13.26C Vancouver
ADS

Jan 24, 2025 4:33 PM - Connect Newsroom

ਡੱਲੇਵਾਲ ਨੇ ਪੀਜੀਆਈ ਜਾਣ ਦੀ ਪੇਸ਼ਕਸ਼ ਠੁਕਰਾਈ

Share On
dallewal-rejects-offered-treatment-at-pgi
The Central Government has made it necessary for Dallewal to be present in the meeting on February 14.

ਪੰਜਾਬ-ਹਰਿਆਣਾ ਦੇ ਖਨੌਰੀ ਬਾਰਡਰ ’ਤੇ ਪਿਛਲੇ 60 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਕੇਂਦਰ ਨੇ ਪੀਜੀਆਈ ਵਿਚ ਦਾਖਲ ਕਰਨ ਦੀ ਪੇਸ਼ਕਸ਼ ਭੇਜੀ ਹੈ। ਕੇਂਦਰ ਸਰਕਾਰ ਨੇ ਇਸ ਪਿੱਛੇ 14 ਫਰਵਰੀ ਦੀ ਮੀਟਿੰਗ ਵਿਚ ਡੱਲੇਵਾਲ ਦਾ ਹਾਜ਼ਰ ਹੋਣਾ ਜ਼ਰੂਰੀ ਦੱਸਿਆ ਹੈ।

ਹਾਲਾਂਕਿ, ਕਿਹਾ ਜਾਂਦਾ ਹੈ ਕਿ ਡੱਲੇਵਾਲ ਪੀਜੀਆਈ ਜਾਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਧਰਨੇ ਵਾਲੀ ਥਾਂ ’ਤੇ ਰਹਿ ਕੇ ਹੀ ਆਪਣਾ ਇਲਾਜ ਕਰਵਾਉਣਗੇ, ਜਿਥੇ ਬੀਤੇ 5 ਦਿਨਾਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਉਥੇ ਹੀ, ਡੱਲੇਵਾਲ ਦੀ ਸਿਹਤ ਸਬੰਧੀ ਜਾਣਕਾਰੀ ਦੇਣ ਵਾਲੇ ਅਮਰੀਕਾ ਰਹਿੰਦੇ ਸਮਾਜ ਸੇਵੀ ਡਾ. ਸਵੈਮਾਨ ਸਿੰਘ ਦਾ ਫੇਸਬੁੱਕ ਪੇਜ ਭਾਰਤ ’ਚ ਬੰਦ ਕਰ ਦਿੱਤਾ ਗਿਆ ਹੈ। ਫੇਸਬੁੱਕ ਵੱਲੋਂ ਇਹ ਕਾਰਵਾਈ ‘ਇੰਡੀਆ ਸਾਈਬਰ ਕਰਾਈਮ ਸੈਂਟਰ’ ਦੀ ਕਾਨੂੰਨੀ ਬੇਨਤੀ ’ਤੇ ਅਮਲ ’ਚ ਲਿਆਂਦੀ ਗਈ ਹੈ।

Latest news

u-s-kayaker-dies-after-capsizing-on-b-c-s-okanagan-lake
Punjabi

ਬੀ.ਸੀ. ਦੇ ਓਕਾਨਾਗਨ ਲੇਕ ਵਿਚ ਕਾਯਕਰ ਪਲਟਣ ਕਾਰਨ ਅਮਰੀਕੀ ਨਾਗਰਿਕ ਦੀ ਮੌਤ

ਬੀ. ਸੀ. ਵਿਚ ਕੈਲੋਨਾ ਨੇੜੇ ਓਕਾਨਾਗਨ ਲੇਕ ਵਿਚ ਇੱਕ ਕਾਯਕਰ ਪਲਟਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਵੈਸਟ ਕੈਲੋਨਾ ਆਰ.ਸੀ.ਐਮ.ਪੀ.ਮੁਤਾਬਕ ਇਹ ਹਾਦਸਾ 19 ਜੂਨ ਨੂੰ ਸ਼ਾਮ ਕਰੀਬ 7 ਵਜੇ ਵੈਸਟਬੈਂਕ ਫਸਟ ਨੇਸ਼ਨ ਬੀਚ ਨੇੜੇ ਵਾਪਰਿਆ, ਜਿੱਥੇ ਅਚਾਨਕ ਚੱਲੀਆਂ ਤੇਜ਼ ਹਵਾਵਾਂ ਕਾਰਨ ਕਾਇਕ ਵਿਚ ਸਵਾਰ ਦੋਵੇਂ ਪੈਡਲਰ ਪਾਣੀ ਵਿਚ ਡਿੱਗ ਗਏ ਅਤੇ ਤੈਰ ਕੇ ਕਿਨਾਰੇ ਆਉਣ ਦੀ ਕੋਸ਼ਿਸ਼ ਕਰਨ ਲੱਗੇ ਪਰ ਇਨ੍ਹਾਂ ਵਿਚੋਂ ਇੱਕ ਵਿਅਕਤੀ ਪਾਣੀ ਅੰਦਰ ਡੁੱਬ ਗਿਆ ਜੋ ਬਾਅਦ ਵਿਚ ਉੱਪਰ ਨਹੀਂ ਆ ਸਕਿਆ।
house-destroyed-in-wildfire-near-b-c-s-lytton-village-ahead-of-2021-fire-anniversary
Punjabi

ਲਿਟਨ ਨੇੜੇ ਜੰਗਲੀ ਅੱਗ ਨੇ ਇੱਕ ਘਰ ਕੀਤਾ ਸੁਆਹ, 2021 ਦੀ ਤਬਾਹੀ ਦੀਆਂ ਯਾਦਾਂ ਤਾਜ਼ਾ

ਬੀ.ਸੀ. ਦੇ ਲਿਟਨ ਵੀਲੇਜ ਨੇੜੇ ਬੇਕਾਬੂ ਹੋਈ ਜੰਗਲੀ ਅੱਗ ਵਿਚ ਇੱਕ ਘਰ ਇਸ ਦੀ ਲਪੇਟ ਵਿਚ ਆਉਣ ਨਾਲ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਇਹ ਮੰਦਭਾਗੀ ਘਟਨਾ 2021 ਦੇ ਉਸ ਭਿਆਨਕ ਜੰਗਲੀ ਅੱਗ ਦੀ ਪੰਜਵੀਂ ਬਰਸੀ ਤੋਂ ਮਹਿਜ਼ ਕੁਝ ਦਿਨ ਪਹਿਲਾਂ ਵਾਪਰੀ ਹੈ, ਜਿਸ ਵਿਚ ਇਹ ਪੂਰਾ ਇਲਾਕਾ ਤਬਾਹ ਹੋ ਗਿਆ ਸੀ ਅਤੇ ਦੋ ਲੋਕਾਂ ਦੀ ਜਾਨ ਚਲੀ ਗਈ ਸੀ। ਮੌਜੂਦਾ ਸਮੇਂ ਬਲ ਰਹੀ ਅੱਗ ਦੀ ਲਪੇਟ ਵਿਚ ਆਉਣ ਕਾਰਨ ਹੋਰ ਕਿੰਨੇ structures ਨੂੰ ਨੁਕਸਾਨ ਪਹੁੰਚਿਆ ਹੈ, ਇਸ ਬਾਰੇ ਅਜੇ ਸਥਿਤੀ ਸਪੱਸ਼ਟ ਨਹੀਂ ਹੈ ਕਿਉਂਕਿ ਬਚਾਅ ਟੀਮਾਂ ਅਜੇ ਤੱਕ ਪ੍ਰਭਾਵਿਤ ਇਲਾਕਿਆਂ ਦਾ ਮੁਲਾਂਕਣ ਨਹੀਂ ਕਰ ਸਕੀਆਂ ਹਨ।
carney-pays-tribute-to-air-india-flight-182-victims-vows-stronger-security-measures
Punjabi

ਪੀ.ਐਮ. ਕਾਰਨੀ ਨੇ ਏਅਰ ਇੰਡੀਆ ਫਲਾਈਟ 182 ਦੇ ਪੀੜਤਾਂ ਨੂੰ ਦਿੱਤੀ ਸ਼ਰਧਾਂਜਲੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਤੋਂ 41 ਸਾਲ ਪਹਿਲਾਂ ਏਅਰ ਇੰਡੀਆ ਦੀ ਫਲਾਈਟ 182 'ਤੇ ਹੋਏ ਬੰਬ ਧਮਾਕੇ ਦੇ ਪੀੜਤਾਂ ਲਈ ਰਾਸ਼ਟਰੀ ਯਾਦਗਾਰੀ ਦਿਵਸ 'ਤੇ ਬਿਆਨ ਜਾਰੀ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਹਮਲੇ ਵਿਚ 268 ਕੈਨੇਡੀਅਨਜ਼ ਸਮੇਤ 329 ਬੇਕਸੂਰ ਲੋਕਾਂ ਦੀ ਜਾਨ ਲਈ ਗਈ,ਜੋ ਕਿ ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਘਾਤਕ ਹਮਲਾ ਸੀ।
alberta-reverses-increase-in-minimum-alcohol-prices
Punjabi

ਐਲਬਰਟਾ ਸਰਕਾਰ ਨੇ ਸ਼ਰਾਬ ਦੀ ਘੱਟੋ-ਘੱਟ ਕੀਮਤ ਵਿੱਚ ਵਾਧਾ ਵਾਪਸ ਲਿਆ

ਐਲਬਰਟਾ ਸਰਕਾਰ ਨੇ ਸੂਬੇ ਦੇ ਹੋਸਪਟੈਲਿਟੀ ਸੈਕਟਰ ਨੂੰ ਪ੍ਰਭਾਵਿਤ ਕਰਨ ਵਾਲੇ ਨਿਯਮਾਂ 'ਤੇ ਚੱਲ ਰਹੀ ਬਹਿਸ ਦਰਮਿਆਨ ਸ਼ਰਾਬ ਦੀਆਂ ਕੀਮਤਾਂ ਵਿੱਚ ਕੀਤੇ ਗਏ ਵਾਧੇ ਨੂੰ ਪਲਟਣ ਦਾ ਫ਼ੈਸਲਾ ਕੀਤਾ ਹੈ।ਸਰਵਿਸ ਮੰਤਰੀ ਡੇਲ ਨੈਲੀ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਨੇ ਐਲਬਰਟਾ ਗੇਮਿੰਗ, ਸ਼ਰਾਬ ਅਤੇ ਭੰਗ (AGLC) ਨੂੰ ਬਾਰਾਂ ਅਤੇ ਰੈਸਟੋਰੈਂਟਾਂ ਵਿੱਚ ਦਿੱਤੀ ਜਾਣ ਵਾਲੀ ਸ਼ਰਾਬ ਦੀਆਂ ਘੱਟੋ-ਘੱਟ ਕੀਮਤਾਂ ਵਿੱਚ ਕੀਤੇ ਵਾਧੇ ਨੂੰ ਤੁਰੰਤ ਪ੍ਰਭਾਵ ਤੋਂ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ।
edmonton-lifts-water-supply-alert-after-stormwater-system-stabilizes
Punjabi

ਐਡਮਿੰਟਨ ਵਿੱਚ ਪਾਣੀ ਸਪਲਾਈ ਸਬੰਧੀ ਜਾਰੀ ਚੇਤਾਵਨੀ ਖ਼ਤਮ, ਹਾਲਾਤ ਹੋਏ ਸਧਾਰਨ

ਐਡਮਿੰਟਨ ਵਿੱਚ ਭਾਰੀ ਮੀਂਹ ਤੋਂ ਬਾਅਦ ਜਾਰੀ ਕੀਤਾ ਗਿਆ ਵਾਟਰ ਸਪਲਾਈ ਅਲਰਟ ਹੁਣ ਹਟਾ ਲਿਆ ਗਿਆ ਹੈ। ਔਫੀਸ਼ੀਅਲਜ਼ ਮੁਤਾਬਕ ਮੀਂਹ ਦੇ ਪਾਣੀ ਦਾ ਸਿਸਟਮ ਹੁਣ ਪੂਰੀ ਤਰ੍ਹਾਂ ਸਥਿਰ ਹੋ ਗਿਆ ਹੈ, ਜਿਸ ਕਾਰਨ ਸ਼ਹਿਰ ਦੇ ਨਿਵਾਸੀ ਆਪਣੀ ਆਮ ਰੁਟੀਨ ਵੱਲ ਪਰਤ ਸਕਦੇ ਹਨ।ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਮੀਂਹ ਕਾਰਨ ਕਈ ਸਟੋਮਵਾਟਰ ਸਿਸਟਮਾਂ 'ਤੇ ਬਹੁਤ ਜ਼ਿਆਦਾ ਦਬਾਅ ਪੈ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link