Oct 9, 2026 6:36 PM - Connect Newsroom - Ramandeep Kaur with files from The Canadian Press

ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਹਫ਼ਤੇ ਐਲਬਰਟਾ ਦਾ ਦੌਰਾ ਕਰਨਗੇ, ਜਿੱਥੇ ਉਹ ਕੈਨੇਡਾ ਦੀ ਏਕਤਾ 'ਤੇ ਭਾਸ਼ਣ ਦੇਣਗੇ। ਇਹ ਦੌਰਾ ਐਲਬਰਟਾ ਵਿੱਚ ਕੈਨੇਡਾ ਤੋਂ ਵੱਖ ਹੋਣ ਸਬੰਧੀ ਹੋਣ ਵਾਲੇ ਰੈਫਰੈਂਡਮ ਤੋਂ ਠੀਕ ਪਹਿਲਾਂ ਹੋ ਰਿਹਾ ਹੈ।
ਓਨਟਾਰੀਓ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਪੌਲੀਐਵ ਨੇ ਦੱਸਿਆ ਕਿ ਉਹ ਉੱਥੇ ਜ਼ਮੀਨੀ ਪੱਧਰ 'ਤੇ ਹੋਰ ਚੋਣ ਪ੍ਰਚਾਰ ਕਰਨਗੇ। ਜਦੋਂ ਉਨ੍ਹਾਂ ਤੋਂ ਟੈੱਕ ਕੰਪਨੀ ਦੇ ਮਾਲਕ ਐਲੋਨ ਮਸਕ ਦੇ ਉਸ ਬਿਆਨ ਬਾਰੇ ਪੁੱਛਿਆ ਗਿਆ, ਜਿਸ ਵਿੱਚ ਮਸਕ ਨੇ ਕਿਹਾ ਸੀ ਕਿ ਐਲਬਰਟਾ, ਸਸਕੈਚਵਨ ਅਤੇ ਕਿਊਬੈਕ ਨੂੰ ਕੈਨੇਡਾ ਤੋਂ ਵੱਖ ਹੋ ਜਾਣਾ ਚਾਹੀਦਾ ਹੈ, ਤਾਂ ਪੌਲੀਐਵ ਨੇ ਜਵਾਬ ਦਿੱਤਾ ਕਿ ਕੈਨੇਡੀਅਨ ਆਪਣੇ ਭਵਿੱਖ ਦਾ ਫੈਸਲਾ ਖੁਦ ਕਰਦੇ ਹਨ।ਐਲਬਰਟਾ ਅਤੇ ਸਸਕੈਚਵਨ ਦੇ ਪ੍ਰੀਮੀਅਰਾਂ ਨੇ ਮਸਕ ਦੀਆਂ ਇਨ੍ਹਾਂ ਟਿੱਪਣੀਆਂ ਨੂੰ ਖਾਰਜ ਕਰ ਦਿੱਤਾ ਹੈ।




