12.84C Vancouver
ADS

Aug 22, 2025 2:21 PM - The Canadian Press

ਕੈਨੇਡਾ ਪੋਸਟ ਅਤੇ ਪੋਸਟਲ ਵਰਕਰ ਯੂਨੀਅਨ ਵਿਚਕਾਰ ਹੋਣ ਵਾਲੀ ਬੈਠਕ ਅਗਲੇ ਹਫ਼ਤੇ ਤੱਕ ਲਈ ਮੁਲਤਵੀ

Share On
canada-post-union-says-negotiation-meeting-delayed-with-talks-to-continue-monday
The postponement comes after the two parties returned to the bargaining table on Wednesday, with plans to meet again on Friday.(Photo- The Canadian Press)

ਕੈਨੇਡਾ ਪੋਸਟ ਅਤੇ ਪੋਸਟਲ ਵਰਕਰ ਯੂਨੀਅਨ ਵਿਚਕਾਰ ਸ਼ੁੱਕਰਵਾਰ ਨੂੰ ਹੋਣ ਵਾਲੀ ਬੈਠਕ ਅਗਲੇ ਹਫ਼ਤੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰ ਨੇ ਕਿਹਾ ਕਿ ਕੈਨੇਡਾ ਪੋਸਟ ਨੇ ਕੱਲ੍ਹ ਸਾਨੂੰ ਦੱਸਿਆ ਕਿ ਉਸ ਨੂੰ ਸਾਡੀਆਂ ਪੇਸ਼ਕਸ਼ 'ਤੇ ਵਿਚਾਰ ਕਰਨ ਲਈ ਹੋਰ ਸਮਾਂ ਚਾਹੀਦਾ ਹੈ, ਜਿਸ ਦੇ ਚੱਲਦੇ ਸ਼ੁੱਕਰਵਾਰ ਦੀ ਬੈਠਕ ਮੁਲਤਵੀ ਕੀਤੀ ਗਈ ਹੈ ਅਤੇ ਇਸ ਦੀ ਬਜਾਏ ਅਸੀਂ ਅਗਲੇ ਸੋਮਵਾਰ ਯਾਨੀ 25 ਅਗਸਤ ਨੂੰ ਕੈਨੇਡਾ ਪੋਸਟ ਦਾ ਜਵਾਬ ਸੁਣਨ ਲਈ ਇੱਕ ਮੀਟਿੰਗ ਵਿਚ ਮਿਲਾਂਗੇ।

ਗੌਰਤਲਬ ਹੈ ਕਿ ਯੂਨੀਅਨ ਦੇ ਮੈਂਬਰਸ ਨੇ ਹਾਲ ਹੀ ਵਿਚ ਕੈਨੇਡਾ ਪੋਸਟ ਵਲੋਂ ਪੇਸ਼ ਕੀਤੀ ਗਈ ਨਵੀਨਤਮ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਸੀ,ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਗੱਲਬਾਤ ਬੁੱਧਵਾਰ ਨੂੰ ਮੁੜ ਸ਼ੁਰੂ ਹੋਈ ਸੀ। ਯੂਨੀਅਨ ਨੇ ਕੈਨੇਡਾ ਪੋਸਟ ਨੂੰ ਦਿੱਤੀ ਗਈ ਆਪਣੀ ਨਵੀਂ ਪੇਸ਼ਕਸ਼ ਵਿਚ 4 ਸਾਲਾਂ ਦੌਰਾਨ ਤਨਖਾਹਾਂ ਵਿਚ ਕੁੱਲ 19 ਫੀਸਦੀ ਵਾਧੇ ਦੀ ਮੰਗ ਕੀਤੀ ਹੈ, ਜਦੋਂ ਕਿ ਕੈਨੇਡਾ ਪੋਸਟ ਨੇ ਆਪਣੀ ਪਿਛਲੇ ਪ੍ਰਸਤਾਵ ਵਿਚ 13 ਫੀਸਦੀ ਵਾਧੇ ਦਾ ਆਫਰ ਦਿੱਤਾ ਸੀ।

Latest news

bmo-announces-70-billion-investment-over-10-years-in-key-canadian-sectors
Punjabi

BMO ਵੱਲੋਂ ਕੈਨੇਡਾ ਦੇ ਮਹੱਤਵਪੂਰਨ ਸੈਕਟਰਾਂ ਲਈ 10 ਸਾਲਾਂ ’ਚ $70 ਬਿਲੀਅਨ ਨਿਵੇਸ਼ ਦਾ ਐਲਾਨ

ਕੈਨੇਡਾ ਦੇ ਪ੍ਰਮੁੱਖ ਬੈਂਕ ਵਿਚੋਂ ਇੱਕ ਬੈਂਕ ਔਫ਼ ਮਾਂਟਰੀਅਲ ਨੇ ਦੇਸ਼ ਦੀ ਆਰਥਿਕਤਾ ਲਈ ਮਹੱਤਵਪੂਰਨ ਮੰਨੇ ਜਾਣ ਵਾਲੇ ਮਹੱਤਵਪੂਰਨ ਖਣਿਜ ਅਤੇ ਬਿਜਲੀ ਵਰਗੇ ਸੈਕਟਰ ਲਈ ਅਗਲੇ 10 ਸਾਲਾਂ ਵਿਚ $70-ਬਿਲੀਅਨ ਦਾ ਕੈਪੀਟਲ ਲਗਾਉਣ ਦਾ ਐਲਾਨ ਕੀਤਾ ਹੈ। ਬੈਂਕ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਕੈਨੇਡਾ ਦੀ ਆਰਥਿਕ ਸੁਰੱਖਿਆ ਅਤੇ ਸਥਿਰਤਾ ਨੂੰ ਮਜ਼ਬੂਤ ਕਰਨਾ ਹੈ।
canada-ends-special-family-sponsorship-exemption-for-refugees
Punjabi

ਕੈਨੇਡਾ ਨੇ ਸ਼ਰਨਾਰਥੀਆਂ ਲਈ ਪਰਿਵਾਰ ਸਪਾਂਸਰ ਕਰਨ ਵਾਲੀ ਵਿਸ਼ੇਸ਼ ਛੋਟ ਕੀਤੀ ਖ਼ਤਮ

ਕੈਨੇਡਾ ਸਰਕਾਰ ਨੇ ਸ਼ਰਨਾਰਥੀਆਂ ਲਈ ਸਥਾਈ ਨਿਵਾਸ ਦੀ ਉਸ ਵਿਸ਼ੇਸ਼ ਪੌਲਿਸੀ ਨੂੰ ਚੁੱਪ-ਚਪੀਤੇ ਖ਼ਤਮ ਕਰ ਦਿੱਤਾ ਹੈ, ਜਿਸ ਤਹਿਤ ਕੁਝ ਸ਼ਰਨਾਰਥੀਆਂ ਨੂੰ ਆਪਣੇ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨੂੰ ਵੀ ਸਪਾਂਸਰ ਕਰਨ ਦੀ ਛੋਟ ਮਿਲ ਰਹੀ ਸੀ, ਜਿਨ੍ਹਾਂ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਸ਼ੁਰੂਆਤੀ ਅਰਜ਼ੀਆਂ ਵਿਚ ਨਹੀਂ ਕੀਤਾ ਸੀ।
bc-anti-gang-task-force-seizes-guns-drugs-and-cash-in-fort-st-john
Punjabi

ਬੀ.ਸੀ. ਦੇ ਫੋਰਟ ਸੇਂਟ ਜੌਨ ’ਚ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰ ਤੇ ਨਸ਼ੀਲੇ ਪਦਾਰਥ ਜ਼ਬਤ

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਟਾਸਕ ਫੋਰਸ ਨੇ ਫੋਰਟ ਸੇਂਟ ਜੌਨ ਕਮਿਊਨਿਟੀ ਵਿਚ ਇੱਕ ਵੱਡੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਵਿਚ ਹਥਿਆਰ, ਨਸ਼ੀਲੇ ਪਦਾਰਥ ਅਤੇ ਕਰੰਸੀ ਜ਼ਬਤ ਕੀਤੀ ਹੈ। ਸੂਬੇ ਦੀ ਕੰਬਾਇਡ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੀ ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਔਫੀਸਰ ਨੂੰ ਲੋਕਲ ਪੁਲਿਸ ਦੀ ਬੇਨਤੀ 'ਤੇ 21 ਅਗਸਤ ਤੋਂ 5 ਸਤੰਬਰ ਤੱਕ ਇਸ ਇਲਾਕੇ ਵਿਚ ਤਾਇਨਾਤ ਕੀਤਾ ਗਿਆ ਸੀ।
calgary-police-lay-extortion-charges-continue-search-for-suspect
Punjabi

ਕੈਲਗਰੀ ’ਚ ਫਿਰੌਤੀ ਮਾਮਲਾ: 23 ਸਾਲਾ ਕਨੂਰੀਤ ਕੌਰ ਖ਼ਿਲਾਫ਼ ਦੋਸ਼ ਤੈਅ, ਤਨਵੀਰ ਸਿੰਘ ਦੀ ਭਾਲ ਜਾਰੀ

ਕੈਲਗਰੀ ਪੁਲਿਸ ਨੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਕਨੂਰੀਤ ਕੌਰ, ਤਨਵੀਰ ਸਿੰਘ ਅਤੇ ਇਕ ਨਾਬਾਲਗ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ। ਪੁਲਿਸ ਇਸ ਮਾਮਲੇ ਵਿੱਚ ਕੈਲਗਰੀ ਦੇ 21 ਸਾਲਾ ਤਨਵੀਰ ਸਿੰਘ ਦੀ ਭਾਲ ਕਰ ਰਹੀ ਹੈ, ਜਿਸ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਚੋਰੀ ਦੀ ਜਾਇਦਾਦ ਰੱਖਣ ਦੇ ਵਾਰੰਟ ਜਾਰੀ ਕੀਤੇ ਗਏ ਹਨ।ਗੌਰਤਲਬ ਹੈ ਕਿ 25 ਮਾਰਚ ਨੂੰ ਸ਼ਾਮ 4:30 ਵਜੇ ਇੱਕ ਔਰਤ ਨੂੰ ਵਟਸਐਪ 'ਤੇ ਇੱਕ ਅਣਪਛਾਤੇ ਨੰਬਰ ਤੋਂ ਪੈਸੇ ਮੰਗੇ ਗਏ। ਸ਼ੱਕੀਆਂ ਕੋਲ ਪੀੜਤ ਦੇ ਨਿੱਜੀ ਅਤੇ ਵਪਾਰਕ ਮਾਮਲਿਆਂ ਬਾਰੇ ਪੂਰੀ ਜਾਣਕਾਰੀ ਸੀ।
canada-u-s-remain-in-contact-despite-trade-talks-breakdown-leblanc
Punjabi

ਟ੍ਰੇਡ ਵਾਰਤਾ ਟੁੱਟਣ ਦੇ ਬਾਵਜੂਦ ਕੈਨੇਡਾ-ਅਮਰੀਕਾ ਵਿਚਾਲੇ ਸੰਪਰਕ ਜਾਰੀ: ਲੇਬਲੈਂਕ

ਕੈਨੇਡਾ ਅਤੇ ਅਮਰੀਕਾ ਟ੍ਰੇ਼ਡ ਵਾਰਤਾ ਟੁੱਟਣ ਦੇ ਬਾਵਜੂਦ ਇੱਕ-ਦੂਜੇ ਲਗਾਤਾਰ ਸੰਪਰਕ ਵਿਚ ਹਨ, ਇਸ ਗੱਲ ਦੀ ਪੁਸ਼ਟੀ ਮੰਤਰੀ ਡੋਮਿਨਿਕ ਲੇਬਲੈਂਕ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਇਸ ਵੇਲੇ ਵਾਸ਼ਿੰਗਟਨ ਨਾਲ ਸਿੱਧੇ ਕਿਸੇ ਰਸਮੀ ਵਪਾਰਕ ਗੱਲਬਾਤ ਵਿਚ ਸ਼ਾਮਲ ਨਹੀਂ ਹਾਂ ਪਰ ਸਾਡੇ ਵਿਚਾਲੇ ਆਪਸੀ ਸੰਪਰਕ ਅਜੇ ਵੀ ਬਣਿਆ ਹੋਇਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link