11.55C Vancouver
ADS

Jul 22, 2021 8:46 PM -

ਕੈਨੇਡਾ ਦੇ 370 ਅਥਲੀਟਾਂ ਦੇ ਓਲੰਪਿਕ ਕੰਟੀਂਜੈਂਟ ਦੇ 30 ਤੋਂ 40 ਖਿਡਾਰੀ ਹੀ ਓਪਨਿੰਗ ਸੈਰੇਮਨੀ 'ਚ ਲੈਣਗੇ ਹਿੱਸਾ; ਅੱਜ ਕੈਨੇਡਾ ਦੀ ਸੌਫਟਬਾਲ ਟੀਮ ਹਾਰੀ

Share On
canada-has-a-team-of-370-athletes-in-tokyo-but-only-30-to-40-athletes-will-march-into-olympic-stadium
Canada has a team of 370 athletes in Tokyo, but most won't be taking part in tomorrow's Olympic opening ceremony. (Photo - Team Canada/Twitter)

ਕੈਨੇਡਾ ਦੇ ਓਲੰਪਿਕ ਕੰਟੀਂਜੈਂਟ ਵਿੱਚ 370 ਅਥਲੀਟ ਸ਼ਾਮਿਲ ਹਨ।

ਪਰ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਗਮ 'ਚ ਇਹ ਸਾਰੇ ਅਥਲੀਟ ਸ਼ਾਮਿਲ ਨਹੀਂ ਹੋਣਗੇ।

ਓਪਨਿੰਗ ਸੈਰੇਮਨੀ ਦੌਰਾਨ ਕੈਨੇਡਾ ਦੇ 30 ਤੋਂ 40 ਅਥਲੀਟ ਹੀ ਮਾਰਚ ਕਰਦੇ ਵਿਖਾਈ ਦੇਣਗੇ।

ਇਹਨਾਂ ਅਥਲੀਟ ਦੀ ਅਗਵਾਈ ਮਿਰਾਂਡਾ ਆਇਯਮ ਅਤੇ ਨਾਥਨ ਹਿਰਿਆਮਾ ਵੱਲੋਂ ਕੀਤੀ ਜਾਵੇਗੀ ਜੋ ਕਿ ਟੀਮ ਕੈਨੇਡਾ ਦੇ ਫਲੈਗ ਬੀਅਰਰ ਹਨ।

ਆਇਯਮ ਕੈਨੇਡਾ ਦੀ ਬਾਸਕਿਟਬਾਲ ਖਿਡਾਰਨ ਹੈ ਜਦਕਿ ਹਰਿਆਮਾ ਕੈਨੇਡਾ ਦੀ ਰਗਬੀ ਸੈਵਨਸ ਟੀਮ ਦੇ ਕੋ-ਕਪਤਾਨ ਹਨ।

ਕੋਵੀਡ-19 ਕਾਰਨ ਜਾਰੀ ਪਬੰਦੀਆਂ ਕਾਰਨ ਸਾਰੇ ਖਿਡਾਰੀ ਉਦਘਾਟਨੀ ਸਮਾਗਮ 'ਚ ਸ਼ਾਮਿਲ ਨਹੀਂ ਹੋ ਸਕਣਗੇ ਅਤੇ ਸੀਮਤ ਗਿਣਤੀ 'ਚ ਖਿਡਾਰੀਆਂ ਨੂੰ ਮਾਰਚ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲੇਗਾ।

ਅਮਰੀਕਾ ਨੇ ਕੈਨੇਡਾ ਨੂੰ ਦਿੱਤੀ ਮਾਤ

ਟੋਕਿਓ ਓਲੰਪਿਕਸ ਦਾ ਉਦਘਾਟਨੀ ਸਮਾਗਮ ਸ਼ੁੱਕਰਵਾਰ ਨੂੰ ਹੋਣਾ ਹੈ।

ਪਰ ਇਸ ਤੋਂ ਪਹਿਲਾਂ ਹੀ ਓਲੰਪਿਕਸ ਦੇ ਕੁਝ ਖੇਡਾਂ ਦਾ ਆਗਾਜ਼ ਹੋ ਚੁੱਕਿਆ ਹੈ।

ਕੈਨੇਡਾ ਦੀ ਔਰਤਾਂ ਦੀ ਸੌਫਟਬਾਲ ਟੀਮ ਨੇ ਅੱਜ ਅਮਰੀਕਾ ਖਿਲਾਫ਼ ਹੋਏ ਮੁਕਾਬਲੇ 'ਚ ਹਾਰ ਝੱਲੀ।

ਕੈਨੇਡਾ ਦੀ ਸੌਫਟਬਾਲ ਟੀਮ ਨੂੰ ਅਮਰੀਕੀ ਟੀਮ ਨੇ 1-0 ਨਾਲ ਮਾਤ ਦਿੱਤੀ।

ਯਾਦ ਰਹੇ ਕੱਲ ਕੈਨੇਡਾ ਨੇ ਮੈਕਸੀਕੋ ਨੂੰ 4-0 ਨਾਲ ਮਾਤ ਦਿੱਤੀ ਸੀ।

ਕੈਨੇਡਾ ਕੋਲ ਓਲੰਪਿਕ ਖੇਡਾਂ 'ਚ ਅਜੇ 4 ਹੋਰ ਮੁਕਾਬਲੇ ਬਾਕੀ ਹਨ।

Latest news

alberta-government-suspends-fuel-tax-until-year-end
Punjabi

ਐਲਬਰਟਾ ਸਰਕਾਰ ਨੇ ਸਾਲ ਦੇ ਅੰਤ ਤੱਕ ਫਿਊਲ ਟੈਕਸ ਕੀਤਾ ਸਸਪੈਂਡ

ਐਲਬਰਟਾ ਸਰਕਾਰ ਸਾਲ ਦੇ ਆਖੀਰ ਤਕ ਸੂਬੇ 'ਚ ਲੱਗਣ ਵਾਲੇ ਫਿਊਲ ਟੈਕਸ ਨੂੰ ਸਸਪੈਂਡ ਕਰ ਰਹੀ ਹੈ। ਪ੍ਰੀਮੀਅਰ ਸਮਿਥ ਨੇ ਮੰਗਲਵਾਰ ਕੈਲਗਰੀ ਦੇ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ। ਸਮਿੱਥ ਨੇ ਕਿਹਾ ਕਿ ਪਿਛਲੇ ਮਹੀਨੇ Western Texas Intermediate (WTI) ਦੀ ਔਸਤ ਕੀਮਤ $90.54 per barrel ਰਹੀ- ਜਿਸਦੀ ਵਜ੍ਹਾ ਨਾਲ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਤਿਮਾਹੀ ਲਈ 13 ਸੈਂਟ ਦਾ ਸੂਬਾਈ ਫਿਊਲ ਟੈਕਸ ਪੂਰੀ ਤਰ੍ਹਾਂ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।
b-c-premier-david-eby-calls-early-provincial-election
Punjabi

ਡੇਵਿਡ ਈਬੀ ਵੱਲੋਂ ਬੀ.ਸੀ. ਵਿਚ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦਾ ਐਲਾਨ

ਪ੍ਰੀਮੀਅਰ ਡੇਵਿਡ ਈਬੀ ਨੇ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਨ੍ਹਾਂ ਵਲੋਂ ਬੀ.ਸੀ. ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰਕੇ ਵਿਧਾਨ ਸਭਾ ਭੰਗ ਕਰ ਦਿੱਤੀ ਗਈ ਹੈ। ਇਹ ਵਿਧਾਨ ਸਭਾ ਚੋਣਾਂ ਨਿਰਧਾਰਤ ਸਮੇਂ ਤੋਂ ਦੋ ਸਾਲ ਪਹਿਲਾਂ ਹੋ ਰਹੀਆਂ ਹਨ, ਜੋ ਅਸਲ ਵਿਚ 21 ਅਕਤੂਬਰ 2028 ਨੂੰ ਹੋਣੀਆਂ ਸਨ।
b-c-mla-brent-chapman-leaves-conservatives-joins-onebc-party
Punjabi

ਬੀ.ਸੀ. ਵਿਧਾਇਕ ਬਰੈਂਟ ਚੈਪਮੈਨ ਨੇ ਕੰਜ਼ਰਵੇਟਿਵ ਪਾਰਟੀ ਛੱਡੀ, ਵਨ ਬੀ.ਸੀ. ਵਿੱਚ ਹੋਏ ਸ਼ਾਮਲ

ਬੀ.ਸੀ. ਵਿਚ ਪਾਰਟੀਆਂ ਅੰਦਰ ਜੋੜ-ਤੋੜ ਦਾ ਦੌਰ ਤੇਜ਼ ਹੋ ਗਿਆ ਹੈ। ਸਰੀ ਸਾਊਥ ਤੋਂ ਵਿਧਾਇਕ ਬਰੈਂਟ ਚੈਪਮੈਨ ਬੀ.ਸੀ. ਕੰਜ਼ਰਵੇਟਿਵ ਪਾਰਟੀ ਛੱਡ ਕੇ ਵਨ ਬੀ.ਸੀ. ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਚੈਪਮੈਨ ਬੀ.ਸੀ. ਕੰਜ਼ਰਵੇਟਿਵ ਦੀ ਸਾਬਕਾ ਲੀਡਰ ਕੈਰੀ-ਲਿਨ ਫਿੰਡਲੇ ਦੇ ਪਤੀ ਹਨ। ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਪੁਰਾਣੇ ਵਿਵਾਦਿਤ ਸੋਸ਼ਲ ਮੀਡੀਆ ਬਿਆਨਾਂ ਕਾਰਨ ਪਾਰਟੀ ਅੰਦਰ ਲਗਾਤਾਰ ਦਬਾਅ ਦਾ ਸਾਹਮਣਾ ਕਰ ਰਹੇ ਸਨ।
b-c-premier-david-eby-meets-lieutenant-governor-wendy-cocchia
Punjabi

ਡੇਵਿਡ ਈਬੀ ਨੇ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ

ਪ੍ਰੀਮੀਅਰ ਡੇਵਿਡ ਈਬੀ ਵਲੋਂ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰ ਲਈ ਗਈ ਹੈ। 12.15 ਵਜੇ ਉਹ ਵਿਕਟੋਰੀਆ ਸਥਿਤ ਸਰਕਾਰੀ ਭਵਨਵਿਖੇ ਪ੍ਰੈੱਸ ਕਾਨਫਰੰਸ ਕਰਨਗੇ, ਜਿਥੇ ਈਬੀ ਵਲੋਂ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰਨ ਦੀ ਉਮੀਦ ਹੈ।
canadas-ndp-opposes-federal-plan-to-allow-private-investment-in-major-airports
Punjabi

ਕੈਨੇਡਾ ਦੇ ਹਵਾਈ ਅੱਡਿਆਂ ’ਚ ਨਿੱਜੀ ਨਿਵੇਸ਼ ਦੀ ਯੋਜਨਾ ਦਾ NDP ਵੱਲੋਂ ਵਿਰੋਧ

ਕੈਨੇਡਾ ਦੇ ਹਵਾਈ ਅੱਡਿਆਂ ਵਿਚ ਨਿੱਜੀ ਨਿਵੇਸ਼ ਦੀ ਇਜਾਜ਼ਤ ਦੇਣ ਦੀ ਫੈਡਰਲ ਸਰਕਾਰ ਦੀ ਯੋਜਨਾ ਵਿਰੁੱਧ ਫੈਡਰਲ ਐਨ.ਡੀ.ਪੀ. ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਦੇ ਲੀਡਰ ਐਵੀ ਲੁਈਸ ਨੇ ਕਾਰਨੀ ਸਰਕਾਰ ਦੇ ਇਸ ਕਦਮ ਨੂੰ ਨਿੱਜੀਕਰਨ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਸਰਕਾਰ ਵੱਲੋਂ ਇਸ ਨੂੰ ਸਿੱਧੇ ਤੌਰ 'ਤੇ ਨਿੱਜੀਕਰਨ ਦੀ ਯੋਜਨਾ ਨਾ ਕਹਿਣਾ ਜਨਤਾ ਨਾਲ ਧੋਖਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link