Dec 20, 2024 1:19 PM - The Associated Press

ਕਰੋਸ਼ੀਅਨ ਦੀ ਰਾਜਧਾਨੀ ਜ਼ਗਰੇਬ ਦੇ ਇੱਕ ਸਕੂਲ ਵਿਚ ਸ਼ੁੱਕਰਵਾਰ ਨੂੰ ਇੱਕ ਹਮਲਾਵਰ ਨੇ ਚਾਕੂ ਨਾਲ ਸਟੂਡੈਂਟਸ ਅਤੇ ਟੀਚਰਜ਼ 'ਤੇ ਹਮਲਾ ਕੀਤਾ, ਜਿਸ ਵਿਚ ਇੱਕ 7 ਸਾਲਾ ਬੱਚੀ ਦੀ ਮੌਤ ਹੋ ਗਈ ਅਤੇ ਇੱਕ ਅਧਿਆਪਕ ਅਤੇ 5 ਵਿਦਿਆਰਥੀ ਸਮੇਤ 6 ਲੋਕ ਜ਼ਖਮੀ ਹੋ ਗਏ।
ਹਮਲੇ ਦੀ ਇਹ ਵਾਰਦਾਤ ਸਵੇਰ 10 ਵਜੇ ਦੇ ਕਰੀਬ ਪ੍ਰੀਕੋ ਐਲੀਮੈਂਟਰੀ ਸਕੂਲ ਵਿਚ ਵਾਪਰੀ। ਸਿਹਤ ਮੰਤਰੀ ਇਰੀਨਾ ਹਰਿਸਟਿਕ ਨੇ ਕਿਹਾ ਕਿ ਹਮਲਾਵਰ ਦੀ ਉਮਰ 18 ਸਾਲ ਤੋਂ ਵੱਧ ਸੀ, ਜਿਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਕਰੋਸ਼ੀਅਨ ਮੀਡੀਆ ਵਲੋਂ ਪ੍ਰਕਾਸ਼ਿਤ ਵੀਡੀਓ ਫੁਟੇਜ ਵਿਚ ਬੱਚੇ ਸਕੂਲ ਦੀ ਇਮਾਰਤ ਤੋਂ ਭੱਜਦੇ ਹੋਏ ਅਤੇ ਇੱਕ ਮੈਡੀਕਲ ਹੈਲੀਕਾਪਟਰ ਸਕੂਲ ਦੀ ਗ੍ਰਾਊਂਡ ਵਿਚ ਲੈਂਡ ਕਰਦੇ ਹੋਏ ਦਿਖਾਇਆ ਗਿਆ ਹੈ। ਰਿਪੋਰਟਸ ਮੁਤਾਬਕ, ਹਮਲਾਵਰ ਸਕੂਲ ਵਿਚ ਦਾਖਲ ਹੋਇਆ ਅਤੇ ਸਿੱਧਾ ਪਹਿਲੇ ਕਲਾਸਰੂਮ ਵਿਚ ਗਿਆ ਤੇ ਬੱਚਿਆਂ 'ਤੇ ਹਮਲਾ ਕਰ ਦਿੱਤਾ। ਕਰੋਸ਼ੀਆ ਵਿਚ ਸਕੂਲ 'ਤੇ ਹਮਲੇ ਦੀਆਂ ਘਟਨਾਵਾਂ ਉਂਝ ਬਹੁਤ ਘੱਟ ਹਨ।




