Sep 29, 2026 2:42 PM - Connect Newsroom - Ramandeep Kaur with files from The Canadian Press

ਕੈਨੇਡਾ ਦੀ ਅਰਥਵਿਵਸਥਾ ਜੁਲਾਈ 2026 ਵਿਚ ਜ਼ੀਰੋ ਫੀਸਦੀ 'ਤੇ ਰੁਕ ਗਈ ਹੈ। ਲਗਾਤਾਰ ਤਿੰਨ ਮਹੀਨਿਆਂ ਦੇ ਮਜ਼ਬੂਤ ਆਰਥਿਕ ਵਾਧੇ ਤੋਂ ਬਾਅਦ ਆਈ ਇਸ ਖੜੋਤ ਦਾ ਮੁੱਖ ਕਾਰਨ ਨਿਰਮਾਣ ਖੇਤਰ ਵਿਚ 0.9 ਫੀਸਦੀ ਅਤੇ ਤੇਲ, ਗੈਸ ਤੇ ਮਾਈਨਿੰਗ ਖੇਤਰ ਵਿਚ 0.5 ਫੀਸਦੀ ਦੀ ਆਈ ਗਿਰਾਵਟ ਹੈ। ਹਾਲਾਂਕਿ, ਇਸ ਦੌਰਾਨ ਉਸਾਰੀ ਖੇਤਰ ਵਿਚ 1.3 ਫੀਸਦੀ ਅਤੇ ਜਨਤਕ ਸੇਵਾਵਾਂ ਵਿਚ 1.7 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ, ਜਿਸ ਨੇ ਆਰਥਿਕਤਾ ਨੂੰ ਹੋਰ ਹੇਠਾਂ ਡਿੱਗਣ ਤੋਂ ਬਚਾ ਲਿਆ।
ਸਟੈਟਿਸਟਿਕਸ ਕੈਨੇਡਾ ਦੇ ਅਗਾਊਂ ਅਨੁਮਾਨਾਂ ਵਿਚ ਅਗਸਤ 2026 ਵਿਚ ਕੈਨੇਡੀਅਨ ਆਰਥਿਕਤਾ ਦੇ ਮੁੜ 0.2 ਫੀਸਦੀ ਦੀ ਰਫ਼ਤਾਰ ਨਾਲ ਪਟੜੀ 'ਤੇ ਪਰਤਣ ਦੀ ਉਮੀਦ ਜਤਾਈ ਗਈ ਹੈ ਪਰ ਇਸ ਵਿਚਕਾਰ Deloitte Canada ਨੇ 2027 ਲਈ ਜੀ. ਡੀ. ਪੀ. ਗ੍ਰੋਥ ਦਾ ਅਨੁਮਾਨ 2 ਫੀਸਦੀ ਤੋਂ ਘਟਾ ਕੇ 1.6 ਫੀਸਦੀ ਕਰ ਦਿੱਤਾ ਹੈ ਅਤੇ ਸਾਲ 2026 ਲਈ firm ਨੇ ਅਰਥਵਿਵਸਥਾ 0.9 ਫੀਸਦੀ ਵਧਣ ਦੀ ਸੰਭਾਵਨਾ ਜਤਾਈ ਹੈ।
Deloitte Canada ਮੁਤਾਬਕ, ਟਰੰਪ ਦੀ ਟਰੇਡ ਵਾਰ ਕਾਰਨ ਇਸ ਸਾਲ ਦੇ ਫਾਈਨਲ ਕੁਆਟਰ ਅਤੇ 2027 ਦੀ ਸ਼ੁਰੂਆਤ ਵਿਚ ਆਰਥਿਕ ਵਿਕਾਸ ਵਿਚ ਵੱਡੀ ਗਿਰਾਵਟ ਆ ਸਕਦੀ ਹੈ ਅਤੇ ਜੀ. ਡੀ. ਪੀ. ਹੌਲੀ ਵਿਕਾਸ ਦਰ 'ਤੇ ਚੱਲਣ ਵਾਲੀ ਹੈ।




