18.56C Vancouver
ADS

Apr 7, 2020 9:38 PM -

ਕੋਵਿਡ-19: ਪ੍ਰੋਜੈਕਸ਼ਨਸ 'ਚ ਖੁਲਾਸਾ, ਅਪ੍ਰੈਲ ਦੇ ਅੰਤ ਤੱਕ ਕਿਊਬੈਕ 'ਚ ਵਾਇਰਸ ਕਾਰਨ ਜਾ ਸਕਦੀਆਂ 1,263 ਤੋਂ 8,860 ਜਾਨਾਂ

Share On
covid-19-quebec-public-health-officials-are-projecting-1-263-to-8-860-deaths-by-the-end-of-april
A patient is brought into the emergency unit of the Verdun Hospital, Thursday April 2, 2020 in Montreal. The hospital has seen a sharp spike in the number of COVID-19 cases among patients and staff.THE CANADIAN PRESS/Ryan Remiorz

ਕਿਊਬੈਕ ਦੇ ਵੱਲੋਂ ਸੂਬੇ 'ਚ ਅਪ੍ਰੈਲ ਮਹੀਨੇ ਦੇ ਅੰਤ ਤਕ ਕੋਰੋਨਾ ਵਾਇਰਸ ਦੇ ਕਾਰਨ 1,263 ਤੋਂ 8,860 ਲੋਕਾਂ ਦੇ ਜਾਨ ਗਵਾਉਣ ਸੰਬੰਧੀ ਅੰਕੜੇ ਸਾਂਝੇ ਕੀਤੇ ਗਏ ਹਨ।

ਸੂਬੇ ਵੱਲੋਂ ਮਹੀਨੇ ਦੇ ਅੰਤ ਤਕ 29,212 ਤੋਂ ਲੈਕੇ 59,845 ਵਾਇਰਸ ਸੰਬੰਧੀ ਮਾਮਲਿਆਂ ਦੀ ਭਵਿਖਵਾਣੀ ਕੀਤੀ ਗਈ ਹੈ।

ਇਹ ਭਵਿੱਖਵਾਣੀ ਮਹੀਨੇ ਦੇ ਅੰਤ ਤਕ ਲਈ ਦੱਸੀ ਜਾ ਰਹੀ ਹੈ।

ਜਿਵੇਂ ਕਿ ਸੂਬੇ ਦੇ ਪ੍ਰੀਮੀਯਰ ਫ੍ਰਾਂਸੂਆ ਲੈਗੌਲਟ ਨੇ ਜਾਣਕਾਰੀ ਦਿੱਤੀ ਸੀ ਕਿ ਅੱਜ ਸੂਬੇ ਵੱਲੋਂ ਇੱਕ ਮਾਡਲਿੰਗ ਜਾਰੀ ਕੀਤੀ ਜਾਵੇਗੀ ਕਿ ਸੂਬੇ 'ਚ ਇਸ ਵਾਇਰਸ ਸੰਬੰਧੀ 'ਮਾੜੇ ਤੋਂ ਮਾੜੇ' ਜਾਂ 'ਚੰਗੇ ਤੋਂ ਚੰਗੇ' ਭਵਿੱਖ ਸੰਬੰਧੀ ਕੀ ਅੰਕੜੇ ਰਹਿ ਸਕਦੇ ਹਨ।

ਉਸੇ ਦੇ ਤਹਿਤ ਇਹ ਅੰਕੜੇ ਪੇਸ਼ ਕੀਤੇ ਗਏ ਹਨ।

ਸੂਬੇ ਨੇ ਕੈਨੇਡਾ 'ਚ ਵਾਇਰਸ ਨਾਲ ਪੀੜਤ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਹਨ।

ਹੁਣ ਤਕ ਕਿਊਬੈਕ 'ਚ 9,340 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ।

ਹੁਣ ਤਕ ਸੂਬੇ 'ਚ ਜਾਨ ਗਵਾਉਣ ਵਾਲਿਆਂ ਦੀ ਗਿਣਤੀ 150 ਹੋ ਚੁੱਕੀ ਹੈ।

Latest news

carney-says-new-oil-pipeline-would-require-emissions-plan-indigenous-consultation
Punjabi

ਨਵੀਂ ਤੇਲ ਪਾਈਪਲਾਈਨ ਲਈ ਕਾਰਬਨ ਯੋਜਨਾ ਅਤੇ ਫਸਟ ਨੇਸ਼ਨਜ਼ ਨਾਲ ਸਲਾਹ-ਮਸ਼ਵਰਾ ਲਾਜ਼ਮੀ: ਕਾਰਨੀ

ਬੀ.ਸੀ. ਦੇ ਵੈਸਟ ਕੋਸਟ ਤੱਕ ਐਲਬਰਟਾ ਤੋਂ ਨਵੀਂ ਤੇਲ ਪਾਈਪਲਾਈਨ ਬਣਾਉਣ ਦੇ ਪ੍ਰਸਤਾਵ 'ਤੇ ਚੱਲ ਰਹੇ ਸਿਆਸੀ ਟਕਰਾਅ ਦਰਮਿਆਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪੱਸ਼ਟੀਕਰਨ ਦਿੱਤਾ ਹੈ, ਉਨ੍ਹਾਂ ਅੱਜ ਗ੍ਰੇਟਰ ਵੈਨਕੂਵਰ ਬੋਰਡ ਆਫ਼ ਟ੍ਰੇਡ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਹਫ਼ਤੇ ਫੈਡਰਲ ਅਤੇ ਐਲਬਰਟਾ ਵਿਚਕਾਰ ਹੋਏ ਸਮਝੌਤੇ ਤਹਿਤ ਪੇਸ਼ ਕੀਤਾ ਗਿਆ ਇਹ ਪਾਈਪਲਾਈਨ ਪ੍ਰੋਜੈਕਟ ਉਦੋਂ ਹੀ ਅੱਗੇ ਵਧੇਗਾ ਜੇ ਇਸ ਦਾ ਸਪੱਸ਼ਟ ਕਾਰਬਨ ਕੈਪਚਰ ਪ੍ਰੋਜੈਕਟ ਹੋਵੇਗਾ।
alberta-ticket-wins-12-5m-share-of-lotto-max-jackpot
Punjabi

ਐਲਬਰਟਾ ਵਿੱਚ ਇਕ ਵਿਅਕਤੀ ਨੇ ਜਿੱਤੀ $12.5 ਮਿਲੀਅਨ ਦੀ ਲੋਟੋ ਮੈਕਸ ਟਿਕਟ

ਐਲਬਰਟਾ ਵਿੱਚ ਕਿਸੇ ਵਿਅਕਤੀ ਨੇ $12.5 ਮਿਲੀਅਨ ਦੀ ਲੋਟੋ ਮੈਕਸ ਟਿਕਟ ਜਿੱਤ ਲਈ ਹੈ ਪਰ ਉਸ ਨੇ ਅਜੇ ਤੱਕ ਇਸ ਲਈ ਕਲੇਮ ਨਹੀਂ ਕੀਤਾ। ਵੈਸਟਰਨ ਕੈਨੇਡਾ ਲਾਟਰੀ ਕਾਰਪੋਰੇਸ਼ਨ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਦੱਸਿਆ ਕਿ ਇਹ ਟਿਕਟ ਐਲਬਰਟਾ ਸੂਬੇ ਦੇ ਅੰਦਰ ਹੀ ਖਰੀਦੀ ਗਈ ਸੀ, ਪਰ ਐਡਮਿੰਟਨ ਅਤੇ ਕੈਲਗਰੀ ਸ਼ਹਿਰਾਂ ਤੋਂ ਬਾਹਰ ਕਿਸੇ ਇਲਾਕੇ ਵਿੱਚੋਂ ਲਈ ਗਈ ਸੀ।
rising-fifa-world-cup-ticket-and-hotel-prices-in-vancouver-raising-concerns-for-fans
Punjabi

ਵੈਨਕੂਵਰ ' ਫੀਫਾ ਵਰਲਡ ਕੱਪ ਮੈਚਾਂ ਦੀਆਂ ਮਹਿੰਗੀਆਂ ਟਿਕਟਾਂ ਅਤੇ ਹੋਟਲ ਕਿਰਾਏ ਫੈਨਜ਼ ਲਈ ਬਣੇ ਚਿੰਤਾ ਦਾ ਕਾਰਨ

ਵੈਨਕੂਵਰ ਵਿਚ ਹੋਣ ਵਾਲੇ ਫੀਫਾ ਵਰਲਡ ਕੈਪ ਦੇ ਮੈਚਾਂ ਦੀਆਂ ਮਹਿੰਗੀਆਂ ਟਿਕਟਾਂ ਅਤੇ ਹੋਟਲਾਂ ਦੇ ਅਸਮਾਨ ਛੂਹ ਰਹੇ ਕਿਰਾਇਆਂ ਕਾਰਨ ਕਈ ਫੈਨਜ਼ ਦੇ ਸੁਪਨੇ ਟੁੱਟ ਰਹੇ ਹਨ। ਰਿਪੋਰਟਸ ਮੁਤਾਬਕ, ਇੱਕ ਟਿਕਟ ਦੀ ਕੀਮਤ ਲਗਭਗ $2,000 ਤੱਕ ਪਹੁੰਚ ਚੁੱਕੀ ਹੈ। ਨਾਲ ਹੀ ਵੈਨਕੂਵਰ ਵਿਚ ਰਿਹਾਇਸ਼ ਦੀ ਸਮੱਸਿਆ ਵੀ ਬਣੀ ਹੋਈ ਹੈ।
shooting-at-surrey-home-under-investigation-police-say-extortion-link-suspected
Punjabi

ਸਰੀ ਵਿੱਚ ਘਰ ‘ਤੇ ਗੋਲੀਬਾਰੀ ਦੀ ਜਾਂਚ ਜਾਰੀ, ਪੁਲਿਸ ਨੇ ਜਬਰੀ ਵਸੂਲੀ ਨਾਲ ਸੰਬੰਧ ਹੋਣ ਦਾ ਜਤਾਇਆ ਸ਼ੱਕ

ਸਰੀ ਦੇ ਨਿਊਟਨ ਵਿਚ ਅੱਜ ਤੜਕੇ ਇੱਕ ਘਰ ਨੂੰ ਗੋਲੀਆਂ ਨਾਲ ਟਾਰਗੇਟ ਕੀਤਾ ਗਿਆ, ਪੁਲਿਸ ਨੇ ਇਸ ਨੂੰ ਐਕਸਟੋਸ਼ਨ ਨਾਲ ਸਬੰਧਤ ਮਾਮਲਾ ਕਰਾਰ ਦਿੱਤਾ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਸਵੇਰੇ ਕਰੀਬ 4:40 ਵਜੇ ਔਫੀਸਰ ਨੂੰ 57 ਐਵੇਨਿਊ ਅਤੇ 148 ਸਟ੍ਰੀਟ ਦੇ ਨੇੜੇ ਸ਼ੂਟਿੰਗ ਦੀ ਰਿਪੋਰਟ ਮਿਲੀ।
nenshi-questions-ucp-committee-meeting-on-alberta-petition-process-amid-separatism-debate
Punjabi

ਨੈਨਸ਼ੀ ਨੇ ਐਲਬਰਟਾ ਪਟੀਸ਼ਨ ਪ੍ਰਕਿਰਿਆ ‘ਤੇ ਯੂਸੀਪੀ ਕਮੇਟੀ ਮੀਟਿੰਗ ਨੂੰ ਲੈ ਕੇ ਜਤਾਈ ਚਿੰਤਾ

ਐਲਬਰਟਾ ਦੇ ਵਿਰੋਧੀ ਧਿਰ ਐਨ.ਡੀ.ਪੀ. ਦੇ ਨੇਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚਿੰਤਾ ਹੈ ਕਿ ਪ੍ਰੀਮੀਅਰ ਡੈਨੀਅਲ ਸਮਿਥ ਦੀ ਸਰਕਾਰ ਆਪਣੇ ਨਿੱਜੀ ਹਿੱਤਾਂ ਲਈ ਕੈਨੇਡਾ ਨਾਲ ਰਹਿਣ ਦੇ ਪੱਖ ਦੀ ਇੱਕ ਪਟੀਸ਼ਨ ਦੇ ਸਵਾਲ ਨੂੰ ਗਲਤ ਤਰੀਕੇ ਵਰਤ ਸਕਦੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link