13.41C Vancouver
ADS

Mar 19, 2021 9:41 AM -

ਐੱਮਪੀ ਦੇ ਰੀਵਾ 'ਚ ਜੋੜੇ ਨੇ ਕਿਸਾਨੀ ਧਰਨੇ 'ਚ ਕੀਤਾ ਵਿਆਹ

Share On
couple-ties-knot-at-farmers-protest-site-in-mps-rewa
Couple ties knot at farmers' protest site in MP's Rewa

ਆਪਣੀ ਹੀ ਤਰਾਂ ਦੇ ਇੱਕ ਮਾਮਲੇ 'ਚ ਵੀਰਵਾਰ ਨੂੰ ਰੀਵਾ ਵਿੱਚ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਇੱਕ ਜੋੜੇ ਵੱਲੋਂ ਧਰਨੇ ਵਾਲੀ ਥਾਂ 'ਤੇ ਵਿਆਹ ਕਰਕੇ ਸਮਰਥਨ ਦਿੱਤਾ ਗਿਆ।

ਵਿਆਹ ਤੋਂ ਬਾਅਦ ਲਾੜੇ ਸਚਿਨ ਸਿੰਘ ਨੇ ਆਖਿਆ,"ਕਿਸਾਨ ਅੰਦੋਲਨ 3 ਜਨਵਰੀ ਤੋਂ ਚੱਲ ਰਿਹਾ ਹੈ। ਕਿਸਾਨ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਕਰ ਰਹੇ ਹਨ, ਜੋ ਉਹਨਾਂ ਦੇ ਹੱਕ 'ਚ ਨਹੀਂ ਹਨ। ਕਿਸਾਨਾਂ ਵੱਲੋਂ ਇੱਥੇ ਹਰ ਪ੍ਰੋਗਰਾਮ ਕੀਤਾ ਜਾਵੇਗਾ। ਜਨਮਦਿਨ ਵੀ ਇੱਥੇ ਹੀ ਮਨਾਏ ਜਾਣਗੇ। ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਕਰ ਦਿੱਤੇ ਜਾਂਦੇ, ਅਸੀਂ ਇੱਥੋਂ ਨਹੀਂ ਜਾਵਾਂਗੇ।"

ਸਚਿਨ ਦੇ ਪਿਤਾ ਰਮਜੀਤ ਸਿੰਘ, ਜੋ ਮੱਧ ਪ੍ਰਦੇਸ਼ ਕਿਸਾਨ ਸਭਾ ਨਾਲ ਜੁੜੇ ਹੋਏ ਹਨ, ਨੇ ਆਖਿਆ ਕਿ ਉਹ ਸਰਕਾਰ ਨੂੰ ਇਹ ਸਖ਼ਤ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਉਹ ਕਾਨੂੰਨ ਰੱਦ ਹੋਣ ਤੱਕ ਉੱਥੋਂ ਨਹੀਂ ਜਾਣਗੇ।

ਰਮਜੀਤ ਸਿੰਘ ਨੇ ਆਖਿਆ,"ਅਸੀਂ ਸਰਕਾਰ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਉਦੋਂ ਤੱਕ ਇੱਥੋਂ ਨਹੀਂ ਉੱਠਾਂਗੇ, ਜਦੋਂ ਤੱਕ ਅਸੀਂ ਇਹ ਲੜਾਈ ਜਿੱਤ ਨਹੀਂ ਜਾਂਦੇ।"

ਗ਼ੌਰਤਲਬ ਹੈ ਕਿ ਕਿਸਾਨ ਤਿੰਨ ਨਵੇਂ ਖੇਤੀ ਬਿੱਲਾਂ-ਉਪਜ,ਵਪਾਰ ਅਤੇ ਵਣਜ ਬਿੱਲ(ਤਰੱਕੀ ਅਤੇ ਸਹੂਲਤ), 2020, ਕਿਸਾਨ (ਸਸ਼ਕਤੀਕਰਨ ਅਤੇ ਰੱਖਿਆ) ਸਮਰਥਨ ਮੁੱਲ ਸਮਝੌਤਾ ਅਤੇ ਖੇਤੀ ਸੇਵਾਵਾਂ ਬਿੱਲ,2020 ਅਤੇ ਜ਼ਰੂਰੀ ਵਸਤਾਂ(ਸੋਧ) ਬਿੱਲ,2020 ਦਾ ਵਿਰੋਧ ਕਰ ਰਹੇ ਹਨ।

Latest news

bald-range-wildfire-under-control-after-25-days-thousands-of-residents-return-home
Punjabi

25 ਦਿਨਾਂ ਬਾਅਦ ਕਾਬੂ ਹੇਠ ਆਈ Bald Range ਦੀ ਭਿਆਨਕ ਜੰਗਲੀ ਅੱਗ, ਹਜ਼ਾਰਾਂ ਲੋਕ ਘਰ ਪਰਤੇ

ਬੀ.ਸੀ. ਦੇ ਸਮਰਲੈਂਡ ਤੋਂ ਲਗਭਗ 15 ਕਿਲੋਮੀਟਰ ਵੈਸਟ ਵਿਚ ਤਬਾਹੀ ਮਚਾਉਣ ਵਾਲੀ Bald Range ਜੰਗਲੀ ਅੱਗ ਨੂੰ ਲਗਭਗ 25 ਦਿਨਾਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਆਖਰਕਾਰ ਕੰਟਰੋਲ ਹੇਠ ਕਰ ਲਿਆ ਗਿਆ ਹੈ। ਬੀ.ਸੀ. ਵਾਈਲਡਫਾਇਰ ਸਰਵਿਸ ਅਨੁਸਾਰ, ਇਹ ਅੱਗ 7 ਅਗਸਤ ਨੂੰ ਭੜਕੀ ਸੀ, ਜਿਸ ਨੇ 25,163 ਹੈਕਟੇਅਰ ਦੇ ਵੱਡੇ ਰਕਬੇ ਨੂੰ ਪ੍ਰਭਾਵਿਤ ਕੀਤਾ ਹੈ।
commercial-plaza-targeted-in-north-etobicoke-shooting-no-injuries-reported
Punjabi

North Etobicoke ਵਿੱਚ ਵਪਾਰਕ ਪਲਾਜ਼ਾ ’ਤੇ ਚੱਲੀਆਂ ਗੋਲੀਆਂ ,ਕੋਈ ਜ਼ਖਮੀ ਨਹੀਂ

ਟੋਰੌਂਟੋ ਦੇ North Etobicoke ਇਲਾਕੇ ਵਿਚ ਅੱਜ ਇੱਕ ਵਪਾਰਕ ਇਮਾਰਤ ਨੂੰ ਗੋਲੀਆਂ ਨਾਲ ਟਾਰਗੇਟ ਕੀਤਾ ਗਿਆ, ਪੁਲਿਸ ਮੁਤਾਬਕ, ਸ਼ੂਟਿੰਗ ਦੀ ਇਹ ਵਾਰਦਾਤ ਸਵੇਰ ਕਰੀਬ 4:20 ਵਜੇ ਹੰਬਰ ਕਾਲਜ ਬੁਲੇਵਾਰਡ ਅਤੇ ਹਾਈਵੇਅ 27 ਦੇ ਖੇਤਰ ਵਿਚ ਇੱਕ ਵਪਾਰਕ ਪਲਾਜ਼ਾ ਵਿਖੇ ਵਾਪਰੀ, ਜਿੱਥੇ ਗਸ਼ਤ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਖ਼ੁਦ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ।
canada-deploys-10-officials-to-nepal-to-support-canadians-affected-by-devastating-floods
Punjabi

ਨੇਪਾਲ ਹੜ੍ਹ: ਕੈਨੇਡਾ ਵੱਲੋਂ ਲਾਪਤਾ ਨਾਗਰਿਕਾਂ ਦੀ ਭਾਲ ਲਈ 10 ਅਧਿਕਾਰੀ ਕਾਠਮਾਂਡੂ ਤਾਇਨਾਤ

ਕੈਨੇਡਾ ਸਰਕਾਰ ਵੱਲੋਂ ਨੇਪਾਲ ਵਿਚ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਕੈਨੇਡੀਅਨ ਦੀ ਸਪੋਰਟ ਲਈ 10 ਅਧਿਕਾਰੀਆਂ ਦੀ ਕਾਠਮਾਂਡੂ ਵਿਚ ਜ਼ਮੀਨੀ ਪੱਧਰ 'ਤੇ ਤਾਇਨਾਤੀ ਕਰ ਦਿੱਤੀ ਗਈ ਹੈ, ਜਿਸ ਦੀ ਪੁਸ਼ਟੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਸੋਸ਼ਲ ਮੀਡੀਆ 'ਤੇ ਇੱਕ ਬਿਆਨ ਵਿਚ ਕੀਤੀ ਹੈ।
cm-bhagwant-mann-orders-preparations-for-khedan-vatan-punjab-diyan-2026
Punjabi

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੀਆਂ ਤਿਆਰੀਆਂ ਦੇ ਪੁਖ਼ਤਾ ਪ੍ਰਬੰਧਾਂ ਦੇ ਹੁਕਮ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 5 ਸਤੰਬਰ ਨੂੰ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਸ਼ੁਰੂ ਹੋ ਰਹੇ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਚੌਥੇ ਸੀਜ਼ਨ ਲਈ ਅੱਜ ਅਧਿਕਾਰੀਆਂ ਨੂੰ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ। ਇਸ ਦੌਰਾਨ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਾਲ ਲਗਭਗ 10 ਲੱਖ ਖਿਡਾਰੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ।
liberal-government-hit-by-resignations-as-six-federal-by-elections-loom-across-canada
Punjabi

ਲਿਬਰਲ ਸਰਕਾਰ ਤੋਂ ਗਿਲਬੌਲਟ ਦਾ ਅਸਤੀਫ਼ਾ, ਕੈਨੇਡਾ ਵਿੱਚ ਹੋਣਗੀਆਂ 6 ਹੋਰ ਜ਼ਿਮਨੀ ਚੋਣਾਂ

ਕੈਨੇਡਾ ਦੀ ਸੱਤਧਾਰੀ ਲਿਬਰਲ ਸਰਕਾਰ ਦੇ ਉੱਘੇ ਐਮਪੀ ਸਟੀਵਨ ਗਿਲਬੌਲਟ ਨੇ ਅਧਿਕਾਰਤ ਤੌਰ 'ਤੇ ਮਾਂਟਰੀਅਲ ਦੀ Laurier–Sainte-Marie ਸੀਟ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਦੀ ਪੁਸ਼ਟੀ ਹਾਊਸ ਔਫ ਕਾਮਨਜ਼ ਦੀ ਵੈੱਬਸਾਈਟ 'ਤੇ ਕੀਤੀ ਗਈ ਹੈ। ਵਾਤਾਵਰਣ ਕਾਰਕੁਨ ਰਹੇ ਗਿਲਬੌਲਟ ਨੇ ਪਾਰਟੀ ਲੀਡਰਸ਼ਿਪ ਨਾਲ ਸਿਧਾਂਤਕ ਮਤਭੇਦ ਖ਼ਾਸ ਕਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਖਪਤਕਾਰ ਕਾਰਬਨ ਟੈਕਸ ਨੂੰ ਖ਼ਤਮ ਕਰਨ ਅਤੇ ਐਲਬਰਟਾ ਨੂੰ ਤੇਲ ਪਾਈਪਲਾਈਨ ਬਣਾਉਣ ਦਾ ਸਮਰਥਨ ਦੇਣ ਦਾ ਵਿਰੋਧ ਕਰਦਿਆਂ ਸਰਕਾਰ ਛੱਡੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link