18.06C Vancouver
ADS

Jun 30, 2022 6:54 PM - ANI

ਓਡੀਸ਼ਾ 'ਚ ਕੋਵਿਡ-19 ਦੇ ਮਾਮਲੇ ਵਧੇ, ਭੁਵਨੇਸ਼ਵਰ 'ਚ ਮੁੜ ਲਾਜ਼ਮੀ ਹੋਇਆ ਫੇਸ ਮਾਸਕ

Share On
covid-cases-surge-in-odisha-face-masks-made-mandatory-in-bhubaneswar
Face masks made mandatory in Bhubaneswar (Photo : ANI)

ਓਡੀਸ਼ਾ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਹੋਣ ਦੇ ਮੱਦੇਨਜ਼ਰ ਭੁਵਨੇਸ਼ਵਰ ਨਗਰ ਨਿਗਮ ਨੇ ਉਸ ਦੇ ਅਧਿਕਾਰ ਖੇਤਰ ਵਿਚ ਲੋਕਾਂ ਲਈ ਫੇਸ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ।

ਵੀਰਵਾਰ ਨੂੰ ਜਾਰੀ ਹੁਕਮ ਵਿਚ ਕਿਹਾ ਗਿਆ ਹੈ ਕਿ ਬੀ. ਐੱਮ. ਸੀ. ਦੇ ਖੇਤਰ ਵਿਚ ਰਹਿ ਰਹੇ ਅਤੇ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਘੁੰਮਣ-ਫਿਰਨ ਤੇ ਜਨਤਕ ਥਾਵਾਂ 'ਤੇ ਜਾਣ ਸਮੇਂ ਮਾਸਕ ਪਾਉਣਾ ਜ਼ਰੂਰੀ ਹੋਵੇਗਾ।

ਇਸ ਦੇ ਨਾਲ ਜਨਤਕ ਥਾਵਾਂ 'ਤੇ ਲੋਕਾਂ ਨੂੰ ਇੱਕ-ਦੂਜੇ ਤੋਂ ਘੱਟੋ-ਘੱਟ ਦੋ ਮੀਟਰ ਦੀ ਦੂਰੀ ਬਣਾਉਣ ਲਈ ਵੀ ਕਿਹਾ ਗਿਆ ਹੈ।

ਬੀ. ਐੱਮ. ਸੀ. ਨੇ ਆਪਣੇ ਹੁਕਮ ਵਿਚ ਮਾਲ, ਦੁਕਾਨਾਂ, ਸਟੋਰ ਮਾਲਕਾਂ ਵਗੈਰਾਂ ਨੂੰ ਵੀ ਆਪਣੇ ਇੱਥੇ ਲਗਭਗ ਦੋ ਮੀਟਰ ਦੀ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣ ਲਈ ਕਿਹਾ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਹੱਥਾਂ ਦੀ ਸਾਫ਼-ਸਫ਼ਾਈ ਰੱਖਣ ਅਤੇ ਹਰ ਸਮੇਂ ਖੰਘ ਜਾਂ ਛਿੱਕਾਂ ਲੱਗੇ ਰਹਿਣ 'ਤੇ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ।

ਲੋਕਾਂ ਨੂੰ ਜਨਤਕ ਥਾਵਾਂ 'ਤੇ ਥੁੱਕਣ ਦੀ ਵੀ ਮਨ੍ਹਾਈ ਕੀਤੀ ਗਈ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਮੁਤਾਬਕ, ਓਡੀਸ਼ਾ ਵਿਚ ਮੌਜੂਦਾ ਸਮੇਂ 627 ਸਰਗਰਮ ਕੋਵਿਡ ਮਾਮਲੇ ਹਨ।

Latest news

indian-origin-hiker-missing-on-vancouver-island-massive-search-operation-underway
Punjabi

ਵੈਨਕੂਵਰ ਆਈਲੈਂਡ 'ਚ ਹਾਈਕਿੰਗ ਦੌਰਾਨ ਭਾਰਤੀ ਮੂਲ ਦਾ 25 ਸਾਲਾ ਨੌਜਵਾਨ ਲਾਪਤਾ, ਵੱਡੇ ਪੱਧਰ 'ਤੇ ਖੋਜ ਜਾਰੀ

ਵੈਨਕੂਵਰ ਆਈਲੈਂਡ ਵਿਚ ਹਾਈਕਿੰਗ ਲਈ ਨਿਕਲੇ ਇੱਕ ਭਾਰਤੀ ਮੂਲ ਦੇ ਨੌਜਵਾਨ ਕੇਸ਼ਵ ਜਿੰਦਲ ਦੇ ਲਾਪਤਾ ਹੋਣ ਦੀ ਖ਼ਬਰ ਹੈ। ਆਰ.ਸੀ.ਐਮ.ਪੀ. ਮੁਤਾਬਕ, ਜਿੰਦਲ ਨੂੰ ਆਖਰੀ ਵਾਰ 3 ਅਗਸਤ ਯਾਨੀ ਸੋਮਵਾਰ ਦੁਪਹਿਰ ਨੂੰ ਸਟ੍ਰੈਥਕੋਨਾ ਵਿਚਮਾਊਂਟ ਅਲਬਰਟ ਐਡਵਰਡ ਵਿਖੇ ਹਾਈਕਿੰਗ ਕਰਦੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਕੋਈ ਅਤਾ ਪਤਾ ਨਹੀਂ ਹੈ।
westjet-resumes-normal-operations-after-flight-attendant-strike
Punjabi

ਵੈਸਟਜੈੱਟ ਨੇ ਮੁੜ ਸ਼ੁਰੂ ਕੀਤਾ ਕੰਮਕਾਜ, ਸਾਰੀਆਂ ਉਡਾਣਾਂ ਹੁਣ ਸਮੇਂ ਸਿਰ ਚੱਲੀਆਂ

ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਵੈਸਟਜੈੱਟ ਨੇ ਆਮ ਕਾਰਜ ਬਹਾਲ ਹੋਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਉਹ ਹੁਣ ਪੂਰੀ ਤਰ੍ਹਾਂ ਆਪਣੇ ਆਮ ਕੰਮਕਾਜ 'ਤੇ ਪਰਤ ਆਈ ਹੈ ਅਤੇ ਪਿਛਲੇ ਵੀਕੈਂਡ 'ਤੇ ਰੱਦ ਹੋਈਆਂ ਉਡਾਣਾਂ ਦੇ ਯਾਤਰੀਆਂ ਨੂੰ ਦੁਬਾਰਾ ਟਿਕਟਾਂ ਬੁੱਕ ਕਰਕੇ ਦਿੱਤੀਆਂ ਜਾ ਰਹੀਆਂ ਹਨ।
trump-says-us-iran-talks-made-very-good-progress-raising-hopes-of-easing-tensions
Punjabi

ਈਰਾਨ ਗੱਲਬਾਤ ‘ਚ ਤਰੱਕੀ ਦੇ ਸੰਕੇਤ, ਤਣਾਅ ਘਟਣ ਦੀ ਉਮੀਦ: ਡੋਨਲਡ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੇ ਪ੍ਰਸ਼ਾਸਨ ਦੀ ਈਰਾਨ ਨਾਲ ਮੰਗਲਵਾਰ ਨੂੰ ਸਾਰਾ ਦਿਨ ਚੱਲੀ ਗੱਲਬਾਤ ਬਹੁਤ ਵਧੀਆ ਰਹੀ ਹੈ। ਇਸ ਨਾਲ ਪੰਜ ਮਹੀਨਿਆਂ ਤੋਂ ਜਾਰੀ ਟਕਰਾਅ ਦੇ ਜਲਦ ਖ਼ਤਮ ਹੋਣ ਦੀਆਂ ਉਮੀਦਾਂ ਵਧ ਗਈਆਂ ਹਨ। ਇਸ ਬਿਆਨ ਤੋਂ ਬਾਅਦ ਏਸ਼ੀਆਈ ਬਾਜ਼ਾਰਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ।
dodge-pickup-crashes-outside-abbotsford-a-w-driver-hospitalized
Punjabi

ਐਬਟਸਫੋਰਡ ਵਿੱਚ A&W ਰੈਸਟੋਰੈਂਟ ਦੇ ਬਾਹਰ ਟਰੱਕ ਹਾਦਸਾ, ਡਰਾਈਵਰ ਹਸਪਤਾਲ 'ਚ ਦਾਖਲ

ਐਬਟਸਫੋਰਡ ਵਿਚ ਬੁੱਧਵਾਰ ਸਵੇਰੇ ਇੱਕ ਡੌਜ ਪਿਕਅੱਪ ਟਰੱਕ ਇੱਕ ਰੈਸਟੋਰੈਂਟ ਨੇੜੇ ਕ੍ਰੈਸ਼ ਹੋ ਗਿਆ, ਇਹ ਹਾਦਸਾ ਮਾਰਸ਼ਲ ਰੋਡ ਅਤੇ ਦੱਖਣੀ ਫਰੇਜ਼ਰ ਵੇਅ ਵਿਚਕਾਰ ਸੁਮਾਸ ਵੇਅ 'ਤੇ ਸਥਿਤ A&W ਰੈਸਟੋਰੈਂਟ ਦੇ ਬਾਹਰ ਵਾਪਰਿਆ, ਜਿੱਥੇ ਬੇਕਾਬੂ ਟ੍ਰੱਕ ਸੜਕ ਤੋਂ ਖਿਸਕ ਕੇ ਲਾਈਟ ਦੇ ਖੰਭੇ ਨਾਲ ਟਕਰਾਇਆ ਅਤੇ ਫਿਰ ਰੈਸਟੋਰੈਂਟ ਦੇ ਡਰਾਈਵ-ਥਰੂ ਸਾਈਨ ਬੋਰਡ ਦੇ ਹੇਠਾਂ ਬਣੀ retaining wall 'ਤੇ ਜਾ ਚੜ੍ਹਿਆ।
project-nokargo-leads-to-seizure-of-392-stolen-vehicles-worth-28-million
Punjabi

ਪ੍ਰੋਜੈਕਟ ਨੋਕਾਰਗੋ ਤਹਿਤ ਵੱਡੀ ਕਾਰਵਾਈ, $28 ਮਿਲੀਅਨ ਦੀਆਂ 392 ਚੋਰੀ ਦੀਆਂ ਗੱਡੀਆਂ ਜ਼ਬਤ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਆਰ.ਸੀ.ਐਮ.ਪੀ. ਨੇ ਪ੍ਰੋਜੈਕਟ ਨੋਕਾਰਗੋ ਤਹਿਤ 392 ਚੋਰੀ ਦੀਆਂ ਗੱਡੀਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਨਿਰਯਾਤ ਕਰਨ ਦੀ ਕੋਸ਼ਿਸ਼ ਦਾ ਪਰਦਾਫਾਸ਼ ਕੀਤਾ ਹੈ। ਸੀਬੀਐਸਏ ਅਤੇ ਆਰ.ਸੀ.ਐਮ.ਪੀ. ਵਲੋਂ ਬਰਾਮਦ ਕੀਤੇ ਇਹਨਾਂ ਵਾਹਨਾਂ ਦੀ ਕੁੱਲ ਕੀਮਤ ਲਗਭਗ $28 ਮਿਲੀਅਨ ਦੱਸੀ ਗਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link