18.09C Vancouver
ADS

Jun 12, 2020 10:34 PM -

ਡੇਵਿਡ ਸਿਡੂ ਦੀ 'ਆਰਡਰ ਆਫ ਬ੍ਰਿਟਿਸ਼ ਕੋਲੰਬੀਆ' ਤੋਂ ਮੈਂਬਰਸ਼ਿਪ ਰੱਦ

Share On
businessman-david-sidoo-loses-order-of-b-c-following-wire-fraud-guilty-plea
The membership in the Order of British Columbia for businessman and former Canadian Football League player David Sidoo has been terminated. David Sidoo, of Vancouver, leaves following his federal court hearing in a nationwide college admissions cheating scheme in Boston, March 15, 2019. Sidoo pleaded guilty to a mail fraud conspiracy charge in Boston federal court on Friday, March 13, 2020. THE CANADIAN PRESS/AP-The Boston Globe, Jonathan Wiggs, *MANDATORY CREDIT*

ਡੇਵਿਡ ਸਿਡੂ ਦੀ ਆਰਡਰ ਆਫ ਬ੍ਰਿਟਿਸ਼ ਕੋਲੰਬੀਆ 'ਚ ਮੈਂਬਰਸ਼ਿਪ ਨੂੰ ਖਤਮ ਕਰ ਦਿੱਤਾ ਗਿਆ ਹੈ।

ਇਸ ਦਾ ਐਲਾਨ ਸ਼ੁੱਕਰਵਾਰ ਨੂੰ ਕੀਤਾ ਗਿਆ ਹੈ।

ਪ੍ਰੋਵਿੰਸ਼ੀਅਲ ਸਿੰਬਲਜ਼ ਅਤੇ ਔਨਰਜ਼ ਐਕਟ ਅਨੁਸਾਰ, ਆਰਡਰ ਆਫ ਬੀ.ਸੀ. ਵਿੱਚ ਨਾਮੀਨੇਸ਼ਨ, ਅਪਾਇੰਟਮੈਂਟ, ਅਸਤੀਫ਼ੇ ਅਤੇ ਟਰਮੀਨੇਸ਼ਨ ਨੂੰ ਗਵਰਨ ਕੀਤਾ ਜਾਂਦਾ ਹੈ।

ਇਸ ਐਕਟ ਅਨੁਸਾਰ ਕਿਸੇ ਵਿਅਕਤੀ ਦੀ ਮੈਂਬਰਸ਼ਿਪ ਉਸ ਸਮੇਂ ਖਾਰਿਜ ਕੀਤੀ ਜਾ ਸਕਦੀ ਹੈ, ਜਦ ਐਡਵਾਈਜ਼ਰੀ ਕਾਉਂਸਿਲ ਇਸ ਦੀ ਸਿਫਾਰਿਸ਼ ਕਰਦੀ ਹੈ ਅਤੇ ਇਸ ਨੂੰ ਐਗਜ਼ੀਕਿਊਟਿਵ ਕਾਉਂਸਿਲ ਦੀ ਮਨਜ਼ੂਰੀ ਮਿਲ ਜਾਂਦੀ ਹੈ।

ਇਹ ਪ੍ਰਕਿਰਿਆ ਉਸ ਵੇਲੇ ਸ਼ੁਰੂ ਹੁੰਦੀ ਹੈ, ਜਦ ਕਿਸੇ ਮੈਂਬਰ 'ਚ ਅਪਰਾਧਿਕ ਮਾਮਲੇ ਦੇ ਦੋਸ਼ ਤੈਅ ਹੁੰਦੇ ਹਨ, ਜਾਂ ਉਨ੍ਹਾਂ ਦੇ ਬਰਤਾਵ ਨਾਲ 'ਆਰਡਰ' ਦੇ ਭਰੋਸੇ ਅਤੇ ਇਕਸਾਰਤਾ 'ਤੇ ਸਵਾਲ ਉੱਠਦੇ ਹਨ।

ਸਿਡੂ ਨੂੰ 'ਆਰਡਰ' ਵਿਚ 26 ਜੁਲਾਈ 2016 ਨੂੰ ਸ਼ਾਮਿਲ ਕੀਤਾ ਗਿਆ ਸੀ।

ਉਨ੍ਹਾਂ 13 ਮਾਰਚ 2020 ਨੂੰ ਅਮਰੀਕਾ ਦੇ ਫੈਡਰਲ ਕੋਰਟ 'ਚ 'ਮੇਲ ਅਤੇ ਵਾਇਰ ਫਰੌਡ' ਦੇ ਦੋਸ਼ ਕਬੂਲੇ ਸਨ।

ਇਸ ਮਾਮਲੇ 'ਚ ਵਧੇਰੇ ਜਾਣਕਾਰੀ ਹੇਠ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਹਾਸਿਲ ਕੀਤੀ ਜਾ ਸਕਦੀ ਹੈ।

http://www.bclaws.ca/civix/document/id/complete/statreg/00_96380_01#section18

Latest news

10-alberta-international-students-facing-deportation-get-support-from-migrant-rights-group
Punjabi

ਐਲਬਰਟਾ ’ਚ 10 ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਹੱਕ ’ਚ ਉੱਠੀ ਆਵਾਜ਼, ਦੇਸ਼ ਨਿਕਾਲੇ ਦੀ ਕਾਰਵਾਈ ’ਤੇ ਸਵਾਲ

ਐਲਬਰਟਾ ਵਿਚ ਦੇਸ਼ ਨਿਕਾਲੇ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ 10 ਅੰਤਰ ਰਾਸ਼ਟਰੀ ਵਿਦਿਆਰਥੀਆਂ ਦੇ ਹੱਕ ਵਿਚ ਮਜ਼ਦੂਰ ਅਤੇ ਭਾਈਚਾਰਕ ਸਮੂਹ ਦੀ ਇਕ ਸੰਸਥਾ ਨੇ ਆਵਾਜ਼ ਉਠਾਈ ਹੈ। ਪ੍ਰਵਾਸੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਸੰਸਥਾ Migrant Rights Network ਨੇ ਦੋਸ਼ ਲਾਇਆ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਕੈਲਗਰੀ ਵਿੱਚ ਪੋਰਟੇਜ ਕਾਲਜ ਦੇ 1500 ਗ੍ਰੈਜੂਏਟਾਂ ਨਾਲ ਰੋਸ ਪ੍ਰਦਰਸ਼ਨ ਕਰਨ ਕਰਕੇ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਹੈ।
lloydminster-hit-and-run-claims-one-life
Punjabi

ਲੋਇਡਮਿੰਸਟਰ ਵਿੱਚ ਹਿੱਟ-ਐਂਡ-ਰਨ ਘਟਨਾ ਦੌਰਾਨ ਇੱਕ ਵਿਅਕਤੀ ਦੀ ਹੋਈ ਮੌਤ

ਐਲਬਰਟਾ ਅਤੇ ਸਸਕੈਚਵਨ ਦੀ ਸਰਹੱਦ 'ਤੇ ਸਥਿਤ ਲੋਇਡਮਿੰਸਟਰ ਵਿੱਚ ਸੋਮਵਾਰ ਸਵੇਰੇ ਵਾਪਰੀ ਇੱਕ ਹਿੱਟ-ਐਂਡ-ਰਨ ਘਟਨਾ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਲੋਇਡਮਿੰਸਟਰ ਆਰ.ਸੀ.ਐਮ.ਪੀ. ਨੂੰ ਸਵੇਰੇ ਲਗਭਗ 6:30 ਵਜੇ ਸੂਚਨਾ ਮਿਲੀ ਸੀ ਕਿ ਹਾਈਵੇਅ 16 ਨੇੜੇ 49 ਐਵੇਨਿਊ 'ਤੇ ਇੱਕ ਜ਼ਖ਼ਮੀ ਵਿਅਕਤੀ ਸੜਕ 'ਤੇ ਬੇਹੋਸ਼ ਪਿਆ ਹੈ।
three-separate-shootings-reported-across-b-c-during-long-weekend-two-injured
Punjabi

ਬੀ.ਸੀ. ’ਚ ਲੌਂਗ ਵੀਕਐਂਡ ਦੌਰਾਨ ਤਿੰਨ ਵੱਖ-ਵੱਖ ਸ਼ੂਟਿੰਗਾਂ, 2 ਜ਼ਖਮੀ

ਬੀ.ਸੀ. ਵਿਚ ਲੌਂਗ ਵੀਕਐਂਡ ਦੌਰਾਨ ਐਬਟਸਫੋਰਡ, ਡੈਲਟਾ ਅਤੇ ਵੈਨਕੂਵਰ ਵਿਚ ਤਿੰਨ ਵੱਖ-ਵੱਖ ਸ਼ੂਟਿੰਗ ਦੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿਚ 2 ਲੋਕ ਜ਼ਖਮੀ ਹੋ ਗਏ। ਪਹਿਲੀ ਘਟਨਾ ਸ਼ਨੀਵਾਰ ਰਾਤ ਲਗਭਗ 11 ਵਜੇ ਐਬਟਸਫੋਰਡ ਦੇ ਮੈਕੈਲਮ ਰੋਡ ਦੇ 2500 ਬਲਾਕ ਵਿਚ ਵਾਪਰੀ, ਜਿੱਥੇ ਕਾਲੇ ਰੰਗ ਦੀ ਐਸ.ਯੂ.ਵੀ. ਵਿਚ ਸਵਾਰ ਹਮਲਾਵਰਾਂ ਵਲੋਂ ਇੱਕ ਚਲਦੀ ਕਾਰ 'ਤੇ ਗੋਲੀਆਂ ਚਲਾਈਆਂ ਗਈਆਂ, ਹਾਲਾਂਕਿ, ਇਸ ਹਮਲੇ ਵਿਚ ਕੋਈ ਜ਼ਖਮੀ ਨਹੀਂ ਹੋਇਆ ਅਤੇ ਘਟਨਾ ਸਥਾਨ ਤੋਂ ਕਰੀਬ 5 ਕਿਲੋਮੀਟਰ ਦੂਰ ਇਹ ਐਸ.ਯੂ.ਵੀ. ਅੱਗ ਦੀਆਂ ਲਪਟਾਂ ਵਿਚ ਘਿਰੀ ਮਿਲੀ।
brampton-retail-robbery-series-punjabi-youth-arrested
Punjabi

ਬਰੈਂਪਟਨ ’ਚ ਲੜੀਵਾਰ ਡਕੈਤੀਆਂ: ਪੰਜਾਬੀ ਨੌਜਵਾਨ ਤਪਿੰਦਰ ਸਿੰਘ ਘੁੰਮਣ ਗ੍ਰਿਫ਼ਤਾਰ

ਬਰੈਂਪਟਨ ਵਿਚ ਰਿਟੇਲ ਸਟੋਰਾਂ ਵਿਚ ਲੜੀਵਾਰ ਡਕੈਤੀਆਂ ਦੀਆਂ ਘਟਨਾਵਾਂ ਦੇ ਸਬੰਧ ਵਿਚ ਇੱਕ ਪੰਜਾਬੀ ਨੌਜਵਾਨ ਨੂੰ ਪੀਲ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ, ਜਿਸ ਦੀ ਪਛਾਣ ਤਪਿੰਦਰ ਸਿੰਘ ਘੁੰਮਣ ਵਜੋਂ ਹੋਈ ਹੈ। ਪੀਲ ਪੁਲਿਸ ਨੇ ਦੱਸਿਆ ਕਿ 14 ਅਗਸਤ ਤੋਂ 24 ਅਗਸਤ ਵਿਚਕਾਰ ਬਰੈਂਪਟਨ ਦੇ 5 ਰਿਟੇਲ ਸਟੋਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਔਫੀਸਰ ਮੁਤਾਬਕ, ਹਰੇਕ ਕੇਸ ਵਿਚ ਸ਼ੱਕੀ ਦਾ ਤਰੀਕਾ ਇੱਕੋ-ਜਿਹਾ ਸੀ, ਉਹ ਕਾਰੋਬਾਰ ਵਿਚ ਦਾਖਲ ਹੁੰਦਾ ਸੀ ਅਤੇ ਇੱਕ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਪੈਸਿਆਂ ਦੀ ਲੁੱਟ ਕਰਦਾ ਸੀ।
canada-u-s-trade-war-could-drag-on-as-washington-weighs-more-tariffs
Punjabi

ਕੈਨੇਡਾ-ਅਮਰੀਕਾ ਟ੍ਰੇਡ ਵਾਰ ਹੋ ਸਕਦੀ ਹੈ ਲੰਮੀ, ਹੋਰ ਟੈਰਿਫ ਲਗਾਉਣ ਦੀ ਤਿਆਰੀ ’ਚ ਵਾਸ਼ਿੰਗਟਨ

ਕੈਨੇਡਾ ਅਤੇ ਅਮਰੀਕਾ ਵਿਚਕਾਰ ਟ੍ਰੇਡ ਵਾਰ ਲੰਮੀ ਖਿੱਚ ਸਕਦੀ ਹੈ। ਰਾਸ਼ਟਰਪਤੀ ਡੌਨਲਡ ਟਰੰਪ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਚਿਤਾਵਨੀ ਦਿੱਤੀ ਹੈ ਕਿ ਵਾਸ਼ਿੰਗਟਨ ਕੈਨੇਡੀਅਨ ਸਾਮਾਨ 'ਤੇ ਹੋਰ ਜਵਾਬੀ ਟੈਰਿਫ ਲਗਾਉਣ 'ਤੇ ਅੱਜ ਹੀ ਵਿਚਾਰ ਕਰ ਸਕਦਾ ਹੈ। ਉਥੇ ਹੀ, ਇਸ ਵਿਚਕਾਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦੇ ਹੋਏ ਕੈਨੇਡੀਅਨਜ਼ ਨੂੰ ਇਹ ਸਾਫ ਕਿਹਾ ਹੈ ਕਿ ਅਮਰੀਕਾ ਤੋਂ ਵਪਾਰਕ ਦੂਰੀ ਬਣਾਉਣ ਦੇ ਫੈਸਲੇ ਦੀ ਕੈਨੇਡਾ ਨੂੰ ਵੱਡੀ ਕੀਮਤ ਚੁਕਾਉਣੀ ਪਵੇਗੀ ਪਰ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਇਸ ਦੇ ਨਤੀਜੇ ਹੋਰ ਵੀ ਮਾਰੂ ਹੋਣਗੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link