਵਿਚ ਦਿਖਾਈ ਦਿੱਤੇ ਇੱਕ ਰਹੱਸਮਈ ਤੈਰਦੇ ਹੋਏ ਆਈਲੈਂਡ ਨੂੰ ਲੈ ਕੇ ਪ੍ਰਸ਼ਾਸਨ ਨੇ ਬੋਟਿੰਗ ਕਰਨ ਵਾਲਿਆਂ ਲਈ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਬੀਸੀ ਹਾਈਡਰੋ ਦੇ ਬੁਲਾਰੇ Bob Gammer ਅਨੁਸਾਰ, ਇਹ ਫਲੋਟਿੰਗ ਆਈਲੈਂਡ ਲਗਭਗ ਇੱਕ ਹੈਕਟੇਅਰ ਜਿੰਨਾ ਵੱਡਾ ਹੈ ਅਤੇ ਪੂਰੀ ਤਰ੍ਹਾਂ ਹਰੇ-ਭਰੇ ਰੁੱਖਾਂ ਅਤੇ ਹਰਿਆਵਲ ਨਾਲ ਢੱਕਿਆ ਹੋਇਆ ਹੈ।
relief-for-surrey-residents-no-new-extortion-or-shooting-cases-reported-in-august
Punjabi

ਸਰੀ ਵਾਸੀਆਂ ਲਈ ਰਾਹਤ: ਅਗਸਤ ’ਚ ਐਕਸਟੌਰਸ਼ਨ ਤੇ ਸ਼ੂਟਿੰਗ ਦਾ ਕੋਈ ਨਵਾਂ ਮਾਮਲਾ ਨਹੀਂ

ਸਰੀ ਪੁਲਿਸ ਸਰਵਿਸ ਨੇ ਸ਼ਹਿਰ ਦੇ ਵਸਨੀਕਾਂ ਅਤੇ ਕਾਰੋਬਾਰੀਆਂ ਲਈ ਇੱਕ ਰਾਹਤ ਭਰੀ ਖ਼ਬਰ ਸਾਂਝੀ ਕੀਤੀ ਹੈ। ਐਸ.ਪੀ.ਐਸ. ਵੱਲੋਂ ਜਾਰੀ ਤਾਜ਼ਾ ਬਿਆਨ ਅਨੁਸਾਰ, ਅਗਸਤ ਦੇ ਪੂਰੇ ਮਹੀਨੇ ਦੌਰਾਨ ਸਰੀ ਸ਼ਹਿਰ ਵਿਚ ਐਕਟੋਸ਼ਨ ਦੀ ਕੋਈ ਵੀ ਨਵੀਂ ਧਮਕੀ ਜਾਂ ਇਸ ਨਾਲ ਸਬੰਧਤ ਸ਼ੂਟਿੰਗ ਦਾ ਕੋਈ ਮਾਮਲਾ ਨਹੀਂ ਆਇਆ ਹੈ।
b-c-government-announces-nearly-1-200-new-child-care-spaces-across-22-school-districts
Punjabi

ਸਰੀ ਸਮੇਤ ਬੀ.ਸੀ. ਦੇ 22 ਸਕੂਲ ਜ਼ਿਲ੍ਹਿਆਂ ’ਚ 1,200 ਨਵੇਂ ਚਾਈਲਡ ਕੇਅਰ ਸਪੇਸ ਦਾ ਐਲਾਨ

ਬੀ.ਸੀ. ਸਰਕਾਰ ਵੱਲੋਂ ਸਰੀ ਸਮੇਤ ਸੂਬੇ ਦੇ 22 ਸਕੂਲ ਜ਼ਿਲ੍ਹਿਆਂ ਵਿਚ ਲਗਭਗ 1,200 ਨਵੇਂ ਲਾਇਸੰਸਸ਼ੁਦਾ before-and after-ਸਕੂਲ ਚਾਈਲਡ ਕੇਅਰ ਸਪੇਸ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਸਰੀ ਸਕੂਲ ਡਿਸਟ੍ਰਿਕਟ ਵਿਚ Peace Arch Elementary ਅਤੇ Theresa Clarke Elementary ਦੋਵਾਂ ਵਿਚੋਂ ਹਰ ਸਕੂਲ ਵਿਚ 24 ਨਵੇਂ ਚਾਈਲਡ ਕੇਅਰ ਸਪੇਸ ਤਿਆਰ ਕੀਤੇ ਜਾਣਗੇ।
nearly-400-alberta-specialist-doctors-show-interest-in-new-dual-practice-surgery-model
Punjabi

ਐਲਬਰਟਾ ਦੇ ਨਵੇਂ ਡਿਊਲ ਪ੍ਰੈਕਟਿਸ ਸਿਸਟਮ ਲਈ 400 ਦੇ ਕਰੀਬ ਮਾਹਰ ਡਾਕਟਰਾਂ ਨੇ ਦਿਖਾਈ ਦਿਲਚਸਪੀ

ਐਲਬਰਟਾ ਸਰਕਾਰ ਵੱਲੋਂ ਸ਼ੁਰੂ ਕੀਤੇ ਜਾ ਰਹੇ ਨਵੇਂ ਦੋਹਰੇ ਅਭਿਆਸ ਸਿਸਟਮ ਵਿੱਚ ਹਿੱਸਾ ਲੈਣ ਲਈ ਸੂਬੇ ਦੇ ਲਗਭਗ 400 ਮਾਹਰ ਡਾਕਟਰਾਂ ਨੇ ਆਪਣੀ ਦਿਲਚਸਪੀ ਜ਼ਾਹਰ ਕੀਤੀ ਹੈ। ਇਸ ਨਵੇਂ ਮਾਡਲ ਤਹਿਤ ਡਾਕਟਰਾਂ ਨੂੰ ਪਬਲਿਕ ਸਿਹਤ ਪ੍ਰਣਾਲੀ ਵਿੱਚ ਕੰਮ ਕਰਨ ਦੇ ਨਾਲ-ਨਾਲ ਚੋਣਵੀਆਂ ਸਰਜਰੀਆਂ, ਜਿਵੇਂ ਕਿ ਹਿੱਪ ਤੇ ਗੋਡੇ ਬਦਲਣ ਦੀ ਸਰਜਰੀ ਲਈ ਨਿੱਜੀ ਸੇਵਾਵਾਂ ਮੁਹੱਈਆ ਕਰਵਾਉਣ ਦੀ ਇਜਾਜ਼ਤ ਮਿਲੇਗੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link