Dec 27, 2024 5:10 PM - The Canadian Press

ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਵਲੋਂ ਟਰੂਡੋ ਸਰਕਾਰ ਖਿਲਾਫ ਨਵੇਂ ਸਾਲ ਵਿਚ ਅਵਿਸ਼ਵਾਸ ਮੋਸ਼ਨ ਪੇਸ਼ ਕੀਤਾ ਜਾਵੇਗਾ। ਜੇ ਸਭ ਕੁਝ ਕੰਜ਼ਰਵੇਟਿਵ ਦੀ ਯੋਜਨਾ ਮੁਤਾਬਕ ਹੋਇਆ ਤਾਂ ਹਾਊਸ ਆਫ ਕਾਮਨਜ਼ ਦੇ ਸੰਸਦ ਮੈਂਬਰ 30 ਜਨਵਰੀ ਨੂੰ ਅਵਿਸ਼ਵਾਸ ਪ੍ਰਸਤਾਵ ’ਤੇ ਵੋਟਿੰਗ ਕਰ ਸਕਦੇ ਹਨ।
ਕੰਜ਼ਰਵੇਟਿਵ ਐਮ.ਪੀ. ਅਤੇ ਪਬਲਿਕ ਅਕਾਊਂਟਸ ਕਮੇਟੀ ਦੇ ਚੇਅਰਮੈਨ ਜੌਨ ਵਿਲੀਅਮਸਨ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਕਮੇਟੀ 7 ਜਨਵਰੀ ਨੂੰ ਸਰਕਾਰ ਖਿਲਾਫ ਬੇਭਰੋਸਗੀ ਮਤੇ ’ਤੇ ਵਿਚਾਰ ਲਈ ਬੈਠਕ ਕਰੇਗੀ।
ਵਿਲੀਅਮਸਨ ਨੇ ਕਿਹਾ ਕਿ ਉਹ ਕਮੇਟੀ ਦਾ ਨਤੀਜਾ 27 ਜਨਵਰੀ ਨੂੰ ਸੰਸਦ ਵਿਚ ਪੇਸ਼ ਕਰਨਗੇ, ਜਦੋਂ ਹਾਊਸ ਆਫ ਕਾਮਨਜ਼ ਦੀ ਸੀਟਿੰਗ 6 ਹਫ਼ਤਿਆਂ ਦੀਆਂ ਸਰਦੀਆਂ ਦੀ ਛੁੱਟੀਆਂ ਤੋਂ ਬਾਅਦ ਵਾਪਸ ਸ਼ੁਰੂ ਹੋ ਰਹੀ ਹੈ। ਕੰਜ਼ਰਵੇਟਿਵ ਪਾਰਟੀ ਨੇ ਕਿਹਾ ਕਿ ਉਹ ਇੱਕ ਸਰਲ ਅਵਿਸ਼ਵਾਸ ਮੋਸ਼ਨ ਕਰਨ ਜਾ ਰਹੀ ਹੈ, ਜਿਸ ਵਿਚ ਸਿਰਫ ਇਹ ਸ਼ਾਮਲ ਹੋਵੇਗਾ ਕਿ ਹਾਊਸ ਨੂੰ ਪ੍ਰਧਾਨ ਮੰਤਰੀ ਅਤੇ ਲਿਬਰਲ ਸਰਕਾਰ ਵਿਚ ਭਰੋਸਾ ਨਹੀਂ ਹੈ।
ਵਿਲੀਅਮਸਨ ਨੇ ਕਿਹਾ ਕਿ ਸਰਕਾਰ ਕੋਲ ਹੁਣ ਸੰਸਦ ਵਿਚ ਬਹੁਮਤ ਨਹੀਂ ਹੈ ਅਤੇ ਜੇ ਪਬਲਿਕ ਅਕਾਊਂਟਸ ਕਮੇਟੀ ਦੇ ਲਿਬਰਲ ਮੈਂਬਰਸ ਮੋਸ਼ਨ ਨੂੰ ਟਾਲਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਵੀ ਜਨਵਰੀ ਭਰ ਕਮੇਟੀ ਦੀਆਂ ਬੈਠਕਾਂ ਬੁਲਾਉਣ ਲਈ ਤਿਆਰ ਹਨ।




