13.62C Vancouver
ADS

Oct 21, 2026 6:07 PM - Connect Newsroom - Ramandeep Kaur with files from The Canadian Press

ਨਵੇਂ ਕੰਟਰੈਕਟ ਨੂੰ ਲੈ ਕੇ ਵਿਵਾਦ, 120,000 ਫੈਡਰਲ ਮੁਲਾਜ਼ਮਾਂ ਲਈ ਹੜਤਾਲ ਵੋਟਿੰਗ ਦਾ ਕੀਤਾ ਐਲਾਨ

Share On
psac-announces-strike-vote-for-120-000-federal-workers
PSAC announces a nationwide strike vote for 120,000 federal workers amid stalled contract talks over wages and AI-related job security. (Photo: The Canadian Press)

ਕੈਨੇਡਾ ਦੀ ਸਭ ਤੋਂ ਵੱਡੀ ਫੈਡਰਲ ਪਬਲਿਕ ਸਰਵਿਸ ਯੂਨੀਅਨ ਨੇ ਨਵੇਂ ਕੰਟਰੈਕਟ ਲਈ ਸਰਕਾਰ ਨਾਲ ਗੱਲਬਾਤ ਟੁੱਟਣ ਕਾਰਨ ਦੇਸ਼-ਵਿਆਪੀ ਹੜਤਾਲ ਕਰਨ ਲਈ ਵੋਟ ਕਰਵਾਉਣ ਦਾ ਐਲਾਨ ਕੀਤਾ ਹੈ, ਜਿਸ ਵਿਚ ਪਬਲਿਕ ਸਰਵਿਸ ਅਲਾਇੰਸ ਆਫ਼ ਕੈਨੇਡਾ ਦੇ ਲਗਭਗ 120,000 ਵਰਕਰਜ਼ ਹਿੱਸਾ ਲੈਣਗੇ, ਇਹਨਾਂ ਵਿਚ ਜੰਗਲੀ ਖੇਤਰਾਂ ਦੇ ਅੱਗ ਬੁਝਾਊ ਕਰਮਚਾਰੀ, ਪਾਸਪੋਰਟ ਅਧਿਕਾਰੀ, ਮੱਛੀ ਪਾਲਣ ਅਧਿਕਾਰੀ, ਸੰਘੀ ਅਧਿਆਪਕ, ਲਾਇਬ੍ਰੇਰੀਅਨ ਅਤੇ ਪ੍ਰਬੰਧਕੀ ਸਟਾਫ਼ ਸ਼ਾਮਲ ਹਨ। ਇਹ ਵੋਟਿੰਗ ਪ੍ਰਕਿਰਿਆ 16 ਨਵੰਬਰ 2026 ਤੋਂ 22 ਜਨਵਰੀ 2027 ਤੱਕ ਚੱਲੇਗੀ।

ਯੂਨੀਅਨ ਅਤੇ ਖਜ਼ਾਨਾ ਬੋਰਡ ਵਿਚਾਲੇ ਪਿਛਲੇ ਡੇਢ ਸਾਲ ਤੋਂ ਨਵੇਂ ਸਮਝੌਤੇ ਨੂੰ ਲੈ ਕੇ ਵਿਵਾਦ ਬਣਿਆ ਹੋਇਆ ਹੈ। ਪੀ.ਐਸ.ਏ.ਸੀ. ਦਾ ਦੋਸ਼ ਹੈ ਕਿ ਫੈਡਰਲ ਸਰਕਾਰ ਤਨਖ਼ਾਹਾਂ ਅਤੇ ਏ.ਆਈ. ਤੋਂ ਨੌਕਰੀ ਦੀ ਸੁਰੱਖਿਆ ਵਰਗੇ ਅਹਿਮ ਮੁੱਦਿਆਂ 'ਤੇ ਗੱਲਬਾਤ ਕਰਨ ਤੋਂ ਲਗਾਤਾਰ ਟਾਲਮਟੋਲ ਕਰ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2023 ਵਿਚ ਵੀ ਤਨਖ਼ਾਹਾਂ ਵਿਚ ਵਾਧੇ ਦੀ ਮੰਗ ਨੂੰ ਲੈ ਕੇ 1,55,000 ਫੈਡਰਲ ਪਬਲਿਕ ਸਰਵਿਸਸ ਵਰਕਰਜ਼ ਨੇ ਹੜਤਾਲ ਕੀਤੀ ਸੀ, ਜੋ ਲਗਭਗ ਦੋ ਹਫ਼ਤਿਆਂ ਤੱਕ ਚੱਲੀ ਸੀ।

Latest news

danielle-smith-warns-ucp-members-support-canada-or-leave-the-party
Punjabi

ਡੈਨੀਅਲ ਸਮਿਥ ਦੀ UCP ਮੈਂਬਰਾਂ ਨੂੰ ਚਿਤਾਵਨੀ, ਕੈਨੇਡਾ ਦੇ ਪੱਖ ’ਚ ਨਹੀਂ ਤਾਂ ਪਾਰਟੀ ਛੱਡੋ

ਪ੍ਰੀਮੀਅਰ ਡੈਨੀਅਲ ਸਮਿਥ ਨੇ ਆਪਣੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਉਹ 'ਪ੍ਰੋ-ਕੈਨੇਡਾ' ਯਾਨੀ ਕੈਨੇਡਾ ਦੇ ਪੱਖ ਵਿੱਚ ਰਹਿਣ ਦਾ ਸਮਰਥਨ ਨਹੀਂ ਕਰ ਸਕਦੇ ਤਾਂ ਉਹ ਆਪਣੀ ਪਾਰਟੀ ਮੈਂਬਰਸ਼ਿਪ ਵਾਪਸ ਕਰ ਦੇਣ ਅਤੇ ਇਸ ਦੀ ਬਜਾਏ ਉਹ ਨਵੀਂ ਪਾਰਟੀ ਲੱਭ ਸਕਦੇ ਹਨ।
psac-announces-strike-vote-for-120-000-federal-workers
Punjabi

ਨਵੇਂ ਕੰਟਰੈਕਟ ਨੂੰ ਲੈ ਕੇ ਵਿਵਾਦ, 120,000 ਫੈਡਰਲ ਮੁਲਾਜ਼ਮਾਂ ਲਈ ਹੜਤਾਲ ਵੋਟਿੰਗ ਦਾ ਕੀਤਾ ਐਲਾਨ

ਕੈਨੇਡਾ ਦੀ ਸਭ ਤੋਂ ਵੱਡੀ ਫੈਡਰਲ ਪਬਲਿਕ ਸਰਵਿਸ ਯੂਨੀਅਨ ਨੇ ਨਵੇਂ ਕੰਟਰੈਕਟ ਲਈ ਸਰਕਾਰ ਨਾਲ ਗੱਲਬਾਤ ਟੁੱਟਣ ਕਾਰਨ ਦੇਸ਼-ਵਿਆਪੀ ਹੜਤਾਲ ਕਰਨ ਲਈ ਵੋਟ ਕਰਵਾਉਣ ਦਾ ਐਲਾਨ ਕੀਤਾ ਹੈ, ਜਿਸ ਵਿਚ ਪਬਲਿਕ ਸਰਵਿਸ ਅਲਾਇੰਸ ਆਫ਼ ਕੈਨੇਡਾ ਦੇ ਲਗਭਗ 120,000 ਵਰਕਰਜ਼ ਹਿੱਸਾ ਲੈਣਗੇ, ਇਹਨਾਂ ਵਿਚ ਜੰਗਲੀ ਖੇਤਰਾਂ ਦੇ ਅੱਗ ਬੁਝਾਊ ਕਰਮਚਾਰੀ, ਪਾਸਪੋਰਟ ਅਧਿਕਾਰੀ, ਮੱਛੀ ਪਾਲਣ ਅਧਿਕਾਰੀ, ਸੰਘੀ ਅਧਿਆਪਕ, ਲਾਇਬ੍ਰੇਰੀਅਨ ਅਤੇ ਪ੍ਰਬੰਧਕੀ ਸਟਾਫ਼ ਸ਼ਾਮਲ ਹਨ। ਇਹ ਵੋਟਿੰਗ ਪ੍ਰਕਿਰਿਆ 16 ਨਵੰਬਰ 2026 ਤੋਂ 22 ਜਨਵਰੀ 2027 ਤੱਕ ਚੱਲੇਗੀ।
cbi-takes-over-jhota-murder-probe-post-mortem-decision-still-pending
Punjabi

ਝੋਟਾ ਕਤਲ ਕਾਂਡ ਦੀ ਜਾਂਚ ਸੀ.ਬੀ.ਆਈ. ਨੇ ਸੰਭਾਲੀ, ਪੋਸਟਮਾਰਟਮ ’ਤੇ ਅਜੇ ਵੀ ਫਸਿਆ ਪੇਚ

ਪੰਜਾਬ ਵਿਚ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਬੀਤੇ ਦਿਨੀਂ ਹੋਏ ਕਤਲ ਦੀ ਜਾਂਚ ਦਾ ਕੰਮ ਸੀ.ਬੀ.ਆਈ. ਨੇ ਸ਼ੁਰੂ ਕਰ ਦਿੱਤਾ ਹੈ। ਕੇਂਦਰੀ ਏਜੰਸੀ ਸੀ.ਬੀ.ਆਈ. ਨੇ ਇਸ ਮਾਮਲੇ ਵਿਚ ਚੰਡੀਗੜ ਵਿਖੇ ਇਕ ਐਫ.ਆਈ.ਆਰ. ਦਰਜ ਕੀਤੀ ਹੈ। ਟੀਮ ਦੇ ਮੈਂਬਰਾਂ ਨੇ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਬਿਆਨ ਦਰਜ ਕੀਤੇ।
carney-says-federal-government-wont-back-down-on-immigration-targets
Punjabi

ਕਾਰਨੀ ਦਾ ਐਲਾਨ, ਇਮੀਗ੍ਰੇਸ਼ਨ ਟੀਚਿਆਂ ਤੋਂ ਪਿੱਛੇ ਨਹੀਂ ਹਟੇਗੀ ਫੈਡਰਲ ਸਰਕਾਰ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਮੀਗ੍ਰੇਸ਼ਨ ਨੂੰ ਟਿਕਾਊ ਪੱਧਰ 'ਤੇ ਬਰਕਰਾਰ ਰੱਖਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਅੱਜ ਸਵੇਰ ਔਟਵਾ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਪੱਸ਼ਟ ਕੀਤਾ ਕਿ ਫੈਡਰਲ ਸਰਕਾਰ ਆਪਣੇ ਟੀਚੇ ਤੋਂ ਬਿਲਕੁਲ ਪਿੱਛੇ ਨਹੀਂ ਹਟੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਮੀਗ੍ਰੇਸ਼ਨ ਨੂੰ ਸਹੀ ਪੱਧਰ 'ਤੇ ਲਿਆਉਣ ਅਤੇ ਨਵੇਂ ਆਉਣ ਵਾਲੇ ਲੋਕਾਂ ਨੂੰ ਦੇਸ਼ ਭਰ ਵਿਚ ਆਰਥਿਕ ਲੋੜਾਂ ਅਨੁਸਾਰ ਪ੍ਰਭਾਵਸ਼ਾਲੀ ਢੰਗ ਨਾਲ ਵੰਡਣ ਬਾਰੇ ਸੂਬਾ ਸਰਕਾਰਾਂ ਨਾਲ ਸਲਾਹ-ਮਸ਼ਵਰਾ ਕਰ ਰਹੀ ਹੈ।
canada-interest-rate-hike-looms-putting-more-pressure-on-homebuyers
Punjabi

ਕੈਨੇਡਾ ’ਚ ਵਿਆਜ ਦਰਾਂ ਵਧਣ ਦੇ ਆਸਾਰ, ਘਰ ਖਰੀਦਦਾਰਾਂ ’ਤੇ ਪਵੇਗਾ ਬੋਝ

ਕੈਨੇਡਾ ਦੀ ਰੀਅਲ ਅਸਟੇਟ ਮਾਰਕਿਟ ਨੂੰ ਬੈਂਕ ਔਫ ਕੈਨੇਡਾ ਵਲੋਂ ਵਿਆਜ ਦਰਾਂ ਵਿਚ ਸੰਭਾਵੀ ਵਾਧੇ ਦਾ ਵੱਡਾ ਝਟਕਾ ਲੱਗ ਸਕਦਾ ਹੈ। ਮੌਰਗੇਜ ਅਤੇ ਕਰਜ਼ਾ ਮਾਹਰਾਂ ਨੇ ਘਰ ਖਰੀਦਦਾਰਾਂ ਦੇ ਪਿੱਛੇ ਹਟਣ ਅਤੇ ਨਤੀਜੇ ਵਜੋਂ ਕੀਮਤਾਂ ਡਿੱਗਣ ਦੀ ਸੰਭਾਵਨਾ ਜਤਾਈ ਹੈ। ਬੈਂਕ ਔਫ ਕੈਨੇਡਾ ਨੇ ਜੁਲਾਈ 2023 ਤੋਂ ਵਿਆਜ ਦਰਾਂ ਵਿਚ ਵਾਧਾ ਨਹੀਂ ਕੀਤਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link