Jul 21, 2021 8:55 PM -

ਟੋਕਿਓ ਓਲੰਪਿਕਸ ਦਾ ਉਦਘਾਟਨੀ ਸਮਾਗਮ ਸ਼ੁੱਕਰਵਾਰ ਨੂੰ ਹੋਣਾ ਹੈ।
ਪਰ ਇਸ ਤੋਂ ਪਹਿਲਾਂ ਹੀ ਓਲੰਪਿਕਸ ਦੇ ਕੁਝ ਖੇਡਾਂ ਦਾ ਆਗਾਜ਼ ਹੋ ਚੁੱਕਿਆ ਹੈ।
ਕੈਨੇਡਾ ਦੀ ਔਰਤਾਂ ਦੀ ਸੌਕਰ ਟੀਮ ਨੇ ਅੱਜ ਜਾਪਾਨ ਦੇ ਨਾਲ ਓਲੰਪਿਕ ਮੁਕਾਬਲਾ ਖੇਡਿਆ।
ਇਹ ਮੁਕਾਬਲਾ 1-1 ਨਾਲ ਡਰਾਅ ਰਿਹਾ।
ਕੈਨੇਡਾ ਲਈ ਕ੍ਰਿਸਟੀਨ ਸਿੰਕਲੇਅਰ ਨੇ ਗੋਲ ਕੀਤਾ।
ਇਹ ਸਿੰਕਲੇਅਰ ਦਾ 187ਵਾਂ ਅੰਤਰਰਾਸ਼ਟਰੀ ਗੋਲ ਸੀ।
ਇਹ ਉਨ੍ਹਾਂ ਦਾ ਕੈਨੇਡਾ ਦੀ ਟੀਮ ਲਈ 300ਵਾਂ ਅੰਤਰਰਾਸ਼ਟਰੀ ਮੁਕਾਬਲਾ ਸਾਬਿਤ ਹੋਇਆ।
ਉੱਧਰ ਕੈਨੇਡਾ ਦੀ ਔਰਤਾਂ ਦੀ ਸੌਫਟਬਾਲ ਟੀਮ ਨੇ ਮੈਕਸੀਕੋ ਨੂੰ 4-0 ਨਾਲ ਮਾਤ ਦਿੱਤੀ।




