13.41C Vancouver
ADS

Jul 16, 2022 12:16 AM - The Canadian Press

ਈਸਟ ਵੈਨਕੂਵਰ 'ਚ ਛੱਤ ਢਿਹਣ ਤੋਂ ਬਾਅਦ ਇੱਕ ਵਿਅਕਤੀ ਲਾਪਤਾ, ਸਾਈਟ 'ਤੇ ਵੈਕਿਉਮ ਟਰੱਕ ਆਸਰੇ ਕੀਤੀ ਜਾ ਰਹੀ ਇੱਕ ਵਿਅਕਤੀ ਦੀ ਭਾਲ

Share On
crews-still-checking-vancouver-building-for-possible-victims-after-roof-collapse
A vacuum truck is in operation at the site of a search for a person under the rubble where a rooftop parking lot fell into an office building in east Vancouver. (Photo - Karen Fry/Daniel/Twitter)

ਈਸਟ ਵੈਨਕੂਵਰ 'ਚ ਵੀਰਵਾਰ ਨੂੰ ਇੱਕ ਪਾਰਕਿੰਗ ਲੌਟ ਦੀ ਛੱਤ ਢਹਿਣ ਤੋਂ ਬਾਅਦ ਇੱਕ ਵਿਅਕਤੀ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਕ ਵੈਕਿਊਮ ਟਰੱਕ ਸਾਈਟ 'ਤੇ ਆਪਰੇਸ਼ਨ 'ਚ ਜੁਟਿਆ ਹੋਇਆ ਹੈ।

ਇਸ ਜਗ੍ਹਾ 'ਤੇ ਇੱਕ ਪਾਰਕਿੰਗ ਲੌਟ ਆਫਿਸ ਦੀ ਇਮਾਰਤ 'ਤੇ ਜਾ ਡਿੱਗਿਆ ਸੀ।

ਅਸਿਸਟੈਂਟ ਡਿਪਟੀ ਫਾਇਰ ਚੀਫ਼, ਟਰੈਵਰ ਕੌਨਲੀ ਦਾ ਕਹਿਣਾ ਹੈ ਕਿ ਸਥਿਤੀ ਕਾਫੀ ਨਾਜੁਕ ਹੈ ਅਤੇ ਕਰਿਊਸ ਵੱਲੋਂ ਰੇਤੇ ਅਤੇ ਮਲਬੇ ਵਿੱਚੋਂ ਇੱਕ ਲਾਪਤਾ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਪ੍ਰਤੱਖਦਰਸ਼ੀਆਂ ਵੱਲੋਂ ਦਿੱਤੀ ਜਾਣਕਾਰੀ ਅਤੇ ਸੈਲਫੋਨ ਲੋਕੇਸ਼ਨ ਅਨੁਸਾਰ ਲਾਪਤਾ ਵਿਅਕਤੀ ਮਲਬੇ ਦੇ ਵਿੱਚ ਹੀ ਹੈ।

ਵੀਰਵਾਰ ਦੀ ਘਟਨਾ 'ਚ 2 ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ।

ਦੋਵਾਂ ਪੀੜਤਾਂ ਦੀਆਂ ਸੱਟਾਂ ਕਿੰਨੀਆਂ ਕੁ ਗੰਭੀਰ ਹਨ, ਇਸ ਬਾਰੇ ਜਾਣਕਾਰੀ ਸਪਸ਼ਟ ਨਹੀਂ ਹੋ ਸਕੀ ਹੈ।

ਯਾਦ ਰਹੇ ਛੱਤ ਢਿਹਣ ਦੀ ਇਹ ਘਟਨਾ ਵੀਰਵਾਰ ਦੁਪਹਿਰ ਕਰੀਬ 1.30 ਵਜੇ ਲੋਹੀਡ ਹਾਈਵੇਅ 'ਤੇ ਰੂਪਰਟ ਸਟ੍ਰੀਟ ਅਤੇ ਬਾਊਂਡਰੀ ਰੋਡ ਵਿਚਾਲੇ ਵਾਪਰੀ ਸੀ।

Latest news

alberta-government-suspends-fuel-tax-until-year-end
Punjabi

ਐਲਬਰਟਾ ਸਰਕਾਰ ਨੇ ਸਾਲ ਦੇ ਅੰਤ ਤੱਕ ਫਿਊਲ ਟੈਕਸ ਕੀਤਾ ਸਸਪੈਂਡ

ਐਲਬਰਟਾ ਸਰਕਾਰ ਸਾਲ ਦੇ ਆਖੀਰ ਤਕ ਸੂਬੇ 'ਚ ਲੱਗਣ ਵਾਲੇ ਫਿਊਲ ਟੈਕਸ ਨੂੰ ਸਸਪੈਂਡ ਕਰ ਰਹੀ ਹੈ। ਪ੍ਰੀਮੀਅਰ ਸਮਿਥ ਨੇ ਮੰਗਲਵਾਰ ਕੈਲਗਰੀ ਦੇ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ। ਸਮਿੱਥ ਨੇ ਕਿਹਾ ਕਿ ਪਿਛਲੇ ਮਹੀਨੇ Western Texas Intermediate (WTI) ਦੀ ਔਸਤ ਕੀਮਤ $90.54 per barrel ਰਹੀ- ਜਿਸਦੀ ਵਜ੍ਹਾ ਨਾਲ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਤਿਮਾਹੀ ਲਈ 13 ਸੈਂਟ ਦਾ ਸੂਬਾਈ ਫਿਊਲ ਟੈਕਸ ਪੂਰੀ ਤਰ੍ਹਾਂ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।
b-c-premier-david-eby-calls-early-provincial-election
Punjabi

ਡੇਵਿਡ ਈਬੀ ਵੱਲੋਂ ਬੀ.ਸੀ. ਵਿਚ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦਾ ਐਲਾਨ

ਪ੍ਰੀਮੀਅਰ ਡੇਵਿਡ ਈਬੀ ਨੇ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਨ੍ਹਾਂ ਵਲੋਂ ਬੀ.ਸੀ. ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰਕੇ ਵਿਧਾਨ ਸਭਾ ਭੰਗ ਕਰ ਦਿੱਤੀ ਗਈ ਹੈ। ਇਹ ਵਿਧਾਨ ਸਭਾ ਚੋਣਾਂ ਨਿਰਧਾਰਤ ਸਮੇਂ ਤੋਂ ਦੋ ਸਾਲ ਪਹਿਲਾਂ ਹੋ ਰਹੀਆਂ ਹਨ, ਜੋ ਅਸਲ ਵਿਚ 21 ਅਕਤੂਬਰ 2028 ਨੂੰ ਹੋਣੀਆਂ ਸਨ।
b-c-mla-brent-chapman-leaves-conservatives-joins-onebc-party
Punjabi

ਬੀ.ਸੀ. ਵਿਧਾਇਕ ਬਰੈਂਟ ਚੈਪਮੈਨ ਨੇ ਕੰਜ਼ਰਵੇਟਿਵ ਪਾਰਟੀ ਛੱਡੀ, ਵਨ ਬੀ.ਸੀ. ਵਿੱਚ ਹੋਏ ਸ਼ਾਮਲ

ਬੀ.ਸੀ. ਵਿਚ ਪਾਰਟੀਆਂ ਅੰਦਰ ਜੋੜ-ਤੋੜ ਦਾ ਦੌਰ ਤੇਜ਼ ਹੋ ਗਿਆ ਹੈ। ਸਰੀ ਸਾਊਥ ਤੋਂ ਵਿਧਾਇਕ ਬਰੈਂਟ ਚੈਪਮੈਨ ਬੀ.ਸੀ. ਕੰਜ਼ਰਵੇਟਿਵ ਪਾਰਟੀ ਛੱਡ ਕੇ ਵਨ ਬੀ.ਸੀ. ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਚੈਪਮੈਨ ਬੀ.ਸੀ. ਕੰਜ਼ਰਵੇਟਿਵ ਦੀ ਸਾਬਕਾ ਲੀਡਰ ਕੈਰੀ-ਲਿਨ ਫਿੰਡਲੇ ਦੇ ਪਤੀ ਹਨ। ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਪੁਰਾਣੇ ਵਿਵਾਦਿਤ ਸੋਸ਼ਲ ਮੀਡੀਆ ਬਿਆਨਾਂ ਕਾਰਨ ਪਾਰਟੀ ਅੰਦਰ ਲਗਾਤਾਰ ਦਬਾਅ ਦਾ ਸਾਹਮਣਾ ਕਰ ਰਹੇ ਸਨ।
b-c-premier-david-eby-meets-lieutenant-governor-wendy-cocchia
Punjabi

ਡੇਵਿਡ ਈਬੀ ਨੇ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ

ਪ੍ਰੀਮੀਅਰ ਡੇਵਿਡ ਈਬੀ ਵਲੋਂ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰ ਲਈ ਗਈ ਹੈ। 12.15 ਵਜੇ ਉਹ ਵਿਕਟੋਰੀਆ ਸਥਿਤ ਸਰਕਾਰੀ ਭਵਨਵਿਖੇ ਪ੍ਰੈੱਸ ਕਾਨਫਰੰਸ ਕਰਨਗੇ, ਜਿਥੇ ਈਬੀ ਵਲੋਂ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰਨ ਦੀ ਉਮੀਦ ਹੈ।
canadas-ndp-opposes-federal-plan-to-allow-private-investment-in-major-airports
Punjabi

ਕੈਨੇਡਾ ਦੇ ਹਵਾਈ ਅੱਡਿਆਂ ’ਚ ਨਿੱਜੀ ਨਿਵੇਸ਼ ਦੀ ਯੋਜਨਾ ਦਾ NDP ਵੱਲੋਂ ਵਿਰੋਧ

ਕੈਨੇਡਾ ਦੇ ਹਵਾਈ ਅੱਡਿਆਂ ਵਿਚ ਨਿੱਜੀ ਨਿਵੇਸ਼ ਦੀ ਇਜਾਜ਼ਤ ਦੇਣ ਦੀ ਫੈਡਰਲ ਸਰਕਾਰ ਦੀ ਯੋਜਨਾ ਵਿਰੁੱਧ ਫੈਡਰਲ ਐਨ.ਡੀ.ਪੀ. ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਦੇ ਲੀਡਰ ਐਵੀ ਲੁਈਸ ਨੇ ਕਾਰਨੀ ਸਰਕਾਰ ਦੇ ਇਸ ਕਦਮ ਨੂੰ ਨਿੱਜੀਕਰਨ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਸਰਕਾਰ ਵੱਲੋਂ ਇਸ ਨੂੰ ਸਿੱਧੇ ਤੌਰ 'ਤੇ ਨਿੱਜੀਕਰਨ ਦੀ ਯੋਜਨਾ ਨਾ ਕਹਿਣਾ ਜਨਤਾ ਨਾਲ ਧੋਖਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link