18.06C Vancouver
ADS

Apr 10, 2026 6:31 PM - Connect Newsroom - Ramandeep Kaur with files from The Canadian Press

ਦੇਸ਼ ਦਾ ਅਗਲਾ ਗਵਰਨਰ ਜਨਰਲ ਦੋਵੇਂ ਅਧਿਕਾਰਕ ਭਾਸ਼ਾਵਾਂ ਵਿੱਚ ਨਿਪੁੰਨ ਹੋਵੇਗਾ: ਮਾਰਕ ਕਾਰਨੀ

Share On
carney-says-next-governor-general-will-be-bilingual-in-english-and-french
The current governor general, Mary Simon, speaks English and Inuktitut but has faced criticism for not being fluent in French.(Photo: The Canadian Press)

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਅਹਿਮ ਐਲਾਨ ਕਰਦਿਆਂ ਕਿਹਾ ਹੈ ਕਿ ਦੇਸ਼ ਦਾ ਅਗਲਾ ਗਵਰਨਰ ਜਨਰਲ ਲਾਜ਼ਮੀ ਤੌਰ 'ਤੇ ਸਰਕਾਰੀ ਭਾਸ਼ਾ ਜਾਣਨ ਵਾਲਾ ਦੋਭਾਸ਼ੀ ਹੋਵੇਗਾ, ਯਾਨੀ ਉਸ ਦੀ ਇੰਗਲਿਸ਼ ਅਤੇ ਫਰੈਂਚ ਦੋਵਾਂ ਸਰਕਾਰੀ ਭਾਸ਼ਾਵਾਂ 'ਤੇ ਪੂਰਨ ਪਕੜ ਹੋਵੇਗੀ। ਇੱਕ ਇੰਟਰਵਿਊ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਨਿਯੁਕਤੀ ਸਮੇਂ ਭਾਸ਼ਾਈ ਮੁਹਾਰਤ ਨੂੰ ਪਹਿਲ ਦਿੱਤੀ ਜਾਵੇਗੀ।

ਇਹ ਫੈਸਲਾ ਮੌਜੂਦਾ ਗਵਰਨਰ ਜਨਰਲ ਮੈਰੀ ਸਾਈਮਨ ਦੀ ਨਿਯੁਕਤੀ ਤੋਂ ਬਾਅਦ ਪੈਦਾ ਹੋਏ ਵਿਵਾਦਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਮੈਰੀ ਜੋ ਕੈਨੇਡਾ ਦੇ ਪਹਿਲੇ ਇਨਡੀਜਨਸ ਗਵਰਨਰ ਜਨਰਲ ਹਨ, ਉਹਨਾਂ ਨੂੰ ਫਰੈਂਚ ਨਾ ਆਉਣ ਕਾਰਨ ਭਾਰੀ ਆਲੋਚਨਾ ਅਤੇ 1,300 ਤੋਂ ਵੱਧ ਅਧਿਕਾਰਤ ਸ਼ਿਕਾਇਤਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਦਾ ਪੰਜ ਸਾਲਾ ਕਾਰਜਕਾਲ ਸਾਲ 2026 ਵਿਚ ਪੂਰਾ ਹੋਣ ਦੀ ਉਮੀਦ ਹੈ, ਜਿਸ ਕਾਰਨ ਨਵੇਂ ਗਵਰਨਰ ਜਨਰਲ ਦੀ ਚੋਣ ਲਈ ਚਰਚਾ ਤੇਜ਼ ਹੋ ਗਈ ਹੈ।

ਹਾਲਾਂਕਿ, ਪ੍ਰਧਾਨ ਮੰਤਰੀ ਨੇ ਅਜੇ ਤੱਕ ਕਿਸੇ ਖਾਸ ਨਾਮ ਦਾ ਜ਼ਿਕਰ ਨਹੀਂ ਕੀਤਾ ਪਰ ਉਨ੍ਹਾਂ ਦੇ ਇਸ ਬਿਆਨ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਅਗਲਾ ਗਵਰਨਰ ਚੁਣਨ ਵੇਲੇ ਕੈਨੇਡਾ ਦੀਆਂ ਦੋਵੇਂ ਅਧਿਕਾਰਤ ਭਾਸ਼ਾਵਾਂ ਦੀ ਮਰਯਾਦਾ ਨੂੰ ਮੁੱਖ ਰੱਖਿਆ ਜਾਵੇਗਾ।

Latest news

tariff-war-could-push-up-prices-at-canadian-retail-stores
Punjabi

ਟੈਰਿਫ ਵਾਰ ਦਾ ਅਸਰ: ਕੈਨੇਡਾ ਦੇ ਰਿਟੇਲ ਸਟੋਰਾਂ ’ਤੇ ਵਧ ਸਕਦੀਆਂ ਨੇ ਕੀਮਤਾਂ

ਕੈਨੇਡਾ ਦੇ ਰਿਟੇਲ ਸਟੋਰਾਂ 'ਤੇ ਟੈਰਿਫ ਵਾਰ ਕਾਰਨ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ, ਹਾਲਾਂਕਿ, ਸਟੋਰਾਂ ਕੋਲ ਅਜੇ ਪਹਿਲਾਂ ਤੋਂ ਮੌਜੂਦ inventory ਨੂੰ ਖ਼ਤਮ ਕਰਨ ਅਤੇ ਨਵੇਂ ਟੈਰਿਫ ਵਾਲਾ ਸਾਮਾਨ ਮੰਗਵਾਉਣ ਵਿਚ ਕੁਝ ਸਮਾਂ ਲੱਗੇਗਾ।
85-year-old-man-killed-by-stray-bullet-in-burnaby-apartment
Punjabi

ਬਰਨਬੀ ਵਿੱਚ Stray Bullet ਲੱਗਣ ਕਾਰਨ 85 ਸਾਲਾ ਬਜ਼ੁਰਗ ਦੀ ਮੌਤ

ਬਰਨਬੀ ਵਿੱਚ ਇੱਕ ਘਰ ਦੇ ਅੰਦਰ 85 ਸਾਲਾ ਬਜ਼ੁਰਗ ਦੀ ਇੱਕ stray bullet ਲੱਗਣ ਕਾਰਨ ਮੌਤ ਹੋ ਗਈ।ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਮੁਤਾਬਕ, ਮ੍ਰਿਤਕ ਦੀ ਬੌਡੀ 30 ਅਗਸਤ ਨੂੰ ਕਿੰਗਸਵੇ ਦੇ 7400 ਬਲਾਕ ਵਿਚ ਸਥਿਤ ਉਸ ਦੇ apartment ਵਿਚੋਂ ਮਿਲੀ।
delta-election-one-delta-school-board-candidate-suraj-uppal-withdraws-candidacy
Punjabi

ਡੈਲਟਾ ਚੋਣਾਂ: ਵਨ ਡੈਲਟਾ ਦੇ ਸਕੂਲ ਬੋਰਡ ਉਮੀਦਵਾਰ ਸੂਰਜ ਉੱਪਲ ਨੇ ਵਾਪਸ ਲਈ ਉਮੀਦਵਾਰੀ

ਡੈਲਟਾ ਮਿਊਂਸੀਪਲ ਚੋਣਾਂ ਵਿਚ ਵਨ ਡੈਲਟਾ ਪਾਰਟੀ ਦੇ ਸਕੂਲ ਬੋਰਡ ਉਮੀਦਵਾਰ ਸੂਰਜ ਉੱਪਲ ਨੇ ਆਪਣੀ ਉਮੀਦਵਾਰੀ ਵਾਪਸ ਲੈ ਲਈ ਹੈ। ਉੱਪਲ ਨੇ ਸੋਸ਼ਲ ਮੀਡੀਆ 'ਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਈ ਵਾਰ ਅੱਗੇ ਵਧਣ ਲਈ ਪਿੱਛੇ ਹਟਣਾ ਹੀ ਸਭ ਤੋਂ ਵਧੀਆ ਰਸਤਾ ਹੁੰਦਾ ਹੈ, ਇਸ ਲਈ ਉਹ ਸਕੂਲ ਟਰੱਸਟੀ ਦੀ ਦੌੜ ਵਿਚੋਂ ਬਾਹਰ ਹੋ ਰਹੇ ਹਨ।
ottawa-alberta-pledge-to-build-1-460-affordable-houses
Punjabi

ਐਲਬਰਟਾ ਅਤੇ ਫੈਡਰਲ ਸਰਕਾਰ ਮਿਲ ਕੇ ਬਣਾਉਣਗੇ 1,460 ਕਿਫਾਇਤੀ ਘਰ

ਐਲਬਰਟਾ ਅਤੇ ਫੈਡਰਲ ਸਰਕਾਰ ਨੇ ਰਲ ਕੇ ਸੂਬੇ ਭਰ ਵਿੱਚ ਘੱਟੋ-ਘੱਟ 1,460 ਕਿਫਾਇਤੀ ਰਿਹਾਇਸ਼ੀ ਯੂਨਿਟ ਬਣਾਉਣ ਦਾ ਅਹਿਮ ਵਾਅਦਾ ਕੀਤਾ ਹੈ। ਇਸ ਪ੍ਰੋਜੈਕਟ ਤਹਿਤ ਫੈਡਰਲ ਸਰਕਾਰ ਆਪਣੀ ਨਵੀਂ ਏਜੰਸੀ ਬਿਲਡ ਕੈਨੇਡਾ ਹੋਮ ਰਾਹੀਂ 220 ਮਿਲੀਅਨ ਡਾਲਰ ਦਾ ਯੋਗਦਾਨ ਪਾਵੇਗੀ, ਜਦਕਿ ਐਲਬਰਟਾ ਸਰਕਾਰ ਵੱਲੋਂ 165 ਮਿਲੀਅਨ ਡਾਲਰ ਖਰਚ ਕੀਤੇ ਜਾਣਗੇ।
court-restrains-majithia-khaira-and-retired-justice-ranjit-singh-in-gurpreet-kaur-case
Punjabi

ਮਜੀਠੀਆ-ਖਹਿਰਾ ਸਮੇਤ 3 ਖ਼ਿਲਾਫ਼ ਗੁਰਪ੍ਰੀਤ ਕੌਰ ਦੀ ਪਟੀਸ਼ਨ, ਅਦਾਲਤ ਨੇ ਲਾਈ ਰੋਕ

ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਗੁਰਪ੍ਰੀਤ ਕੌਰ ਖ਼ਿਲਾਫ਼ ਰਿਸ਼ਵਤ ਦੀ ਮੰਗ ਦੇ ਕਥਿਤ ਦੋਸ਼ਾਂ ਨਾਲ ਜੁੜੀ ਕੋਈ ਵੀ ਬੇਬੁਨਿਆਦ ਅਤੇ ਬਦਨਾਮ ਕਰਨ ਵਾਲੀ ਸਮੱਗਰੀ ਸੋਸ਼ਲ ਮੀਡੀਆ ਪਲੇਟਫਾਰਮਾਂ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਪ੍ਰਕਾਸ਼ਤ ਕਰਨ, ਫੈਲਾਉਣ ਜਾਂ ਜਾਰੀ ਕਰਨ ਤੋਂ ਸੇਵਾ-ਮੁਕਤ ਜਸਟਿਸ ਰਣਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਅਦਾਲਤ ਨੇ ਅਗਲੇ ਹੁਕਮਾਂ ਤੱਕ ਆਰਜ਼ੀ ਤੌਰ ’ਤੇ ਰੋਕ ਦਿੱਤਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link