Jul 19, 2022 9:41 PM - The Canadian Press

ਬੀ.ਸੀ. ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ 322 ਨਵੀਆਂ ਹੈਲਥ ਕੇਅਰ ਟਰੇਨਿੰਗ ਸੀਟਾਂ ਲਈ ਫੰਡਿੰਗ ਕੀਤੀ ਜਾ ਰਹੀ ਹੈ।
ਇਹ ਸੀਟਾਂ ਬੀ.ਸੀ. ਦੇ ਇੰਸਟੀਟਿਊਸ਼ਨਸ 'ਚ ਸ਼ਾਮਿਲ ਕੀਤੀਆਂ ਜਾ ਰਹੀਆਂ ਹਨ।
ਸਿਹਤ ਮੰਤਰੀ ਐਡਰੀਅਨ ਡਿਕਸ ਦਾ ਕਹਿਣਾ ਹੈ ਕਿ ਤੁਰੰਤ ਲੋੜੀਂਦੇ ਮੈਡਿਕਲ ਲੈਬ ਅਸਿਸਟੈਂਟਸ ਲਈ 2 ਦਰਜਨ ਸੀਟਾਂ ਸਥਾਪਿਤ ਕੀਤੀਆਂ ਜਾਣਗੀਆਂ।
ਇਹ ਸੀਟਾਂ ਵੈਨਕੂਵਰ ਕਮਿਊਨਿਟੀ ਕਾਲਿਜ, ਕੈਮਸਨ ਕਾਲਿਜ ਅਤੇ ਥਾਂਪਸਨ ਰਿਵਰਸ ਯੂਨੀਵਰਸਿਟੀ ਦੇ ਓਪਨ ਲਰਨਿੰਗ ਪ੍ਰੋਗਰਾਮ 'ਚ ਸ਼ਾਮਿਲ ਕੀਤੀਆਂ ਜਾਣਗੀਆਂ।
ਐਡਵਾਂਸਡ ਕੇਅਰ ਪੈਰਾਮੈਡਿਕਸ ਨੂੰ ਜਸਟਿਸ ਇੰਸਟੀਟਿਊਟ ਆਫ ਬੀ.ਸੀ. 'ਚ ਟਰੇਨਿੰਗ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ ਥਾਂਪਸਨ ਰਿਵਰਸ ਵਿੱਚ ਰੈਪੀਰੈਟੋਰੀ ਥੈਰੇਪਿਸਟਸ ਲਈ ਸੀਟਾਂ ਨੂੰ ਫਾਸਟ ਟਰੈਕ ਕੀਤਾ ਜਾਵੇਗਾ।
ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਦੋ-ਤਿਹਾਈ ਤੋਂ ਵਧੇਰੇ ਸੀਟਾਂ ਲਈ ਇਨਟੇਕ ਇਸ ਪਤਝੜ ਲਈ ਹੋਵੇਗੀ ਅਤੇ ਕੁਝ ਦੀ ਸ਼ੁਰੂਆਤ ਗਰਮੀ ਦੌਰਾਨ ਹੀ ਹੋ ਜਾਵੇਗੀ।




