25.09C Vancouver
ADS

May 19, 2020 9:24 PM -

ਕ੍ਰੈਸ਼ ਹੋਏ ਹੈਲੀਕਾਪਟਰ ਦੀ ਭਾਲ ਲਈ ਕੈਨੇਡਾ ਨੂੰ ਮਿਲੇਗੀ ਅਮਰੀਕੀ ਨੇਵੀ ਦੀ ਮਦਦ

Share On
canada-turns-to-u-s-navy-for-help-to-recover-downed-military-helicopter
A Cyclone helicopter flies over HMCS Fredericton as its crew leaves the Halifax Harbour for a six-month deployment to the Mediterranean Sea as part of NATO's Operation Reassurance in Halifax on Monday, January 20, 2020. The Canadian Armed Forces is turning to the U.S. military for assistance in recovering the downed Cyclone helicopter off the coast of Greece. THE CANADIAN PRESS/Darren Calabrese

ਗ੍ਰੀਸ ਕੋਲ ਕ੍ਰੈਸ਼ ਹੋਏ ਕਨੇਡੀਅਨ ਹੈਲੀਕਾਪਟਰ ਦੀ ਭਾਲ ਲਈ ਹੁਣ ਕਨੇਡੀਅਨ ਆਰਮਡ ਫੋਰਸਿਜ਼ ਵੱਲੋਂ ਅਮਰੀਕੀ ਮਿਲਟਰੀ ਦੀ ਮਦਦ ਲਈ ਜਾਵੇਗੀ।

ਗ੍ਰੀਸ ਦੇ ਸਮੁੰਦਰੀ ਤਟਾਂ ਕੋਲ ਆਇਓਨੀਅਨ ਸਮੁੰਦਰ 'ਚ ਕਨੇਡੀਅਨ ਨੇਟੋ ਹੈਲੀਕੌਪਟਰ 29 ਅਪ੍ਰੈਲ ਨੂੰ ਕ੍ਰੈਸ਼ ਹੋ ਗਿਆ ਸੀ।

ਇਸ 'ਤੇ ਸਵਾਰ 6 ਸਰਵਿਸ ਮੈਂਬਰਾਂ ਵਿੱਚੋਂ ਸਿਰਫ ਦੋ ਦੇ ਹੀ ਅਵਸ਼ੇਸ਼ ਮਿਲ ਸਕੇ ਸਨ।

ਇਸ ਘਟਨਾ ਸੰਬੰਧੀ ਜਾਂਚ ਦੇ ਵਧੇਰੇ ਵੇਰਵੇ ਮੰਗਲਵਾਰ ਦੁਪਹਿਰ ਇੱਕ ਨਿਊਜ਼ ਬ੍ਰੀਫਿੰਗ ਦੌਰਾਨ ਸਾਂਝੇ ਕੀਤੇ ਗਏ ਹਨ।

ਜਾਣਕਾਰੀ ਦਿੱਤੀ ਗਈ ਹੈ ਕਿ ਚਾਰ ਅਫਸਰਾਂ ਦੇ ਅਵਸ਼ੇਸ਼ ਅਤੇ ਹੈਲੀਕਾਪਟਰ ਦੇ ਮਲਬੇ ਸੰਬੰਧੀ ਭਾਲ ਕੀਤੀ ਜਾ ਰਹੀ ਹੈ, ਪਰ ਇਸ ਦੇ ਵਿੱਚ ਕੋਈ ਬਹੁਤੀ ਕਾਮਯਾਬੀ ਹੱਥ ਨਹੀਂ ਲੱਗ ਸਕੀ ਹੈ।

ਚਾਰੇ ਲਾਪਤਾ ਅਫ਼ਸਰਾਂ ਨੂੰ ਮ੍ਰਿਤ ਮੰਨ ਲਿਆ ਗਿਆ ਹੈ।

ਕੈਨੇਡਾ ਅਤੇ ਅਮਰੀਕਾ ਦੀਆਂ ਨੇਵੀ ਟੀਮਾਂ ਇਸ ਭਾਲ ਅਤੇ ਜਾਂਚ ਨੂੰ ਇਕੱਠਿਆਂ ਅੱਗੇ ਵਧਾਉਣ ਜਾ ਰਹੀਆਂ ਹਨ।

ਵਾਇਸ ਅਤੇ ਫਲਾਈਟ ਡਾਟਾ-ਰਿਕਾਰਡਰ ਦੀ ਖੋਜ ਹੋ ਚੁੱਕੀ ਸੀ, ਪਰ ਹੈਲੀਕਾਪਟਰ ਦਾ ਮੁੱਖ ਮਲਬਾ, ਕਰੀਬ 3,000 ਮੀਟਰ ਡੂੰਘੇ ਪਾਣੀਆਂ 'ਚ ਕਿਸੇ ਜਗ੍ਹਾ 'ਤੇ ਪਿਆ ਹੈ, ਜਿਸ ਦੀ ਭਾਲ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਲੈਫਟੀਨੈਂਟ ਜਨਰਲ ਮਾਈਕ ਰੋਲੇਊ, ਜੋ ਕਿ ਦੇਸ਼ ਅਤੇ ਵਿਦੇਸ਼ ਪੱਧਰ 'ਤੇ ਕਨੇਡੀਅਨ ਮਿਲਟਰੀ ਮਿਸ਼ਨਜ਼ 'ਤੇ ਨਜ਼ਰ ਰੱਖਦੇ ਹਨ, ਉਨ੍ਹਾਂ ਦੱਸਿਆ ਕਿ ਅਮਰੀਕੀ ਨੇਵੀ ਮਾਹਿਰਾਂ ਦਾ ਮਲਬੇ ਤੱਕ ਪਹੁੰਚ ਕਰਨ 'ਚ ਮਦਦ ਦੇਣ ਲਈ ਮੌਕੇ 'ਤੇ ਪਹੁੰਚਣਾ ਸ਼ੁਰੂ ਹੋ ਚੁੱਕਿਆ ਸੀ।

ਭਾਲ ਦਾ ਪਹਿਲਾ ਮਿਸ਼ਨ ਹੈਲੀਕਾਪਟਰ ਵਿੱਚ ਮੌਜੂਦ ਕਿਸੇ ਵੀ ਮੈਂਬਰ ਦੇ ਮ੍ਰਿਤ ਸ਼ਰੀਰ ਤੱਕ ਪਹੁੰਚ ਕਰਨਾ ਦੱਸਿਆ ਗਿਆ ਹੈ।

ਜਾਨ ਗਵਾਉਣ ਵਾਲੇ ਸਰਵਿਸ ਮੈਂਬਰਾਂ 'ਚ ਕੈਪਟਨ ਕੇਵਿਨ ਹੈਗਨ, ਕੈਪਟਨ ਬ੍ਰੈਂਡਨ ਈਅਨ ਮੈਕਡੌਨਲਡ, ਕੈਪਟਨ ਮੈਕਸਿਮ ਮੈਰੀਨ-ਮੌਰੀਨ, ਸਬ ਲੈਫਟੀਨੈਂਟ ਮੈਥਿਊ ਪਾਈਕ ਅਤੇ ਮਾਸਟਰ ਕੌਰਪੋਰਲ ਮੈਥਿਊ ਕਜ਼ਨਸ ਸ਼ਾਮਿਲ ਸਨ।

ਘਟਨਾ 'ਚ ਸਭ ਤੋਂ ਪਹਿਲਾਂ ਸਬ ਲੈਫਟੀਨੈਂਟ ਐਬੀਗੇਲ ਕੌਬਰੋ (Sub. Lt. Abigail Cowborough) ਦੇ ਅਵਸ਼ੇਸ਼ ਮਿਲ ਸਕੇ ਸਨ।


Latest news

carney-says-new-oil-pipeline-would-require-emissions-plan-indigenous-consultation
Punjabi

ਨਵੀਂ ਤੇਲ ਪਾਈਪਲਾਈਨ ਲਈ ਕਾਰਬਨ ਯੋਜਨਾ ਅਤੇ ਫਸਟ ਨੇਸ਼ਨਜ਼ ਨਾਲ ਸਲਾਹ-ਮਸ਼ਵਰਾ ਲਾਜ਼ਮੀ: ਕਾਰਨੀ

ਬੀ.ਸੀ. ਦੇ ਵੈਸਟ ਕੋਸਟ ਤੱਕ ਐਲਬਰਟਾ ਤੋਂ ਨਵੀਂ ਤੇਲ ਪਾਈਪਲਾਈਨ ਬਣਾਉਣ ਦੇ ਪ੍ਰਸਤਾਵ 'ਤੇ ਚੱਲ ਰਹੇ ਸਿਆਸੀ ਟਕਰਾਅ ਦਰਮਿਆਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪੱਸ਼ਟੀਕਰਨ ਦਿੱਤਾ ਹੈ, ਉਨ੍ਹਾਂ ਅੱਜ ਗ੍ਰੇਟਰ ਵੈਨਕੂਵਰ ਬੋਰਡ ਆਫ਼ ਟ੍ਰੇਡ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਹਫ਼ਤੇ ਫੈਡਰਲ ਅਤੇ ਐਲਬਰਟਾ ਵਿਚਕਾਰ ਹੋਏ ਸਮਝੌਤੇ ਤਹਿਤ ਪੇਸ਼ ਕੀਤਾ ਗਿਆ ਇਹ ਪਾਈਪਲਾਈਨ ਪ੍ਰੋਜੈਕਟ ਉਦੋਂ ਹੀ ਅੱਗੇ ਵਧੇਗਾ ਜੇ ਇਸ ਦਾ ਸਪੱਸ਼ਟ ਕਾਰਬਨ ਕੈਪਚਰ ਪ੍ਰੋਜੈਕਟ ਹੋਵੇਗਾ।
alberta-ticket-wins-12-5m-share-of-lotto-max-jackpot
Punjabi

ਐਲਬਰਟਾ ਵਿੱਚ ਇਕ ਵਿਅਕਤੀ ਨੇ ਜਿੱਤੀ $12.5 ਮਿਲੀਅਨ ਦੀ ਲੋਟੋ ਮੈਕਸ ਟਿਕਟ

ਐਲਬਰਟਾ ਵਿੱਚ ਕਿਸੇ ਵਿਅਕਤੀ ਨੇ $12.5 ਮਿਲੀਅਨ ਦੀ ਲੋਟੋ ਮੈਕਸ ਟਿਕਟ ਜਿੱਤ ਲਈ ਹੈ ਪਰ ਉਸ ਨੇ ਅਜੇ ਤੱਕ ਇਸ ਲਈ ਕਲੇਮ ਨਹੀਂ ਕੀਤਾ। ਵੈਸਟਰਨ ਕੈਨੇਡਾ ਲਾਟਰੀ ਕਾਰਪੋਰੇਸ਼ਨ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਦੱਸਿਆ ਕਿ ਇਹ ਟਿਕਟ ਐਲਬਰਟਾ ਸੂਬੇ ਦੇ ਅੰਦਰ ਹੀ ਖਰੀਦੀ ਗਈ ਸੀ, ਪਰ ਐਡਮਿੰਟਨ ਅਤੇ ਕੈਲਗਰੀ ਸ਼ਹਿਰਾਂ ਤੋਂ ਬਾਹਰ ਕਿਸੇ ਇਲਾਕੇ ਵਿੱਚੋਂ ਲਈ ਗਈ ਸੀ।
rising-fifa-world-cup-ticket-and-hotel-prices-in-vancouver-raising-concerns-for-fans
Punjabi

ਵੈਨਕੂਵਰ ' ਫੀਫਾ ਵਰਲਡ ਕੱਪ ਮੈਚਾਂ ਦੀਆਂ ਮਹਿੰਗੀਆਂ ਟਿਕਟਾਂ ਅਤੇ ਹੋਟਲ ਕਿਰਾਏ ਫੈਨਜ਼ ਲਈ ਬਣੇ ਚਿੰਤਾ ਦਾ ਕਾਰਨ

ਵੈਨਕੂਵਰ ਵਿਚ ਹੋਣ ਵਾਲੇ ਫੀਫਾ ਵਰਲਡ ਕੈਪ ਦੇ ਮੈਚਾਂ ਦੀਆਂ ਮਹਿੰਗੀਆਂ ਟਿਕਟਾਂ ਅਤੇ ਹੋਟਲਾਂ ਦੇ ਅਸਮਾਨ ਛੂਹ ਰਹੇ ਕਿਰਾਇਆਂ ਕਾਰਨ ਕਈ ਫੈਨਜ਼ ਦੇ ਸੁਪਨੇ ਟੁੱਟ ਰਹੇ ਹਨ। ਰਿਪੋਰਟਸ ਮੁਤਾਬਕ, ਇੱਕ ਟਿਕਟ ਦੀ ਕੀਮਤ ਲਗਭਗ $2,000 ਤੱਕ ਪਹੁੰਚ ਚੁੱਕੀ ਹੈ। ਨਾਲ ਹੀ ਵੈਨਕੂਵਰ ਵਿਚ ਰਿਹਾਇਸ਼ ਦੀ ਸਮੱਸਿਆ ਵੀ ਬਣੀ ਹੋਈ ਹੈ।
shooting-at-surrey-home-under-investigation-police-say-extortion-link-suspected
Punjabi

ਸਰੀ ਵਿੱਚ ਘਰ ‘ਤੇ ਗੋਲੀਬਾਰੀ ਦੀ ਜਾਂਚ ਜਾਰੀ, ਪੁਲਿਸ ਨੇ ਜਬਰੀ ਵਸੂਲੀ ਨਾਲ ਸੰਬੰਧ ਹੋਣ ਦਾ ਜਤਾਇਆ ਸ਼ੱਕ

ਸਰੀ ਦੇ ਨਿਊਟਨ ਵਿਚ ਅੱਜ ਤੜਕੇ ਇੱਕ ਘਰ ਨੂੰ ਗੋਲੀਆਂ ਨਾਲ ਟਾਰਗੇਟ ਕੀਤਾ ਗਿਆ, ਪੁਲਿਸ ਨੇ ਇਸ ਨੂੰ ਐਕਸਟੋਸ਼ਨ ਨਾਲ ਸਬੰਧਤ ਮਾਮਲਾ ਕਰਾਰ ਦਿੱਤਾ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਸਵੇਰੇ ਕਰੀਬ 4:40 ਵਜੇ ਔਫੀਸਰ ਨੂੰ 57 ਐਵੇਨਿਊ ਅਤੇ 148 ਸਟ੍ਰੀਟ ਦੇ ਨੇੜੇ ਸ਼ੂਟਿੰਗ ਦੀ ਰਿਪੋਰਟ ਮਿਲੀ।
nenshi-questions-ucp-committee-meeting-on-alberta-petition-process-amid-separatism-debate
Punjabi

ਨੈਨਸ਼ੀ ਨੇ ਐਲਬਰਟਾ ਪਟੀਸ਼ਨ ਪ੍ਰਕਿਰਿਆ ‘ਤੇ ਯੂਸੀਪੀ ਕਮੇਟੀ ਮੀਟਿੰਗ ਨੂੰ ਲੈ ਕੇ ਜਤਾਈ ਚਿੰਤਾ

ਐਲਬਰਟਾ ਦੇ ਵਿਰੋਧੀ ਧਿਰ ਐਨ.ਡੀ.ਪੀ. ਦੇ ਨੇਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚਿੰਤਾ ਹੈ ਕਿ ਪ੍ਰੀਮੀਅਰ ਡੈਨੀਅਲ ਸਮਿਥ ਦੀ ਸਰਕਾਰ ਆਪਣੇ ਨਿੱਜੀ ਹਿੱਤਾਂ ਲਈ ਕੈਨੇਡਾ ਨਾਲ ਰਹਿਣ ਦੇ ਪੱਖ ਦੀ ਇੱਕ ਪਟੀਸ਼ਨ ਦੇ ਸਵਾਲ ਨੂੰ ਗਲਤ ਤਰੀਕੇ ਵਰਤ ਸਕਦੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link