10.54C Vancouver
ADS

Oct 26, 2026 2:16 PM - Connect Newsroom - Ramandeep Kaur with files from The Canadian Press

ਬੀ.ਸੀ. ਦੇ ਨੌਰਥ ਕੋਸਟ ’ਤੇ ਤੇਲ ਟੈਂਕਰਾਂ ਦੀ ਪਾਬੰਦੀ ਹਟਾਉਣ ਲਈ ਕੰਜ਼ਰਵੇਟਿਵਜ਼ ਨੇ ਕੀਤਾ ਬਿੱਲ ਪੇਸ਼

Share On
conservatives-introduce-bill-to-lift-b-c-north-coast-oil-tanker-ban
Conservatives introduce a bill to lift B.C.’s North Coast oil tanker ban, arguing it would boost Canadian oil exports and reduce reliance on the U.S. (Photo: The Canadian Press)

ਕੈਨੇਡਾ ਦੀ ਮੁੱਖ ਵਿਰੋਧੀ ਧਿਰ ਵੱਲੋਂ ਬੀ.ਸੀ. ਦੇ ਨੌਰਥ ਕੋਸਟ 'ਤੇ ਲੱਗੀ ਤੇਲ ਟੈਂਕਰਾਂ ਦੀ ਪਾਬੰਦੀ ਨੂੰ ਖ਼ਤਮ ਕਰਨ ਲਈ ਇੱਕ ਬਿੱਲ ਹਾਊਸ ਔਫ ਕੌਮਨਜ਼ ਵਿਚ ਪੇਸ਼ ਕੀਤਾ ਗਿਆ ਹੈ, ਜੋ ਇਸ ਹਫ਼ਤੇ ਦੂਜੀ ਰੀਡਿੰਗ ਵਿਚ ਦਾਖ਼ਲ ਹੋ ਰਿਹਾ ਹੈ। ਇਸ ਵਿਚਕਾਰ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਅਤੇ ਹੋਰ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇੱਕ ਪੱਤਰ ਲਿਖ ਕੇ ਇਸ ਪਾਬੰਦੀ ਨੂੰ ਹਟਾਉਣ ਦੀ ਮੰਗ ਕੀਤੀ ਹੈ।

ਕੰਜ਼ਰਵੇਟਿਵ ਦਾ ਕਹਿਣਾ ਹੈ ਕਿ ਇਸ ਪਾਬੰਦੀ ਕਾਰਨ ਕੈਨੇਡਾ ਨੂੰ ਆਪਣਾ ਤੇਲ ਅਮਰੀਕਾ ਨੂੰ ਸਸਤੇ ਭਾਅ ਵੇਚਣ ਲਈ ਮਜਬੂਰ ਹੋਣਾ ਪੈਂਦਾ ਹੈ, ਜਿਸ ਨਾਲ ਅਮਰੀਕੀ ਰਿਫਾਇਨਰੀਆਂ ਨੂੰ ਫਾਇਦਾ ਹੁੰਦਾ ਹੈ ਅਤੇ ਕੈਨੇਡਾ ਨੂੰ ਅਰਬਾਂ ਡਾਲਰਾਂ ਦਾ ਨੁਕਸਾਨ ਝੱਲਣਾ ਪੈਂਦਾ ਹੈ। ਪਾਰਟੀ ਮੁਤਾਬਕ, ਰੋਜ਼ਾਨਾ 2,50,000 ਬੈਰਲ ਕੈਨੇਡੀਅਨ ਤੇਲ ਬੀ. ਸੀ. ਦੇ ਪ੍ਰਿੰਸ ਰੂਪਰਟ ਰਾਹੀਂ ਹੋਰ ਦੇਸ਼ਾਂ ਨੂੰ ਆਸਾਨੀ ਨਾਲ ਸਪਲਾਈ ਕੀਤਾ ਸਕਦਾ ਹੈ ਪਰ ਇਸ ਲਈ ਮੌਜੂਦਾ ਟੈਂਕਰ ਪਾਬੰਦੀ ਨੂੰ ਹਟਾਉਣਾ ਲਾਜ਼ਮੀ ਹੈ।

ਹਾਲਾਂਕਿ, ਪ੍ਰਧਾਨ ਮੰਤਰੀ ਨੇ ਕੁਝ ਮਹੀਨੇ ਪਹਿਲਾਂ ਹੀ ਬੀ.ਸੀ. ਦੀ ਤਤਕਾਲੀ ਸਰਕਾਰ ਨਾਲ ਇੱਕ ਸਮਝੌਤਾ ਕੀਤਾ ਸੀ ਜਿਸ ਤਹਿਤ ਇਸ ਪਾਬੰਦੀ ਨੂੰ ਬਿਨਾਂ ਕਿਸੇ ਬਦਲਾਅ ਦੇ ਬਰਕਰਾਰ ਰੱਖਣ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਬੀ. ਸੀ. ਵਿਚ ਸਰਕਾਰ ਬਦਲਣ ਦੇ ਨਾਲ ਹੀ ਇਸ ਮੁੱਦੇ 'ਤੇ ਸਿਆਸੀ ਬਹਿਸ ਫਿਰ ਗਰਮਾ ਗਈ ਹੈ।

Latest news

punjab-cms-osd-rajbir-singh-ghuman-appears-before-cbi-again-in-alleged-corruption-case
Punjabi

ਭ੍ਰਿਸ਼ਟਾਚਾਰ ਮਾਮਲੇ ’ਚ ਸੀ.ਬੀ.ਆਈ. ਸਾਹਮਣੇ ਮੁੜ ਪੇਸ਼ ਹੋਏ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ

ਪੰਜਾਬ ਦੇ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ ਸੋਮਵਾਰ ਨੂੰ ਮੁੜ ਸੀ.ਬੀ.ਆਈ. ਦੇ ਚੰਡੀਗੜ੍ਹ ਸਥਿਤ ਜ਼ੋਨਲ ਦਫ਼ਤਰ ਵਿਖੇ ਪੇਸ਼ ਹੋਏ। ਉਹ ਸਥਾਨਕ ਸਮੇਂ ਅਨੁਸਾਰ ਦੁਪਹਿਰ ਲਗਭਗ ਢਾਈ ਵਜੇ ਦਫ਼ਤਰ ਪਹੁੰਚੇ ਅਤੇ ਸਾਢੇ ਸੱਤ ਵਜੇ ਦੇ ਕਰੀਬ ਪੁੱਛਗਿੱਛ ਤੋਂ ਬਾਅਦ ਬਾਹਰ ਆਏ।
b-c-provincial-election-turnout-hits-30-year-low-at-48-14
Punjabi

ਬੀ.ਸੀ. ਸੂਬਾਈ ਚੋਣਾਂ ’ਚ 30 ਸਾਲਾਂ ਦੀ ਸਭ ਤੋਂ ਘੱਟ ਵੋਟਿੰਗ, ਸਿਰਫ਼ 48.14% turnout

ਬੀ.ਸੀ. ਦੀਆਂ ਸੂਬਾਈ ਚੋਣਾਂ ਵਿਚ ਵੋਟਿੰਗ turnout ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਕਿ ਪਿਛਲੇ ਘੱਟੋ-ਘੱਟ 30 ਸਾਲਾਂ ਵਿਚ ਸਭ ਤੋਂ ਘੱਟ ਰਿਹਾ। ਇਲੈਕਸ਼ਨ ਬੀ.ਸੀ. ਦੇ ਸ਼ੁਰੂਆਤੀ ਅੰਕੜਿਆਂ ਮੁਤਾਬਕ, ਇਸ ਵਾਰ ਸਿਰਫ਼ 48.14 ਫ਼ੀਸਦੀ ਰਜਿਸਟਰਡ ਵੋਟਰਾਂ ਨੇ ਹੀ ਆਪਣੀ ਵੋਟ ਦਾ ਇਸਤੇਮਾਲ ਕੀਤਾ, ਜੋ ਕਿ ਸਾਲ 2020 ਦੀ ਕੋਵਿਡ-19 ਮਹਾਮਾਰੀ ਦੌਰਾਨ ਹੋਈ 53.86 ਫ਼ੀਸਦੀ ਵੋਟਿੰਗ ਅਤੇ ਸਾਲ 2024 ਦੀ 58.45 ਫ਼ੀਸਦੀ ਵੋਟਿੰਗ ਨਾਲੋਂ ਵੀ ਘੱਟ ਹੈ।
mark-carney-meets-premiers-and-first-nations-leaders-ahead-of-federal-budget
Punjabi

ਬਜਟ ਤੋਂ ਪਹਿਲਾਂ ਪੀ.ਐਮ.ਕਾਰਨੀ ਨੇ ਪ੍ਰੀਮੀਅਰਜ਼ ਤੇ ਫਸਟ ਨੇਸ਼ਨ ਆਗੂਆਂ ਨਾਲ ਕੀਤੀ ਅਹਿਮ ਬੈਠਕ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਗਾਮੀ ਬਜਟ ਤੋਂ ਪਹਿਲਾਂ ਅੱਜ ਪ੍ਰੀਮੀਅਰਜ਼ ਅਤੇ ਫਸਟ ਨੇਸ਼ਨ ਦੇ ਲੀਡਰਸ ਨਾਲ ਔਟਵਾ ਵਿਚ ਉੱਚ-ਪੱਧਰੀ ਬੈਠਕ ਕੀਤੀ, ਇਸ ਦਾ ਮਕਸਦ ਵੱਡੇ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਵਿਚ ਆਉਣ ਵਾਲੀਆਂ ਰੁਕਾਵਟਾਂ ਅਤੇ ਵਿਰੋਧਾਂ ਨੂੰ ਠੱਲ੍ਹ ਪਾਉਣਾ ਸੀ। ਪ੍ਰਧਾਨ ਮੰਤਰੀ ਨੇ ਬੈਠਕ ਦੌਰਾਨ Indigenous communities ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਅਤੇ ਉਨ੍ਹਾਂ ਨਾਲ ਨਵੇਂ ਸਿਰੇ ਤੋਂ ਮਜ਼ਬੂਤ ਸਾਂਝੇਦਾਰੀ ਬਣਾਉਣ ਦਾ ਭਰੋਸਾ ਦਿੱਤਾ।
bc-greens-retain-two-seats-despite-increase-in-vote-share
Punjabi

ਵੋਟ ਸ਼ੇਅਰ ਵਧਿਆ, ਪਰ ਬੀ.ਸੀ. ਗ੍ਰੀਨਸ 2 ਸੀਟਾਂ ’ਤੇ ਹੀ ਸਿਮਟੀ

ਬੀ.ਸੀ. ਗ੍ਰੀਨਸ ਇਸ ਵਾਰ ਦੀਆਂ ਚੋਣਾਂ ਵਿਚ ਵੀ 2 ਸੀਟਾਂ ਹੀ ਜਿੱਤਣ ਵਿਚ ਕਾਮਯਾਬ ਰਹੀ ਹੈ, ਹਾਲਾਂਕਿ,ਪਾਰਟੀ ਦੇ ਕੁੱਲ ਵੋਟ ਸ਼ੇਅਰ ਵਿਚ ਵਾਧਾ ਦਰਜ ਕੀਤਾ ਗਿਆ ਹੈ। ਸ਼ੁਰੂਆਤੀ ਚੋਣ ਨਤੀਜੇ ਦੱਸਦੇ ਹਨ ਕਿ ਸਾਲ 2024 ਦੇ ਮੁਕਾਬਲੇ ਇਸ ਵਾਰ ਗ੍ਰੀਨਸ ਦੀਆਂ ਵੋਟਾਂ ਵਿਚ 23,000 ਦਾ ਵਾਧਾ ਹੋਇਆ ਹੈ ਪਰ ਇਸ ਦੇ ਬਾਵਜੂਦ ਪਾਰਟੀ ਸਨੈਪ ਇਲੈਕਸ਼ਨ ਤੋਂ ਪਹਿਲਾਂ ਵਾਲੀਆਂ ਆਪਣੀਆਂ ਦੋ ਸੀਟਾਂ ਦੇ ਅੰਕੜੇ ਤੋਂ ਅੱਗੇ ਨਹੀਂ ਵਧ ਸਕੀ।
bank-of-canada-could-raise-interest-rates-for-the-first-time-in-three-years
Punjabi

ਕੈਨੇਡਾ ਵਿੱਚ ਵਿਆਜ ਦਰਾਂ ਵਧਣ ਦੇ ਸੰਕੇਤ, ਤਿੰਨ ਸਾਲਾਂ ਬਾਅਦ ਹੋ ਸਕਦਾ ਹੈ ਪਹਿਲਾ ਵਾਧਾ

ਕੈਨੇਡਾ ਦਾ ਸੈਂਟਰਲ ਬੈਂਕ ਬੁੱਧਵਾਰ ਨੂੰ Monetary ਪਾਲਿਸੀ ਜਾਰੀ ਕਰਨ ਜਾ ਰਿਹਾ ਹੈ ਅਤੇ ਬਹੁਤ ਸਾਰੇ ਮਾਹਰਾਂ ਵਲੋਂ ਵਿਆਜ਼ ਦਰਾਂ ਵਿਚ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜੇ ਅਜਿਹਾ ਹੁੰਦਾ ਹੈ ਤਾਂ ਇਹ ਤਿੰਨ ਸਾਲਾਂ ਵਿਚ ਪਹਿਲੀ ਵਾਰ ਹੋਵੇਗਾ। ਅਰਥਸ਼ਾਸਤਰੀਆਂ ਮੁਤਾਬਕ, ਕੈਨੇਡੀਅਨ ਅਰਥਵਿਵਸਥਾ ਇਸ ਸਮੇਂ ਦੋ ਬਿਲਕੁਲ ਉਲਟ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ, ਪਹਿਲੀ ਇਹ ਹੈ ਕਿ ਅਰਥਵਿਵਸਥਾ ਕਮਜ਼ੋਰ ਚੱਲ ਰਹੀ ਹੈ, ਜਿਸ ਸਥਿਤੀ ਵਿਚ ਗ੍ਰੋਥ ਨੂੰ ਹੁਲਾਰਾ ਦੇਣ ਲਈ ਵਿਆਜ ਦਰਾਂ ਵਿਚ ਕਟੌਤੀ ਦੀ ਲੋੜ ਹੁੰਦੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link