11.1C Vancouver
ADS

Mar 7, 2025 7:31 PM - Connect Newsroom

ਕੈਨੇਡਾ ਸਰਕਾਰ ਨੇ ਟਰੰਪ ਦੇ ਟੈਰਿਫ ਨਾਲ ਪ੍ਰਭਾਵਿਤ ਕਾਰੋਬਾਰਾਂ ਲਈ $6-ਬਿਲੀਅਨ ਤੋਂ ਵੱਧ ਦੇ ਰਾਹਤ ਪੈਕੇਜ ਦੀ ਕੀਤੀ ਘੋਸ਼ਣਾ

Share On
canadian-government-unveils-over-6-billion-relief-package-for-businesses-affected-by-trump-tariffs
The Minister of Labour also introduced a work-sharing program starting today to help maintain employment for Canadian workers.(Photo: The Canadian Press)

ਕੈਨੇਡਾ ਸਰਕਾਰ ਨੇ ਟਰੰਪ ਦੇ ਟੈਰਿਫ ਨਾਲ ਪ੍ਰਭਾਵਿਤ ਕਾਰੋਬਾਰਾਂ ਲਈ $6-ਬਿਲੀਅਨ ਤੋਂ ਵੱਧ ਦੇ ਰਾਹਤ ਪੈਕੇਜ ਦੀ ਘੋਸ਼ਣਾ ਕੀਤੀ ਹੈ ਅਤੇ ਵਰਕਰਾਂ ਦੀ ਮਦਦ ਲਈ ਰੁਜ਼ਗਾਰ ਬੀਮੇ ਦੇ ਨਿਯਮ ਵਿਚ ਢਿੱਲ ਦੇ ਦਿੱਤੀ ਹੈ। ਟਰੂਡੋ ਸਰਕਾਰ ਦੇ ਲੇਬਰ,ਅੰਤਰਰਾਸ਼ਟਰੀ ਵਪਾਰ ਅਤੇ ਛੋਟੇ ਕਾਰੋਬਾਰ ਮਿਨਿਸਟਰਸ ਵਲੋਂ ਅੱਜ ਔਟਵਾ ਵਿਚ ਇਸ ਸਬੰਧੀ ਪ੍ਰੈਸ ਕਾਨਫਰੰਸ ਕੀਤੀ ਗਈ।

ਕਾਰੋਬਾਰਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਰੂਪ ਵਿਚ ਸਰਕਾਰ ਨਿਰਯਾਤਕ ਨੂੰ ਅਮਰੀਕਾ ਤੋਂ ਇਲਾਵਾ ਨਵੇਂ ਬਾਜ਼ਾਰ ਤਲਾਸ਼ਣ ਲਈ ਦੋ ਸਾਲਾਂ ਵਿਚ $5 ਬਿਲੀਅਨ ਦੀ ਮਦਦ ਪ੍ਰਦਾਨ ਕਰੇਗੀ ਅਤੇ ਟੈਰਿਫ ਨਾਲ ਸਿੱਧੇ ਤੌਰ 'ਤੇ ਪ੍ਰਭਾਵਿਤ ਕਾਰੋਬਾਰਾਂ ਲਈ ਬਿਜ਼ਨਸ ਡਿਵੈਲਪਮੈਂਟ ਬੈਂਕ ਆਫ਼ ਕੈਨੇਡਾ ਰਾਹੀਂ $500-ਮਿਲੀਅਨ ਦਾ ਲੋਨ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਦੇ ਨਾਲ ਲੇਬਰ ਮੰਤਰੀ ਨੇ ਕੈਨੇਡੀਅਨ ਵਰਕਰ ਦੀ ਨੌਕਰੀ ਬਣਾਈ ਰੱਖਣ ਲਈ ਅੱਜ ਤੋਂ ਵਰਕ-ਸ਼ੇਅਰਿੰਗ ਪ੍ਰੋਗਰਾਮ ਲਾਗੂ ਕੀਤਾ ਹੈ।

ਇਸ ਤੋਂ ਇਲਾਵਾ ਖੇਤੀਬਾੜੀ ਅਤੇ ਭੋਜਨ ਉਦਯੋਗ ਲਈ ਫਾਰਮ ਕ੍ਰੈਡਿਟ ਕੈਨੇਡਾ ਜ਼ਰੀਏ $1 ਬਿਲੀਅਨ ਦੀ ਨਵੀਂ ਵਿੱਤੀਮਦਦ ਦੇਣ ਦੀ ਘੋਸ਼ਣਾ ਕੀਤੀ ਗਈ ਹੈ।

Latest news

ottawa-to-announce-next-round-of-major-national-interest-projects-on-thursday-carney-says
Punjabi

ਮੇਜਰ ਪ੍ਰਾਜੈਕਟ ਦੀ ਅਗਲੀ ਲਿਸਟ ਵੀਰਵਾਰ ਨੂੰ ਕੀਤੀ ਜਾਵੇਗੀ ਜਾਰੀ: ਮਾਰਕ ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਮੇਜਰ ਪ੍ਰਾਜੈਕਟ ਦੀ ਅਗਲੀ ਲਿਸਟ ਵੀਰਵਾਰ ਨੂੰ ਜਾਰੀ ਕੀਤੀ ਜਾਵੇਗੀ। ਕਾਰਨੀ ਨੇ ਅੱਜ ਫਰੈਡਰਿਕਟਨ ਵਿਚ ਨਿਊਜ਼ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਇਸ ਦੀ ਜਾਣਕਾਰੀ ਦਿੱਤੀ।
alberta-eyes-120-km-h-speed-limit-on-divided-highways-as-part-of-review
Punjabi

ਐਲਬਰਟਾ ਸਰਕਾਰ ਡਿਵਾਈਡਡ ਹਾਈਵੇਅ 'ਤੇ ਸਪੀਡ ਲਿਮਿਟ ਨੂੰ 120 ਕਿਲੋਮੀਟਰ ਪ੍ਰਤੀ ਘੰਟਾ ਤੱਕ ਵਧਾਉਣ 'ਤੇ ਕਰ ਰਹੀ ਵਿਚਾਰ

ਐਲਬਰਟਾ ਸਰਕਾਰ ਆਪਣੇ ਡਿਵਾਈਡਡ ਹਾਈਵੇਅ 'ਤੇ ਸਪੀਡ ਲਿਮਿਟ ਨੂੰ 120 ਕਿਲੋਮੀਟਰ ਪ੍ਰਤੀ ਘੰਟਾ ਤੱਕ ਵਧਾਉਣ 'ਤੇ ਵਿਚਾਰ ਕਰ ਰਹੀ ਹੈ ਕਿਉਂਕਿ ਕਈ ਡਿਵਾਈਡਡ ਹਾਈਵੇਅ 'ਤੇ ਡਰਾਈਵਰ ਇਸ ਵੇਲੇ 110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਲਈ ਸੀਮਤ ਹਨ।
alberta-reports-first-flu-related-death-of-season-as-health-officials-urge-vaccination
Punjabi

ਐਲਬਰਟਾ 'ਚ ਫਲੂ ਕਾਰਨ ਇਸ ਸੀਜ਼ਨ ਦੀ ਪਹਿਲੀ ਮੌਤ ਦਰਜ, ਸਿਹਤ ਅਧਿਕਾਰੀਆਂ ਵੱਲੋਂ ਟੀਕਾਕਰਨ ਦੀ ਅਪੀਲ

ਐਲਬਰਟਾ ਵਿਚ ਮੌਜੂਦਾ ਫਲੂ ਸੀਜ਼ਨ ਦੌਰਾਨ ਇਨਫਲੂਐਂਜ਼ਾ ਕਾਰਨ ਪਹਿਲੀ ਮੌਤ ਦਰਜ ਕੀਤੀ ਗਈ ਹੈ, ਜਿਸ ਨਾਲ ਸਿਹਤ ਅਧਿਕਾਰੀਆਂ ਨੇ ਆਉਣ ਵਾਲੇ ਮਹੀਨਿਆਂ ਵਿੱਚ ਸਥਿਤੀ ਗੰਭੀਰ ਹੋਣ ਦੀ ਚਿਤਾਵਨੀ ਦਿੱਤੀ ਹੈ।
canada-loses-measles-free-status-after-year-long-outbreak
Punjabi

ਕੈਨੇਡਾ ਦੇ ਹੱਥੋਂ ਖੁੰਝਿਆ ਖਸਰਾ ਮੁਕਤ ਦੇਸ਼ ਹੋਣ ਦਾ ਦਰਜਾ

ਕੈਨੇਡਾ ਨੇ ਲਗਭਗ ਤਿੰਨ ਦਹਾਕਿਆਂ ਬਾਅਦ ਇੰਟਰਨੈਸ਼ਨਲ ਪੱਧਰ 'ਤੇ ਆਪਣਾ ਖਸਰਾ ਮੁਕਤ ਦੇਸ਼ ਦਾ ਦਰਜਾ ਗੁਆ ਦਿੱਤਾ ਹੈ, ਅਜਿਹਾ ਪਿਛਲੇ 12 ਮਹੀਨਿਆਂ ਤੋਂ ਖਸਰੇ ਦੇ ਮਾਮਲਿਆਂ ਵਿਚ ਜਾਰੀ ਵਾਧੇ ਕਾਰਨ ਹੋਇਆ ਹੈ। 1998 ਵਿਚ ਕੈਨੇਡਾ ਨੂੰ measles elimination status ਮਿਲਿਆ ਸੀ।
explosion-near-delhis-red-fort-kills-11-injures-24
Punjabi

ਦਿੱਲੀ: ਲਾਲ ਕਿਲੇ ਨੇੜੇ ਕਾਰ ਵਿੱਚ ਧਮਾਕਾ, 11 ਹਲਾਕ 24 ਜ਼ਖਮੀ

ਦਿੱਲੀ ਵਿਚ ਲਾਲ ਕਿਲ੍ਹੇ ਨੇੜੇ ਮੈਟਰੋ ਸਟੇਸ਼ਨ ਕੋਲ ਇੱਕ ਕਾਰ ਵਿਚ ਜ਼ੋਰਦਾਰ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ 11 ਲੋਕ ਮਾਰੇ ਗਏ ਹਨ ਅਤੇ 24 ਜ਼ਖਮੀ ਦੱਸੇ ਜਾਂਦੇ ਹਨ। ਧਮਾਕੇ ਦਾ ਕਾਰਨ ਸਪੱਸ਼ਟ ਨਹੀਂ ਹੈ ਪਰ ਦਿੱਲੀ, ਮੁੰਬਈ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link