11.16C Vancouver
ADS

Jul 21, 2022 12:20 AM - Connect News

ਹੈਲਸ ਏਂਜਲਸ ਦੇ ਸਹਿਯੋਗੀ ਗਰੁੱਪ 'ਤੇ ਸੀ.ਐਫ.ਐਸ.ਈ.ਯੂ. ਦੀ ਕਾਰਵਾਈ ਤੋਂ ਬਾਅਦ ਲੱਗੇ ਦੋਸ਼

Share On
charges-laid-after-hells-angels-support-club-expansion-into-kamloops-targeted-by-cfseu-bc-and-kamloops-rcmp-investigation
Three men have now been charged by the Public Prosecution Service of Canada with several drug-related offences following a joint investigation between the Kamloops RCMP’s Targeted Enforcement Unit (TEU) and the Combined Forces Special Enforcement Unit of British Columbia (CFSEU- BC). (Photo - CFSEU)

ਕਈ ਸਾਲਾਂ ਤੋਂ ਜਾਰੀ ਜਾਂਚ ਤੋਂ ਬਾਅਦ 'ਹੈਲਸ ਏਂਜਲਸ' ਗਰੁੱਪ ਦੇ ਕਥਿਤ ਸਹਿਯੋਗੀ ਗਰੁੱਪ 'ਤੇ ਕਈ ਡਰੱਗਸ ਸੰਬੰਧੀ ਦੋਸ਼ ਲੱਗੇ ਹਨ।

ਪੁਲਿਸ ਨੇ ਇਸ ਸਹਿਯੋਗੀ ਗਰੁੱਪ ਦਾ ਨਾਮ 'ਥਰੌਟਲ ਲੌਕਰਸ' ਦੱਸਿਆ ਹੈ।

ਕੰਬਾਈਂਡ ਫੋਰਸਿਸ ਸਪੈਸ਼ਲ ਐਨਫੋਰਸਮੈਂਟ ਯੂਨਿਟ ਆਫ ਬੀ.ਸੀ. ਨੇ ਬੁੱਧਵਾਰ ਨੂੰ ਦੱਸਿਆ ਕਿ ਸਾਲ 2017 'ਚ ਅਰੰਭੀ ਗਈ ਜਾਂਚ ਤੋਂ ਬਾਅਦ ਹੁਣ ਸੂਬੇ ਦੇ ਇੰਟੀਰੀਅਰ ਇਲਾਕੇ ਤੋਂ ਵਾਸਤਾ ਰੱਖਣ ਵਾਲੇ 3 ਆਦਮੀਆਂ 'ਤੇ ਦੋਸ਼ ਲੱਗੇ ਹਨ।

ਪੁਲਿਸ ਨੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਆਦਮੀਆਂ ਦੀ ਪਛਾਣ ਫਲੈਕਲੈਂਡ ਦੇ 49 ਸਾਲਾ ਸ਼ੌਨ ਕਾਰਲਾਈਲ, ਕੈਲੋਨਾ ਦੇ 53 ਸਾਲਾ ਜ਼ੇਲ ਕੋਟੀ ਅਤੇ ਕੈਲੋਨਾ ਦੇ 29 ਸਾਲਾ ਜੇਕਬ ਕਾਵਾਨੌਗ ਵਜੋਂ ਕੀਤੀ।

ਸੀ.ਐਫ.ਐਸ.ਈ.ਯੂ. ਨੇ ਦੱਸਿਆ ਕਿ ਤਿੰਨਾਂ ਲੋਕਾਂ ਖਿਲਾਫ ਦੋਸ਼ ਬੀਤੇ ਮਹੀਨੇ ਮਨਜੂਰ ਹੋ ਗਏ ਸਨ।

ਯੂਨਿਟ ਨੇ ਇਹ ਵੀ ਦੱਸਿਆ ਕਿ ਤਿੰਨਾਂ ਲੋਕਾਂ ਨੂੰ ਕੇਸ ਦੇ ਜਾਰੀ ਰਹਿਣ ਵਿਚਾਲੇ ਕੁਝ ਸ਼ਰਤਾਂ 'ਤੇ ਰਿਹਾਅ ਕਰ ਦਿੱਤਾ ਗਿਆ ਸੀ।

ਸੁਪ੍ਰਿਟੈਂਡੈਂਟ ਸਿਡਨੀ ਲੈਕੀ ਨੇ ਦੱਸਿਆ ਕਿ ਕੈਮਲੂਪਸ ਆਰ.ਸੀ.ਐਮ.ਪੀ. ਕੋਲ ਪਹੁੰਚੇ ਕਤਲ, ਹਮਲਿਆਂ ਅਤੇ ਹੋਰ ਮਾਮਲਿਆਂ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਸੀ ਅਤੇ ਇਹ ਘਟਨਾਵਾਂ ਡਰੱਗ ਟਰੇਡ ਨਾਲ ਜੁੜੀਆਂ ਮੰਨੀਆਂ ਜਾ ਰਹੀਆਂ ਸਨ।

ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਦੌਰਾਨ $3,30,000 ਕੈਸ਼ ਜਬਤ ਕੀਤਾ ਗਿਆ।

ਇਸ ਤੋਂ ਇਲਾਵਾ ਡਰੱਗਸ 'ਚ ਫੈਂਟਾਨਿਲ, ਕੋਕੇਨ ਅਤੇ ਮੈਥਮਫਿਟਾਮੀਨ ਬਰਾਮਦ ਕੀਤੀ ਗਈ।

ਪੁਲਿਸ ਅਨੁਸਾਰ ਇੱਕ ਹੈਂਡਗੰਨ, ਇੱਕ ਰੈਪਲਿਕਾ ਬੰਦੂਕ ਅਤੇ ਡਰੱਗ ਤਸਕਰੀ ਨਾਲ ਜੁੜੇ ਆਈਟਮ ਬਰਾਮਦ ਕੀਤੇ ਗਏ।

ਮੀਡੀਆ ਰਿਲੀਜ ਪੜ੍ਹਨ ਲਈ ਲਿੰਕ ਕਲਿਕ ਕਰੋ:

https://www.cfseu.bc.ca/hells-angels-support-club-expansion-into-kamloops-targeted-by-cfseu-bc-and-kamloops-rcmp-investigation/

Latest news

surrey-medical-school-welcomes-first-class-as-b-c-expands-family-doctor-training
Punjabi

ਸਰੀ 'ਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਮੈਡੀਕਲ ਸਕੂਲ ਨੇ ਪਹਿਲੇ 48 ਵਿਦਿਆਰਥੀਆਂ ਦਾ ਕੀਤਾ ਸਵਾਗਤ

ਬੀ.ਸੀ.ਵਿਚ ਫੈਮਿਲੀ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਦੇ ਮਕਸਦ ਨਾਲ ਸੂਬਾ ਸਰਕਾਰ ਵਲੋਂ ਉਠਾਏ ਕਦਮਾਂ ਤਹਿਤ ਸਰੀ ਵਿਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਸਟੀਫਨਜ਼ ਫੈਮਿਲੀ ਸਕੂਲ ਆਫ਼ ਮੈਡੀਸਨ ਵਿਚ ਪਹਿਲੇ ਬੈਚ ਦੀ ਪੜ੍ਹਾਈ ਸ਼ੁਰੂ ਹੋ ਗਈ ਹੈ, ਜਿੱਥੇ ਬੁੱਧਵਾਰ ਨੂੰ 48 ਮੈਡੀਕਲ ਵਿਦਿਆਰਥੀ ਦੇ ਪਹਿਲੇ ਬੈਚ ਨੇ ਆਪਣੀ ਕਲਾਸ ਦੀ ਸ਼ੁਰੂਆਤ ਕਰ ਦਿੱਤੀ ਹੈ।
vancouver-home-sales-fall-nearly-10-in-july-erasing-june-gains
Punjabi

ਜੁਲਾਈ 'ਚ ਵੈਨਕੂਵਰ ਹਾਊਸਿੰਗ ਮਾਰਕੀਟ ਫਿਰ ਸੁਸਤ, ਘਰਾਂ ਦੀ ਵਿਕਰੀ ਕਰੀਬ 10 ਫੀਸਦੀ ਘਟੀ

ਵੈਨਕੂਵਰ-ਖੇਤਰ ਵਿਚ ਜੁਲਾਈ ਮਹੀਨੇ ਘਰਾਂ ਦੀ ਵਿਕਰੀ ਵਿਚ ਸਾਲ ਪਹਿਲਾਂ ਦੇ ਮੁਕਾਬਲੇ ਕਰੀਬ 10 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ, ਜਿਸ ਨੇ ਜੂਨ ਮਹੀਨੇ ਦੌਰਾਨ ਹੋਏ ਵਾਧੇ ਦੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ। ਗ੍ਰੇਟਰ ਵੈਨਕੂਵਰ ਰੀਅਲਟਰਸ ਮੁਤਾਬਕ, ਪਿਛਲੇ ਮਹੀਨੇ ਕੁੱਲ 2,061 ਘਰਾਂ ਦੀ ਵਿਕਰੀ ਹੋਈ, ਜੋ ਜੁਲਾਈ 2025 ਦੇ ਮੁਕਾਬਲੇ 9.8 ਫੀਸਦੀ ਘੱਟ ਹਨ।
indian-origin-hiker-missing-on-vancouver-island-massive-search-operation-underway
Punjabi

ਵੈਨਕੂਵਰ ਆਈਲੈਂਡ 'ਚ ਹਾਈਕਿੰਗ ਦੌਰਾਨ ਭਾਰਤੀ ਮੂਲ ਦਾ 25 ਸਾਲਾ ਨੌਜਵਾਨ ਲਾਪਤਾ, ਵੱਡੇ ਪੱਧਰ 'ਤੇ ਖੋਜ ਜਾਰੀ

ਵੈਨਕੂਵਰ ਆਈਲੈਂਡ ਵਿਚ ਹਾਈਕਿੰਗ ਲਈ ਨਿਕਲੇ ਇੱਕ ਭਾਰਤੀ ਮੂਲ ਦੇ ਨੌਜਵਾਨ ਕੇਸ਼ਵ ਜਿੰਦਲ ਦੇ ਲਾਪਤਾ ਹੋਣ ਦੀ ਖ਼ਬਰ ਹੈ। ਆਰ.ਸੀ.ਐਮ.ਪੀ. ਮੁਤਾਬਕ, ਜਿੰਦਲ ਨੂੰ ਆਖਰੀ ਵਾਰ 3 ਅਗਸਤ ਯਾਨੀ ਸੋਮਵਾਰ ਦੁਪਹਿਰ ਨੂੰ ਸਟ੍ਰੈਥਕੋਨਾ ਵਿਚਮਾਊਂਟ ਅਲਬਰਟ ਐਡਵਰਡ ਵਿਖੇ ਹਾਈਕਿੰਗ ਕਰਦੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਕੋਈ ਅਤਾ ਪਤਾ ਨਹੀਂ ਹੈ।
westjet-resumes-normal-operations-after-flight-attendant-strike
Punjabi

ਵੈਸਟਜੈੱਟ ਨੇ ਮੁੜ ਸ਼ੁਰੂ ਕੀਤਾ ਕੰਮਕਾਜ, ਸਾਰੀਆਂ ਉਡਾਣਾਂ ਹੁਣ ਸਮੇਂ ਸਿਰ ਚੱਲੀਆਂ

ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਵੈਸਟਜੈੱਟ ਨੇ ਆਮ ਕਾਰਜ ਬਹਾਲ ਹੋਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਉਹ ਹੁਣ ਪੂਰੀ ਤਰ੍ਹਾਂ ਆਪਣੇ ਆਮ ਕੰਮਕਾਜ 'ਤੇ ਪਰਤ ਆਈ ਹੈ ਅਤੇ ਪਿਛਲੇ ਵੀਕੈਂਡ 'ਤੇ ਰੱਦ ਹੋਈਆਂ ਉਡਾਣਾਂ ਦੇ ਯਾਤਰੀਆਂ ਨੂੰ ਦੁਬਾਰਾ ਟਿਕਟਾਂ ਬੁੱਕ ਕਰਕੇ ਦਿੱਤੀਆਂ ਜਾ ਰਹੀਆਂ ਹਨ।
trump-says-us-iran-talks-made-very-good-progress-raising-hopes-of-easing-tensions
Punjabi

ਈਰਾਨ ਗੱਲਬਾਤ ‘ਚ ਤਰੱਕੀ ਦੇ ਸੰਕੇਤ, ਤਣਾਅ ਘਟਣ ਦੀ ਉਮੀਦ: ਡੋਨਲਡ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੇ ਪ੍ਰਸ਼ਾਸਨ ਦੀ ਈਰਾਨ ਨਾਲ ਮੰਗਲਵਾਰ ਨੂੰ ਸਾਰਾ ਦਿਨ ਚੱਲੀ ਗੱਲਬਾਤ ਬਹੁਤ ਵਧੀਆ ਰਹੀ ਹੈ। ਇਸ ਨਾਲ ਪੰਜ ਮਹੀਨਿਆਂ ਤੋਂ ਜਾਰੀ ਟਕਰਾਅ ਦੇ ਜਲਦ ਖ਼ਤਮ ਹੋਣ ਦੀਆਂ ਉਮੀਦਾਂ ਵਧ ਗਈਆਂ ਹਨ। ਇਸ ਬਿਆਨ ਤੋਂ ਬਾਅਦ ਏਸ਼ੀਆਈ ਬਾਜ਼ਾਰਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link