15.47C Vancouver
ADS

May 26, 2020 2:05 AM -

ਕੈਨੇਡਾ 'ਚ ਕੋਵਿਡ-19 ਦੇ ਮਾਮਲੇ 85,000 ਤੋਂ ਪਾਰ, ਵਿਸ਼ਵ 'ਚ ਕੈਨੇਡਾ 13ਵੇਂ ਨੰਬਰ 'ਤੇ

Share On
covid-19-cases-surpass-85-000-in-canada
FILE - In this illustration provided by the Centers for Disease Control and Prevention (CDC) in January 2020 shows the 2019 Novel Coronavirus (2019-nCoV). This virus was identified as the cause of an outbreak of respiratory illness first detected in Wuhan, China. A woman in the San Francisco Bay Area who became ill after returning from a trip to China has become the ninth person in the U.S. to test positive for a new virus, health authorities said Sunday, Feb. 2, 2020. (CDC via AP, File)

ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਲਈ ਪਾਜ਼ਿਟਿਵ ਪਾਏ ਗਏ ਲੋਕਾਂ ਦਾ ਅੰਕੜਾ 85,000 ਤੋਂ ਟੱਪ ਗਿਆ ਹੈ। ਹੁਣ ਕੈਨੇਡਾ 'ਚ ਵਾਇਰਸ ਸੰਬੰਧੀ 85,711 ਮਾਮਲੇ ਸਾਹਮਣੇ ਆ ਚੁੱਕੇ ਹਨ। ਕੈਨੇਡਾ 'ਚ ਕੁੱਲ 6,545 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ। ਬ੍ਰਿਟਿਸ਼ ਕੋਲੰਬੀਆ 'ਚ ਪੀੜਤਾਂ ਦੀ ਗਿਣਤੀ 2,530 ਹੋ ਚੁੱਕੀ ਹੈ। ਬੀ.ਸੀ. 'ਚ ਇਸ ਵਾਇਰਸ ਕਾਰਨ 161 ਲੋਕਾਂ ਦੀ ਜਾਨ ਵੀ ਚਲੀ ਗਈ ਹੈ।


ਔਂਟੈਰੀਓ 'ਚ 26,000 ਦੇ ਨੇੜ ਪਹੁੰਚੀ ਵਾਇਰਸ ਪੀੜਤਾਂ ਦੀ ਗਿਣਤੀ


ਔਂਟੈਰੀਓ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 25,904 ਤੱਕ ਪਹੁੰਚ ਚੁੱਕੀ ਹੈ। ਸੂਬੇ 'ਚ ਇਸ ਵਾਇਰਸ ਸੰਬੰਧੀ 404 ਹੋਰ ਮਾਮਲੇ ਉਜਾਗਰ ਹੋਣ ਬਾਰੇ ਦੱਸਿਆ ਗਿਆ ਹੈ। ਇਸ ਤੋਂ ਅਲਾਵਾ ਸੂਬੇ 'ਚ 29 ਹੋਰ ਲੋਕਾਂ ਦੀ ਇਸ ਵਾਇਰਸ ਕਾਰਨ ਜਾਨ ਚਲੀ ਗਈ ਹੈ। ਹੁਣ ਤੱਕ ਸੂਬੇ ਦੇ 2,102 ਵਾਇਰਸ ਪੀੜਤ ਦਮ ਤੋੜ ਚੁੱਕੇ ਹਨ। ਔਂਟੈਰੀਓ ਦੀ ਐਸੋਸੀਏਟ ਚੀਫ ਮੈਡੀਕਲ ਅਫ਼ਸਰ, ਡਾ. ਬਾਰਬਰਾ ਯਾਫੇ ਨੇ ਅੱਜ ਦੀ ਪ੍ਰੈਸ ਬ੍ਰੀਫਿੰਗ 'ਚ ਇਹ ਜਾਣਕਾਰੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਚੀਫ਼ ਮੈਡੀਕਲ ਅਫ਼ਸਰ, ਡਾ. ਡੇਵਿਡ ਵਿਲੀਅਮਸ ਵੀ ਮੌਜੂਦ ਸਨ। ਯਾਦ ਰਹੇ ਔਂਟੈਰੀਓ ਵਿੱਚ ਹੁਣ, ਲਗਾਤਾਰ 4 ਦਿਨ ਤੋਂ ਹਰ ਰੋਜ਼ 400 ਤੋਂ ਵਧੇਰੇ ਵਾਇਰਸ ਸੰਬੰਧੀ ਮਾਮਲੇ ਸਾਹਮਣੇ ਆਉਂਦੇ ਰਹੇ ਹਨ।



ਕਿਊਬੈਕ 'ਚ ਵਾਇਰਸ ਪੀੜਤਾਂ ਦੀ ਮੌਤਾਂ ਦੇ ਮਾਮਲੇ 4,000 ਤੋਂ ਪਾਰ


ਕਿਊਬੈਕ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 47,984 ਤੱਕ ਪਹੁੰਚ ਗਈ ਹੈ। ਸੂਬੇ 'ਚ 85 ਹੋਰ ਵਾਇਰਸ ਪੀੜਤਾਂ ਦੇ ਦਮ ਤੋੜਨ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਨਾਲ ਸੂਬੇ 'ਚ ਜਾਨ ਗਵਾਉਣ ਵਾਲੇ ਵਾਇਰਸ ਪੀੜਤਾਂ ਦੀ ਗਿਣਤੀ 4,069 ਹੋ ਗਈ ਹੈ। ਸੂਬੇ 'ਚ ਵਾਇਰਸ ਸੰਬੰਧੀ 573 ਨਵੇਂ ਮਾਮਲੇ ਸਾਹਮਣੇ ਆਏ ਦੱਸੇ ਗਏ ਹਨ। ਸੂਬੇ ਦੇ 14,654 ਵਾਇਰਸ ਪੀੜਤ ਰਿਕਵਰ ਕਰ ਚੁੱਕੇ ਹਨ। ਪ੍ਰੀਮਿਅਰ ਲੈਗੌਲਟ ਨੇ ਕਿਹਾ ਕਿ, ਅੱਜ ਜਿਹੜੇ ਲੋਕਾਂ ਦੇ ਜਾਨ ਗਵਾਉਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਉਨ੍ਹਾਂ 'ਚ 42 ਮਾਮਲੇ ਅਜਿਹੇ ਹਨ, ਜੋ ਕਿ ਲਵਾਲ 'ਚ ਕਰੀਬ ਇੱਕ ਹਫ਼ਤਾ ਪਹਿਲਾਂ ਵਾਪਰੇ ਸਨ।



ਐਲਬਰਟਾ 'ਚ ਰਿਪੋਰਟ ਹੋਏ 19 ਹੋਰ ਮਾਮਲੇ


ਐਲਬਰਟਾ ਦੇ ਵਿੱਚ ਕੋਵਿਡ-19 ਦੇ 19 ਹੋਰ ਮਾਮਲੇ ਉਜਾਗਰ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਹੁਣ ਸੂਬੇ 'ਚ ਵਾਇਰਸ ਸੰਬੰਧੀ ਪੀੜਤਾਂ ਦੀ ਗਿਣਤੀ 6,879 ਤੱਕ ਪਹੁੰਚ ਗਈ ਹੈ। ਸੂਬੇ ਦੀ ਚੀਫ ਮੈਡੀਕਲ ਅਫਸਰ, ਡਾ. ਡੀਨਾ ਹਿੰਸ਼ਾ ਨੇ ਇਹ ਜਾਣਕਾਰੀਆਂ ਮੀਡੀਆ ਸਾਹਮਣੇ ਰੱਖੀਆਂ। ਉਨ੍ਹਾਂ ਦੱਸਿਆ ਕਿ ਐਲਬਰਟਾ 'ਚ 3 ਹੋਰ ਵਾਇਰਸ ਪੀੜਤਾਂ ਨੇ ਦਮ ਤੋੜ ਦਿੱਤਾ ਹੈ। ਹੁਣ ਤੱਕ ਸੂਬੇ 'ਚ ਜਾਨ ਗਵਾਉਣ ਵਾਲੇ ਵਾਇਰਸ ਪੀੜਤਾਂ ਦੀ ਗਿਣਤੀ, 138 ਹੋ ਚੁੱਕੀ ਹੈ। ਡਾ. ਹਿੰਸ਼ਾ ਨੇ ਜਾਣਕਾਰੀ ਦਿੱਤੀ ਕਿ ਸੂਬੇ ਦੇ ਲੋਕਾਂ ਨੂੰ ਵਾਇਰਸ ਤੋਂ ਬਚਾਅ ਲਈ ਪੀ.ਪੀ.ਈ. (ਨਿੱਜੀ ਸੁਰੱਖਿਆ ਉਪਕਰਨਾਂ) ਦਾ ਇਸਤੇਮਾਲ ਕਰਨਾ ਚਾਹੀਦਾ ਹੈ।



ਬਾਕੀ ਸੂਬਿਆਂ ਦਾ ਹਾਲ


ਸਸਕੈਚਵਿਨ ਵਿੱਚ 634, ਮੈਨੀਟੋਬਾ 'ਚ 292, ਨਿਊ ਬਰੰਸਵਿਕ 'ਚ 121, ਨੋਵਾ ਸਕੌਸ਼ੀਆ 'ਚ 1,051, ਪੀ.ਈ.ਆਈ. 'ਚ 27, ਅਤੇ ਨਿਊਫਾਊਂਡਲੈਂਡ ਅਤੇ ਲੈਬਰੇਡੌਰ 'ਚ 260 ਮਾਮਲੇ ਸਾਹਮਣੇ ਆ ਚੁੱਕੇ ਹਨ। ਕੈਨੇਡਾ 'ਚ ਕੁੱਲ 6,545 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ। ਕੈਨੇਡਾ ਦੇ 44,000 ਤੋਂ ਵਧੇਰੇ ਵਾਇਰਸ ਪੀੜਤ ਹੁਣ ਰਿਕਵਰ ਕਰ ਚੁੱਕੇ ਹਨ।

ਕੈਨੇਡਾ ਦੇ ਕੋਵਿਡ-19 ਸੰਬੰਧੀ ਮਾਮਲਿਆਂ ਦੀ ਗਿਣਤੀ ਹੁਣ ਚੀਨ ਦੇ ਅੰਕੜੇ ਨੂੰ ਟੱਪ ਗਈ ਹੈ। ਕੈਨੇਡਾ ਹੁਣ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਵਿਸ਼ਵ 'ਚ 13ਵੇਂ ਨੰਬਰ 'ਤੇ ਆ ਗਿਆ ਹੈ।

Latest news

evacuation-alert-issued-for-10-properties-as-konni-lake-wildfire-burns-out-of-control-in-b-c
Punjabi

ਬੀ.ਸੀ. ਦੇ ਕੈਰੀਬੂ ਇਲਾਕੇ ਵਿੱਚ ਜੰਗਲੀ ਅੱਗ ਕਾਰਨ 10 ਪ੍ਰਾਪਰਟੀਜ਼ ਲਈ ਇਵੈਕੂਏਸ਼ਨ ਆਰਡਰ ਜਾਰੀ

ਬੀ. ਸੀ. ਵਿਚ ਵਾਈਲਡ ਫਾਇਰ ਸੀਜ਼ਨ ਦੀ ਸ਼ੁਰੂਆਤ ਵਿਚ ਹੀ ਕੈਰੀਬੂ ਇਲਾਕੇ ਵਿਚ ਬੇਕਾਬੂ ਅੱਗ ਕਾਰਨ ਵੀਰਵਾਰ ਦੇਰ ਰਾਤ ਪ੍ਰਸ਼ਾਸਨ ਨੇ ਇਵੈਕੂਏਸ਼ਨ ਆਰਡਰ ਜਾਰੀ ਕੀਤੇ। ਇਹ ਜੰਗਲੀ ਅੱਗ ਕੋਨੀ ਲੇਕ ਵਿਖੇ ਲੱਗੀ ਹੋਈ ਹੈ, ਜਿਸ ਕਾਰਨ 10 ਪ੍ਰਾਪਰਟੀਆਂ ਨੂੰ ਖਤਰੇ ਦੀ ਚਿਤਾਵਨੀ ਦਿੱਤੀ ਗਈ ।
ceasefire-extension-in-lebanon-followed-by-continued-strikes-in-southern-areas
Punjabi

ਲੇਬਨਾਨ ਵਿੱਚ ਜੰਗਬੰਦੀ ਵਧਾਉਣ ਦੇ ਐਲਾਨ ਦੇ ਬਾਵਜੂਦ ਦੱਖਣੀ ਖੇਤਰਾਂ ਵਿੱਚ ਹਮਲੇ ਜਾਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲੇਬਨਾਨ ਵਿੱਚ ਜੰਗਬੰਦੀ ਨੂੰ ਤਿੰਨ ਹਫ਼ਤਿਆਂ ਲਈ ਵਧਾਉਣ ਦਾ ਐਲਾਨ ਕੀਤੇ ਜਾਣ ਦੇ ਬਾਵਜੂਦ ਮੈਦਾਨੀ ਹਾਲਾਤ ਇਸ ਦੇ ਉਲਟ ਨਜ਼ਰ ਆ ਰਹੇ ਹਨ। ਦੱਖਣੀ ਲੇਬਨਾਨ ਦੇ ਪਿੰਡ Deir Aames ਵਿੱਚ ਹਾਲ ਹੀ ਵਿੱਚ ਇਜ਼ਰਾਈਲ ਵੱਲੋਂ ਇੱਕ ਹਵਾਈ ਹਮਲਾ ਹੋਇਆ ਹੈ।
abbotsford-police-arrest-repeat-break-and-enter-suspect-allege-breaches-of-court-ordered-conditions
Punjabi

ਅਦਾਲਤੀ ਸ਼ਰਤਾਂ ਦੀ ਉਲੰਘਣਾ ਤੇ ਹੋਰ ਦੋਸ਼ਾਂ ਤਹਿਤ ਐਬਟਸਫੋਰਡ ਪੁਲਿਸ ਨੇ 35 ਸਾਲਾ ਨੌਜਵਾਨ ਕੀਤਾ ਗ੍ਰਿਫ਼ਤਾਰ

ਐਬਟਸਫੋਰਡ ਪੁਲਿਸ ਨੇ ਅਦਾਲਤੀ ਸ਼ਰਤਾਂ ਦੀ ਉਲੰਘਣਾ ਕਰਨ ਅਤੇ ਚੋਰੀ ਦੀ ਇੱਕ ਹੋਰ ਵਾਰਦਾਤ ਨੂੰ ਅੰਜਾਮ ਦੇਣ ਦੇ ਦੋਸ਼ ਵਿਚ 35 ਸਾਲਾ ਜਸਕਰਨ ਸਿੰਘ ਨੂੰ ਮੁੜ ਗ੍ਰਿਫ਼ਤਾਰ ਕੀਤਾ ਹੈ। ਜਸਕਰਨ ਨੂੰ ਪਹਿਲਾਂ ਨਵੰਬਰ 2025 ਵਿਚ ਪੀਰਡਨਵਿਲੇ ਰੋਡ 'ਤੇ 32500 ਬਲਾਕ ਵਿਚ ਪੈਂਦੇ ਇੱਕ ਘਰ ਵਿਚ ਸੰਨ੍ਹ ਲਾਉਣ ਦੇ ਮਾਮਲੇ ਵਿਚ ਫੜਿਆ ਗਿਆ ਸੀ, ਜਿਸ ਤੋਂ ਬਾਅਦ ਮਾਰਚ 2026 ਵਿਚ ਅਦਾਲਤ ਨੇ ਉਸ ਨੂੰ 24 ਘੰਟੇ ਅਤੇ ਹਫ਼ਤੇ ਦੇ ਸੱਤੇ ਦਿਨ ਹਾਊਸ ਅਰੈਸਟ ਦੀਆਂ ਸਖ਼ਤ ਸ਼ਰਤਾਂ 'ਤੇ ਰਿਹਾਅ ਕੀਤਾ ਸੀ।
federal-deficit-reaches-25-5b-in-first-11-months-of-2025-26-fiscal-year
Punjabi

2025–26 ਦੇ ਪਹਿਲੇ 11 ਮਹੀਨਿਆਂ ਵਿੱਚ ਫੈਡਰਲ ਘਾਟਾ $25.5 ਬਿਲੀਅਨ ਤੱਕ ਪਹੁੰਚਿਆ

ਕੈਨੇਡਾ ਦੀ ਫੈਡਰਲ ਸਰਕਾਰ ਨੇ ਵਿੱਤੀ ਸਾਲ 2025-26 ਦੇ ਪਹਿਲੇ 11 ਮਹੀਨਿਆਂ ਯਾਨੀ ਅਪ੍ਰੈਲ ਤੋਂ ਫਰਵਰੀ ਦੌਰਾਨ $25.5 ਬਿਲੀਅਨ ਦਾ ਘਾਟਾ ਦਰਜ ਕੀਤਾ ਹੈ। ਵਿੱਤੀ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ, ਇਹ ਘਾਟਾ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ ਰਹੇ $19.3ਬਿਲੀਅਨ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ।
flood-alert-issued-for-downtown-peace-river-as-heart-river-levels-rise
Punjabi

ਉੱਤਰੀ ਐਲਬਰਟਾ ਦੇ ਕਸਬੇ ਪੀਸ ਰਿਵਰ ਵਿੱਚ ਜਾਰੀ ਕੀਤੀ ਗਈ ਹੜ੍ਹ ਦੀ ਗੰਭੀਰ ਚਿਤਾਵਨੀ

ਉੱਤਰੀ ਐਲਬਰਟਾ ਦੇ ਕਸਬੇ ਪੀਸ ਰਿਵਰ ਵਿੱਚ ਵੀਰਵਾਰ ਸ਼ਾਮ ਨੂੰ ਹੜ੍ਹ ਦੀ ਗੰਭੀਰ ਚਿਤਾਵਨੀ ਜਾਰੀ ਕੀਤੀ ਗਈ। ਪ੍ਰਸ਼ਾਸਨ ਨੇ ਨਿਵਾਸੀਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਬਹੁਤ ਹੀ ਥੋੜ੍ਹੇ ਸਮੇਂ ਦੇ ਨੋਟਿਸ'ਤੇ ਘਰ ਖਾਲੀ ਕਰਨ ਲਈ ਤਿਆਰ ਰਹਿਣ। ਇਹ ਅਲਰਟ ਸ਼ਾਮ 4:49 ਵਜੇ ਜਾਰੀ ਕੀਤਾ ਗਿਆ, ਜਿਸ ਤੋਂ ਤੁਰੰਤ ਬਾਅਦ ਕਸਬੇ ਵਿੱਚ ਸਟੇਟ ਔਫ ਲੋਕਲ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link