13.87C Vancouver
ADS

May 19, 2022 11:24 PM - The Canadian Press

ਪੁਲਿਸ ਦੀਆਂ 4 ਗੋਲੀਆਂ ਲੱਗਣ ਦੌਰਾਨ ਹੋਈ ਬੀ.ਸੀ. ਦੀ 26 ਸਾਲਾ ਔਰਤ ਦੀ ਮੌਤ ਦੇ ਮਾਮਲੇ ਨੂੰ ਕੋਰੋਨਰ ਨੇ ਦੱਸਿਆ ਹੋਮੀਸਾਈਡ

Share On
coroners-jury-recommending-an-independent-group-review-the-use-of-force-policy-that-guides-new-brunswick-police
A coroner's jury is recommending that an independent group review the use-of-force policy that guides New Brunswick police. (Photo - The Canadian Press)

ਬੀ.ਸੀ. ਦੀ 26 ਸਾਲਾ ਔਰਤ ਦੀ ਮੌਤ ਦੇ ਮਾਮਲੇ 'ਚ ਕੋਰੋਨਰ ਵੱਲੋਂ ਕੀਤੀ ਜਾ ਰਹੀ ਇਨਕਵੈਸਟ ਦੌਰਾਨ ਜਿਊਰੀ ਨੇ ਔਰਤ ਦੀ ਮੌਤ ਨੂੰ ਹੋਮੀਸਾਈਡ ਕਰਾਰ ਦਿੱਤਾ ਹੈ।

ਨਿਊ ਬਰੰਸਵਿਕ ਦੇ ਐਡਮੰਡਸਟਨ 'ਚ ਇੱਕ ਵੈਲਨੈਸ ਚੈਕ ਦੌਰਾਨ ਇਸ ਔਰਤ ਦੀ ਪੁਲਿਸ ਦੀ ਗੋਲੀ ਕਾਰਨ ਮੌਤ ਹੋ ਗਈ ਸੀ।

ਅੱਜ ਇਸ ਮੌਤ ਨੂੰ ਹੱਤਿਆ ਕਰਾਰ ਦੇਣ ਤੋਂ ਇਲਾਵਾ ਜਿਊਰੀ ਨੇ ਕੁਝ ਸਿਫਾਰਸ਼ਾਂ ਵੀ ਜਾਰੀ ਕੀਤੀਆਂ ਹਨ।

ਕੋਰੋਨਰ ਦੀ ਜਿਊਰੀ ਨੇ ਇੱਕ ਸੁਤੰਤਰ ਗਰੁੱਪ ਸਥਾਪਿਤ ਕਰਨ ਦੀ ਸਿਫਾਰਿਸ਼ ਕੀਤੀ ਹੈ ਜੋ ਕਿ ਨਿਊ ਬਰੰਸਵਿਕ ਪੁਲਿਸ ਦੀ ਤਾਕਤ ਦਾ ਇਸਤੇਮਾਲ ਕਰਨ ਸੰਬੰਧੀ ਨੀਤੀ ਦੀ ਜਾਂਚ ਕਰੇ।

ਜਿਊਰੀ ਨੇ ਇਹ ਵੀ ਆਖਿਆ ਕਿ ਅਫਸਰਾਂ ਦਾ ਪੁਲਿਸ ਨੀਤੀਆਂ ਸੰਬੰਧੀ ਟੈਸਟ ਹੋਣਾ ਚਾਹੀਦਾ ਹੈ ਅਤੇ ਪੁਲਿਸ ਨੂੰ ਫਰਸਟ ਨੇਸ਼ਨ ਭਾਈਚਾਰਿਆਂ ਨਾਲ ਬਿਹਤਰ ਸੰਬੰਧ ਸਥਾਪਿਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਚੈਂਟਲ ਮੂਰ ਦੀ ਔਟੋਪਸੀ ਕਰਨ ਵਾਲੇ ਪੈਥੋਲੋਜਿਸਟ ਦਾ ਕਹਿਣਾ ਸੀ ਕਿ ਇੰਡੀਜਨਸ ਔਰਤ ਦੀ ਛਾਤੀ 'ਚ 2 ਗੋਲੀਆਂ ਮਾਰੀਆਂ ਗਈਆਂ ਸਨ ਅਤੇ ਉਸ ਦੇ ਢਿੱਡ ਅਤੇ ਖੱਬੀ ਲੱਤ ਵਿੱਚ ਇੱਕ-ਇੱਕ ਗੋਲੀ ਲੱਗੀ ਸੀ।

ਕੱਲ ਦੀ ਸੁਣਵਾਈ ਦੌਰਾਨ ਪੀੜਤ ਦੀ ਮਾਂ ਮਾਰਥਾ ਮਾਰਟਿਨ ਕਈ ਵਾਰ ਭਾਵੁਕ ਹੋ ਗਈ ਸੀ ਅਤੇ ਉਸ ਨੂੰ 2 ਵਾਰ ਕਮਰੇ ਤੋਂ ਬਾਹਰ ਵੀ ਲਿਜਾਣਾ ਪਿਆ।

ਫੌਰੈਂਸਿਕ ਟੌਕਸੀਕੌਲੋਜਿਸਟ ਜੇਮਸ ਵਿਗਮੋਰ ਨੇ ਬੁੱਧਵਾਰ ਨੂੰ ਦੱਸਿਆ ਸੀ ਕਿ ਚੈਂਟਲ ਮੂਰ ਦੇ ਸਿਸਟਮ 'ਚ 5 ਬੀਅਰਸ ਜਿੰਨੀ ਇਨਟੌਕਸੀਕੇਸ਼ਨ ਮਿਲੀ ਸੀ ਅਤੇ ਉਨ੍ਹਾਂ ਕਿਹਾ ਕਿ ਇਸ ਅਨੁਸਾਰ ਪੀੜਤ ਵੱਲੋਂ ਇਨਟੌਕਸੀਕੇਸ਼ਨ ਦੇ ਬਹੁਤੇ ਲੱਛਣ ਨਹੀਂ ਵਿਖਾਏ ਗਏ ਹੋ ਸਕਦੇ।

3 ਔਰਤਾਂ ਅਤੇ 2 ਆਦਮੀਆਂ ਦੀ ਜਿਊਰੀ ਵੱਲੋਂ ਇਹ ਇਨਕਵੈਸਟ ਕੀਤੀ ਜਾ ਰਹੀ ਹੈ।

ਮਾਮਲਾ 26 ਸਾਲਾ ਇੰਡੀਜਨਸ ਔਰਤ ਚੈਂਟਲ ਮੂਰ ਦੀ ਮੌਤ ਨਾਲ ਸੰਬੰਧਤ ਹੈ।

ਘਟਨਾ 4 ਜੂਨ 2020 ਨੂੰ ਵਾਪਰੀ ਸੀ।

ਪੁਲਿਸ ਦਾ ਕਹਿਣਾ ਸੀ ਕਿ ਮੂਰ ਨੂੰ ਉਸ ਦੇ ਅਪਾਰਟਮੈਂਟ ਦੀ ਬਾਲਕਨੀ 'ਚ ਉਸ ਵੇਲੇ ਗੋਲੀ ਮਾਰ ਦਿੱਤੀ ਗਈ ਸੀ ਜਦ ਇਨਟੌਕਸਿਕੇਟਿਡ ਅਵਸਥਾ 'ਚ ਉਸ ਨੇ ਚਾਕੂ ਲੈਕੇ ਪੁਲਿਸ ਵੱਲ ਵਧਣ ਦੀ ਕੋਸ਼ਿਸ਼ ਕੀਤੀ ਸੀ।

Latest news

new-charges-laid-against-two-men-in-surrey-extortion-and-shooting-case
Punjabi

ਸਰੀ ਸ਼ੂਟਿੰਗ ਮਾਮਲੇ ਵਿੱਚ ਦੋ ਨੌਜਵਾਨਾਂ 'ਤੇ ਨਵੇਂ ਦੋਸ਼ ਦਰਜ

ਸਰੀ ਪੁਲਿਸ ਨੇ ਜਬਰਨ ਵਸੂਲੀ ਅਤੇ ਸ਼ੂਟਿੰਗ ਦੇ ਮਾਮਲੇ ਵਿਚ 20 ਸਾਲਾ ਹਰਸ਼ਦੀਪ ਸਿੰਘ ਅਤੇ 21 ਸਾਲਾ ਹੰਸਪ੍ਰੀਤ ਸਿੰਘ 'ਤੇ ਨਵੇਂ ਚਾਰਜਿਜ਼ ਲਗਾਏ ਹਨ, ਜਿਸ ਵਿਚ ਗੋਲੀ ਚਲਾਉਣ ਅਤੇ ਲੋਡਡ ਹਥਿਆਰ ਰੱਖਣ ਦੇ ਦੋਸ਼ ਸ਼ਾਮਲ ਹਨ। ਦੋਵਾਂ ਨੂੰ ਪੁਲਿਸ ਨੇ 26 ਜਨਵਰੀ ਨੂੰ ਇੱਕ ਘਰ 'ਤੇ ਸ਼ੂਟਿੰਗ ਤੋਂ ਤੁਰੰਤ ਬਾਅਦ ਇੱਕ ਸ਼ੱਕੀ ਗੱਡੀ ਵਿਚੋਂ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ 'ਤੇ ਹਥਿਆਰਬੰਦ ਗਤੀਵਿਧੀਆਂ ਦੇ ਨਵੇਂ ਦੋਸ਼ ਲੱਗੇ ਹਨ। ​
heavy-rain-warning-issued-for-central-alberta
Punjabi

ਸੈਂਟਰਲ ਅਲਬਰਟਾ 'ਚ ਇਸ ਵੀਕਐਂਡ ਭਾਰੀ ਮੀਂਹ ਪੈਣ ਦੀ ਜਾਰੀ ਕੀਤੀ ਗਈ ਚਿਤਾਵਨੀ

ਸੈਂਟਰਲ ਅਲਬਰਟਾ ਵਿਚ ਇਸ ਵੀਕਐਂਡ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਨਵਾਇਰਮੈਂਟ ਕੈਨੇਡਾ ਮੁਤਾਬਕ ਕੁਝ ਇਲਾਕਿਆਂ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ ਅਤੇ ਸੜਕਾਂ ਟੁੱਟਣ ਸਣੇ ਹੋਰ ਨੁਕਸਾਨ ਪਹੁੰਚ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਸ਼ਾਮ ਤੋਂ ਐਤਵਾਰ ਦਰਮਿਆਨ 60 ਮਿਲੀਮੀਟਰ ਤੱਕ ਮੀਂਹ ਪੈਣ ਦੀ ਉਮੀਦ ਹੈ।
powerful-earthquake-strikes-venezuela-massive-casualties-feared
Punjabi

ਭੂਚਾਲ ਦੇ ਭਿਆਨਕ ਝਟਕਿਆਂ ਨੇ ਵੈਨੇਜ਼ੁਏਲਾ ਨੂੰ ਝੰਬਿਆ,ਸੈਂਕੜੇ ਲੋਕਾਂ ਦੀ ਹੋਈ ਮੌਤ

ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਵਿੱਚ ਜ਼ੋਰਦਾਰ ਭੂਚਾਲ ਆਇਆ। ਇੱਕ ਮਿੰਟ ਦੇ ਫਰਕ ਨਾਲ ਆਏ 7.1 ਅਤੇ 7.5 ਤੀਬਰਤਾ ਦੇ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਕਈ ਇਮਾਰਤਾਂ ਅਤੇ ਮਕਾਨਾਂ ਦੇ ਢਹਿ ਜਾਣ ਦੀ ਖ਼ਬਰ ਹੈ,ਇਸ ਦੌਰਾਨ ਸੈਂਕੜੇ ਲੋਕਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਤੇ ਹਜਾਰਾਂ ਲੋਕ ਜ਼ਖ਼ਮੀ ਹੋਏ ਹਨ। ਭੂਚਾਲ 'ਚ 10 ਹਜ਼ਾਰ ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
carney-trump-speak-by-phone-ahead-of-nato-summit-next-month
Punjabi

ਨੈਟੋ ਸੰਮੇਲਨ ਤੋਂ ਪਹਿਲਾਂ ਪੀ.ਐਮ. ਕਾਰਨੀ ਅਤੇ ਰਾਸ਼ਟਰਪਤੀ ਟਰੰਪ ਵਿਚਾਲੇ ਫ਼ੋਨ 'ਤੇ ਹੋਈ ਗੱਲਬਾਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਗਲੇ ਮਹੀਨੇ ਹੋਣ ਵਾਲੇ ਨੈਟੋ ਸ਼ਿਖਰ ਸੰਮੇਲਨ ਤੋਂ ਪਹਿਲਾਂ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਹੈ, ਜਿਸ ਦੀ ਪੁਸ਼ਟੀ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਕੀਤੀ ਗਈ ਹੈ। ਹਾਲਾਂਕਿ, ਕਾਰਨੀ ਦੇ ਦਫ਼ਤਰ ਵੱਲੋਂ ਇਸ ਗੱਲਬਾਤ ਸਬੰਧੀ ਮਹਿਜ਼ ਇੱਕ ਲਾਈਨ ਦਾ ਸੰਖੇਪ ਬਿਆਨ ਜਾਰੀ ਕੀਤਾ ਗਿਆ ਹੈ,ਜਿਸ ਵਿਚ ਬੁੱਧਵਾਰ ਨੂੰ ਦੋਵਾਂ ਲੀਡਰਸ ਵਿਚਾਲੇ ਹੋਈ ਚਰਚਾ ਦੇ ਮੁੱਖ ਮੁੱਦਿਆਂ ਬਾਰੇ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ।
senior-leaders-of-edmonton-based-infantry-battalion-removed-amid-investigation
Punjabi

ਐਡਮਿੰਟਨ ਬੇਸਡ ਫੌਜੀ ਬਟਾਲੀਅਨ ਦੇ ਦੋ ਸੀਨੀਅਰ ਅਧਿਕਾਰੀ ਜਾਂਚ ਦੌਰਾਨ ਅਹੁਦਿਆਂ ਤੋਂ ਹਟਾਏ ਗਏ

ਐਡਮਿੰਟਨ ਬੇਸਡ ਇਨਫੈਂਟਰੀ ਬਟਾਲੀਅਨ ਦੇ ਦੋ ਸੀਨੀਅਰ ਆਗੂਆਂ ਨੂੰ ਜਾਂਚ ਪੂਰੀ ਹੋਣ ਤੱਕ ਉਨ੍ਹਾਂ ਨੂੰ ਅਹੁਦਿਆਂ ਤੋਂ ਅਸਥਾਈ ਤੌਰ 'ਤੇ ਹਟਾ ਦਿੱਤਾ ਗਿਆ ਹੈ। ਨੈਸ਼ਨਲ ਡਿਫੈਂਸ ਵਿਭਾਗ ਮੁਤਾਬਕ ਲੈਫਟੀਨੈਂਟ-ਕਰਨਲ ਜੇਸਨ ਹਡਸਨ ਅਤੇ ਚੀਫ ਵਾਰੰਟ ਅਫ਼ਸਰ ਕਿਮ ਡੋਅਰ ਨੂੰ 3rd ਬਟਾਲੀਅਨ, ਪ੍ਰਿੰਸਿਸ ਪੈਟਰੀਸ਼ੀਆ ਦੀ ਕੈਨੇਡੀਅਨ ਲਾਈਟ ਇਨਫੈਂਟਰੀ ਵਿੱਚੋਂ ਹਟਾਇਆ ਗਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link