Sep 29, 2026 1:46 PM - Connect Newsroom - Ramandeep Kaur with files from The Canadian Press

ਕੈਨੇਡਾ ਦੀ ਆਬਾਦੀ ਵਿਚ ਪਿਛਲੇ ਸਾਲ ਵਿਚ ਦੱਸੀ ਗਈ ਇਤਿਹਾਸਕ ਗਿਰਾਵਟ ਦੇ ਅੰਕੜੇ ਨੂੰ ਸਟੈਟਕੈਨ ਨੇ ਬਦਲ ਦਿੱਤਾ ਹੈ। ਸਟੈਟਿਸਟਿਕਸ ਕੈਨੇਡਾ ਵਲੋਂ ਜਾਰੀ ਹੁਣ ਲੇਟਸਟ ਅਤੇ ਸੋਧੇ ਹੋਏ ਅੰਕੜਿਆਂ ਮੁਤਾਬਕ, 2025 ਦੌਰਾਨ ਆਬਾਦੀ ਵਿਚ 2,80,810 ਲੋਕਾਂ ਦਾ ਵਾਧਾ ਹੋਇਆ ਹੈ।
ਇਸ ਤੋਂ ਪਹਿਲਾਂ ਮਾਰਚ ਵਿਚ ਏਜੰਸੀ ਨੇ ਸ਼ੁਰੂਆਤੀ ਅਨੁਮਾਨ ਜਾਰੀ ਕੀਤਾ ਸੀ, ਜਿਸ ਵਿਚ ਦੱਸਿਆ ਗਿਆ ਸੀ ਕਿ ਕੈਨੇਡੀਅਨ ਇਤਿਹਾਸ ਵਿਚ ਪਹਿਲੀ ਵਾਰ ਸਾਲਾਨਾ ਆਬਾਦੀ ਘਟੀ ਹੈ ਪਰ ਹੁਣ ਦੂਜੀ ਵਾਰ ਕੀਤੀ ਗਈ ਸਮੀਖਿਆ ਤੋਂ ਬਾਅਦ ਵਿਭਾਗ ਨੇ ਸਪੱਸ਼ਟ ਕੀਤਾ ਕਿ ਪਹਿਲੇ ਅੰਕੜੇ ਆਰਜ਼ੀ ਸਨ ਅਤੇ ਹੁਣ ਵਰਕ ਤੇ ਸਟੱਡੀ ਪਰਮਿਟ extensions ਦਾ ਡੇਟਾ ਪੂਰੀ ਤਰ੍ਹਾਂ ਸਾਹਮਣੇ ਆਉਣ ਤੋਂ ਬਾਅਦ ਆਬਾਦੀ ਘਟਣ ਦੀ ਬਜਾਏ ਵਧਦੀ ਹੋਈ ਦਿਖਾਈ ਦਿੱਤੀ ਹੈ।
ਹਾਲਾਂਕਿ, ਇਸ ਦੇ ਬਾਵਜੂਦ ਕੈਨੇਡਾ ਵਿਚ ਆਬਾਦੀ ਦੀ ਗ੍ਰੋਥ ਦਰ ਹੌਲੀ ਚੱਲ ਰਹੀ ਹੈ, ਜੋ ਕਿ ਮੁੱਖ ਤੌਰ 'ਤੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਵੱਲੋਂ ਇਮੀਗ੍ਰੇਸ਼ਨ ਦੀ ਗਿਣਤੀ 'ਤੇ ਲਗਾਈਆਂ ਗਈਆਂ ਸਖ਼ਤ ਪਾਬੰਦੀਆਂ ਤੇ ਘਟਾਏ ਗਏ ਟੀਚਿਆਂ ਦੇ ਕਾਰਨ ਹੈ।




