17.21C Vancouver
ADS

Jun 6, 2025 1:42 PM - The Canadian Press

ਮਾਰਕ ਕਾਰਨੀ ਅਤੇ ਲੀ ਚਾਂਗ ਅਰਬਾਂ ਡਾਲਰ ਦੇ ਵਪਾਰ ਨੂੰ ਬਹਾਲ ਕਰਨ ਸਬੰਧੀ ਗੱਲਬਾਤ ਲਈ ਹੋਏ ਸਹਿਮਤ

Share On
carney-and-li-agree-to-regularize-communication-between-canada-and-china
In his conversation with Li, Carney raised the issue of trade affecting agriculture and agri-food products, including canola and seafood, as well as other issues. (Photo: The Canadian Press)

ਕੈਨੇਡਾ ਅਤੇ ਚੀਨ ਵਿਚਕਾਰ ਅਰਬਾਂ ਡਾਲਰ ਦੇ ਵਪਾਰ ਨੂੰ ਬਹਾਲ ਕਰਨ ਦੀ ਕੋਸ਼ਿਸ਼ ਤਹਿਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਉਹਨਾਂ ਦੇ ਚੀਨੀ ਹਮਰੁਤਬਾ ਲੀ ਚਾਂਗ ਗੱਲਬਾਤ ਨੂੰ ਨਿਯਮਤ ਕਰਨ ਲਈ ਸਹਿਮਤ ਹੋਏ ਹਨ।

ਪ੍ਰਧਾਨ ਮੰਤਰੀ ਕਾਰਨੀ ਨੇ ਬੀਤੀ ਸ਼ਾਮ ਚੀਨ ਦੇ ਪ੍ਰੀਮੀਅਰ ਨਾਲ ਗੱਲ ਕੀਤੀ। ਪੀ. ਐੱਮ. ਕਾਰਨੀ ਦੇ ਦਫ਼ਤਰ ਵਲੋਂ ਜਾਰੀ ਬਿਆਨ ਵਿਚ ਇਹ ਵੀ ਕਿਹਾ ਗਿਆ ਕਿ ਦੋਵਾਂ ਨੇਤਾਵਾਂ ਨੇ ਫੈਂਟਾਨਿਲ ਸੰਕਟ ਨਾਲ ਨਜਿੱਠਣ ਲਈ ਵੀ ਮਿਲ ਕੇ ਕੰਮ ਕਰਨ ਦੀ ਵਚਨਬੱਧਤਾ ਪ੍ਰਗਟਾਈ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਮਾਰਕ ਕਾਰਨੀ ਦੀ ਚੀਨ ਦੀ ਲੀਡਰਸ਼ਿਪ ਨਾਲ ਪਹਿਲੀ ਗੱਲਬਾਤ ਹੈ।

ਦੋਵੇਂ ਮੁਲਕ ਆਪਸੀ ਵਪਾਰ ਯੁੱਧ ਦੇ ਹੱਲ ਲਈ ਉਪ-ਮੰਤਰੀ ਪੱਧਰ 'ਤੇ ਵਾਰਤਾ ਕਰਨਗੇ। ਦੱਸ ਦੇਈਏ ਕਿ ਕੈਨੇਡਾ ਅਤੇ ਚੀਨ ਵਿਚਕਾਰ ਵਪਾਰ ਟਕਰਾਅ ਉਦੋਂ ਸ਼ੁਰੂ ਹੋਇਆ ਜਦੋਂ ਔਟਵਾ ਨੇ 2024 ਵਿਚ ਬਾਈਡਨ ਪ੍ਰਸ਼ਾਸਨ ਦੇ ਨਕਸ਼ੇ ਕਦਮਾਂ 'ਤੇ ਚੱਲਦੇ ਹੋਏ ਚੀਨ ਦੀਆਂ ਬਣੀਆਂ ਇਲੈਕਟ੍ਰਿਕ ਗੱਡੀਆਂ'ਤੇ 100 ਫੀਸਦੀ ਟੈਰਿਫ ਅਤੇ ਸਟੀਲ-ਐਲੂਮੀਨੀਅਮ 'ਤੇ 25 ਫੀਸਦੀ ਟੈਰਿਫ ਲਗਾ ਦਿੱਤਾ। ਇਸ ਦੇ ਜਵਾਬ ਵਿਚ ਚੀਨ ਨੇ ਕੈਨੇਡੀਅਨ ਕੈਨੋਲਾ ਤੇਲ, ਮਟਰ ਅਤੇ ਸਮੁੰਦਰੀ ਭੋਜਨ 'ਤੇ ਬਰਾਬਰ ਦਾ ਟੈਰਿਫ ਲਗਾਇਆ ਹੋਇਆ ਹੈ।

Latest news

edmonton-gurdwara-attack-criminal-charges-laid-against-27-year-old-man
Punjabi

ਐਡਮਿੰਟਨ ਗੁਰਦੁਆਰਾ ਹਮਲਾ: 27 ਸਾਲਾ ਵਿਅਕਤੀਆਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ

ਐਡਮਿੰਟਨ ਪੁਲਿਸ ਨੇ ਪਿਛਲੇ ਮਹੀਨੇ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਹੋਏ ਹਮਲੇ ਦੇ ਸਬੰਧ ਵਿਚ 27 ਸਾਲਾ ਹਮਲਾਵਰ ਵਿਰੁੱਧ ਅਪਰਾਧਿਕ ਮਾਮਲੇ ਦਰਜ ਕਰ ਦਿੱਤੇ ਹਨ। ਪੁਲਿਸ ਮੁਤਾਬਕ ਮੁਲਜ਼ਮ Austin Sim-Pelletier 'ਤੇ bodily harm ਦੇ ਦੋ ਮਾਮਲੇ ਅਤੇ ਇਸ ਤੋਂ ਇਲਾਵਾ ਖ਼ਤਰਨਾਕ ਮਕਸਦ ਲਈ ਹਥਿਆਰ ਰੱਖਣ ਤੇ mischief ਦੇ ਚਾਰਜਿਜ਼ ਵੀ ਲਗਾਏ ਗਏ ਹਨ।
surrey-elections-on-october-17-voting-to-take-place-at-52-locations
Punjabi

17 ਅਕਤੂਬਰ ਨੂੰ ਸਰੀ ਚੋਣਾਂ, 52 ਥਾਵਾਂ ’ਤੇ ਪੈਣਗੀਆਂ ਵੋਟਾਂ

ਸਰੀ ਵਿਚ ਆਉਣ ਵਾਲੀਆਂ ਚੋਣਾਂ ਲਈ ਸ਼ਹਿਰ ਭਰ ਵਿਚ 52 ਵੋਟਿੰਗ ਲੋਕੇਸ਼ਨ ਬਣਾਈਆਂ ਗਈਆਂ ਹਨ। ਜਿਹੜੇ ਲੋਕ ਪਹਿਲਾਂ ਵੋਟ ਪਾਉਣਾ ਚਾਹੁੰਦੇ ਹਨ ਉਨ੍ਹਾਂ ਲਈ 7, 10, 14 ਅਤੇ 15 ਅਕਤੂਬਰ ਨੂੰ 10 ਐਡਵਾਂਸ ਵੋਟਿੰਗ ਕੇਂਦਰਾਂ ਜਿਵੇਂ ਕਲੋਵਰਡੇਲ ਮਨੋਰੰਜਨ ਕੇਂਦਰ, ਫਲੀਟਵੁੱਡ ਕਮਿਊਨਿਟੀ ਸੈਂਟਰ ਅਤੇ ਵੱਖ-ਵੱਖ ਸੈਕੰਡਰੀ ਸਕੂਲਾਂ ਵਿਚ ਸਵੇਰੇ 8 ਤੋਂ ਰਾਤ 8 ਵਜੇ ਤੱਕ ਵੋਟਿੰਗ ਦੀ ਸਹੂਲਤ ਹੋਵੇਗੀ।
bomb-threat-forces-emergency-landing-of-indigo-flight-in-ahmedabad
Punjabi

ਬੰਬ ਦੀ ਧਮਕੀ ਤੋਂ ਬਾਅਦ ਇੰਡੀਗੋ ਉਡਾਣ ਦੀ ਅਹਿਮਦਾਬਾਦ ’ਚ ਐਮਰਜੈਂਸੀ ਲੈਂਡਿੰਗ

ਭਾਰਤ ਦੇ ਸ਼ਹਿਰ ਲਖਨਊ ਤੋਂ ਸਾਊਦੀ ਅਰਬ ਨੂੰ ਜਾ ਰਹੀ ਇੰਡੀਗੋ ਦੀ ਉਡਾਣ ਦੀ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਅਹਿਮਦਾਬਾਦ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਪੁਲਿਸ ਨੇ ਦੱਸਿਆ ਕਿ ਲਖਨਊ ਤੋਂ ਦਮਾਮ ਜਾ ਰਹੀ ਇੰਡੀਗੋ ਦੀ ਇੱਕ ਉਡਾਣ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸਥਾਨਕ ਸਮੇਂ ਅਨੁਸਾਰ ਵੀਰਵਾਰ ਸ਼ਾਮ 5:45 ਵਜੇ ਨੂੰ ਅਹਿਮਦਾਬਾਦ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ, ਪਰ ਜਹਾਜ਼ ਵਿੱਚੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ।
truck-loaded-with-butane-canisters-catches-fire-in-burnaby-explosions-cause-panic
Punjabi

ਬਰਨਬੀ ’ਚ ਬਿਊਟੇਨ ਕੈਨਿਸਟਰਾਂ ਨਾਲ ਲੱਦੇ ਟਰੱਕ ਨੂੰ ਲੱਗੀ ਅੱਗ, ਧਮਾਕਿਆਂ ਨਾਲ ਮਚੀ ਹਫੜਾ-ਦਫੜੀ

ਬਰਨਬੀ ਵਿਚ ਲੌਹੀਡ ਮਾਲ ਅਤੇ ਸਕਾਈਟ੍ਰੇਨ ਸਟੇਸ਼ਨ ਨੇੜੇ ਇੱਕ ਵਪਾਰਕ ਟਰੱਕ ਵਿਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ, ਇਹ ਟਰੱਕ ਬਿਊਟੇਨ ਕੈਨਿਸਟਰ ਨਾਲ ਲੱਦਿਆ ਹੋਇਆ ਸੀ, ਜਿਸ ਵਿਚ ਧਮਾਕਾ ਹੁੰਦੇ ਹੀ ਇਹ ਚਾਰੋਂ ਪਾਸੇ ਹਵਾਈ ਗੋਲਿਆਂ ਵਾਂਗ ਉੱਡਦੇ ਹੋਏ ਦਿਖਾਈ ਦਿੱਤੇ।
canada-and-ukraine-announce-100-year-agreement-on-defence-energy-and-trade
Punjabi

ਕੈਨੇਡਾ ਅਤੇ ਯੂਕਰੇਨ ਨੇ ਰੱਖਿਆ,ਊਰਜਾ ਅਤੇ ਟਰੇਡ 'ਤੇ 100 ਸਾਲਾ ਸਮਝੌਤੇ ਦਾ ਕੀਤਾ ਐਲਾਨ

ਕੈਨੇਡਾ ਅਤੇ ਯੂਕਰੇਨ ਨੇ ਰੱਖਿਆ, ਊਰਜਾ ਅਤੇ ਟਰੇਡ 'ਤੇ 100 ਸਾਲਾ ਸਮਝੌਤੇ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਅੱਜ ਕੈਲਗਰੀ ਵਿਚ ਮੁਲਾਕਾਤ ਦੌਰਾਨ ਇਸ ਸਮਝੌਤੇ 'ਤੇ ਦਸਤਖ਼ਤ ਕੀਤੇ। ਰੂਸ ਨਾਲ ਜੰਗ ਵਿਚਕਾਰ ਕੈਨੇਡਾ ਦਾ ਇਹ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link