28.05C Vancouver
ADS

Feb 20, 2026 2:36 PM - Connect Newsroom - Ramandeep Kaur with files from The Canadian Press

ਕਿਊਬਾ ਵਿੱਚ ਤੇਲ ਸੰਕਟ ਦੌਰਾਨ ਕੈਨੇਡੀਅਨ ਉਡਾਣਾਂ ਸਫਲਤਾਪੂਰਵਕ ਮੁਕੰਮਲ

Share On
canadian-evacuation-flights-from-cuba-conclude-amid-severe-fuel-shortage
Minister Anand thanked airline crews and officials for their role in completing the operation. (Photo: The Canadian Press)

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਅਨੰਦ ਨੇ ਪੁਸ਼ਟੀ ਕੀਤੀ ਹੈ ਕਿ ਕਿਊਬਾ ਵਿਚ ਚੱਲ ਰਹੇ ਗੰਭੀਰ ਤੇਲ ਸੰਕਟ ਕਾਰਨ ਕੈਨੇਡੀਅਨ ਏਅਰਲਾਈਨਜ਼ ਦੀਆਂ ਅੰਤਿਮ ਉਡਾਣਾਂ ਕੱਲ੍ਹ ਸਫਲਤਾਪੂਰਵਕ ਮੁਕੰਮਲ ਹੋ ਗਈਆਂ ਹਨ। ਇਸ ਓਪ੍ਰੇਸ਼ਨ ਰਾਹੀਂ ਲਗਭਗ 27,900 ਕੈਨੇਡੀਅਨਜ਼ ਨੂੰ ਸੁਰੱਖਿਅਤ ਵਾਪਸ ਲਿਆਂਦਾ ਗਿਆ ਹੈ।

ਇਸ ਦੇ ਨਾਲ ਹੀ ਏਅਰ ਕੈਨੇਡਾ,ਵੈਸਟ ਜੈਟ, ਏਅਰ ਟ੍ਰਾਂਸੈਟ ਨੇ ਹੁਣ ਅਧਿਕਾਰਤ ਤੌਰ 'ਤੇ ਕਿਊਬਾ ਲਈ ਆਪਣੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਕਿਊਬਾ ਵਿਚ ਏਵੀਏਸ਼ਨ ਫਿਊਲ ਦੀ ਭਾਰੀ ਕਿੱਲਤ ਹੈ, ਜਿਸ ਕਾਰਨ ਅੰਤਰਰਾਸ਼ਟਰੀ ਉਡਾਣਾਂ ਲਈ ਰਿਫਿਊਲਿੰਗ ਅਸੰਭਵ ਹੋਈ ਹੈ।

ਮੰਤਰੀ ਨੇ ਅਨੰਦ ਏਅਰਲਾਈਨ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਹੜੇ ਕੈਨੇਡੀਅਨ ਅਜੇ ਵੀ ਕਿਊਬਾ ਵਿਚ ਹਨ, ਉਹ ਹੋਰ ਅੰਤਰਰਾਸ਼ਟਰੀ ਏਅਰਲਾਈਨਾਂ ਦੇ ਉਪਲਬਧ ਹੁੰਦੇ ਹੋਏ ਤੁਰੰਤ ਦੇਸ਼ ਛੱਡਣ ਬਾਰੇ ਵਿਚਾਰ ਕਰਨ।

ਗੌਰਤਲਬ ਹੈ ਕਿ ਕੈਨੇਡਾ ਸਰਕਾਰ ਨੇ ਕਿਊਬਾ ਲਈ "Avoid non-essential travel" ਐਡਵਾਈਜ਼ਰੀ ਜਾਰੀ ਕੀਤੀ ਹੋਈ ਹੈ ਕਿਉਂਕਿ ਉਥੇ ਬਿਜਲੀ ਪਾਣੀ, ਖਾਣ-ਪੀਣ ਅਤੇ ਦਵਾਈਆਂ ਦੀ ਵੀ ਭਾਰੀ ਕਮੀ ਦੇਖੀ ਜਾ ਰਹੀ ਹੈ। ਸਰਕਾਰ ਨੇ ਐਡਵਾਈਜ਼ਰੀ ਵਿਚ ਸਪੱਸ਼ਟ ਕਿਹਾ ਹੈ ਕਿ ਕੈਨੇਡਾ ਦੀਆਂ ਸਾਰੀਆਂ ਪ੍ਰਮੁੱਖ ਏਅਰਲਾਈਨਸ ਨੇ ਕਿਊਬਾ ਲਈ ਆਪਣੀਆਂ ਸੇਵਾਵਾਂ ਅਗਲੇ ਹੁਕਮਾਂ ਤੱਕ ਮੁਅੱਤਲ ਕਰ ਦਿੱਤੀਆਂ ਹਨ।

Latest news

surrey-police-investigate-overnight-shooting-at-residence-possible-extortion-link
Punjabi

Surrey police investigate overnight shooting at residence, possible extortion link

Surrey Police Service says officers are investigating a shooting at a residential property early Wednesday that is believed to be linked to an extortion attempt.
new-trial-ordered-in-alberta-homicide-case-after-appeal-court-overturns-murder-conviction
Punjabi

ਐਲਬਰਟਾ ਵਿੱਚ ਕਤਲ ਮਾਮਲੇ ‘ਚ ਨਵੀਂ ਸੁਣਵਾਈ ਦਾ ਹੁਕਮ, ਅਪੀਲ ਅਦਾਲਤ ਨੇ ਦੋਸ਼ੀ ਦੀ ਸਜ਼ਾ ਕੀਤੀ ਰੱਦ

ਐਲਬਰਟਾ ਵਿਚ ਆਪਣੀ ਪਾਰਟਨਰ ਦਾ ਕਤਲ ਕਰਨ ਵਾਲੇ ਵਿਅਕਤੀ ਦੀ ਉਮਰ ਕੈਦ ਦੀ ਸਜ਼ਾ ਨੂੰ ਬਦਲਣ ਲਈ ਸੂਬੇ ਦੀ ਅਪੀਲ ਅਦਾਲਤ ਨੇ ਇਸ ਦਾ ਟ੍ਰਾਇਲ ਮੁੜ ਸ਼ੁਰੂ ਕਰਾਉਣ ਦਾ ਹੁਕਮ ਦਿੱਤਾ ਹੈ। ਰਿਆਨ ਐਪਲਗਾਰਥ ਨੇ 2020 ਵਿਚ ਆਪਣੀ 26 ਸਾਲਾ ਕਾਮਨ-ਲਾਅ ਪਾਰਟਨਰ ਚੈਂਟੇਲ ਫਾਇਰਿੰਗਸਟੋਨੀ ਦਾ ਕਤਲ ਕਰ ਦਿੱਤਾ ਸੀ ਅਤੇ ਉਸ ਨੂੰ 2023 ਵਿਚ ਸੈਕਿੰਡ ਡਿਗਰੀ ਮਰਡਰ ਦਾ ਦੋਸ਼ੀ ਠਹਿਰਾਇਆ ਗਿਆ ਸੀ।
liberals-plan-motion-to-secure-majority-on-house-committees-mackinnon-says
Punjabi

ਲਿਬਰਲ ਪਾਰਟੀ ਹਾਊਸ ਔਫ ਕਾਮਨ ਦੀਆਂ ਕਮੇਟੀਆਂ 'ਚ ਵਧਾਏਗੀ ਕੰਟਰੋਲ

ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਵਲੋਂ ਜਲਦ ਹਾਊਸ ਔਫ ਕਾਮਨ ਦੀਆਂ ਕਮੇਟੀਆਂ ਵਿਚ ਕੰਟਰੋਲ ਹਾਸਲ ਕੀਤਾ ਜਾ ਸਕਦਾ ਹੈ। ਇਹ ਕਦਮ ਹਾਲ ਹੀ ਵਿਚ ਬਹੁਮਤ ਪ੍ਰਾਪਤ ਕਰਨ ਮਗਰੋਂ ਉਠਾਇਆ ਜਾ ਰਿਹਾ ਹੈ। ਸਰਕਾਰੀ ਹਾਊਸ ਲੀਡਰ ਸਟੀਵਨ ਮੈਕਕਿਨਨ ਨੇ ਕਿਹਾ ਹੈ ਕਿ ਉਹ ਆਉਣ ਵਾਲੇ ਦਿਨਾਂ ਵਿਚ ਸਦਨ ਵਿਚ ਇਸ ਸਬੰਧੀ ਪ੍ਰਸਤਾਵ ਰੱਖ ਸਕਦੇ ਹਨ, ਜਿਸ ਦਾ ਮਕਸਦ ਜ਼ਿਆਦਾਤਰ ਕਮੇਟੀਆਂ ਵਿਚ ਲਿਬਰਲ ਐਮ.ਪੀਜ਼ ਦੀ ਗਿਣਤੀ ਨੂੰ ਹੋਰ ਪਾਰਟੀਆਂ ਦੇ ਮੈਂਬਰਸ ਨਾਲੋਂ ਵਧਾਉਣਾ ਹੈ।
alberta-ndp-accuses-ucp-government-of-undermining-democracy-over-riding-boundary-review
Punjabi

ਐਨ.ਡੀ.ਪੀ. ਨੇ ਪ੍ਰੀਮੀਅਰ ਸਮਿਥ ਦੀ ਯੂਨਾਈਟਿਡ ਕੰਜ਼ਰਵੇਟਿਵ ਸਰਕਾਰ 'ਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਦੇ ਲਗਾਏ ਦੋਸ਼

ਐਲਬਰਟਾ ਦੀ ਵਿਰੋਧੀ ਧਿਰ ਐਨ.ਡੀ.ਪੀ. ਨੇ ਪ੍ਰੀਮੀਅਰ ਡੈਨੀਅਲ ਸਮਿਥ ਦੀ ਯੂਨਾਈਟਿਡ ਕੰਜ਼ਰਵੇਟਿਵ ਸਰਕਾਰ 'ਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਇਹ ਵਿਵਾਦ ਰਾਈਡਿੰਗ ਮੈਪ ਦੀ ਮੁੜ ਸਮੀਖਿਆ ਕਰਨ ਦੀ ਸਰਕਾਰੀ ਯੋਜਨਾ ਕਾਰਨ ਪੈਦਾ ਹੋਇਆ ਹੈ।
trump-says-u-s-pauses-strikes-on-iran-following-pakistan-request
Punjabi

ਟਰੰਪ ਨੇ ਪਾਕਿਸਸਤਾਨ ਦੀ ਅਪੀਲ 'ਤੇ ਈਰਾਨ ਨਾਲ ਮੌਜੂਦਾ ਜੰਗਬੰਦੀ ਨੂੰ ਵਧਾਉਣ ਦਾ ਕੀਤਾ ਫੈਸਲਾ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕਾ ਪਾਕਿਸਤਾਨ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਈਰਾਨ ਨਾਲ ਚੱਲ ਰਹੀ ਜੰਗਬੰਦੀ ਨੂੰ ਅਣ-ਮਿੱਥੇ ਸਮੇਂ ਲਈ ਵਧਾ ਰਿਹਾ ਹੈ। ਟਰੰਪ ਨੇ ਕਿਹਾ ਕਿ ਇਸ ਸਮੇਂ ਈਰਾਨ ਦੀ ਲੀਡਰਸ਼ਿਪ ਅਤੇ ਸਰਕਾਰ ਦੇ ਅੰਦਰ ਏਕਤਾ ਦੀ ਘਾਟ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link