Nov 25, 2024 5:15 PM - Connect Newsroom

ਕੈਨੇਡਾ ਪੋਸਟ ਨੂੰ ਕਰਮਚਾਰੀਆਂ ਦੀ ਪਿਛਲੇ ਨੌ ਦਿਨਾਂ ਤੋਂ ਜਾਰੀ ਹੜਤਾਲ ਮਹਿੰਗੀ ਪੈ ਰਹੀ ਹੈ, ਇਸ ਕਾਰਨ ਉਸ ਨੂੰ 8 ਮਿਲੀਅਨ ਵੱਧ ਪਾਰਸਲ ਦਾ ਨੁਕਸਾਨ ਹੋ ਚੁੱਕਾ ਹੈ। ਡਿਪਾਰਟਮੈਂਟ ਨੇ ਕਿਹਾ ਕਿ 15 ਨਵੰਬਰ ਤੋਂ ਜਦੋਂ ਤੋਂ ਕੈਨੇਡਾ ਭਰ ਵਿਚ ਉਸ ਦੇ 55 ਹਜ਼ਾਰ ਤੋਂ ਵੱਧ ਕਰਮਚਾਰੀਅਂ ਨੇ ਹੜਤਾਲ ਸ਼ੁਰੂ ਕੀਤੀ ਹੈ ਉਦੋਂ ਤੋਂ ਗ੍ਰਾਹਕ ਆਪਣੀ ਡਿਲਿਵਰੀ ਲਈ ਕੈਨੇਡਾ ਪੋਸਟ ਦੇ ਪ੍ਰਤੀਯੋਗੀ ਵੱਲ ਰੁਖ਼ ਕਰਨ ਰਹੇ ਹਨ।
ਕੈਨੇਡਾ ਪੋਸਟ ਅਤੇ ਪੋਸਟਲ ਵਰਕਰਜ਼ ਯੂਨੀਅਨ ਵਿਚਕਾਰ ਤਨਖਾਹ, ਠੇਕਾ ਕੰਮ, ਨੌਕਰੀ ਦੀ ਸੁਰੱਖਿਆ, ਪੈਨਸ਼ਨ ਲਾਭ ਅਤੇ ਕੰਮ ਕਰਨ ਦੇ ਹਾਲਾਤ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ ਪਰ ਹੁਣ ਤੱਕ ਦੋਵੇਂ ਧਿਰਾਂ ਕਿਸੇ ਸਿਰੇ ’ਤੇ ਨਹੀਂ ਪਹੁੰਚ ਸਕੀਆਂ ਹਨ, ਜਦੋਂ ਕਿ ਦੋਵਾਂ ਧਿਰਾਂ ਵਿਚਕਾਰ ਸਮਝੌਤੇ ਵਿਚ ਸਹਿਯੋਗ ਲਈ ਵਿਸ਼ੇਸ਼ ਵਿਚੋਲੇ ਦੀ ਵੀ ਨਿਯੁਕਤੀ ਕੀਤੀ ਗਈ ਹੈ।
ਕੈਨੇਡਾ ਪੋਸਟ ਦਾ ਕਹਿਣਾ ਹੈ ਕਿ ਉਸ ਨੇ ਯੂਨੀਅਨ ਨੂੰ ਵਾਧੂ ਭੁਗਤਾਨ ਕੀਤੀ ਛੁੱਟੀ ਦੇ ਨਾਲ 4 ਸਾਲਾਂ ਦੌਰਾਨ ਤਨਖਾਹ ਵਿਚ ਕੁੱਲ 11.5 ਫੀਸਦੀ ਵਾਧੇ ਦੀ ਪੇਸ਼ਕਸ਼ ਕੀਤੀ ਹੈ ਪਰ ਯੂਨੀਅਨ 24 ਫੀਸਦੀ ਤਨਖਾਹ ਵਾਧਾ ਦੀ ਮੰਗ ਕਰ ਰਹੀ ਹੈ। ਯੂਨੀਅਨ ਦੀ ਇਹ ਵੀ ਮੰਗ ਹੈ ਕਿ ਵੀਕਐਂਡ ’ਤੇ ਹੋਣ ਵਾਲੀ ਡਿਲਿਵਰੀ ਲਈ ਵੀ ਫੁੱਲ-ਟਾਈਮ ਕਰਮਚਾਰੀ ਹੋਣ, ਜਦੋਂ ਕਿ ਕੈਨੇਡਾ ਪੋਸਟ ਇਸ ਲਈ ਕੰਟਰੈਕਟ ਵਰਕਰ ਰੱਖਣਾ ਚਾਹੁੰਦਾ ਹੈ।




