Oct 28, 2025 6:32 PM - Connect Newsroom

ਕੈਨੇਡਾ ਪੋਸਟ ਅਤੇ ਡਾਕ ਕਰਮਚਾਰੀਆਂ ਦੀ ਯੂਨੀਅਨ ਇਸ ਹਫ਼ਤੇ ਦੇ ਅੰਤ ਵਿਚ ਮੀਡੀਏਟਰ ਰਾਹੀਂ ਦੁਬਾਰਾ ਗੱਲਬਾਤ ਲਈ ਮਿਲਣਗੇ, ਇਹ ਉਦੋਂ ਹੈ ਜਦੋਂ ਪੋਸਟਲ ਵਰਕਰ ਦੀ ਰੋਟੇਟਿੰਗ ਹੜਤਾਲ ਜਾਰੀ ਹੈ, ਸੀ.ਯੂ.ਪੀ.ਡਬਲਿਊ. ਵਲੋਂ 25 ਸਤੰਬਰ ਨੂੰ ਹੜਤਾਲ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਬਾਅਦ ਵਿਚ 11 ਅਕਤੂਬਰ ਨੂੰ ਰੋਟੇਟਿੰਗ ਹੜਤਾਲ ਵਿਚ ਬਦਲ ਦਿੱਤਾ ਗਿਆ ਸੀ।
ਕੈਨੇਡਾ ਪੋਸਟ ਅਤੇ ਯੂਨੀਅਨ ਦੋਵਾਂ ਨੇ ਇਸ ਹਫ਼ਤੇ ਦੇ ਅੰਤ ਵਿਚ ਬਾਰਕਨਿੰਗ ਟੇਬਲ 'ਤੇ ਵਾਪਸ ਆਉਣ ਦੀ ਪੁਸ਼ਟੀ ਕੀਤੀ ਹੈ ਪਰ ਉਨ੍ਹਾਂ ਵਲੋਂ ਕੋਈ ਨਿਸ਼ਚਤ ਤਾਰੀਖ ਨਹੀਂ ਦੱਸ ਗਈ। ਫੈਡਰਲ ਸਰਕਾਰ ਵਲੋਂ ਕੈਨੇਡਾ ਪੋਸਟ ਨੂੰ ਮਾਲੀ ਤੌਰ 'ਤੇ ਮਜ਼ਬੂਤ ਕਰਨ ਲਈ ਡੋਰ-ਟੂ-ਡੋਰ ਡਿਲਿਵਰੀ ਦੀ ਜਗ੍ਹਾ ਕਮਿਊਨਿਟੀ ਮੇਲ ਬਾਕਸ ਦਾ ਵਿਸਥਾਰ ਕਰਨ ਅਤੇ ਕੁਝ ਪੋਸਟ ਔਫਿਸ ਨੂੰ ਬੰਦ ਕਰਨ ਦੀ ਮਨਜ਼ੂਰੀ ਦੇਣ ਦਾ ਐਲਾਨ ਕਰਨ ਮਗਰੋਂ ਇਹ ਹੜਤਾਲ ਸ਼ੁਰੂ ਹੋਈ।
ਯੂਨੀਅਨ ਪ੍ਰਧਾਨ ਜਾਨ ਸਿੰਪਸਨ ਦਾ ਕਹਿਣਾ ਸੀ ਕਿ ਸਰਕਾਰ ਨੇ ਚੱਲੀ ਰਹੀ ਗੱਲਬਾਤ ਵਿਚਕਾਰ ਇਨ੍ਹਾਂ ਕਦਮਾਂ ਦਾ ਐਲਾਨ ਕਰਕੇ ਗੱਲਬਾਤ ਨੂੰ ਪਟੜੀ ਤੋਂ ਥੱਲ੍ਹੇ ਲਾਉਣ ਦਾ ਕੰਮ ਕੀਤਾ। ਗੌਰਤਲਬ ਹੈ ਕਿ ਕੈਨੇਡਾ ਪੋਸਟ ਵਲੋਂ ਤਿੰਨ ਅਕਤੂਬਰ ਨੂੰ ਅਪਡੇਟਡ ਔਫਰ ਦਿੱਤੇ ਜਾਣ ਤੋਂ ਬਾਅਦ ਦੋਹਾਂ ਧਿਰਾਂ ਵਿਚਕਾਰ ਪਹਿਲੀ ਬੈਠਕ ਹੋਵੇਗੀ।




