Dec 6, 2024 3:45 PM - The Canadian Press

ਕੈਨੇਡਾ ਵਲੋਂ ਅੱਜ ਆਰਕਟਿਕ ਲਈ ਨਵੀਂ ਵਿਦੇਸ਼ੀ ਨੀਤੀ ਲਾਂਚ ਕੀਤੀ ਗਈ ਹੈ। ਇਸ ਪਾਲਿਸੀ ਤਹਿਤ ਕੈਨੇਡਾ ਆਰਕਟਿਕ ਨੂੰ ਰੂਸ ਅਤੇ ਚਾਈਨਾਂ ਦੀਆਂ ਫੌਜੀ ਅਤੇ ਆਰਥਿਕ ਗਤੀਵਧੀਆਂ ਤੋਂ ਬਚਾਉਣਾ ਅਲਾਸਕਾ ਅਤੇ ਗ੍ਰੀਨਲੈਂਡ ਵਿਚ ਦੋ ਨਵੇਂ ਕੂਟਨੀਤਕ ਮਿਸ਼ਨ ਸਥਾਪਿਤ ਕਰੇਗਾ ਅਤੇ ਆਰਕਟਿਕ ਰਾਜਦੂਤ ਦੀ ਵੀ ਨਿਯੁਕਤ ਕੀਤੀ ਜਾਵੇਗੀ।
ਆਰਕਟਿਕ ਖੇਤਰ ਦੀ ਸੁਰੱਖਿਆ ਲਈ ਕੈਨੇਡਾ- ਅਮਰੀਕਾ, ਸਵੀਡਨ ਅਤੇ ਫਿਨਲੈਂਡ ਵਰਗੇ ਨੋਰਡਿਕ ਦੇਸ਼ਾਂ ਨਾਲ ਮਿਲ ਕੇ ਕੰਮ ਕਰੇਗਾ। ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਮੇਲਾਨੀ ਜੋਲੀ ਇੱਕ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਇਸ ਰਣਨੀਤੀ ’ਤੇ ਕੰਮ ਕਰ ਰਹੇ ਸਨ।
ਕੈਨੇਡਾ ਦਾ ਇਹ ਉੱਤਰੀ ਇਲਾਕਾ ਲੰਮੇ ਸਮੇਂ ਤੋਂ ਵਿਦੇਸ਼ੀ ਰਾਸ਼ਟਰ ਦੀਆਂ ਨਜ਼ਰਾਂ ਵਿਚ ਰਿਹਾ ਹੈ ਕਿਉਂਕਿ ਇੱਥੇ ਵੱਡੀ ਮਾਤਰਾ ਵਿਚ ਸਰੋਤ ਹਨ ਅਤੇ ਇੱਥੇ ਨਵੇਂ ਵਪਾਰਕ ਸ਼ਿਪਿੰਗ ਰੂਟ ਵੀ ਸੰਭਵ ਹਨ।
ਹਾਲਾਂਕਿ, ਹਾਲ ਹੀ ਦੇ ਸਾਲਾਂ ਵਿਚ ਜਲਵਾਯੂ ਪਰਿਵਰਤਨ ਕਾਰਨ ਆਰਕਟਿਕ ਵਿਚ ਆਈਸ ਸ਼ੈਲਫ ਦੇ ਹੌਲੀ-ਹੌਲੀ ਪਿਗਲਣ ਕਾਰਨ ਰੂਸ ਅਤੇ ਚੀਨ ਵਰਗੇ ਦੁਸ਼ਮਣ ਦੇਸ਼ਾਂ ਨੇ ਇੱਥੇ ਪੈਠ ਬਿਠਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨਾਲ ਆਰਕਟਿਕ ਦੀ ਸੁਰੱਖਿਆ ਲਈ ਖ਼ਤਰਾ ਵਧਿਆ ਹੈ।




