15.25C Vancouver
ADS

Aug 5, 2021 7:23 PM -

ਬੀ.ਸੀ. ਵਾਸੀਆਂ ਤੋਂ ਸਰਕਾਰ ਨੇ 'ਮੇਡ ਇਨ ਬੀ.ਸੀ. ਪਰਮਾਨੈਂਟ ਪੇਡ ਸਿਕ ਲੀਵ' ਨੂੰ ਸਥਾਪਿਤ ਕਰਨ 'ਚ ਯੋਗਦਾਨ ਮੰਗਿਆ

Share On
british-columbians-invited-to-provide-input-into-the-development-of-made-in-b-c-permanent-paid-sick-leave
British Columbians are invited to provide input into the development of made-in-B.C. permanent paid sick leave to support workers and protect workplaces. (File photo - Harry Bains/Twitter)

ਬੀ.ਸੀ. ਵਾਸੀਆਂ ਨੂੰ ਸੱਦਾ ਦਿੱਤਾ ਗਿਆ ਹੈ ਕਿ 'ਮੇਡ ਇਨ ਬੀ.ਸੀ. ਪਰਮਾਨੈਂਟ ਪੇਡ ਸਿਕ ਲੀਵ' ਨੂੰ ਸਥਾਪਿਤ ਕਰਨ 'ਚ ਯੋਗਦਾਨ ਪਾਇਆ ਜਾਵੇ ਜਿਸ ਨਾਲ ਵਰਕਰਾਂ ਨੂੰ ਸਹਿਯੋਗ ਦਿੱਤਾ ਜਾ ਸਕੇ ਅਤੇ ਕੰਮ ਦੀਆਂ ਥਾਵਾਂ ਨੂੰ ਵਧੇਰੇ ਸੁਰੱਖਿਅਤ ਬਣਾਇਆ ਜਾ ਸਕੇ।

ਲੇਬਰ ਮੰਤਰੀ ਹੈਰੀ ਬੈਂਸ ਨੇ ਕਿਹਾ ਕਿ ਪੈਂਡੈਮਿਕ ਨਾਲ ਸੰਬੰਧਤ ਇੱਕ ਅਹਿਮ ਮਸਲਾ ਸੀ ਕਿ ਜਦ ਲੋਕ ਬਿਮਾਰ ਸਨ ਤਾਂ ਉਹ ਘਰ ਰੁਕ ਰਹੇ ਸਨ ਜਿਸ ਨਾਲ ਬਿਮਾਰੀ ਦੇ ਫੈਲਾਅ ਤੋਂ ਬਚਾਅ ਕੀਤਾ ਜਾ ਸਕਿਆ ਅਤੇ ਕੰਮ ਦੀਆਂ ਥਾਵਾਂ ਨੂੰ ਸੁਰੱਖਿਅਤ ਰੱਖਿਆ ਜਾ ਸਕਿਆ।

ਪਰ ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕਰਮਚਾਰੀ ਅਜਿਹੇ ਹਨ ਜੋ ਕਿ ਕੰਮ 'ਤੇ ਨਾ ਜਾ ਕੇ ਤਨਖਾਹ ਦੀ ਕਟੌਤੀ ਨਹੀਂ ਝੱਲ ਸਕਦੇ।

ਹੈਰੀ ਬੈਂਸ ਨੇ ਕਿਹਾ ਕਿ ਇਸੇ ਕਾਰਨ ਇਹ ਪੇਡ ਸਿੱਕ ਲੀਵ ਸਥਾਪਿਤ ਕੱਟਣ ਦੀ ਲੋੜ ਹੈ।

ਉਨ੍ਹਾਂ ਦੱਸਿਆ ਕਿ ਇਸ ਦੇ ਲਈ ਪਬਲਿਕ ਕੰਸਲਟੇਸ਼ਨ ਪ੍ਰੀਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।

ਇਸ ਦੇ ਪਹਿਲੇ ਪੜ੍ਹਾਅ ਦੌਰਾਨ 5 ਅਗਸਤ ਤੋਂ 14 ਸਿਤੰਬਰ ਵਿਚਾਲੇ ਐਂਪਲਾਇਰਸ ਅਤੇ ਵਰਕਰਾਂ ਨਾਲ ਹਾਲ ਦੀ ਘੜੀ ਜਾਰੀ ਪੇਡ ਇਲਨੈਸ ਅਤੇ ਸੱਟਾਂ ਸੰਬੰਧੀ ਛੁੱਟੀਆਂ 'ਤੇ ਗੱਲ ਕੀਤੀ ਜਾਵੇਗੀ ਅਤੇ ਜਾਣਿਆ ਜਾਵੇਗਾ ਕਿ ਇਸ 'ਤੇ ਕਿਵੇਂ ਦਾ ਕੰਮ ਹੋ ਰਿਹਾ ਹੈ।

ਦੂਜੇ ਪੜ੍ਹਾਅ 'ਚ 20 ਸਿਤੰਬਰ ਤੋਂ 25 ਅਕਤੂਬਰ ਤਕ ਸਰਵੇਖਣ ਕੀਤੇ ਜਾਣਗੇ ਅਤੇ ਲੋਕਾਂ ਦੀ ਫੀਡਬੈਕ ਅਤੇ ਇਨਪੁਟ ਲਈ ਜਾਵੇਗੀ।

Latest news

man-charged-with-first-degree-murder-after-two-children-found-dead-in-calgary-vehicle
Punjabi

ਕੈਲਗਰੀ ਵਿੱਚ ਦੋ ਬੱਚਿਆਂ ਦੀ ਹੱਤਿਆ ਦੇ ਮਾਮਲੇ ਵਿੱਚ 37 ਸਾਲਾ ਵਿਅਕਤੀ 'ਤੇ ਲੱਗੇ ਦੋਸ਼

ਕੈਲਗਰੀ ਵਿੱਚ ਦੋ ਬੱਚਿਆਂ ਦੀ ਹੱਤਿਆ ਦੇ ਮਾਮਲੇ ਵਿੱਚ 37 ਸਾਲਾ ਵਿਅਕਤੀ 'ਤੇ ਫਸਟ ਡਿਗਰੀ ਮਰਡਰ ਦੇ ਦੋਸ਼ ਲਗਾਏ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਪੀੜਤ ਬੱਚਿਆਂ ਦੀ ਉਮਰ 10 ਸਾਲ ਤੋਂ ਘੱਟ ਸੀ।
federal-government-commits-9-8m-to-canada-soccer-training-centre-project-in-vancouver
Punjabi

ਵੈਨਕੂਵਰ ਵਿੱਚ ਕੈਨੇਡਾ ਸੋਕਰ ਟ੍ਰੇਨਿੰਗ ਸੈਂਟਰ ਲਈ ਫੈਡਰਲ ਸਰਕਾਰ ਵੱਲੋਂ $9.8 ਮਿਲੀਅਨ ਦਾ ਐਲਾਨ

ਪੀ.ਐਮ.ਮਾਰਕ ਕਾਰਨੀ ਸਰਕਾਰ ਨੇ ਅੱਜ ਕੈਨੇਡਾ ਸੋਕਰ ਨੂੰ ਨੈਸ਼ਨਲ ਟ੍ਰੇਨਿੰਗ ਸੈਂਟਰ ਪ੍ਰੋਜੈਕਟ ਲਈ $9.8 ਮਿਲੀਅਨ ਦੀ ਫੰਡਿੰਗ ਦੇਣ ਦਾ ਐਲਾਨ ਕੀਤਾ ਹੈ। ਇਹ ਨਿਵੇਸ਼ ਪ੍ਰੋਜੈਕਟ ਦੇ ਡਿਜ਼ਾਈਨ, ਪਲੈਨਿੰਗ ਅਤੇ ਉਸਾਰੀ ਤੋਂ ਪਹਿਲਾਂ ਦੇ ਪੜਾਵਾਂ ਲਈ ਦਿੱਤਾ ਜਾ ਰਿਹਾ ਹੈ। ਸਪੋਰਟ ਲਈ ਰਾਜ ਦੇ ਸਕੱਤਰ ਐਡਮ ਵੈਨ ਕੋਵਰਡੇਨ ਅਤੇ ਹਾਊਸਿੰਗ ਤੇ ਇਨਫਰਾਸਟਕਚਰ ਮੰਤਰੀ ਗ੍ਰੇਗਰ ਰੌਬਰਟਸਨ ਨੇ ਅੱਜ ਵੈਨਕੂਵਰ ਵਿਚ ਪ੍ਰੈੱਸ ਕਾਨਫਰੰਸ ਕਰਦਿਆਂ ਇਸ ਨਿਵੇਸ਼ ਦੀ ਘੋਸ਼ਣਾ ਕੀਤੀ।
police-seek-witnesses-after-child-assaulted-at-khalsa-day-event-in-surrey
Punjabi

ਸਰੀ ਵਿੱਚ ਖਾਲਸਾ ਡੇਅ ਸਮਾਗਮ ਦੌਰਾਨ ਬੱਚੇ ‘ਤੇ ਹਮਲਾ, ਗਵਾਹਾਂ ਦੀ ਕੀਤੀ ਜਾ ਰਹੀ ਭਾਲ

ਸਰੀ ਪੁਲਿਸ ਸਰਵਿਸ ਦੀ ਮੇਜਰ ਕ੍ਰਾਈਮ ਯੂਨਿਟ ਅਤੇ ਸਪੈਸ਼ਲ ਵਿਕਟਮ ਟੀਮ 19 ਅਪ੍ਰੈਲ ਨੂੰ ਖਾਲਸਾ ਦਿਵਸ ਸਮਾਗਮ ਦੌਰਾਨ ਵਾਪਰੀ ਇੱਕ ਘਟਨਾ ਦੀ ਜਾਂਚ ਕਰ ਰਹੀ ਹੈ, ਜਿਸ ਦੇ ਸਬੰਧ ਵਿਚ ਕੁਝ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਐਸ.ਪੀ.ਐਸ ਮੁਤਾਬਕ, 85 ਐਵੇਨਿਊ ਦੇ 12800 ਬਲਾਕ ਵਿਚ ਗੁਰਦੁਆਰਾ ਸਾਹਿਬ ਦੇ ਬਾਹਰ ਪਾਰਕਿੰਗ ਵਾਲੀ ਥਾਂ ਵਿਚ ਲੱਗੇ ਕਾਰਨੀਵਲ ਵਿਚ ਇੱਕ 8 ਸਾਲਾ ਬੱਚੇ ਦੀ ਕੁੱਟਮਾਰ ਕੀਤੀ ਗਈ ਸੀ।
five-killed-in-small-plane-crash-near-austin-texas-county-official-says
Punjabi

ਟੈਕਸਾਸ ਦੇ ਆਸਟਿਨ ਨੇੜੇ ਛੋਟਾ ਜਹਾਜ਼ ਹਾਦਸਾਗ੍ਰਸਤ,5 ਲੋਕਾਂ ਦੀ ਮੌਤ

ਅਮਰੀਕਾ ਦੇ ਟੈਕਸਾਸ ਰਾਜ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਉਸ ਵਿੱਚ ਸਵਾਰ ਸਾਰੇ ਪੰਜ ਜਣਿਆਂ ਦੀ ਮੌਤ ਹੋ ਗਈ। ਹੇਜ਼ ਕਾਉਂਟੀ ਦੇ ਜੱਜ ਰੂਬੇਨ ਬੇਸੇਰਾ ਨੇ ਸ਼ੁੱਕਰਵਾਰ ਨੂੰ ਇੱਕ ਫੇਸਬੁੱਕ ਪੋਸਟ ਰਾਹੀਂ ਦੱਸਿਆ ਕਿ ਇਹ ਹਾਦਸਾ ਵੀਰਵਾਰ ਰਾਤ ਨੂੰ ਵਿੰਬਰਲੇ ਸ਼ਹਿਰ ਵਿੱਚ ਵਾਪਰਿਆ,ਜੋ ਆਸਟਿਨ ਤੋਂ ਲਗਭਗ 64 ਕਿਲੋਮੀਟਰ ਦੱਖਣ-ਪੱਛਮ ਵਿੱਚ ਸਥਿਤ ਹੈ।
punjab-assembly-passes-confidence-motion-with-88-aap-mlas-voting-in-favour
Punjabi

ਪੰਜਾਬ ਵਿਧਾਨ ਸਭਾ ਵਿੱਚ 'ਭਰੋਸਗੀ ਮਤਾ'ਪਾਸ, ਹੱਕ 'ਚ ਭੁਗਤੇ 'ਆਪ'ਦੇ 88 ਵਿਧਾਇਕ

ਪੰਜਾਬ ਸਰਕਾਰ ਵੱਲੋਂ ਬੁਲਾਏ ਗਏ ਅੱਜ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਸਰਕਾਰ ਦਾ ਬਹੁਮਤ ਸਾਬਤ ਕਰਨ ਲਈ ਭਰੋਸਗੀ ਮਤਾ ਪੇਸ਼ ਕੀਤਾ ਗਿਆ। ਇਸ ਮਤੇ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਦੇ 88 ਵਿਧਾਇਕ ਭੁਗਤੇ ਅਤੇ 4 ਵਿਧਾਇਕ ਗੈਰ-ਹਾਜ਼ਰ ਰਹੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link