Oct 16, 2026 3:02 PM - Connect Newsroom - Ramandeep Kaur with files from The Canadian Press

ਪ੍ਰਧਾਨ ਮੰਤਰੀ ਮਾਰਕ ਕਾਰਨੀ ਐਲਬਰਟਾ ਵਿੱਚ ਕੈਨੇਡਾ ਪੱਖੀ ਮੁਹਿੰਮ ਨੂੰ ਲਗਾਤਾਰ ਅੱਗੇ ਵਧਾ ਰਹੇ ਹਨ। ਉਹ ਅੱਜ ਪ੍ਰੀਮੀਅਰ ਡੈਨੀਅਲ ਸਮਿਥ ਨਾਲ ਰੈਡ ਡੀਅਰ ਦਾ ਦੌਰਾ ਕਰਨਗੇ ਅਤੇ ਬਾਅਦ ਵਿੱਚ ਫੈਡਰਲਿਸਟ ਗਰੁੱਪ ਫਾਰਐਵਰ ਕੈਨੇਡੀਅਨ ਨਾਲ ਐਡਮੰਟਨ ਵਿੱਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ।
ਵੀਰਵਾਰ ਨੂੰ ਕੈਲਗਰੀ ਵਿੱਚ ਇਸ ਸਮੂਹ ਦੀ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ,ਪੀ. ਐੱਮ ਨੇ ਲਗਭਗ 5,000 ਲੋਕਾਂ ਨੂੰ ਹਰ ਹਾਲ ਵਿੱਚ ਕੈਨੇਡਾ ਦੇ ਨਾਲ ਰਹਿਣ ਅਤੇ ਰਿਫਰੈਂਡਮ ਦੇ ਵਿਰੋਧ ਵਿੱਚ ਵੋਟ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਫੈਡਰਲ ਸਰਕਾਰ ਐਲਬਰਟਾ ਨਾਲ ਮਿਲ ਕੇ ਕੰਮ ਕਰ ਰਹੀ ਹੈ ਅਤੇ ਅੱਗੇ ਵੀ ਉਹ ਇਸ ਨੂੰ ਜਾਰੀ ਰੱਖਣਗੇ।
ਪ੍ਰਧਾਨ ਮੰਤਰੀ ਨੇ ਇਸ ਦੌਰਾਨ ਬਾਹਰੀ ਤਾਕਤਾਂ ਨੂੰ ਲੈ ਕੇ ਵੀ ਚੇਤਾਇਆ, ਉਹਨਾਂ ਦਾ ਕਹਿਣਾ ਸੀ ਕਿ ਦੁਨੀਆ ਪਹਿਲਾਂ ਹੀ ਬਹੁਤ ਖ਼ਤਰਨਾਕ ਅਤੇ ਵੰਡੀ ਹੋਈ ਹੈ ਅਤੇ ਕੁਝ ਬਾਹਰੀ ਤਾਕਤਾਂ ਕੈਨੇਡਾ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ ਤਾਂ ਜੋ ਉਹ ਸਾਨੂੰ ਆਪਣੇ ਅਧੀਨ ਕਰ ਸਕਣ, ਇਸ ਲਈ ਐਲਬਰਟਾ ਕੈਨੇਡਾ ਦੇ ਨਾਲ ਇੱਕਜੁਟ ਰਹਿ ਕੇ ਹੀ ਮਜ਼ਬੂਤ ਹੋ ਸਕਦਾ ਹੈ।
ਗੌਰਤਲਬ ਹੈ ਕਿ ਪ੍ਰੀਮੀਅਰ ਡੈਨੀਅਲ ਸਮਿਥ ਨੇ ਵੀ ਐਲਬਰਟਾ ਨੂੰ ਕੈਨੇਡਾ ਨਾਲ ਬਣੇ ਰਹਿਣ ਦੇ ਹੱਕ ਵਿਚ ਵੋਟ ਪਾਈ ਹੈ ਅਤੇ ਸੂਬਾ ਵਾਸੀਆਂ ਨੂੰ ਸਰਕਾਰ ਵਲੋਂ ਪੇਸ਼ ਕੀਤੇ ਗਏ ਰੈਫਰੰਡਮ ਦੇ ਬਾਕੀ 9 ਸਵਾਲਾਂ 'ਤੇ ਸਮਰਥਨ ਦੇਣ ਦੀ ਅਪੀਲ ਕੀਤੀ ਹੈ।




