13.03C Vancouver
ADS

May 5, 2021 5:29 PM -

ਕੋਵਿਡ-19 ਨਿਯਮਾਂ ਅਤੇ ਵੱਡੇ ਇਕੱਠਾਂ ਵਿਚਾਲੇ ਪੀ.ਐਨ.ਈ. 2021 ਐਗਜ਼ੀਬਿਸ਼ਨ ਰੱਦ

Share On
covid-19-rules-against-large-gatherings-force-pne-to-cancel-2021-exhibition
People wearing face masks ride an attraction at Playland amusement park at the Pacific National Exhibition, in Vancouver, on Friday, July 10, 2020. The Pacific National Exhibition says ongoing COVID-19 pandemic restrictions have forced cancellation of the annual fair for the second year in a row. THE CANADIAN PRESS/Darryl Dyck

ਪੈਸੀਫਿਕ ਨੈਸ਼ਨਲ ਐਗਜ਼ੀਬਿਸ਼ਨ ਦਾ ਕਹਿਣਾ ਹੈ ਕਿ ਕੋਵਿਡ-19 ਪੈਂਡੈਮਿਕ ਕਾਰਨ ਜਾਰੀ ਪਬੰਦੀਆਂ ਵਿਚਾਲੇ ਲਗਾਤਾਰ ਦੂਜੇ ਸਾਲ, ਸਾਲਾਨਾ ਫੇਅਰ ਨੂੰ ਰੱਦ ਕੀਤਾ ਜਾ ਰਿਹਾ ਹੈ।

ਪੀ.ਐਨ.ਈ. ਮੈਨੇਜਮੈਂਟ ਵੱਲੋਂ ਜਾਰੀ ਇੱਕ ਬਿਆਨ 'ਚ ਦੱਸਿਆ ਗਿਆ ਹੈ ਕਿ ਛੋਟੇ ਪੱਧਰ 'ਤੇ ਇਨ-ਪਰਸਨ ਕਰਵਾਏ ਜਾਣ ਵਾਲੇ ਈਵੈਂਟ ਦੇ ਵੀ ਆਸਾਰ ਨਹੀਂ ਹਨ।

ਯਾਦ ਰਹੇ ਇਸ ਐਗਜ਼ੀਬਿਸ਼ਨ ਨੂੰ 'ਸਿਟੀ ਆਫ ਵੈਨਕੂਵਰ' ਦੇ ਹੇਠ ਚਲਾਇਆ ਜਾਂਦਾ ਹੈ ਅਤੇ ਇਸ ਨੂੰ ਚਲਦਿਆਂ 100 ਸਾਲ ਤੋਂ ਵਧੇਰੇ ਹੋ ਚੁੱਕੇ ਹਨ।

ਇਹ ਈਵੈਂਟ 2 ਹਫ਼ਤੇ ਤਕ ਜਾਰੀ ਰਹਿੰਦਾ ਹੈ ਅਤੇ ਇਸ ਦੇ ਨਾਲ ਮੈਟਰੋ ਵੈਨਕੂਵਰ ਦੀ ਇਕਾਨਮੀ 'ਚ $200 ਮਿਲੀਅਨ ਦਾ ਆਦਾਨ-ਪ੍ਰਦਾਨ ਹੁੰਦਾ ਹੈ।

ਇੱਕ ਬਿਆਨ 'ਚ ਦੱਸਿਆ ਗਿਆ ਕਿ ਪੀ.ਐਨ.ਈ. ਆਸਰੇ 4,300 ਸਿੱਧੀਆਂ ਨੌਕਰੀਆਂ ਹੋਂਦ 'ਚ ਆਉਂਦੀਆਂ ਹਨ ਅਤੇ ਇਸ ਨੂੰ ਬੀ.ਸੀ. 'ਚ ਯੁਵਾ ਵਰਗ ਲਈ ਸਭ ਤੋਂ ਵੱਡਾ ਐਂਪਲਾਇਰ ਦੱਸਿਆ ਜਾਂਦਾ ਹੈ।

ਸੀ.ਯੂ.ਪੀ.ਈ. 1004 ਦੇ ਪ੍ਰਧਾਨ, ਐਂਡਰਿਊ ਲੈਜਰ ਦਾ ਕਹਿਣਾ ਹੈ ਕਿ ਯੂਨੀਅਨ ਦੇ ਹਜ਼ਾਰਾਂ ਮੈਂਬਰ ਇਸ ਐਜ਼ੀਬਿਸ਼ਨ 'ਤੇ ਨਿਰਭਰ ਕਰਦੇ ਹਨ ਅਤੇ ਇਸ ਦੇ ਆਸਰੇ ਆਪਣੀ ਪੋਸਟ-ਸੈਕੰਡਰੀ ਪੜ੍ਹਾਈ ਦੇ ਲਈ ਪੈਸਾ ਜੁਟਾਉਣ ਅਤੇ ਪਰਿਵਾਰਾਂ ਨੂੰ ਸਹਿਯੋਗ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੇ ਹਨ।

Latest news

rustad-backs-alberta-pipeline-project-criticizes-b-c-governments-opposition
Punjabi

ਜੌਨ ਰਸਟੈਡ ਨੇ ਐਲਬਰਟਾ ਦੇ ਪਾਈਪਲਾਈਨ ਪ੍ਰੋਜੈਕਟ ਦੀ ਕੀਤੀ ਹਿਮਾਇਤ, ਈਬੀ ਸਰਕਾਰ 'ਤੇ ਸਾਧਿਆ ਨਿਸ਼ਾਨਾ

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਲੀਡਰ ਜੌਨ ਰਸਟੈਡ ਨੇ 1 ਜੁਲਾਈ ਤੱਕ ਐਲਬਰਟਾ ਵਲੋਂ ਪਾਈਪਲਾਈਨ ਪ੍ਰੋਜੈਕਟ ਲਈ ਦਾਇਰ ਕੀਤੀ ਜਾਣ ਵਾਲੀ ਅਰਜ਼ੀ ਦਾ ਪੁਰਜ਼ੋਰ ਸਮਰਥਨ ਕੀਤਾ ਹੈ। ਉਨ੍ਹਾਂ ਪ੍ਰੀਮੀਅਰ ਡੇਵਿਡ ਈਬੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਸੂਬੇ ਨੂੰ ਇਸ ਪ੍ਰੋਜੈਕਟ ਦੇ ਰਾਹ ਵਿਚ ਰੋੜਾ ਬਣਨ ਦੀ ਬਜਾਏ ਇਸ ਲਈ ਅੱਗੇ ਆਉਣਾ ਚਾਹੀਦਾ ਹੈ।
rcmp-investigating-stabbing-near-port-place-mall-in-nanaimo
Punjabi

ਨੈਨਾਇਮੋ ਦੇ ਪੋਰਟ ਪਲੇਸ ਮਾਲ ਨੇੜੇ ਛੁਰੇਬਾਜ਼ੀ ਦੀ ਵਾਪਰੀ ਘਟਨਾ,ਆਰ.ਸੀ.ਐਮ.ਪੀ. ਵੱਲੋਂ ਜਾਂਚ ਜਾਰੀ

ਵੈਨਕੂਵਰ ਆਈਲੈਂਡ ਦੇ ਸ਼ਹਿਰ ਨੈਨਾਇਮੋ ਵਿਚ ਪੋਰਟ ਪਲੇਸ ਮਾਲ ਨੇੜੇ ਬੱਸ ਸਟੌਪ 'ਤੇ ਛੁਰੇਬਾਜ਼ੀ ਦੀ ਵਾਰਦਾਤ ਸਾਹਮਣੇ ਆਈ ਹੈ। ਘਟਨਾ ਵੀਰਵਾਰ ਰਾਤ ਲਗਭਗ 8:30 ਵਜੇ ਵਾਪਰੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ, ਜਿਥੇ ਅਧਿਕਾਰੀਆਂ ਨੇ ਇੱਕ ਵਿਅਕਤੀ ਨੂੰ ਜ਼ਖਮੀ ਮਿਲਿਆ, ਜਿਸ ਦੀ ਬਾਂਹ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ।
ontario-announces-major-changes-to-immigrant-nominee-program
Punjabi

ਓਨਟਾਰੀਓ ਸਰਕਾਰ ਨੇ Immigrant Nominee Program ਵਿੱਚ ਕੀਤੇ ਵੱਡੇ ਬਦਲਾਅ

ਓਨਟਾਰੀਓ ਸਰਕਾਰ ਨੇ ਆਪਣੇ Immigrant Nominee Program ਵਿਚ ਵੱਡੇ ਸੁਧਾਰਾਂ ਦਾ ਐਲਾਨ ਕੀਤਾ ਹੈ। ਇਸ ਨਵੇਂ ਬਦਲਾਅ ਤਹਿਤ ਮੌਜੂਦਾ 8 ਸਟ੍ਰੀਮਸ ਨੂੰ ਘਟਾ ਕੇ ਚਾਰ ਕਰ ਦਿੱਤਾ ਗਿਆ ਹੈ, ਤਾਂ ਜੋ ਬਿਨੈਕਾਰਾਂ ਅਤੇ ਇਪਲੋਇਰਸ ਲਈ ਰਸਤਾ ਵਧੇਰੇ ਸਪੱਸ਼ਟ ਅਤੇ ਆਸਾਨ ਹੋ ਸਕੇ। ਇਸ ਪ੍ਰੋਗਰਾਮ ਤਹਿਤ ਸਭ ਤੋਂ ਪਹਿਲਾਂ ਓਨਟਾਰੀਓ ਵਰਕਫੋਰਸ Priority ਸਟ੍ਰੀਮ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਯੋਗ ਵਿਦੇਸ਼ੀ ਕਾਮਿਆਂ ਲਈ ਪੀ. ਆਰ. ਦਾ ਰਾਹ ਵੀ ਖੋਲ੍ਹੇਗਾ।
indo-pacific-key-to-canadas-trade-diversification-strategy-maninder-sidhu
Punjabi

ਇੰਡੋ-ਪੈਸੀਫਿਕ ਖੇਤਰ ਕੈਨੇਡਾ ਦੀ ਵਪਾਰਕ ਰਣਨੀਤੀ ਦਾ ਅਹਿਮ ਹਿੱਸਾ: ਮਨਿੰਦਰ ਸਿੱਧੂ

ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਅਮਰੀਕਾ ਤੋਂ ਇਲਾਵਾ ਹੋਰ ਬਾਜ਼ਾਰਾਂ ਵਿਚ ਨਿਰਯਾਤ ਵਧਾਉਣ ਦੇ ਟੀਚੇ ਲਈ ਇੰਡੋ-ਪੈਸੀਫਿਕ ਖੇਤਰ ਨੂੰ ਬੇਹੱਦ ਅਹਿਮ ਦੱਸਿਆ ਹੈ। ਸਿੱਧੂ ਪਿਛਲੇ ਦਿਨਾਂ ਤੋਂ 300 ਮੈਂਬਰੀ ਕਾਰੋਬਾਰੀ ਵਫ਼ਦ ਨਾਲ ਜਾਪਾਨ ਦੇ 4 ਦਿਨਾਂ ਦੌਰੇ 'ਤੇ ਸਨ, ਜੋ ਕਿ ਇੰਡੋ-ਪੈਸੀਫਿਕ ਲਈ ਹੁਣ ਤੱਕ ਦਾ ਕੈਨੇਡਾ ਸਭ ਤੋਂ ਵੱਡਾ ਵਫ਼ਦ ਰਿਹਾ ਹੈ। ਇਸ ਖੇਤਰ ਵਿਚ ਕੈਨੇਡਾ ਦੇ ਤਿੰਨ ਸਭ ਤੋਂ ਵੱਡੇ ਵਪਾਰਕ ਭਾਈਵਾਲ ਹਨ, ਜਿਨ੍ਹਾਂ ਵਿਚ ਚੀਨ, ਜਾਪਾਨ ਅਤੇ ਸਾਊਥ ਕੋਰੀਆ ਸ਼ਾਮਲ ਹਨ ਪਰ ਇੱਥੇ ਵਪਾਰ ਅਤੇ ਨਿਵੇਸ਼ ਨੂੰ ਵਧਾਉਣ ਦੇ ਯਤਨ ਹਮੇਸ਼ਾ ਸਫ਼ਲ ਨਹੀਂ ਰਹੇ ਸਨ।
japanese-prime-minister-sanae-takaichi-to-visit-india-from-july-1-to-3
Punjabi

ਜਾਪਾਨ ਦੀ ਪ੍ਰਧਾਨ ਮੰਤਰੀ ਸਾਨਾਏ ਤਾਕਾਈਚੀ 1 ਤੋਂ 3 ਜੁਲਾਈ ਤੱਕ ਭਾਰਤ ਦੇ ਦੌਰੇ 'ਤੇ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਜਾਪਾਨ ਦੀ ਪ੍ਰਧਾਨ ਮੰਤਰੀ ਸਾਨਾਏ ਤਾਕਾਈਚੀ 1 ਜੁਲਾਈ ਤੋਂ 3 ਜੁਲਾਈ ਤੱਕ ਨਵੀਂ ਦਿੱਲੀ ਦਾ ਅਧਿਕਾਰਿਕ ਦੌਰਾ ਕਰਨਗੇ। ਇਸ ਦੌਰਾਨ ਉਹ ਪ੍ਰਧਾਨ ਮੰਤਰੀ ਮੋਦੀ ਨਾਲ ਮਿਲ ਕੇ 16ਵੇਂ ਭਾਰਤ-ਜਾਪਾਨ ਸਾਲਾਨਾ ਸਿਖਰ ਸੰਮੇਲਨ ਦੀ ਸਾਂਝੀ ਅਗਵਾਈ ਕਰਨਗੇ। ਇਹ ਪ੍ਰਧਾਨ ਮੰਤਰੀ ਤਾਕਾਈਚੀ ਦਾ ਭਾਰਤ ਦਾ ਪਹਿਲਾ ਅਧਿਕਾਰਿਕ ਦੌਰਾ ਹੋਵੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link