Dec 3, 2024 12:50 PM - The Canadian Press

ਕੈਨੇਡਾ ਸਰਕਾਰ ਟਰੰਪ ਦੇ ਟੈਰਿਫ ਤੋਂ ਬਚਣ ਲਈ ਸਰਹੱਦ 'ਤੇ ਸਖ਼ਤੀ ਲਈ ਲਗਾਤਾਰ ਨਵੇਂ ਕਦਮ 'ਤੇ ਵਿਚਾਰ ਕਰ ਹੈ। ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲੇਬਲੈਂਕ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਡਿਪਾਰਟਮੈਂਟ ਅਮਰੀਕੀ ਸਰਹੱਦ 'ਤੇ ਗਸ਼ਤ ਲਈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਵਾਧੂ ਸ਼ਕਤੀਆਂ ਦੇਣ 'ਤੇ ਵਿਚਾਰ ਕਰ ਰਿਹਾ ਹੈ,
ਨਾਲ ਹੀ ਆਰ.ਸੀ.ਐਮ.ਪੀ ਅਤੇ ਸੀ.ਬੀ.ਐਸ.ਏ ਮਿਲ ਕੇ ਨਵੇਂ ਉਪਕਰਨ ਦੀ ਇੱਕ ਸੂਚੀ 'ਤੇ ਕੰਮ ਕਰ ਰਹੇ ਹਨ ਜੋ ਸਰਹੱਦ 'ਤੇ ਉਨ੍ਹਾਂ ਦੇ ਮੌਜੂਦਾ ਵਸੀਲਿਆਂ ਵਿਚ ਮਦਦਗਾਰ ਹੋਣਗੇ। ਲੇਬਲੈਂਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੰਦਰਗਾਹਾਂ ਵਿਚਕਾਰ ਸਰਹੱਦੀ ਗਸ਼ਤ ਦੀ ਜ਼ਿੰਮੇਵਾਰੀ ਸੀ.ਬੀ.ਐਸ.ਏ ਯਾਨੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਦਿੱਤੀ ਜਾ ਸਕਦੀ ਹੈ ਜੋ ਇਸ ਸਮੇਂ ਆਰ.ਸੀ.ਐਮ.ਪੀ ਕੋਲ ਹੈ। ਲੇਬਲੈਂਕ ਨੇ ਕਿਹਾ ਕਿ ਇਹ ਸਿਰਫ ਟਰੰਪ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਨਹੀਂ, ਇਹ ਉਸ ਕੰਮ ਨੂੰ ਜਾਰੀ ਰੱਖਣ ਦੀ ਕਵਾਇਦ ਹੈ ਜੋ ਪਹਿਲਾਂ ਤੋਂ ਕੀਤਾ ਜਾ ਰਿਹਾ ਹੈ ਅਤੇ ਅੱਗੇ ਵੀ ਕੀਤਾ ਜਾਂਦਾ ਰਹੇਗਾ।
ਮਿਨਿਸਟਰ ਨੇ ਕਿਹਾ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਸਰਹੱਦ ਸੁਰੱਖਿਅਤ ਨਹੀਂ ਹਨ ਪਰ ਕੈਨੇਡਾ ਅਮਰੀਕਾ ਦੀਆਂ ਚਿੰਤਾਵਾਂ ਨੂੰ ਸਮਝਦਾ ਹੈ ਅਤੇ ਯਕੀਨ ਦਿਵਾਉਣਾ ਚਾਹੁੰਦਾ ਹੈ ਕਿ ਸਰਹੱਦ 'ਤੇ ਨਿਗਰਾਨੀ ਲਈ ਠੋਸ ਸਰੋਤ ਉਪਲਬਧ ਹਨ। ਲੇਬਲੈਂਕ ਨੇ ਕਿਹਾ ਕਿ ਉਹ ਵਿੱਤ ਮੰਤਰੀ ਨਾਲ ਸੰਪਰਕ ਵਿਚ ਹਨ ਤਾਂ ਆਰ.ਸੀ.ਐਮ.ਪੀ ਅਤੇ ਸੀ.ਬੀ.ਐਸ.ਏ ਨੂੰ ਜੋ ਵਧੇਰੇ ਡਰੋਨ, ਹੈਲੀਕਾਪਟਰ ਅਤੇ ਹੋਰ ਸਰੋਤ ਖਰਦੀਣ ਲਈ ਜਲਦ ਫੰਡ ਮੁਹੱਈਆ ਕਰਵਾਇਆ ਜਾ ਸਕੇ।




