Jul 10, 2025 7:20 PM - Connect Newsroom

ਕੈਨੇਡੀਅਨ ਇੰਡਸਟਰੀ ਮਿਨਿਸਟਰ ਮੇਲਾਨੀ ਜੋਲੀ ਨੇ ਵੀਰਵਾਰ ਨੂੰ ਕਿਹਾ ਕਿ ਕੈਨੇਡਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਤਾਂਬੇ ਦੇ ਇੰਪੋਰਟ 'ਤੇ ਲਗਾਏ ਗਏ 50 ਫੀਸਦੀ ਟੈਰਿਫ ਦਾ ਜਵਾਬ ਦੇਵੇਗਾ। ਟਰੰਪ ਦਾ ਇਹ ਟੈਰਿਫ 1 ਅਗਸਤ ਤੋਂ ਲਾਗੂ ਹੋਵੇਗਾ। ਜੋਲੀ ਨੇ ਕਿਹਾ ਕਿ ਅਸੀਂ ਇਸ ਵਿਰੁੱਧ ਲੜਾਂਗੇ ਪਰ ਉਨ੍ਹਾਂ ਇਸ ਬਾਰੇ ਕੋਈ ਵਿਸਥਾਰ ਜਾਣਕਾਰੀ ਨਹੀਂ ਦਿੱਤੀ ਕਿ ਕੈਨੇਡਾ ਕੀ ਕਦਮ ਉਠਾ ਸਕਦਾ ਹੈ।
ਦੱਸਣਯੋਗ ਹੈ ਕਿ ਰਾਸ਼ਟਰਪਤੀ ਟਰੰਪ ਨੇ ਕੋਪਰ ਨੂੰ ਡਿਫੈਂਸ ਵਿਚ ਦੂਜਾ ਸਭ ਤੋਂ ਵੱਧ ਇਸਤੇਮਾਲ ਹੋਣ ਵਾਲਾ ਮਟੀਰੀਅਲ ਦੱਸਦੇ ਹੋਏ ਇਸ ਨੂੰ ਨੈਸ਼ਨਲ ਸਕਿਓਰਿਟੀ ਦਾ ਮਾਮਲਾ ਦੱਸਿਆ ਸੀ ਅਤੇ ਕਿਹਾ ਸੀ ਕਿ ਉਹ ਬਾਹਰੋਂ ਆਉਣ ਵਾਲੇ ਤਾਂਬੇ ਨੂੰ ਰੋਕਣ ਲਈ ਟੈਰਿਫ ਲਗਾ ਰਹੇ ਹਨ।
ਕੁਦਰਤੀ ਸਰੋਤ ਕੈਨੇਡਾ ਮੁਤਾਬਕ, 2023 ਵਿਚ ਅਮਰੀਕਾ ਕੈਨੇਡਾ ਦਾ ਸਭ ਤੋਂ ਵੱਡਾ ਕੋਪਰ ਇੰਪੋਰਟ ਸੀ। ਉਸ ਤੋਂ ਬਾਅਦ ਚੀਨ ਅਤੇ ਜਾਪਾਨ ਦਾ ਸਥਾਨ ਸੀ। ਟਰੰਪ ਦੀ ਤਾਜ਼ਾ ਧਮਕੀ ਉਦੋਂ ਆਈ ਹੈ ਜਦੋਂ ਕੈਨੇਡਾ ਅਤੇ ਅਮਰੀਕਾ 21 ਜੁਲਾਈ ਤੱਕ ਵਪਾਰ ਸਮਝੌਤੇ 'ਤੇ ਪਹੁੰਚਣ ਲਈ ਗੱਲਬਾਤ ਕਰ ਰਹੇ ਹਨ।




