9.72C Vancouver
ADS

Jul 20, 2026 2:07 PM - Connect Newsroom - Ramandeep Kaur with files from The Canadian Press

ਪੈਟਰੋਲ ਸਸਤਾ ਹੋਣ ਨਾਲ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਜੂਨ ਵਿੱਚ ਘਟ ਕੇ 2.8 ਫੀਸਦੀ ਰਹੀ

Share On
canadas-annual-inflation-rate-eases-to-2-8-in-june-as-gasoline-prices-fall
A driver fills up at a Canadian gas station. Lower gasoline prices helped reduce Canada's annual inflation rate to 2.8 per cent in June, according to Statistics Canada. (Photo: The Canadian Press)

ਕੈਨੇਡਾ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ ਗਿਰਾਵਟ ਆਉਣ ਦੇ ਚੱਲਦਿਆਂ ਜੂਨ ਮਹੀਨੇ ਵਿਚ ਸਾਲਾਨਾ ਮਹਿੰਗਾਈ ਦਰ ਘੱਟ ਕੇ 2.8 ਫੀਸਦੀ 'ਤੇ ਆ ਗਈ ਹੈ, ਜਦੋਂ ਕਿ ਮਈ ਵਿਚ ਇਹ 3.2 ਫੀਸਦੀ ਦਰਜ ਕੀਤੀ ਗਈ ਸੀ। Statistics ਵਿਭਾਗ ਮੁਤਾਬਕ, ਗੈਸ ਦੀਆਂ ਕੀਮਤਾਂ ਵਿਚ ਆਈ ਕਮੀ ਨਾਲ ਆਮ ਲੋਕਾਂ ਨੂੰ ਰਾਹਤ ਮਿਲੀ ਹੈ ਅਤੇ ਇਸ ਦੇ ਨਾਲ ਹੀ ਕਰਿਆਨੇ ਦੀਆਂ ਕੀਮਤਾਂ ਵਿਚ ਵਾਧੇ ਦੀ ਰਫ਼ਤਾਰ ਵੀ ਮਈ ਦੇ 4.3 ਫੀਸਦੀ ਉਛਾਲ ਨਾਲੋਂ ਹੌਲੀ ਹੋ ਕੇ 3.9 ਫੀਸਦੀ 'ਤੇ ਆ ਗਈ ਹੈ।

ਹਾਲਾਂਕਿ, ਜੂਨ ਲਗਾਤਾਰ 17ਵਾਂ ਅਜਿਹਾ ਮਹੀਨਾ ਰਿਹਾ ਜਿੱਥੇ ਗ੍ਰੋਸਰੀ inflation ਮੁੱਖ ਮਹਿੰਗਾਈ ਦਰ ਨਾਲੋਂ ਵੱਧ ਰਹੀ। ਪਿਛਲੀ ਬੈਠਕ ਵਿਚ ਬੈਂਕ ਔਫ ਕੈਨੇਡਾ ਨੇ ਆਪਣੀ ਮੁੱਖ ਵਿਆਜ ਦਰ ਨੂੰ ਲਗਾਤਾਰ ਛੇਵੀਂ ਵਾਰ 2.25 ਫੀਸਦੀ 'ਤੇ ਸਥਿਰ ਰੱਖਿਆ ਸੀ ਅਤੇ ਕਿਹਾ ਸੀ ਕਿ Iran War ਦੇ ਮਹਿੰਗਾਈ 'ਤੇ ਪੈਣ ਵਾਲੇ ਅਸਰ ਬਹੁਤ ਘੱਟ ਰਹਿਣ ਦੇ ਸੰਕੇਤ ਹਨ।

ਸਟੈਟਕੈਨ ਅਨੁਸਾਰ, ਅਮਰੀਕਾ ਅਤੇ ਈਰਾਨ ਵਿਚਾਲੇ ਯੁੱਧ ਨੂੰ ਖ਼ਤਮ ਕਰਨ ਲਈ ਹੋਏ ਸਮਝੌਤੇ ਤੋਂ ਬਾਅਦ ਜੂਨ ਵਿਚ ਗੈਸੋਲੀਨ ਦੀਆਂ ਕੀਮਤਾਂ ਵਿਚ ਕਰੀਬ 10 ਫੀਸਦੀ ਗਿਰਾਵਟ ਦੇਖਣ ਨੂੰ ਮਿਲੀ। ਹਾਲਾਂਕਿ, ਹਾਲ ਹੀ ਦੇ ਹਫ਼ਤਿਆਂ ਵਿਚ ਦੋਵਾਂ ਦੇਸ਼ਾਂ ਵਿਚਾਲੇ ਮੁੜ ਵਧੇ ਤਣਾਅ ਨੇ ਕੀਮਤਾਂ ਨੂੰ ਫਿਰ ਵਧਾਉਣਾ ਸ਼ੁਰੂ ਕਰ ਦਿੱਤਾ ਹੈ।

Latest news

canada-says-proposed-social-media-ban-for-under-16s-is-constitutional
Punjabi

ਕੈਨੇਡਾ ’ਚ 16 ਸਾਲ ਤੋਂ ਘੱਟ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ ਸੰਵਿਧਾਨਕ: ਸਰਕਾਰ

ਕੈਨੇਡਾ ਸਰਕਾਰ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਬੈਨ ਲਗਾਉਣ ਵਾਲੇ ਪ੍ਰਸਤਾਵਿਤ ਬਿੱਲ C-34 ਨੂੰ ਲੈ ਕੇ ਦਾਅਵਾ ਕੀਤਾ ਹੈ ਕਿ ਇਹ Charter of Rights and Freedoms ਦੇ ਬਿਲਕੁਲ ਮੁਤਾਬਕ ਹੈ। ਜਸਟਿਸ ਮਿਨਿਸਟਰ ਸ਼ੌਨ ਫਰੇਜ਼ ਵੱਲੋਂ ਜਾਰੀ ਕੀਤੇ ਗਏ ਬਿਆਨ ਵਿਚ ਸਰਕਾਰ ਨੇ ਮੰਨਿਆ ਕਿ ਹਾਲਾਂਕਿ, ਇਹ ਡਿਜੀਟਲ ਸੇਫਟੀ ਕਾਨੂੰਨ freedom of expression ਨੂੰ ਪ੍ਰਭਾਵਿਤ ਕਰ ਸਕਦਾ ਹੈ, ਫਿਰ ਵੀ ਇਹ ਸੰਵਿਧਾਨਕ ਦਾਇਰੇ ਦੇ ਅੰਦਰ ਆਉਂਦਾ ਹੈ।
danielle-smith-warns-ucp-members-support-canada-or-leave-the-party
Punjabi

ਡੈਨੀਅਲ ਸਮਿਥ ਦੀ UCP ਮੈਂਬਰਾਂ ਨੂੰ ਚਿਤਾਵਨੀ, ਕੈਨੇਡਾ ਦੇ ਪੱਖ ’ਚ ਨਹੀਂ ਤਾਂ ਪਾਰਟੀ ਛੱਡੋ

ਪ੍ਰੀਮੀਅਰ ਡੈਨੀਅਲ ਸਮਿਥ ਨੇ ਆਪਣੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਉਹ 'ਪ੍ਰੋ-ਕੈਨੇਡਾ' ਯਾਨੀ ਕੈਨੇਡਾ ਦੇ ਪੱਖ ਵਿੱਚ ਰਹਿਣ ਦਾ ਸਮਰਥਨ ਨਹੀਂ ਕਰ ਸਕਦੇ ਤਾਂ ਉਹ ਆਪਣੀ ਪਾਰਟੀ ਮੈਂਬਰਸ਼ਿਪ ਵਾਪਸ ਕਰ ਦੇਣ ਅਤੇ ਇਸ ਦੀ ਬਜਾਏ ਉਹ ਨਵੀਂ ਪਾਰਟੀ ਲੱਭ ਸਕਦੇ ਹਨ।
psac-announces-strike-vote-for-120-000-federal-workers
Punjabi

ਨਵੇਂ ਕੰਟਰੈਕਟ ਨੂੰ ਲੈ ਕੇ ਵਿਵਾਦ, 120,000 ਫੈਡਰਲ ਮੁਲਾਜ਼ਮਾਂ ਲਈ ਹੜਤਾਲ ਵੋਟਿੰਗ ਦਾ ਕੀਤਾ ਐਲਾਨ

ਕੈਨੇਡਾ ਦੀ ਸਭ ਤੋਂ ਵੱਡੀ ਫੈਡਰਲ ਪਬਲਿਕ ਸਰਵਿਸ ਯੂਨੀਅਨ ਨੇ ਨਵੇਂ ਕੰਟਰੈਕਟ ਲਈ ਸਰਕਾਰ ਨਾਲ ਗੱਲਬਾਤ ਟੁੱਟਣ ਕਾਰਨ ਦੇਸ਼-ਵਿਆਪੀ ਹੜਤਾਲ ਕਰਨ ਲਈ ਵੋਟ ਕਰਵਾਉਣ ਦਾ ਐਲਾਨ ਕੀਤਾ ਹੈ, ਜਿਸ ਵਿਚ ਪਬਲਿਕ ਸਰਵਿਸ ਅਲਾਇੰਸ ਆਫ਼ ਕੈਨੇਡਾ ਦੇ ਲਗਭਗ 120,000 ਵਰਕਰਜ਼ ਹਿੱਸਾ ਲੈਣਗੇ, ਇਹਨਾਂ ਵਿਚ ਜੰਗਲੀ ਖੇਤਰਾਂ ਦੇ ਅੱਗ ਬੁਝਾਊ ਕਰਮਚਾਰੀ, ਪਾਸਪੋਰਟ ਅਧਿਕਾਰੀ, ਮੱਛੀ ਪਾਲਣ ਅਧਿਕਾਰੀ, ਸੰਘੀ ਅਧਿਆਪਕ, ਲਾਇਬ੍ਰੇਰੀਅਨ ਅਤੇ ਪ੍ਰਬੰਧਕੀ ਸਟਾਫ਼ ਸ਼ਾਮਲ ਹਨ। ਇਹ ਵੋਟਿੰਗ ਪ੍ਰਕਿਰਿਆ 16 ਨਵੰਬਰ 2026 ਤੋਂ 22 ਜਨਵਰੀ 2027 ਤੱਕ ਚੱਲੇਗੀ।
cbi-takes-over-jhota-murder-probe-post-mortem-decision-still-pending
Punjabi

ਝੋਟਾ ਕਤਲ ਕਾਂਡ ਦੀ ਜਾਂਚ ਸੀ.ਬੀ.ਆਈ. ਨੇ ਸੰਭਾਲੀ, ਪੋਸਟਮਾਰਟਮ ’ਤੇ ਅਜੇ ਵੀ ਫਸਿਆ ਪੇਚ

ਪੰਜਾਬ ਵਿਚ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਬੀਤੇ ਦਿਨੀਂ ਹੋਏ ਕਤਲ ਦੀ ਜਾਂਚ ਦਾ ਕੰਮ ਸੀ.ਬੀ.ਆਈ. ਨੇ ਸ਼ੁਰੂ ਕਰ ਦਿੱਤਾ ਹੈ। ਕੇਂਦਰੀ ਏਜੰਸੀ ਸੀ.ਬੀ.ਆਈ. ਨੇ ਇਸ ਮਾਮਲੇ ਵਿਚ ਚੰਡੀਗੜ ਵਿਖੇ ਇਕ ਐਫ.ਆਈ.ਆਰ. ਦਰਜ ਕੀਤੀ ਹੈ। ਟੀਮ ਦੇ ਮੈਂਬਰਾਂ ਨੇ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਬਿਆਨ ਦਰਜ ਕੀਤੇ।
carney-says-federal-government-wont-back-down-on-immigration-targets
Punjabi

ਕਾਰਨੀ ਦਾ ਐਲਾਨ, ਇਮੀਗ੍ਰੇਸ਼ਨ ਟੀਚਿਆਂ ਤੋਂ ਪਿੱਛੇ ਨਹੀਂ ਹਟੇਗੀ ਫੈਡਰਲ ਸਰਕਾਰ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਮੀਗ੍ਰੇਸ਼ਨ ਨੂੰ ਟਿਕਾਊ ਪੱਧਰ 'ਤੇ ਬਰਕਰਾਰ ਰੱਖਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਅੱਜ ਸਵੇਰ ਔਟਵਾ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਪੱਸ਼ਟ ਕੀਤਾ ਕਿ ਫੈਡਰਲ ਸਰਕਾਰ ਆਪਣੇ ਟੀਚੇ ਤੋਂ ਬਿਲਕੁਲ ਪਿੱਛੇ ਨਹੀਂ ਹਟੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਮੀਗ੍ਰੇਸ਼ਨ ਨੂੰ ਸਹੀ ਪੱਧਰ 'ਤੇ ਲਿਆਉਣ ਅਤੇ ਨਵੇਂ ਆਉਣ ਵਾਲੇ ਲੋਕਾਂ ਨੂੰ ਦੇਸ਼ ਭਰ ਵਿਚ ਆਰਥਿਕ ਲੋੜਾਂ ਅਨੁਸਾਰ ਪ੍ਰਭਾਵਸ਼ਾਲੀ ਢੰਗ ਨਾਲ ਵੰਡਣ ਬਾਰੇ ਸੂਬਾ ਸਰਕਾਰਾਂ ਨਾਲ ਸਲਾਹ-ਮਸ਼ਵਰਾ ਕਰ ਰਹੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link