13.65C Vancouver
ADS

Aug 1, 2025 7:31 PM - Connect Newsroom

ਲੈਂਗਲੀ 'ਚ ਅਗਸਤ 2024 'ਚ ਵਾਪਰੇ ਕਤਲ ਦੇ ਮਾਮਲੇ 'ਚ ਇੱਕ ਸ਼ੱਕੀ 'ਤੇ ਲੱਗੇ ਦੋਸ਼

Share On
charges-laid-in-august-2024-homicide-of-dillan-unger-in-langley
IHIT identified the victim as 41-year old Dillan Unger of Langley. (This image was sent out by IHIT in a news release in Aug. 2024)

ਲੈਂਗਲੇ ਵਿਚ ਅਗਸਤ 2024 ਵਿਚ ਹੋਈ ਇੱਕ ਹੱਤਿਆ ਦੇ ਮਾਮਲੇ ਵਿਚ ਸ਼ੱਕੀ 'ਤੇ ਬੀਸੀ ਪ੍ਰੌਸੀਕਿਊਸ਼ਨ ਸਰਵਿਸ ਨੇ ਦੂਜੇ ਦਰਜੇ ਦੇ ਕਤਲ ਦਾ ਚਾਰਜ ਮਨਜੂਰ ਕੀਤਾ ਹੈ। ਲੈਂਗਲੇ ਆਰ.ਸੀ.ਐਮ.ਪੀ. ਨੇ ਕਿਹਾ ਕਿ 2 ਅਗਸਤ 2024 ਨੂੰ 202B ਸਟ੍ਰੀਟ ਦੇ 7000-ਬਲਾਕ ਵਿਚ ਦੋ ਲੋਕਾਂ ਨੂੰ ਗੋਲੀਆਂ ਮਾਰੀਆਂ ਗਈਆਂ ਸਨ, ਜਿਨ੍ਹਾਂ ਵਿਚੋਂ ਇੱਕ ਨੇ ਹਸਪਤਾਲ ਪਹੁੰਚਣ 'ਤੇ ਦਮ ਤੋੜ ਦਿੱਤਾ ਸੀ। ਆਈ.ਐਚ.ਆਈ.ਟੀ. ਵਲੋਂ ਮ੍ਰਿਤਕ ਦੀ ਪਛਾਣ ਲੈਂਗਲੇ ਨਿਵਾਸੀ 41 ਸਾਲਾ ਡਿਲਨ ਉਂਗਰ ਵਜੋਂ ਕੀਤੀ ਗਈ।

ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਆਈ.ਐਚ.ਆਈ.ਟੀ. ਨੇ ਸ਼ੱਕੀ ਦੀ ਹੱਤਿਆ ਦੇ ਹਾਲਾਤ ਸਮਝਣ ਅਤੇ ਚਾਰਜਿਜ਼ ਦੀ ਸਿਫਾਰਸ਼ ਕਰਨ ਲਈ ਆਰ.ਸੀ.ਐਮ.ਪੀ. ਅਤੇ Integrated Forensic Identification Service ਨਾਲ ਮਿਲ ਕੇ ਕੰਮ ਕੀਤਾ ਅਤੇ 31 ਜੁਲਾਈ ਨੂੰ ਬੀਸੀ ਪ੍ਰੌਸੀਕਿਊਸ਼ਨ ਸਰਵਿਸ ਨੇ ਸਟੀਫਨ ਜੌਹਨਸਨ ਨੂੰ ਉਂਗਰ ਦੇ ਕਤਲ ਮਾਮਲੇ ਵਿਚ ਸੈਕਿੰਡ ਡਿਗਰੀ ਮਰਡਰ ਨਾਲ ਚਾਰਜ ਕੀਤਾ। ਪੁਲਿਸ ਨੇ ਕਿਹਾ ਕਿ ਜੌਹਨਸਨ ਹਿਰਾਸਤ ਵਿਚ ਹੈ ਅਤੇ ਜਾਂਚਕਰਤਾ ਨੇ ਪੁਸ਼ਟੀ ਕੀਤੀ ਕਿ ਜੌਹਨਸਨ ਅਤੇ ਉਂਗਰ ਇੱਕ-ਦੂਜੇ ਨੂੰ ਜਾਣਦੇ ਸਨ।

Latest news

former-vancouver-island-hockey-coach-sentenced-to-12-months-for-child-luring
Punjabi

ਵੈਨਕੂਵਰ ਆਈਲੈਂਡ ਦੇ ਸਾਬਕਾ ਹਾਕੀ ਕੋਚ ਨੂੰ ਬੱਚਿਆਂ ਨੂੰ ਲੁਭਾਉਣ ਦੇ ਦੋਸ਼ ਵਿੱਚ 12 ਮਹੀਨੇ ਦੀ ਸਜ਼ਾ

ਵੈਨਕੂਵਰ ਆਈਲੈਂਡ ਦੇ ਇੱਕ ਸਾਬਕਾ ਹਾਕੀ ਕੋਚ ਨੂੰ ਬੱਚਿਆਂ ਨੂੰ ਲੁਭਾਉਣ ਦੇ ਜੁਰਮ ਵਿਚ 12 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਹ ਕੋਚ ਬਾਅਦ ਵਿਚ ਵਿਕਟੋਰੀਆ ਪੁਲਿਸ ਵਿਚ ਜੇਲ੍ਹ ਗਾਰਡ ਵਜੋਂ ਸੇਵਾ ਨਿਭਾ ਰਿਹਾ ਸੀ। ਕੋਰਟ ਫੈਸਲੇ ਅਨੁਸਾਰ, ਫੋਸਟਰ ਚੈਡਵਿਕ ਮਾਰਟਿਨ 'ਤੇ ਇਹ ਦੋਸ਼ 2020 ਵਿਚ ਇੱਕ ਹੌਕੀ ਕੈਂਪ ਦੌਰਾਨ ਲੱਗੇ ਸਨ।
carney-appoints-blackrock-economist-glen-purves-as-deputy-minister-of-international-trade
Punjabi

ਪੀ.ਐਮ. ਕਾਰਨੀ ਵੱਲੋਂ ਗਲੇਨ ਪਰਵਸ ਨੂੰ ਡਿਪਟੀ ਮਨਿਸਟਰ ਔਫ ਇੰਟਰਨੈਸ਼ਨਲ ਟਰੇਡ ਕੀਤਾ ਗਿਆ ਨਿਯੁਕਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੇਸ਼ ਦੇ ਅੰਤਰਰਾਸ਼ਟਰੀ ਵਪਾਰ ਨੂੰ ਨਵੀਂ ਦਿਸ਼ਾ ਦੇਣ ਲਈ ਦੁਨੀਆ ਦੀ ਸਭ ਤੋਂ ਵੱਡੀ ਇਨਵੈਸਟਮੈਂਟ ਕੰਪਨੀ ਬਲੈਕ ਰੌਕ ਦੇ ਅਰਥਸ਼ਾਸਤਰੀ ਗਲੇਨ ਪਰਵਸ ਨੂੰ ਕੈਨੇਡਾ ਦੇ ਨਵੇਂ ਡਿਪਟੀ ਮਨਿਸਟਰ ਔਫ ਇੰਟਰਨੈਸ਼ਨਲ ਟਰੇਡ ਨਿਯੁਕਤ ਕੀਤਾ ਹੈ।
sri-lanka-recovers-87-bodies-after-u-s-submarine-sinks-iranian-warship-in-indian-ocean
Punjabi

ਅਮਰੀਕੀ ਪਣਡੁੱਬੀ ਵਲੋਂ ਸ੍ਰੀਲੰਕਾ ਕੋਲ ਈਰਾਨ ਦੇ ਜੰਗੀ ਬੇੜੇ ’ਤੇ ਹਮਲਾ, 87 ਮੌਤਾਂ

ਅਮਰੀਕਾ, ਇਜ਼ਰਾਇਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਦੇ ਪੰਜਵੇਂ ਦਿਨ ਸ੍ਰੀਲੰਕਾ ਦੇ ਸਮੁੰਦਰੀ ਤੱਟ ਕੋਲ ਹਿੰਦ ਮਹਾਸਾਗਰ ਵਿੱਚ ਇੱਕ ਈਰਾਨੀ ਜੰਗੀ ਜਹਾਜ਼ ਆਈ.ਆਰ.ਆਈ.ਐਸ. Dena 'ਤੇ ਪਣਡੁੱਬੀ ਰਾਹੀਂ ਹਮਲਾ ਕੀਤਾ ਗਿਆ। ਇਸ ਹਮਲੇ ਤੋਂ ਬਾਅਦ ਜਹਾਜ਼ ਸਮੁੰਦਰ ਵਿੱਚ ਡੁੱਬ ਗਿਆ।
edmonton-man-wanted-on-canada-wide-warrant-in-toronto-homicide
Punjabi

ਐਡਮਿੰਟਨ ਦਾ ਵਿਅਕਤੀ ਟੋਰੌਂਟੋ ਵਿਚ ਕਤਲ ਕੇਸ ਵਿਚ ਵਾਂਟੇਡ

ਸਰੀ ਪੁਲਿਸ ਸਰਵਿਸ ਨੇ ਟੋਰੌਂਟੋ ਪੁਲਿਸ ਵਲੋਂ ਇੱਕ ਭਾਰਤੀ ਨੌਜਵਾਨ ਦੇ ਕਤਲ ਦੇ ਮਾਮਲੇ ਵਿਚ ਵਾਂਟੇਡ ਸ਼ੱਕੀ ਦੀ ਭਾਲ ਸਬੰਧੀ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ। ਟੋਰੌਂਟੋ ਪੁਲਿਸ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬਰੈਂਪਟਨ ਦੇ 37 ਸਾਲਾ ਚੰਦਨ ਕੁਮਾਰ ਰਾਜਾ ਨੰਦਕੁਮਾਰ ਦੇ ਕਤਲ ਮਾਮਲੇ ਵਿਚ ਵਾਂਟੇਡ ਮੁਲਜ਼ਮ 19 ਸਾਲਾ ਯਸਾਯਾਹ ਥਾਮਸ ਬੈਜਰ ਹੋਰਨਾਂ ਸੂਬਿਆਂ ਵਿਚ ਲੁਕਿਆ ਹੋ ਸਕਦਾ ਹੈ। ਸ਼ੱਕੀ ਮੂਲ ਰੂਪ ਵਿਚ ਐਡਮਿੰਟਨ ਦਾ ਰਹਿਣ ਵਾਲਾ ਹੈ, ਜਿਸ ਖਿਲਾਫ ਕੈਨੇਡਾ ਭਰ ਵਿਚ ਵਾਰੰਟ ਜਾਰੀ ਕੀਤੇ ਗਏ ਹਨ।
anand-says-canada-balancing-india-trade-ties-with-domestic-security-rule-of-law-concerns
Punjabi

ਭਾਰਤ ਨਾਲ ਵਪਾਰਕ ਰਿਸ਼ਤੇ ਮਜਬੂਤ ਕਰਨ ਦੇ ਨਾਲ ਘਰੇਲੂ ਸੁਰੱਖਿਆ ਤੇ ਕਾਨੂੰਨ ਵੀ ਜ਼ਰੂਰੀ: ਅਨੀਤਾ ਆਨੰਦ

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਵਲੋਂ ਭਾਰਤ ਨਾਲ ਵਪਾਰਕ ਰਿਸ਼ਤੇ ਮਜਬੂਤ ਕਰਨ ਦੇ ਨਾਲ-ਨਾਲ ਘਰੇਲੂ ਸੁਰੱਖਿਆ ਨਾਲ ਸਬੰਧਤ ਮੁੱਦਿਆਂ ਅਤੇ ਰੂਲ ਔਫ ਲਾਅ ਦੇ ਸਨਮਾਨ ਸਬੰਧੀ ਗੱਲਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਅੱਜ ਔਟਵਾ ਵਿਚ ਇੱਕ ਈਵੈਂਟ ਵਿਚ ਸ਼ਾਮਲ ਹੋਣ ਮੌਕੇ ਇਹ ਟਿੱਪਣੀ ਕੀਤੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link