9.8C Vancouver
ADS

Aug 11, 2026 3:14 PM - Connect Newsroom - Ramandeep Kaur with files from The Canadian Press

ਕੈਲਗਰੀ ਦੇ ਪੁਲਿਸ ਔਫੀਸਰ ਨੂੰ ਗੋਲੀ ਮਾਰ ਕੇ ਸ਼ੱਕੀ ਨੇ ਕੀਤੀ ਆਤਮ ਹੱਤਿਆ, ਅਪਰਾਧਕ ਸੰਗਠਨ ਨਾਲ ਜੁੜੀ ਤਾਰ

Share On
calgary-police-say-suspect-in-officer-shooting-had-organized-crime-ties
The shooting happened shortly before noon near Spruce Cliff and Edworthy Park, west of downtown Calgary.(Photo: The Canadian Press)

ਕੈਲਗਰੀ ਵਿੱਚ ਬੀਤੇ ਕੱਲ੍ਹ ਐਡਵਰਥੀ ਪਾਰਕ ਨੇੜੇ ਹੋਈ ਘਟਨਾ ਦੇ ਸੰਬੰਧ ਵਿੱਚ ਇੱਕ ਪੁਲਿਸ ਔਫੀਸਰ ਨੂੰ ਗੋਲੀ ਮਾਰਨ ਦੀ ਪੁਸ਼ਟੀ ਹੋਈ ਹੈ। ਇਹ ਹਿੰਸਕ ਘਟਨਾ ਦੁਪਹਿਰ ਦੇ ਕਰੀਬ 11:45 ਵਜੇ ਵਾਪਰੀ। ਪੁਲਿਸ ਅਧਿਕਾਰੀ ਇੱਕ ਕਾਲੇ ਰੰਗ ਦੇ ਟਰੱਕ ਨੂੰ ਰੋਕ ਕੇ ਆਮ ਚੈਕਿੰਗ ਕਰ ਰਹੇ ਸਨ, ਜਦੋਂ ਗੱਡੀ ਵਿੱਚ ਸਵਾਰ ਇੱਕ ਸ਼ੱਕੀ ਵਿਅਕਤੀ ਨੇ ਬਾਹਰ ਨਿਕਲ ਕੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਇੱਕ ਔਫੀਸਰ ਨੂੰ ਦੋ ਗੋਲੀਆਂ ਲੱਗੀਆਂ।

ਜ਼ਖਮੀ ਔਫੀਸਰ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਫਿਲਹਾਲ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਗੋਲੀ ਚਲਾਉਣ ਤੋਂ ਬਾਅਦ ਸ਼ੱਕੀ ਪੈਦਲ ਐਡਵਰਥੀ ਪਾਰਕ ਵੱਲ ਭੱਜ ਗਿਆ, ਜਿੱਥੇ ਉਸ ਨੇ ਪਿੱਛਾ ਕਰ ਰਹੇ ਪੁਲਿਸ ਮੁਲਾਜ਼ਮਾਂ ਅਤੇ ਆਮ ਲੋਕਾਂ 'ਤੇ ਵੀ ਫਾਇਰਿੰਗ ਜਾਰੀ ਰੱਖੀ। ਫਰਾਰ ਹੋਣ ਦੌਰਾਨ ਉਸ ਨੇ ਇੱਕ ਗੱਡੀ ਵੀ ਖੋਹੀ ਪਰ ਪਾਰਕ ਵਿੱਚ ਗੱਡੀ ਫਸ ਜਾਣ ਕਾਰਨ ਉਹ ਫਿਰ ਪੈਦਲ ਭੱਜਣ ਲੱਗਾ।

ਪੁਲਿਸ ਨੇ ਹੈਲੀਕਾਪਟਰ ਦੀ ਮਦਦ ਨਾਲ ਸ਼ੱਕੀ ਦੀ ਲੋਕੇਸ਼ਨ ਨੂੰ ਟਰੈਕ ਕੀਤਾ ਅਤੇ ਔਫੀਸਰ ਦੇ ਪਹੁੰਚਣ 'ਤੇ ਉਹ ਬੋਅ ਰਿਵਰ ਵਿੱਚ ਮ੍ਰਿਤਕ ਪਾਇਆ ਗਿਆ। ਪੁਲਿਸ ਮੁਤਾਬਕ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਅਤੇ ਖੁਲਾਸਾ ਕੀਤਾ ਗਿਆ ਕਿ ਸ਼ੱਕੀ organized crime ਨਾਲ ਜੁੜਿਆ ਹੋਇਆ ਸੀ। ਇਸ ਪੂਰੇ ਮਾਮਲੇ ਦੀ ਜਾਂਚ ਅਲਬਰਟਾ ਦੀ ਪੁਲਿਸ ਵਾਚਡੌਗ ਏਜੰਸੀ ASIRT ਵੱਲੋਂ ਕੀਤੀ ਜਾ ਰਹੀ ਹੈ।

Latest news

calgary-police-seize-cache-of-weapons-arrest-3-20-charges-laid
Punjabi

ਕੈਲਗਰੀ 'ਚ ਘਰ 'ਤੇ ਪੁਲਿਸ ਦਾ ਛਾਪਾ, ਭਾਰੀ ਮਾਤਰਾ 'ਚ ਹਥਿਆਰ ਬਰਾਮਦ, 3 ਗ੍ਰਿਫ਼ਤਾਰ

ਕੈਲਗਰੀ ਦੇ ਨੌਰਥ ਈਸਟ ਇਲਾਕੇ ਵਿੱਚ ਪੁਲਿਸ ਨੇ ਇੱਕ ਘਰ ਵਿੱਚ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਹਨ ਅਤੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਕੁੱਲ 20 ਦੋਸ਼ ਤੈਅ ਕੀਤੇ ਹਨ। ਪੁਲਿਸ ਮੁਤਾਬਕ 10 ਸਤੰਬਰ ਨੂੰ ਕੋਵਿੰਗਟਨ ਰਾਈਜ਼ ਐਨ.ਈ. ਦੇ 100 ਬਲਾਕ ਵਿੱਚ ਸਥਿਤ ਇੱਕ ਘਰ ਵਿਚ ਛਾਪਾ ਮਾਰਿਆ ਗਿਆ ਸੀ।
pedestrian-killed-after-being-struck-by-ford-pickup-in-hope
Punjabi

ਬੀ. ਸੀ. ਦੇ ਹੋਪ 'ਚ ਫੋਰਡ ਪਿਕਅੱਪ ਟਰੱਕ ਦੀ ਟੱਕਰ ਨਾਲ ਪੈਦਲ ਯਾਤਰੀ ਦੀ ਮੌਤ

ਬੀ. ਸੀ. ਦੇ ਹੋਪ ਇਲਾਕੇ ਵਿਚ ਹਾਈਵੇਅ-3 'ਤੇ ਬੁੱਧਵਾਰ ਰਾਤ ਫੋਰਡ ਪਿਕਅੱਪ ਟਰੱਕ ਦੀ ਲਪੇਟ ਵਿਚ ਆਉਣ ਕਾਰਨ ਇੱਕ ਪੈਦਲ ਯਾਤਰੀ ਦੀ ਮੌਤ ਹੋ ਗਈ। ਹੋਪ ਆਰ.ਸੀ.ਐਮ.ਪੀ. ਮੁਤਾਬਕ ਪੁਲਿਸ ਨੂੰ ਰਾਤ ਲਗਭਗ 8:38 ਵਜੇ ਇਸ ਹਾਦਸੇ ਦੀ ਇਤਲਾਹ ਮਿਲੀ ਅਤੇ ਜਦੋਂ ਤੱਕ ਟੀਮ ਮੌਕੇ 'ਤੇ ਪਹੁੰਚੀ ਉਦੋਂ ਤੱਕ ਪੀੜਤ ਦੀ ਮੌਤ ਹੋ ਚੁੱਕੀ ਸੀ।
canada-lifts-deportation-pause-for-four-middle-eastern-countries
Punjabi

ਕੈਨੇਡਾ ਨੇ 4 ਮਿਡਲ ਈਸਟ ਦੇਸ਼ਾਂ ਲਈ ਡਿਪੋਰਟੇਸ਼ਨ 'ਤੇ ਲੱਗੀ ਆਰਜ਼ੀ ਰੋਕ ਹਟਾਈ

ਕੈਨੇਡਾ ਨੇ ਮਿਡਲ ਈਸਟ ਦੇ ਕਈ ਦੇਸ਼ਾਂ ਦੇ ਲੋਕਾਂ ਲਈ ਦੇਸ਼-ਨਿਕਾਲੇ 'ਤੇ ਲਗਾਈ ਆਰਜ਼ੀ ਪਾਬੰਦੀ ਨੂੰ ਹਟਾ ਦਿੱਤਾ ਹੈ, ਜਿਸ ਨਾਲ ਹੁਣ ਉੱਥੋਂ ਦੇ ਗੈਰ-ਕਾਨੂੰਨੀ ਨਾਗਰਿਕਾਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਤੁਰੰਤ ਪ੍ਰਭਾਵ ਨਾਲ ਦੁਬਾਰਾ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਈਰਾਨ ਖਿਲਾਫ ਅਮਰੀਕਾ-ਇਜ਼ਰਾਈਲ ਦੀ ਜੰਗ ਕਾਰਨ ਪੈਦਾ ਹੋਈਆਂ ਸਥਿਤੀਆਂ ਨੇ ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਕੀਤਾ ਸੀ, ਜਿਸ ਨੂੰ ਦੇਖਦੇ ਹੋਏ ਕੈਨੇਡਾ ਨੇ ਕੁਵੈਤ, ਬਹਿਰੀਨ,ਯੂ.ਏ.ਈ. ਅਤੇ ਕਤਰ ਦੇ ਨਾਗਰਿਕਾਂ ਲਈ ਦੇਸ਼ ਨਿਕਾਲੇ ਦੀਆਂ ਕਾਰਵਾਈਆਂ ਨੂੰ ਆਰਜ਼ੀ ਤੌਰ 'ਤੇ ਰੋਕਣ ਦਾ ਫੈਸਲਾ ਕੀਤਾ ਸੀ।
trumps-possible-u-s-diesel-export-ban-could-drive-up-global-prices
Punjabi

ਟਰੰਪ ਦੇ ਡੀਜ਼ਲ ਐਕਸਪੋਰਟ ਬੈਨ ਨਾਲ ਦੁਨੀਆ ਭਰ ’ਚ ਵਧ ਸਕਦੀਆਂ ਨੇ ਕੀਮਤਾਂ

ਕੈਨੇਡਾ ਸਮੇਤ ਦੁਨੀਆ ਭਰ ਦੇ ਖਪਤਕਾਰਾਂ ਨੂੰ ਟਰੰਪ ਦੇ ਅਮਰੀਕੀ ਡੀਜ਼ਲ ਨਿਰਯਾਤ ਦੇ ਸੰਭਾਵਿਤ ਬੈਨ ਦੀ ਮਹਿੰਗੀ ਕੀਮਤ ਚੁਕਾਉਣੀ ਪੈ ਸਕਦੀ ਹੈ। ਡੌਨਲਡ ਟਰੰਪ ਨੇ ਹਾਲ ਹੀ ਵਿਚ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਅਮਰੀਕੀਆਂ ਲਈ ਕੀਮਤਾਂ ਘਟਾਉਣ ਲਈ ਉਹ ਦੇਸ਼ ਦੇ ਡੀਜ਼ਲ ਨੂੰ ਬਾਹਰ ਭੇਜਣ ਤੋਂ ਰੋਕ ਸਕਦੇ ਹਨ।
former-bc-conservative-leader-john-rustad-will-not-seek-re-election
Punjabi

ਬੀ.ਸੀ. ਕੰਜ਼ਰਵੇਟਿਵ ਵੱਲੋਂ ਪਵਨੀਤ ਸਿੰਘ ਨੂੰ ਐਲਾਨਿਆ ਉਮੀਦਵਾਰ ,ਜੌਨ ਰਸਟੈਡ ਨਹੀਂ ਲੜਨਗੇ ਚੋਣ

ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਲੀਡਰ ਜੌਨ ਰਸਟੈਡ ਚੋਣ ਨਹੀਂ ਲੜਨਗੇ। ਉਨ੍ਹਾਂ ਦੀ ਰਾਈਡਿੰਗ ਤੋਂ ਪਾਰਟੀ ਨਵਾਂ ਉਮੀਦਵਾਰ ਉਤਾਰੇਗੀ। ਉਥੇ ਹੀ, ਇਸ ਸਿਆਸੀ ਘਟਨਾਕ੍ਰਮ ਦੇ ਨਾਲ ਹੀ ਬੀ.ਸੀ. ਕੰਜ਼ਰਵੇਟਿਵਜ਼ ਨੇ Kelowna-Lake Country-Coldstream ਵਿਧਾਨ ਸਭਾ ਹਲਕੇ ਤੋਂ ਕਾਰੋਬਾਰੀ ਅਤੇ ਸਿਆਸੀ ਆਗੂ ਪਵਨੀਤ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link