25.11C Vancouver
ADS

Apr 14, 2020 11:33 PM -

ਐਲਬਰਟਾ 'ਚ ਕੋਵਿਡ-19 ਦੇ 138 ਹੋਰ ਮਾਮਲੇ, ਕੁੱਲ ਕੇਸ 1,870 ਤੱਕ ਪਹੁੰਚੇ

Share On
covid-19-138-new-cases-reported-in-alberta-total-cases-1-870
Alberta chief medical officer of health Dr. Deena Hinshaw updates media on the COVID-19 situation in Edmonton on Friday March 20, 2020. THE CANADIAN PRESS/Jason Franson

ਐਲਬਰਟਾ ਵਿੱਚ ਕੋਵਿਡ-19 ਦੇ 138 ਹੋਰ ਮਾਮਲੇ ਉਜਾਗਰ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਹੁਣ ਸੂਬੇ 'ਚ ਵਾਇਰਸ ਸੰਬੰਧੀ ਪੀੜਤਾਂ ਦੀ ਗਿਣਤੀ 1,870 ਤਕ ਪਹੁੰਚ ਗਈ ਹੈ।

ਸੂਬੇ ਦੀ ਚੀਫ ਮੈਡੀਕਲ ਅਫਸਰ, ਡਾ. ਡੀਨਾ ਹਿੰਸ਼ਾ ਨੇ ਇਹ ਜਾਣਕਾਰੀਆਂ ਮੀਡੀਆ ਸਾਹਮਣੇ ਰੱਖੀਆਂ।

ਉਨ੍ਹਾਂ ਦੱਸਿਆ ਕਿ ਸੂਬੇ ਦੇ 2 ਹੋਰ ਵਾਇਰਸ ਪੀੜਤਾਂ ਨੇ ਦਮ ਤੋੜ ਦਿੱਤਾ ਹੈ, ਜਿਸਦੇ ਨਾਲ ਸੂਬੇ 'ਚ ਦਮ ਤੋੜਨ ਵਾਲੇ ਵਾਇਰਸ ਪੀੜਤਾਂ ਦੀ ਗਿਣਤੀ 48 ਤਕ ਪਹੁੰਚ ਗਈ ਹੈ।

ਜਾਨ ਗਵਾਉਣ ਵਾਲੇ ਦੋਨੇ ਲੋਕਾਂ ਵਿੱਚੋਂ ਇੱਕ ਨੂੰ ਕੈਲਗਰੀ ਦੇ ਮੈਕੈਂਜੀ ਟਾਊਨ ਕੇਅਰ ਸੈਂਟਰ ਦਾ ਦੱਸਿਆ ਜਦਕਿ ਦੂਜੇ ਵਿਕਤੀ ਦੇ ਐਡਮੰਟਨ 'ਚ ਸ਼ੈਫਰਡ ਕੇਅਰ ਹੋਮ ਤੋਂ ਹੋਣ ਦੀ ਜਾਣਕਾਰੀ ਦਿੱਤੀ ਗਈ।

ਉਨ੍ਹਾਂ ਦੱਸਿਆ ਕਿ ਹੁਣ ਤਕ 914 ਲੋਕ ਰਿਕਵਰ ਕਰਨ 'ਚ ਕਾਮਯਾਬ ਰਹੇ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਸੂਬੇ 'ਚ ਟੈਸਟਿੰਗ ਦੇ ਵਾਧੇ ਨਾਲ ਮਾਮਲਿਆਂ ਦੀ ਗਿਣਤੀ 'ਚ ਵਾਧੇ ਦੇ ਵੀ ਆਸਾਰ ਬਣ ਗਏ ਹਨ।

Latest news

elections-alberta-says-centurion-project-leader-not-co-operating-in-voter-list-leak-probe
Punjabi

ਸੂਬੇ ਦੇ ਇਤਿਹਾਸ 'ਚ ਹੋਏ ਸਭ ਤੋਂ ਵੱਡੇ ਡਾਟਾ ਲੀਕ ਮਾਮਲੇ ਦੇ ਮੁੱਖ ਵਿਅਕਤੀ ਜਾਂਚ 'ਚ ਸਹਿਯੋਗ ਨਹੀਂ ਦੇ ਰਹੇ: ਇਲੈਕਸ਼ਨ ਐਲਬਰਟਾ

ਇਲੈਕਸ਼ਨ ਐਲਬਰਟਾ ਨੇ ਖੁਲਾਸਾ ਕੀਤਾ ਹੈ ਕਿ ਸੂਬੇ ਦੇ ਇਤਿਹਾਸ ਵਿੱਚ ਹੋਏ ਸਭ ਤੋਂ ਵੱਡੇ ਡਾਟਾ ਲੀਕ ਮਾਮਲੇ ਦੇ ਮੁੱਖ ਵਿਅਕਤੀ ਜਾਂਚ ਵਿੱਚ ਸਹਿਯੋਗ ਨਹੀਂ ਦੇ ਰਹੇ ਹਨ। ਏਜੰਸੀ ਅਨੁਸਾਰ,ਸੈਂਚੁਰੀਅਨ ਪ੍ਰੋਜੈਕਟ ਦੇ ਆਗੂ ਡੇਵਿਡ ਪਾਰਕਰ ਨੇ ਉਨ੍ਹਾਂ ਵੱਲੋਂ ਭੇਜੇ ਗਏ ਕੰਮ ਰੋਕਣ ਦੇ ਹੁਕਮ ਨੋਟਿਸ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
b-c-nurses-vote-overwhelmingly-in-favour-of-strike-action
Punjabi

ਬੀ.ਸੀ. ਨਰਸ ਯੂਨੀਅਨ ਨੇ ਹੜਤਾਲ ਦੇ ਹੱਕ ਵਿੱਚ ਕੀਤਾ ਭਾਰੀ ਮਤਦਾਨ

ਬੀ.ਸੀ. ਨਰਸ ਯੂਨੀਅਨ ਨੇ ਉਸ ਦੇ 50,000 ਤੋਂ ਵੱਧ ਮੈਂਬਰਾਂ ਵਲੋਂ 98.2 ਫੀਸਦੀ ਦੇ ਭਾਰੀ ਬਹੁਮਤ ਨਾਲ ਹੜਤਾਲ ਦੇ ਹੱਕ ਵਿਚ ਵੋਟ ਦਿੱਤੇ ਜਾਣ ਦਾ ਐਲਾਨ ਕੀਤਾ ਹੈ। ਪਿਛਲੇ ਛੇ ਮਹੀਨਿਆਂ ਤੋਂ ਸਰਕਾਰ ਨਾਲ ਚੱਲ ਰਹੀ ਗੱਲਬਾਤ ਬੇਸਿੱਟਾ ਰਹਿਣ ਕਾਰਨ ਨਰਸਾਂ ਵਿਚ ਭਾਰੀ ਨਿਰਾਸ਼ਾ ਸੀ।
canadian-foreign-affairs-minister-anita-anand-begins-official-visits-to-oman-and-qatar
Punjabi

ਕੈਨੇਡਾ ਦੀ ਵਿਦੇਸ਼ ਮੰਤਰੀ ਅੱਜ ਤੋਂ ਓਮਾਨ ਅਤੇ ਕਤਰ ਦੇ ਅਹਿਮ ਦੌਰੇ 'ਤੇ

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਅੱਜ ਤੋਂ ਓਮਾਨ ਅਤੇ ਕਤਰ ਦੇ ਅਹਿਮ ਦੌਰੇ 'ਤੇ ਹਨ। ਉਹ ਦੋਵਾਂ ਦੇਸ਼ਾਂ ਨਾਲ ਦੁਵੱਲੇ ਸਬੰਧਾਂ ਨੂੰ ਹੋਰ ਮਜਬੂਤ ਕਰਨ ਅਤੇ ਸਾਂਝੀਆਂ ਤਰਜੀਹਾਂ 'ਤੇ ਸਹਿਯੋਗ ਦੇ ਨਵੇਂ ਮੌਕੇ ਤਲਾਸ਼ਣ ਲਈ 15 ਮਈ ਤੱਕ ਮਸਕਟ ਅਤੇ ਦੋਹਾ ਦੇ ਦੌਰੇ 'ਤੇ ਰਹਿਣਗੇ।
oakridge-park-mall-in-vancouver-to-open-may-28-as-major-redevelopment-project-advances
Punjabi

ਵੈਨਕੂਵਰ ਦਾ ਓਕਰਿਜ ਪਾਰਕ ਸ਼ਾਪਿੰਗ ਮਾਲ ਖੁੱਲ੍ਹੇਗਾ 28 ਮਈ ਨੂੰ

ਵੈਨਕੂਵਰ ਵਿਚ ਬਣਾਏ ਜਾ ਰਹੇ ਨੌਰਥ ਅਮਰੀਕਾ ਦੇ ਸਭ ਤੋਂ ਵੱਡੇ ਰਿਟੇਲ ਅਤੇ ਰਿਹਾਇਸ਼ੀ ਪ੍ਰੋਜੈਕਟ ਦਾ ਓਕਰਿਜ ਪਾਰਕ ਸ਼ਾਪਿੰਗ ਮਾਲ ਆਉਣ ਵਾਲੀ 28 ਮਈ ਨੂੰ ਸਵੇਰੇ 11 ਵਜੇ ਆਮ ਪਬਲਿਕ ਲਈ ਖੋਲ੍ਹਿਆ ਜਾ ਰਿਹਾ ਹੈ। ਕਰੀਬ 5 ਮਿਲੀਅਨ ਵਰਗ ਫੁੱਟ ਦੇ ਖੇਤਰ ਵਿਚ ਫੈਲੇ ਇਸ ਵਿਸ਼ਾਲ ਪ੍ਰੋਜੈਕਟ 'ਤੇ ਕੁੱਲ $6.5 ਬਿਲੀਅਨ ਦੀ ਲਾਗਤ ਆਉਣ ਦਾ ਅਨੁਮਾਨ ਹੈ ਅਤੇ ਇਹ ਪੂਰਾ ਪ੍ਰੋਜੈਕਟ ਸਾਲ 2029 ਤੱਕ ਮੁਕੰਮਲ ਹੋਵੇਗਾ।
alberta-ndp-accuses-smith-government-of-avoiding-accountability-in-privacy-breach-response
Punjabi

ਐਲਬਰਟਾ ਐਨਡੀਪੀ ਨੇ ਪ੍ਰਾਈਵੇਸੀ ਉਲੰਘਣਾ ਮਾਮਲੇ ਵਿੱਚ ਸਮਿਥ ਸਰਕਾਰ ‘ਤੇ ਜਵਾਬਦੇਹੀ ਤੋਂ ਬਚਣ ਦੇ ਲਗਾਏ ਦੋਸ਼

ਐਲਬਰਟਾ ਦੀ ਮੁੱਖ ਵਿਰੋਧੀ ਧਿਰ ਐਨ.ਡੀ.ਪੀ. ਨੇ ਪ੍ਰੀਮੀਅਰ ਡੈਨੀਅਲ ਸਮਿਥ 'ਤੇ ਇਲਜ਼ਾਮ ਲਗਾਇਆ ਹੈ ਕਿ ਉਹ ਨਿੱਜੀ ਜਾਣਕਾਰੀ ਦੀ ਚੋਰੀ ਦੇ ਮਾਮਲੇ ਵਿੱਚ ਆਪਣੀ ਜ਼ਿੰਮੇਵਾਰੀ ਤੋਂ ਬਚਣ ਲਈ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ (UCP) ਦੇ ਇੱਕ ਸਟਾਫ ਮੈਂਬਰ ਨੂੰ ਫਸਾ ਰਹੀ ਹੈ।ਯੂਸੀਪੀ ਕਾਕਸ ਨੇ ਸਵੀਕਾਰ ਕੀਤਾ ਹੈ ਕਿ ਅਪ੍ਰੈਲ ਵਿੱਚ ਹੋਈ ਇੱਕ ਮੀਟਿੰਗ ਵਿੱਚ ਉਨ੍ਹਾਂ ਦਾ ਇੱਕ ਸਟਾਫ ਮੈਂਬਰ ਮੌਜੂਦ ਸੀ, ਜਿੱਥੇ ਇੱਕ ਐਪ ਰਾਹੀਂ ਐਲਬਰਟਾ ਨਿਵਾਸੀਆਂ ਦੀ ਨਿੱਜੀ ਜਾਣਕਾਰੀ ਜਨਤਕ ਕੀਤੀ ਗਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link