22.11C Vancouver
ADS

Aug 5, 2020 3:27 PM -

ਕੈਨੇਡਾ ਨੇ ਕੋਵਿਡ-19 ਦੇ ਵੈਕਸੀਨ ਲਈ ਫਾਈਜ਼ਰ ਅਤੇ ਮੌਡਰਨਾ ਨਾਲ ਕੀਤਾ ਸਮਝੌਤਾ

Share On
canada-signs-deals-with-pfizer-moderna-to-get-doses-of-covid-19-vaccines
Procurement Minister, Anita Anand during a press conference. The Canadian Press

ਕੋਵਿਡ-19 ਦੇ ਵੈਕਸੀਨ ਦੀਆਂ ਕਈ ਮਿਲੀਅਨ ਡੋਜ਼ਾਂ ਤਿਆਰ ਕਰਨ ਲਈ ਕਨੇਡੀਅਨ ਸਰਕਾਰ ਨੇ ਫਾਰਮਾਸੂਟੀਕਲ ਕੰਪਨੀ ਫਾਈਜ਼ਰ ਅਤੇ ਅਮਰੀਕਾ ਵਿੱਚ ਸਥਿਤ ਬਾਇਓਟੈੱਕ ਫਰਮ ਮੌਡਰਨਾ ਨਾਲ ਸਮਝੌਤਾ ਕਰ ਲਿਆ ਹੈ।

ਪ੍ਰੋਕਿਊਰਮੈਂਟ ਮਨਿਸਟਰ ਅਨੀਤਾ ਆਨੰਦ ਨੇ ਬੁੱਧਵਾਰ ਸਵੇਰ ਇਹ ਐਲਾਨ ਟੋਰਾਂਟੋ ਵਿੱਚ ਕੀਤਾ।

ਦੋਵਾਂ ਕੰਪਨੀਆਂ ਵੱਲੋਂ ਪਿਛਲੇ ਹਫ਼ਤੇ ਆਪਣੇ ਕਲੀਨਿਕਲ ਟਰਾਇਲ ਦੇ ਤੀਸਰੇ ਪੜਾਅ ਦੀ ਸ਼ੁਰੂਆਤ ਕੀਤੀ ਗਈ ਸੀ।

ਜੁਲਾਈ ਵਿੱਚ ਦੋਵਾਂ ਕੰਪਨੀਆਂ ਨੇ ਛੋਟੇ ਟਰਾਇਲ ਵਿੱਚ ਸਫ਼ਲਤਾ ਹਾਸਲ ਕਰਨ ਦੀ ਗੱਲ ਸਾਂਝੀ ਕੀਤੀ ਸੀ।

ਤੀਸਰੇ ਪੜਾਅ ਦੌਰਾਨ 30,000 ਵਿਅਕਤੀਆਂ ‘ਤੇ ਵੈਕਸੀਨ ਟੈਸਟ ਕੀਤੇ ਜਾਣਗੇ ਅਤੇ ਨਤੀਜੇ ਪੱਤਝੜ ਵਿੱਚ ਆ ਜਾਣ ਦੀ ਉਮੀਦ ਹੈ।

ਕੈਨੇਡਾ ਦੇ ਚੀਫ ਪਬਲਿਕ ਹੈਲਥ ਅਫਸਰ ਡਾਕਟਰ ਟਰੀਸਾ ਟੈਮ ਨੇ ਕਿਹਾ ਹੈ ਕਿ ਵੈਕਸੀਨ ਨਾਲ ਮਹਾਂਮਾਰੀ ਨੂੰ ਇੱਕਦਮ ਮਿਟਾ ਦਿੱਤਾ ਜਾਵੇਗਾ, ਇਹ ਉਮੀਦ ਰੱਖਣੀ ਗ਼ਲਤ ਹੋਵੇਗੀ।


Latest news

eby-says-mls-talks-on-whitecaps-constructive-as-deleted-post-stirs-controversy
Punjabi

ਪ੍ਰੀਮਿਅਰ ਇਬੀ ਨੇ ਵ੍ਹਾਈਟਕੈਪਸ ਬਾਰੇ ਐਮ.ਐਲ.ਐਸ. ਸੰਬੰਧੀ ਗੱਲਬਾਤ ਨੂੰ ਦੱਸਿਆ ਕੰਸਟ੍ਰਕਟਿਵ

ਵੈਨਕੂਵਰ ਵਿਚ ਵ੍ਹਾਈਟਕੈਪਸ ਨੂੰ ਲੈ ਕੇ ਇਸ ਵੇਲੇ ਮਾਹੌਲ ਕਾਫੀ ਗਰਮਾਇਆ ਹੋਇਆ ਹੈ।
carney-appoints-jonathan-wilkinson-as-canadas-next-ambassador-to-the-european-union
Punjabi

ਕਾਰਨੀ ਵੱਲੋਂ ਜੋਨਾਥਨ ਵਿਲਕਿਨਸਨ ਨੂੰ ਯੂਰਪੀ ਯੂਨੀਅਨ ਲਈ ਕੈਨੇਡਾ ਦਾ ਨਵਾਂ ਰਾਜਦੂਤ ਕੀਤਾ ਨਿਯੁਕਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਾਬਕਾ ਕੈਬਨਿਟ ਮੰਤਰੀ ਜੋਨਾਥਨ ਵਿਲਕਿਨਸਨ ਨੂੰ ਯੂਰਪੀ ਯੂਨੀਅਨ ਲਈ ਕੈਨੇਡਾ ਦਾ ਨਵਾਂ ਰਾਜਦੂਤ ਨਾਮਜ਼ਦ ਕੀਤਾ ਹੈ। ਉਨ੍ਹਾਂ ਵਲੋਂ ਇਸ ਨਿਯੁਕਤੀ ਦਾ ਰਸਮੀ ਐਲਾਨ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ।
carney-to-visit-saudi-arabia-amid-renewed-canada-gulf-relations
Punjabi

ਪੀ.ਐਮ.ਮਾਰਕ ਕਾਰਨੀ ਆਉਂਦੇ ਸਮੇਂ ਕਰਨਗੇ ਸਾਊਦੀ ਅਰਬ ਦਾ ਦੌਰਾ

ਪੀ.ਐਮ.ਮਾਰਕ ਕਾਰਨੀ ਆਉਂਦੇ ਸਮੇਂ ਵਿਚ ਸਾਊਦੀ ਅਰਬ ਦਾ ਦੌਰਾ ਕਰਨਗੇ, ਇਹ ਪਿਛਲੇ ਘੱਟੋ-ਘੱਟ ਦੋ ਦਹਾਕਿਆਂ ਵਿਚ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਪਹਿਲੀ ਸਾਊਦੀ ਯਾਤਰਾ ਹੋਵੇਗੀ। ਕਾਰਨੀ ਨੂੰ ਇਸ ਦੌਰੇ ਲਈ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਸੱਦਾ ਦਿੱਤਾ ਹੈ, ਜੋ ਦੋਹਾਂ ਮੁਲਕਾਂ ਵਿਚਾਲੇ ਸਾਲਾਂ ਦੇ ਡਿਪਲੋਮੈਟਿਕ ਤਣਾਅ ਤੋਂ ਬਾਅਦ ਰਿਸ਼ਤਿਆਂ ਵਿਚ ਆਈ ਗਰਮਜ਼ੋਸ਼ੀ ਤੋਂ ਬਾਅਦ ਮਿਲਿਆ ਹੈ।
vancouver-police-searching-for-missing-man-with-liver-disease
Punjabi

ਲਾਪਤਾ ਹੋਏ ਗੁਰਮਿੰਦਰ ਧਾਲੀਵਾਲ ਦੀ ਕੀਤੀ ਜਾ ਰਹੀ ਭਾਲ

ਵੈਨਕੂਵਰ ਪੁਲਿਸ ਡਿਪਾਰਟਮੈਂਟ ਵੱਲੋਂ ਇੱਕ ਲਾਪਤਾ ਹੋਏ ਪੰਜਾਬੀ ਮੂਲ ਦੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।
federal-government-allocates-up-to-145m-for-world-cup-security-in-toronto-vancouver
Punjabi

ਟੋਰਾਂਟੋ ਅਤੇ ਵੈਨਕੂਵਰ ਵਿੱਚ ਵਰਲਡ ਕੱਪ ਸੁਰੱਖਿਆ ਲਈ ਫੈਡਰਲ ਸਰਕਾਰ ਵੱਲੋਂ $145 ਮਿਲੀਅਨ ਤੱਕ ਦੀ ਫੰਡਿੰਗ

ਵੈਨਕੂਵਰ ਅਤੇ ਟੋਰਾਂਟੋ ਵਿਚ ਹੋਣ ਵਾਲੇ ਆਗਾਮੀ ਵਰਲਡ ਕੱਪ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਪੁਖਤਾ ਕਰਨ ਲਈ ਫੈਡਰਲ ਸਰਕਾਰ ਨੇ $146 ਮਿਲੀਅਨ ਦਾ ਯੋਗਦਾਨ ਦੇਣ ਦਾ ਐਲਾਨ ਕੀਤਾ ਹੈ। ਇਸ ਵਾਰ ਫੀਫਾ ਵਰਲਡ ਕੱਪ ਦੀ ਮੇਜ਼ਬਾਨੀ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਵੱਲੋਂ ਸਾਂਝੇ ਤੌਰ 'ਤੇ ਕੀਤੀ ਜਾ ਰਹੀ ਹੈ। ਇਸ ਟੂਰਨਾਮੈਂਟ ਦੇ 13 ਮੁਕਾਬਲੇ ਇਸੇ ਸਾਲ ਜੂਨ ਅਤੇ ਜੁਲਾਈ ਵਿਚ ਟੋਰਾਂਟੋ ਅਤੇ ਵੈਨਕੂਵਰ ਵਿਚ ਖੇਡੇ ਜਾਣੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link