10.89C Vancouver
ADS

Apr 9, 2020 11:24 PM -

ਕੋਵਿਡ-19: 2 ਹੋਰ ਪੀੜਤਾਂ ਦੀ ਗਈ ਜਾਨ, ਬੀ.ਸੀ. 'ਚ ਦਮ ਤੋੜਨ ਵਾਲੇ ਵਾਇਰਸ ਪੀੜਤਾਂ ਦੀ ਗਿਣਤੀ 50 ਤੱਕ ਪਹੁੰਚੀ

Share On
covid-19-with-2-more-deaths-number-of-fatalities-in-bc-have-reached-50
Provincial health officer Dr. Bonnie Henry responds to questions during a news conference about the provincial response to the coronavirus, in Vancouver, on Friday, March 6, 2020. THE CANADIAN PRESS/Darryl Dyck

ਬੀ.ਸੀ. ਦੇ ਵਿਚ ਕੋਵਿਡ-19 ਦੇ ਪੀੜਤ ਲੋਕਾਂ ਦੀ ਗਿਣਤੀ ਹੁਣ 1,370 ਤਕ ਪਹੁੰਚ ਗਈ ਹੈ।

ਮੀਡੀਆ ਦੇ ਰੂਬਰੂ ਹੁੰਦੇ ਹੋਏ, ਸੂਬੇ ਦੀ ਸਿਹਤ ਅਫਸਰ, ਡਾ. ਬੌਨੀ ਹੈਨਰੀ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਡਾ. ਬੌਨੀ ਹੈਨਰੀ ਨੇ ਦੱਸਿਆ ਕਿ ਸੂਬੇ 'ਚ ਵਾਇਰਸ ਸੰਬੰਧੀ 34 ਨਵੇਂ ਮਾਮਲੇ ਉਜਾਗਰ ਹੋਏ ਹਨ।

ਦੁੱਖ ਦੀ ਗੱਲ ਇਹ ਹੈ ਕਿ 2 ਹੋਰ ਵਾਇਰਸ ਪੀੜਤਾਂ ਨੇ ਦਮ ਤੋੜ ਦਿੱਤਾ ਹੈ।

ਹੁਣ ਤੱਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਾਇਰਸ ਕਾਰਨ 50 ਵਿਅਕਤੀਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ।

ਡਾ. ਬੌਨੀ ਹੈਨਰੀ ਨੇ ਦੱਸਿਆ ਕਿ ਅਜੇ ਇਸ ਵਾਇਰਸ ਸੰਬੰਧੀ ਸ਼ੁਰੂਆਤੀ ਦੌਰ ਹੈ ਅਤੇ ਲੋਕਾਂ ਨੂੰ ਸਾਵਧਾਨੀ ਵਰਤਣਾ ਜਾਰੀ ਰੱਖਣਾ ਚਾਹੀਦਾ ਹੈ।

ਸਿਹਤ ਮੰਤਰੀ ਐਡਰੀਅਨ ਡਿਕਸ ਵੀ ਇਸ ਮੌਕੇ ਮੌਜੂਦ ਸਨ।

ਇਸਤੋਂ ਪਹਿਲਾਂ ਸੋਮਵਾਰ ਨੂੰ ਸੂਬੇ ਵਿਚ 63 ਕੇਸ, ਮੰਗਲਵਾਰ ਨੂੰ 25 ਅਤੇ ਬੁੱਧਵਾਰ ਨੂੰ 45 ਮਾਮਲੇ ਸਾਹਮਣੇ ਆਏ ਸਨ।

ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਈਸਟਰ ਵੀਕਐਂਡ ਦੌਰਾਨ ਘਰਾਂ 'ਚ ਹੀ ਰਹਿਣ ਦੀ ਮੰਗ ਕੀਤੀ।

Latest news

three-new-alberta-recall-petitions-target-mlas-as-total-climbs-to-26
Punjabi

ਇਲੈਕਸ਼ਨ ਐਲਬਰਟਾ ਨੇ ਤਿੰਨ ਹੋਰ ਵਿਧਾਇਕਾਂ ਖਿਲਾਫ ਰੀਕਾਲ ਪਟੀਸ਼ਨ ਨੂੰ ਦਿੱਤੀ ਮਨਜ਼ੂਰੀ

ਇਲੈਕਸ਼ਨ ਐਲਬਰਟਾ ਨੇ ਤਿੰਨ ਹੋਰ ਵਿਧਾਇਕਾਂ ਖਿਲਾਫ ਰੀਕਾਲ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲ ਹੀ ਵਿਚ ਦੋ ਯੂਨਾਈਟਿਡ ਕੰਜ਼ਰਵੇਟਿਵ ਬੈਕਬੈਂਚਰ ਅਤੇ ਇਕ ਵਿਰੋਧੀ ਧਿਰ ਨਿਊ ਡੈਮੋਕ੍ਰੇਟ ਦੇ ਵਿਧਾਇਕ ਖਿਲਾਫ ਪਟੀਸ਼ਨ ਜਾਰੀ ਹੋਈ ਹੈ। ਇਸ ਦੇ ਨਾਲ ਹੀ ਪ੍ਰੀਮੀਅਰ ਡੈਨੀਅਲ ਸਮਿਥ ਦੀ ਅੱਧੀ ਕਾਕਸ ਖਿਲਾਫ ਪਟੀਸ਼ਨ ਦਰਜ ਹੋਈਆਂ ਹਨ।
patiala-schools-railway-station-receive-bomb-threats-security-stepped-up
Punjabi

ਪਟਿਆਲਾ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਪੰਜਾਬ 'ਚ ਅੰਮ੍ਰਿਤਸਰ ਅਤੇ ਜਲੰਧਰ ਤੋਂ ਬਾਅਦ ਮੰਗਲਵਾਰ ਨੂੰ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਅਤੇ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਇੱਕ ਈਮੇਲ ਰਾਹੀਂ ਭੇਜੀ ਗਈ ਹੈ। ਧਮਕੀ ਮਿਲਣ ਤੋਂ ਬਾਅਦ ਸਕੂਲਾਂ ਅਤੇ ਹੋਰ ਥਾਵਾਂ ਤੇ ਪੁਲਿਸ ਵੱਲੋਂ ਪੁਖ਼ਤਾ ਸੁਰੱਖਿਆ ਪ੍ਰਬੰਧ ਕਰਨ ਦੇ ਨਾਲ-ਨਾਲ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ।
sooke-rcmp-seek-public-help-to-identify-suspects-in-counterfeit-currency-case
Punjabi

ਸੂਕ ਆਰ.ਸੀ.ਐਮ.ਪੀ. ਨੇ ਨਕਲੀ ਕਰੰਸੀ ਮਾਮਲੇ 'ਚ ਦੋ ਸ਼ੱਕੀਆਂ ਦੀ ਪਛਾਣ ਲਈ ਜਨਤਾ ਤੋਂ ਮੰਗੀ ਮਦਦ

ਬੀ.ਸੀ. ਵਿਚ ਨਕਲੀ ਕਰੰਸੀ ਦੇ ਲਗਾਤਾਰ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਤਾਜ਼ਾ ਮਾਮਲਾ ਵੈਨਕੂਵਰ ਆਈਲੈਂਡ ਦੀ ਸੂਕ ਕਮਿਊਨਿਟੀ ਦਾ ਹੈ, ਜਿੱਥੇ ਨਕਲੀ ਕਰੰਸੀ ਚਲਾਉਣ ਦੇ ਮਾਮਲੇ ਵਿਚ ਆਰ.ਸੀ.ਐਮ.ਪੀ. ਨੇ ਦੋ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਲਈ ਇਲਾਕਾ ਨਿਵਾਸੀਆਂ ਅਤੇ ਕਾਰੋਬਾਰੀਆਂ ਤੋਂ ਸਹਿਯੋਗ ਮੰਗਿਆ ਹੈ।
ontario-lawyer-linked-to-ryan-wedding-investigation-released-on-bail-ahead-of-extradition-hearing
Punjabi

ਰਾਇਨ ਵੈਡਿੰਗ ਮਾਮਲੇ ਨਾਲ ਜੁੜੇ ਓਨਟਾਰੀਓ ਦੇ ਵਕੀਲ ਨੂੰ ਹਵਾਲਗੀ ਸੁਣਵਾਈ ਤੋਂ ਪਹਿਲਾਂ ਮਿਲੀ ਜ਼ਮਾਨਤ

ਕੈਨੇਡਾ ਦੇ ਸਾਬਕਾ ਓਲਿੰਪਕ ਖਿਡਾਰੀ ਰਾਇਨ ਵੈਡਿੰਗ ਦੇ ਡਰੱਗ ਨੈੱਟਵਰਕ ਨਾਲ ਸਬੰਧਤ ਕੇਸ ਵਿਚ ਅਮਰੀਕਾ ਨੂੰ ਹਵਾਲਗੀ ਦਾ ਸਾਹਮਣਾ ਕਰ ਰਹੇ ਟੋਰੌਂਟੋ ਦੇ ਜਾਣੇ-ਪਛਾਣੇ ਕ੍ਰਿਮੀਨਲ ਵਕੀਲ ਦੀਪਕ ਪਰਾਡਕਰ ਨੂੰ ਜ਼ਮਾਨਤ ਮਿਲ ਗਈ ਹੈ। ਹਾਲਾਂਕਿ ਹਵਾਲਗੀ ਦੀ ਕਾਰਵਾਈ ਅਜੇ ਜਾਰੀ ਹੈ ਪਰ ਓਨਟਾਰੀਓ ਸੁਪੀਰੀਅਰ ਕੋਰਟ ਨੇ ਵਕੀਲ ਨੂੰ ਸ਼ਰਤਾਂ 'ਤੇ ਬੇਲ ਦਿੱਤੀ ਹੈ।
b-c-conservative-leadership-race-aims-to-reset-party-direction-after-internal-turmoil-says-halford
Punjabi

ਬੀ.ਸੀ. ਕੰਜ਼ਰਵੇਟਿਵ ਲੀਡਰਸ਼ਿਪ ਦੌੜ ਪਾਰਟੀ ਨੂੰ ਨਵੀਂ ਦਿਸ਼ਾ ਦੇਵੇਗੀ: ਹੈਲਫੋਰਡ

ਬੀ. ਸੀ. ਕੰਜ਼ਰਵੇਟਿਵ ਦੇ ਅੰਤਰਿਮ ਲੀਡਰ ਟ੍ਰੇਵਰ ਹੈਲਫੋਰਡ ਨੇ ਸਾਲ ਦੇ ਅੰਤ ਵਿਚ ਦਿੱਤੇ ਇੱਕ ਇੰਟਰਵਿਊ ਦੌਰਾਨ ਵਿਸ਼ਵਾਸ ਪ੍ਰਗਟਾਇਆ ਹੈ ਕਿ ਆਉਣ ਵਾਲੀ ਲੀਡਰਸ਼ਿਪ ਚੋਣ ਪਾਰਟੀ ਨੂੰ ਮੁੜ ਸੁਰਜੀਤ ਕਰੇਗੀ। ਉਨ੍ਹਾਂ ਕਿਹਾ ਕਿ ਇਹ ਚੋਣ ਨਾ ਸਿਰਫ਼ ਮੈਂਬਰਸ ਨੂੰ ਇੱਕ ਮੰਚ 'ਤੇ ਲਿਆਵੇਗੀ ਬਲਕਿ ਸੂਬੇ ਲਈ ਇੱਕ ਅਜਿਹਾ ਨਵਾਂ ਵਿਜ਼ਨ ਵੀ ਪੇਸ਼ ਕਰੇਗੀ ਜੋ ਲੋਕਾਂ ਨੂੰ ਇੱਕ ਮਜ਼ਬੂਤ ਬਦਲ ਪ੍ਰਦਾਨ ਕਰੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link