10.28C Vancouver
ADS

Nov 14, 2023 6:56 PM - The Canadian Press

ਕੈਨੇਡੀਅਨ ਸਿਹਤ ਸੰਸਥਾਵਾਂ ਫਲੇਵਰਡ ਨਿਕੋਟੀਨ ਉਤਪਾਦਾਂ ਦੀ ਵਿਕਰੀ ਨੂੰ ਲੈ ਕੇ ਚਿੰਤਤ

Share On
canadian-health-organizations-concerned-over-sale-of-flavored-nicotine-products
This is the first time in more than 100 years that nicotine products have been legalized to be sold to children in Canada, said Rob Cunningham, senior policy analyst at the Canadian Cancer Society.

ਕੈਨੇਡੀਅਨ ਸਿਹਤ ਸੰਸਥਾਵਾਂ ਨੇ ਫੈਡਰਲ ਸਰਕਾਰ ਨੂੰ ਫਲੇਵਰਡ ਨਿਕੋਟੀਨ ਪ੍ਰੋਡਕਟਸ 'ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

ਕੈਨੇਡੀਅਨ ਕੈਂਸਰ ਸੁਸਾਇਟੀ ਸਮੇਤ ਹੋਰ ਸੰਸਥਾਵਾਂ ਦਾ ਕਹਿਣਾ ਹੈ ਕਿ ਨਿਕੋਟੀਨ ਪ੍ਰੋਡਕਟਸ ਬੱਚਿਆਂ ਲਈ ਗੰਭੀਰ ਖ਼ਤਰਾ ਹਨ ਕਿਉਂਕਿ ਇਹ ਬਹੁਤ ਜ਼ਿਆਦਾ ਨਸ਼ਾ ਕਰਨ ਵਾਲੀ ਦਵਾਈ ਹੈ।

ਕੈਨੇਡੀਅਨ ਕੈਂਸਰ ਸੁਸਾਇਟੀ ਦੇ ਸੀਨੀਅਰ ਨੀਤੀ ਵਿਸ਼ਲੇਸ਼ਕ ਰੌਬ ਕਨਿੰਘਮ ਨੇ ਕਿਹਾ ਕਿ ਕੈਨੇਡਾ ਵਿੱਚ 100 ਤੋਂ ਵੱਧ ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਨਿਕੋਟੀਨ ਪ੍ਰੋਡਕਟਸ ਨੂੰ ਬੱਚਿਆਂ ਲਈ ਵੇਚਣਾ ਕਾਨੂੰਨੀ ਕੀਤਾ ਗਿਆ ਹੈ।

ਹੈਲਥ ਕੈਨੇਡਾ ਨੇ 12 ਅਕਤੂਬਰ ਨੂੰ ਫਲੇਵਰਡ ਨਿਕੋਟੀਨ ਪਾਊਚ ਲਈ ਮਨਜ਼ੂਰੀ ਦਿੱਤੀ ਸੀ ਜਿਸ 'ਤੇ ਸਿਹਤ ਸੰਸਥਾਵਾਂ ਨੇ ਸਖ਼ਤ ਪ੍ਰਤੀਕਰਮ ਦਿੰਦੇ ਹੋਏ ਸਰਕਾਰ ਨੂੰ ਨਿਯਮ ਕਰੜੇ ਕਰਨ ਦੀ ਮੰਗ ਕੀਤੀ ਹੈ।

ਸਿਹਤ ਸੰਸਥਾਵਾਂ ਦਾ ਕਹਿਣਾ ਹੈ ਕਿ ਇਸ ਕਦਮ ਦਾ ਵਿਨਾਸ਼ਕਾਰੀ ਨਤੀਜਾ ਇਹ ਹੋਵੇਗਾ ਕਿ ਨੌਜਵਾਨ ਨਿਕੋਟੀਨ ਦੀ ਲੱਤ ਵਿੱਚ ਫਸ ਜਾਣਗੇ।

ਕੈਨੇਡੀਅਨ ਲੰਗ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੀਈਓ ਟੈਰੀ ਡੀਨ ਨੇ ਕਿਹਾ ਕਿ ਨਿਕੋਟੀਨ ਪ੍ਰੋਡਕਟਸ ਬਾਰੇ ਸਰਕਾਰ ਨੂੰ ਇਸ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।

Latest news

peter-milobar-announces-departure-from-b-c-conservative-caucus
Punjabi

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਪੀਟਰ ਮਿਲੋਬਾਰ ਨੇ ਪਾਰਟੀ ਕਾਕਸ ਛੱਡਣ ਦਾ ਕੀਤਾ ਐਲ਼ਾਨ

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਵਿਧਾਇਕ ਪੀਟਰ ਮਿਲੋਬਾਰ ਨੇ ਤੁਰੰਤ ਪ੍ਰਭਾਵ ਨਾਲ ਪਾਰਟੀ ਕਾਕਸ ਛੱਡਣ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਹ ਹੁਣ ਕੈਮਲੂਪਸ ਸੈਂਟਰ ਦੇ ਆਜ਼ਾਦ ਵਿਧਾਇਕ ਵਜੋਂ ਬੀ. ਸੀ. ਵਿਧਾਨ ਸਭਾ ਵਿਚ ਬੈਠਣਗੇ। ਮਿਲੋਬਾਰ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਹੀ ਉਨ੍ਹਾਂ ਨੂੰ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਸੀ ਕਿ ਉਨ੍ਹਾਂ ਦੀਆਂ ਨਿੱਜੀ ਕਦਰਾਂ-ਕੀਮਤਾਂ ਲੀਡਰ ਕੈਰੀ-ਲਿਨ Findlay ਦੀ ਲੀਡਰਸ਼ਿਪ ਵਿਚ ਪਾਰਟੀ ਦੀ ਨਵੀਂ ਦਿਸ਼ਾ ਨਾਲ ਮੇਲ ਨਹੀਂ ਖਾਂਦੀਆਂ।
gunfire-outside-former-jathedar-giani-raghbir-singhs-residence
Punjabi

ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ ਬਾਹਰ ਗੋਲੀਬਾਰੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੇ ਵਾਹਨ ਤੇ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਅੱਜ ਉਸ ਵੇਲੇ ਸਾਹਮਣੇ ਆਈ ਜਦੋਂ ਉਨ੍ਹਾਂ ਦੇ ਵਾਹਨ ਤੇ ਗੋਲੀ ਲੱਗਣ ਦਾ ਨਿਸ਼ਾਨ ਦੇਖਿਆ ਗਿਆ ।ਫਾਇਰਿੰਗ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
b-c-premier-announces-three-cabinet-changes-as-brenda-bailey-takes-leave-for-cancer-treatment
Punjabi

ਪ੍ਰੀਮੀਅਰ ਈਬੀ ਵੱਲੋਂ ਕੈਬਨਿਟ 'ਚ ਫੇਰਬਦਲ, ਰਵੀ ਕਾਹਲੋਂ ਬਣੇ ਬੀਸੀ ਦੇ ਨਵੇਂ ਹੈਲਥ ਮਿਨਿਸਟਰ

ਪ੍ਰੀਮੀਅਰ ਡੇਵਿਡ ਈਬੀ ਨੇ ਸ਼ੁੱਕਵਾਰ ਨੂੰ ਆਪਣੀ ਕੈਬਨਿਟ ਵਿਚ ਤਿੰਨ ਵੱਡੇ ਫੇਰਬਦਲਾਂ ਦਾ ਐਲਾਨ ਕੀਤਾ ਹੈ। ਇਹ ਫੈਸਲਾ ਮੌਜੂਦਾ ਵਿੱਤ ਮੰਤਰੀ ਬ੍ਰੈਂਡਾ ਬੇਲੀ ਵਲੋਂ ਕੈਂਸਰ ਦੇ ਇਲਾਜ ਲਈ ਛੁੱਟੀ 'ਤੇ ਜਾਣ ਦੇ ਮੱਦੇਨਜ਼ਰ ਗਿਆ ਹੈ।
downtown-vancouver-stranger-assault-vpd-seeks-witnesses
Punjabi

ਡਾਊਨਟਾਊਨ ਵੈਨਕੂਵਰ ਵਿੱਚ ਅਣਜਾਣ ਵਿਅਕਤੀ ਵੱਲੋਂ ਹਮਲਾ, ਪੁਲਸ ਵੱਲੋਂ ਗਵਾਹਾਂ ਦੀ ਭਾਲ

ਵੈਨਕੂਵਰ ਵਿਚ ਬੀਤੀ ਰਾਤ ਨੈਲਸਨ ਅਤੇ ਰਿਚਰਡਸ ਸਟ੍ਰੀਟ ਨੇੜੇ ਇੱਕ ਵਿਅਕਤੀ 'ਤੇ ਗੰਭੀਰ ਹਮਲਾ ਹੋਇਆ ਹੈ। ਪੁਲਿਸ ਮੁਤਾਬਕ, ਇਹ ਘਟਨਾ ਰਾਤ ਦੇ ਲਗਭਗ 11:45 ਵਜੇ ਵਾਪਰੀ। ਇੱਕ ਕਪਲ ਇੱਕ ਸੰਗੀਤ ਸਮਾਰੋਹ ਤੋਂ ਬਾਅਦ ਵਾਪਸ ਆਪਣੇ ਹੋਟਲ ਜਾ ਰਿਹਾ ਸੀ, ਜਦੋਂ ਪਿੱਛੋਂ ਆਏ ਇੱਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਵਿਚੋਂ ਇੱਕ ਦੇ ਮੂੰਹ 'ਤੇ ਜ਼ੋਰਦਾਰ ਮੁੱਕਾ ਮਾਰ ਦਿੱਤਾ, ਜਿਸ ਕਾਰਨ ਪੀੜਤ ਵਿਅਕਤੀ ਸੜਕ 'ਤੇ ਡਿੱਗ ਗਿਆ ਅਤੇ ਉਸ ਦਾ ਸਿਰ ਫੁੱਟਪਾਥ ਨਾਲ ਜਾ ਟਕਰਾਇਆ।
greer-takes-tough-stance-amid-canada-u-s-tariff-talks
Punjabi

ਕੈਨੇਡਾ-ਅਮਰੀਕਾ ਟੈਰਿਫ ਵਿਵਾਦ 'ਤੇ ਜੈਮੀਸਨ ਗ੍ਰੀਰ ਨੇ ਦਿੱਤਾ ਤਿੱਖਾ ਪ੍ਰਤੀਕਰਮ

ਕੈਨੇਡਾ ਵਲੋਂ ਅਮਰੀਕਾ ਨਾਲ ਟੈਰਿਫਸ ਡੀਲ ਹਾਸਲ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ ਵਿਚਕਾਰ ਟਰੰਪ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਸ਼ੁੱਕਰਵਾਰ ਨੂੰ ਆਇਓਵਾ ਦੇ Des Moines ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੈਨੇਡੀਅਨ ਸਾਮਾਨ 'ਤੇ ਲਗਾਏ ਜਾਣ ਵਾਲੇ ਨਵੇਂ ਟੈਰਿਫਸ ਅਸਲ ਵਿਚ ਕੈਨੇਡਾ ਵੱਲੋਂ ਚੁੱਕੇ ਗਏ ਬਦਲਾਖੋਰੀ ਦੇ ਕਦਮਾਂ ਦਾ ਜਵਾਬ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link