May 20, 2020 2:13 AM -

ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਲਈ ਪਾਜ਼ਿਟਿਵ ਪਾਏ ਗਏ ਲੋਕਾਂ ਦਾ ਅੰਕੜਾ 79,112 ਹੋ ਗਿਆ ਹੈ।
ਬੀ.ਸੀ. 'ਚ ਪੀੜਤਾਂ ਦੀ ਗਿਣਤੀ 2,446 ਹੋ ਚੁੱਕੀ ਹੈ।
ਬੀ.ਸੀ. 'ਚ ਇਸ ਵਾਇਰਸ ਕਾਰਨ 146 ਲੋਕਾਂ ਦੀ ਜਾਨ ਵੀ ਚਲੀ ਗਈ ਹੈ।
ਔਂਟੈਰੀਓ ਵਿੱਚ ਹੁਣ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 23,384 ਤੱਕ ਪਹੁੰਚ ਗਈ ਹੈ।
ਮੰਗਲਵਾਰ ਦੁਪਹਿਰ ਤੱਕ ਦੇ ਅੰਕੜਿਆਂ ਅਨੁਸਾਰ, ਕਿਊਬੈਕ 'ਚ ਪੀੜਤਾਂ ਦੀ ਗਿਣਤੀ 44,197 ਦੱਸੀ ਗਈ ਹੈ।
ਇਸ ਤੋਂ ਅਲਾਵਾ ਐਲਬਰਟਾ 'ਚ 6,716, ਸਸਕੈਚਵਿਨ ਵਿੱਚ 599, ਮੈਨੀਟੋਬਾ 'ਚ 290, ਨਿਊ ਬਰੰਸਵਿਕ 'ਚ 120, ਨੋਵਾ ਸਕੌਸ਼ੀਆ 'ਚ 1,044, ਪੀ.ਈ.ਆਈ. 'ਚ 27, ਅਤੇ ਨਿਊਫਾਊਂਡਲੈਂਡ ਅਤੇ ਲੈਬਰੇਡੌਰ 'ਚ 260 ਮਾਮਲੇ ਸਾਹਮਣੇ ਆ ਚੁੱਕੇ ਹਨ।
ਕੈਨੇਡਾ 'ਚ ਕੁੱਲ 5,912 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ।
ਕੈਨੇਡਾ ਦੇ 39,000 ਤੋਂ ਵਧੇਰੇ ਵਾਇਰਸ ਪੀੜਤ ਹੁਣ ਰਿਕਵਰ ਕਰ ਚੁੱਕੇ ਹਨ।




