9.98C Vancouver
ADS

Oct 17, 2024 8:05 PM - The Canadian Press

ਬੀ.ਸੀ. ਟਰੇਨ ਹਾਦਸੇ ਤੋਂ ਬਾਅਦ ਕੈਨੇਡੀਅਨ ਪੈਸੀਫਿਕ ਰੇਲਵੇ ਵਲੋਂ ਸੁਰੱਖਿਆ ਤਬਦੀਲੀਆਂ ਲਾਗੂ

Share On
cp-railway-adjusts-safety-measures-following-b-c-train-crash-safety-board
It says that while the man was repairing the track, an eastbound freight train crashed into the unoccupied vehicle, but no one was hurt.(Photo: The Canadian Press)

ਕੈਸ਼ ਕ੍ਰੀਕ, ਬੀ.ਸੀ. ਵਿਚ ਹੋਏ ਟਰੇਨ ਹਾਦਸੇ ਤੋਂ ਬਾਅਦ ਕੈਨੇਡੀਅਨ ਪੈਸੀਫਿਕ ਰੇਲਵੇ ਵਲੋਂ ਸੁਰੱਖਿਆ ਤਬਦੀਲੀਆਂ ਲਾਗੂ ਕੀਤੀਆਂ ਹਨ। ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦਾ ਕਹਿਣਾ ਹੈ ਕਿ ਕੈਨੇਡੀਅਨ ਪੈਸੀਫਿਕ ਰੇਲਵੇ ਸੁਪਰਵਾਈਜ਼ਰ ਦੀ ਗਲਤੀ ਕਾਰਨ ਬੀ.ਸੀ. ਦੇ ਕੈਸ਼ ਕ੍ਰੀਕ ਵਿਚ ਇਕ ਮਾਲ ਗੱਡੀ ਅਤੇ ਰੇਲਵੇ ਵਰਕ ਵਾਹਨ ਵਿਚਾਲੇ ਹਾਦਸਾ ਹੋ ਗਿਆ ਸੀ।

ਬੋਰਡ ਦੀ ਰਿਪੋਰਟ ਮੁਤਾਬਿਕ ਸੁਪਰਵਾਈਜ਼ਰ 29 ਦਸੰਬਰ, 2022 ਨੂੰ ਇਕ ਵਾਹਨ ਵਿਚ ਮੁੱਖ ਪਟੜੀਆਂ ਦਾ ਨਿਰੀਖਣ ਕਰ ਰਿਹਾ ਸੀ ਜੋ ਸੜਕਾਂ ਅਤੇ ਰੇਲ ਦੋਵਾਂ ’ਤੇ ਚੱਲ ਸਕਦਾ ਹੈ। ਉਦੋਂ ਉਸ ਨੇ ਇਕ ਨੁਕਸ ਦੇਖਿਆ ਜਿਸ ਦੀ ਮੁਰੰਮਤ ਨੂੰ ਜ਼ਰੂਰਤ ਸੀ। ਰਿਪੋਰਟ ਅਨੁਸਾਰ ਜਦੋਂ ਇਹ ਵਿਅਕਤੀ ਟਰੈਕ ਦੀ ਮੁਰੰਮਤ ਕਰ ਰਿਹਾ ਸੀ ਤਾਂ ਪੂਰਬ ਵੱਲ ਜਾ ਰਹੀ ਇਕ ਮਾਲ ਗੱਡੀ ਖਾਲੀ ਵਾਹਨ ਨਾਲ ਟਕਰਾ ਗਈ ਪਰ ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿਚ ਕੋਈ ਜ਼ਖਮੀ ਨਹੀਂ ਹੋਇਆ।

ਬੋਰਡ ਮੁਤਾਬਿਕ ਜਾਂਚ ਵਿਚ ਪਾਇਆ ਗਿਆ ਕਿ ਜਦੋਂ ਸੁਪਰਵਾਈਜ਼ਰ ਨੇ ਸਮੱਸਿਆ ਨੂੰ ਦੇਖਿਆ ਤਾਂ ਉਸ ਨੇ ਉਸ ਵਿਅਕਤੀ ਨੂੰ ਪਟੜੀਆਂ ’ਤੇ ਰਹਿਣ ਦੀ ਇਜਾਜ਼ਤ ਦੇਣ ਲਈ ਦੂਜਾ ਪਰਮਿਟ ਮੰਗਿਆ ਪਰ ਉਸ ਨੇ ਗਲਤ ਇਜਾਜ਼ਤ ਰੱਦ ਕਰ ਦਿੱਤੀ, ਜਿਸ ਨਾਲ ਉਹ ਜਿਸ ਟਰੈਕ ’ਤੇ ਕੰਮ ਕਰ ਰਿਹਾ ਸੀ, ਉਸ ਨੂੰ ਅਸੁਰੱਖਿਅਤ ਛੱਡ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਹੁਣ ਰੇਲਵੇ ਨੇ ਕਈ ਸੁਰੱਖਿਆ ਤਬਦੀਲੀਆਂ ਲਾਗੂ ਕੀਤੀਆਂ ਹਨ, ਜਿਸ ਵਿੱਚ ਅਜਿਹੇ ਪਰਮਿਟਾਂ ਲਈ ਆਪਣੀ ਇਲੈਕਟ੍ਰਾਨਿਕ ਐਪਲੀਕੇਸ਼ਨ ਨੂੰ ਵਧਾਉਣਾ ਵੀ ਸ਼ਾਮਲ ਹੈ।

Latest news

tiktok-beauty-influencer-shot-dead-during-live-stream
Punjabi

ਮੈਕਸੀਕੋ 'ਚ ਲਾਈਵਸਟ੍ਰੀਮ ਕਰਦੀ ਸੋਸ਼ਲ ਮੀਡੀਆ ਇੰਫਲੂਐਂਸਰ ਦਾ ਕਤਲ

ਮੈਕਸੀਕੋ ਦੀ ਇੱਕ ਸੋਸ਼ਲ ਮੀਡੀਆ ਇੰਫਲੂਐਂਸਰ ਨੂੰ ਉਸ ਵੇਲੇ ਗੋਲੀ ਮਾਰ ਦਿੱਤੀ ਗਈ ਜਦ ਉਹ ਟਿਕ-ਟੌਕ 'ਤੇ ਲਾਈਵਸਟ੍ਰੀਮ ਕਰ ਰਹੀ ਸੀ।
police-say-15-year-old-girl-hurt-in-prince-george-b-c-shooting
Punjabi

ਪ੍ਰਿੰਸ ਜਾਰਜ 'ਚ ਹੋਈ ਗੋਲੀਬਾਰੀ ਵਿੱਚ 15 ਸਾਲਾ ਕੁੜੀ ਜ਼ਖਮੀ

ਪ੍ਰਿੰਸ ਜਾਰਜ ਦੇ ਇੱਕ ਬੇਘਰ ਕੈਂਪ ਖੇਤਰ ਵਿਚ ਬੁੱਧਵਾਰ ਵੱਡੇ ਤੜਕੇ ਗੋਲੀਬਾਰੀ ਵਿਚ ਇੱਕ 15 ਸਾਲਾ ਕੁੜੀ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਆਰਸੀਐਮਪੀ ਮੁਤਾਬਕ, ਕੁੜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਿੰਸ ਜਾਰਜ ਆਰਸੀਐਮਪੀ ਨੇ ਦੱਸਿਆ ਕਿ ਇਹ ਘਟਨਾ ਮੋਕਾਸਿਨ ਫਲੈਟ ਨਾਮਕ ਇਲਾਕੇ ਦੇ ਪੈਟਰੀਸ਼ੀਆ ਬੁਲੇਵਾਰਡ ਵਿਚ 1 ਵਜੇ ਦੇ ਕਰੀਬ ਵਾਪਰੀ।
vancouver-canucks-promote-adam-foote-to-head-coach-replacing-rick-tocchet
Punjabi

ਵੈਨਕੂਵਰ ਕੈਨਕਸ ਦੇ ਹੈੱਡ ਕੋਚ ਬਣੇ ਐਡਮ ਫੁੱਟ

ਵੈਨਕੂਵਰ ਕੈਨਕਸ ਦੇ ਸਹਾਇਕ ਕੋਚ- ਐਡਮ ਫੁੱਟ ਨੂੰ ਹੁਣ ਟੀਮ ਦੇ ਹੈੱਡ ਕੋਚ ਦੀ ਜਿੰਮੇਵਾਰੀ ਸੌਂਪ ਦਿੱਤੀ ਗਈ ਹੈ। ਫ੍ਰੈਂਚਾਇਜ਼ੀ ਦੇ ਇਤਿਹਾਸ ਵਿਚ ਫੁੱਟ- 22ਵੇਂ ਹੈੱਡ ਕੋਚ ਹਨ ਅਤੇ ਉਨ੍ਹਾਂ ਰਿਕ ਟੋਚੇਟ ਦੀ ਥਾਂ ਲਈ ਹੈ, ਜੋ 29 ਅਪ੍ਰੈਲ ਨੂੰ ਕੈਨਕਸ ਤੋਂ ਅਲੱਗ ਹੋ ਗਏ ਸਨ। 53 ਸਾਲਾ ਐਡਮ ਫੁੱਟ ਜਨਵਰੀ 2023 ਤੋਂ ਵੈਨਕੂਵਰ ਕੈਨਕਸ ਦੇ ਸਹਾਇਕ ਕੋਚ ਸਨ।
newfoundland-construction-worker-jacob-lewis-wins-1-million-canadas-got-talent-prize
Punjabi

ਨਿਊਫਾਊਂਡਲੈਂਡ ਦੇ ਇੱਕ ਉਸਾਰੀ ਵਰਕਰ ਨੇ ਇਸ ਸੀਜ਼ਨ ਦੇ ਕੈਨੇਡਾ ਗੌਟ ਟੈਲੇਂਟ ਦਾ ਜਿੱਤਿਆ ਖਿਤਾਬ

ਨਿਊਫਾਊਂਡਲੈਂਡ ਦੇ ਇੱਕ ਉਸਾਰੀ ਵਰਕਰ ਨੇ ਇਸ ਸੀਜ਼ਨ ਦੇ ਕੈਨੇਡਾ ਗੌਟ ਟੈਲੇਂਟ ਦਾ ਖਿਤਾਬ ਜਿੱਤਿਆ ਹੈ, ਜਿਸ ਨੂੰ $1-ਮਿਲੀਅਨ ਪੁਰਸਕਾਰ ਦੇ ਰੂਪ ਵਿਚ ਮਿਲਣਗੇ। ਜੈਕਬ ਲੁਈਸ ਨੇ ਬੀਤੀ ਰਾਤ ਫੀਨਾਲੇ ਵਿਚ ਟੀਨਾ ਟਰਨਰ ਦਾ ਗੀਤ 'ਦਿ ਬੈਸਟ' ਗਾ ਕੇ ਜੱਜ ਅਤੇ ਦਰਸ਼ਕਾਂ ਦਾ ਦਿਲ ਮੋਹ ਲਿਆ। ਲੁਈਸ ਨੇ 7 ਹੋਰ ਕੈਨੇਡੀਅਨ ਫਾਈਨਲਿਸਟ ਨੂੰ ਮੁਕਾਬਲੇ ਵਿਚ ਮਾਤ ਦਿੱਤੀ।
transit-bus-driver-in-hospital-after-attack-in-calgary-by-matthew-scace
Punjabi

ਕੈਲਗਰੀ ਦੇ ਇਕ ਬੱਸ ਡਰਾਈਵਰ 'ਤੇ ਹਮਲਾ, ਹਸਪਤਾਲ 'ਚ ਚੱਲ ਰਿਹੈ ਇਲਾਜ

ਕੈਲਗਰੀ ਟਰਾਂਜ਼ਿਟ ਦੇ ਇਕ ਬੱਸ ਡਰਾਈਰ 'ਤੇ ਅੱਜ ਤੜਕੇ ਦੋ ਵਿਅਕਤੀਆਂ ਨੇ ਹਮਲਾ ਕੀਤਾ, ਜਿਸ ਕਾਰਨ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।ਪੁਲਿਸ ਮੁਤਾਬਕ ਫਾਲਕਨਰਿਜ ਬੁਲੇਵਾਰਡ ਅਤੇ ਕਾਸਲਰਿਜ ਬੁਲੇਵਾਰਡ ਨੌਰਥ ਵੈਸਟ ਦੇ ਇਲਾਕੇ ਵਿਚ ਤੜਕੇ ਕਰੀਬ 1.15 ਵਜੇ ਉਸ 'ਤੇ ਹਮਲਾ ਹੋਇਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link