18.97C Vancouver
ADS

May 14, 2020 7:37 PM -

ਕੋਵਿਡ-19 ਕਾਰਨ ਫਰਸਟ ਨੇਸ਼ਨਜ਼ ਸੰਬੰਧਤ ਅਹਿਮ ਸਮਾਗਮਾਂ ਨੂੰ ਨਹੀਂ ਕੀਤਾ ਜਾਵੇਗਾ ਰੱਦ

Share On
dark-stain-minister-says-indigenous-ceremonies-to-continue-despite-covid-19
Minister of Indigenous Services Marc Miller, right, speaks during a press conference on Parliament Hill during the COVID-19 pandemic in Ottawa on Thursday, May 14, 2020. THE CANADIAN PRESS/Sean Kilpatrick

ਇੰਡੀਜਨਸ ਸਰਵਿਸਿਜ਼ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ, ਸਰਕਾਰ ਕੋਵਿਡ-19 ਕਾਰਨ ਫਰਸਟ ਨੇਸ਼ਨ ਲੋਕਾਂ ਨਾਲ ਸੰਬੰਧਤ ਅਹਿਮ ਸਮਾਗਮਾਂ ਨੂੰ ਰੱਦ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਇਤਿਹਾਸ 'ਚ ਅਜਿਹੇ ਸਮਾਗਮਾਂ ਨੂੰ ਰੱਦ ਕਰਨਾ ਇੱਕ ਧੱਬਾ ਸਾਬਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਮਾਗਮ ਰੱਦ ਹੁੰਦਾ ਹੈ, ਤਾਂ ਇਹ ਫਰਸਟ ਨੇਸ਼ਨਜ਼ ਲੀਡਰਸ਼ਿਪ ਦਾ ਫੈਸਲਾ ਹੋਵੇਗਾ, ਜਿੰਨਾ ਨੂੰ ਲੋਕ ਸਿਹਤ ਸਲਾਹ ਪ੍ਰਦਾਨ ਕੀਤੀ ਜਾ ਰਹੀ ਹੈ।




ਫਰਸਟ ਨੇਸ਼ਨਜ਼ ਰਿਜ਼ਰਵਜ਼ 'ਚ ਕੋਵਿਡ-19 ਦੇ 185 ਪਾਜ਼ਿਟਿਵ ਮਾਮਲੇ

ਕੈਨੇਡਾ 'ਚ 13 ਮਈ ਤੱਕ ਫਰਸਟ ਨੇਸ਼ਨਜ਼ ਰਿਜ਼ਰਵਜ਼ (First Nations reserves) ਵਿੱਚ ਕੋਵਿਡ-19 ਦੇ 185 ਪਾਜ਼ਿਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸਦੇ ਵਿੱਚ 2 ਲੋਕਾਂ ਨੇ ਦਮ ਤੋੜ ਦਿੱਤਾ ਜਦਕਿ 63% ਲੋਕ ਰਿਕਵਰ ਕਰਨ 'ਚ ਕਾਮਯਾਬ ਰਹੇ। ਇੰਡਿਜਿਨਸ ਸਰਵਿਸਿਜ਼ ਕੈਨੇਡਾ (Indigenous Services Canada) ਦੇ ਚੀਫ ਮੈਡਿਕਲ ਅਫਸਰ, ਡਾ. ਟੌਮ ਵੌਂਗ ਦਾ ਕਹਿਣਾ ਹੈ ਕਿ, ਮੌਤਾਂ ਦੀ ਗਿਣਤੀ (fatality rate) ਬਾਕੀ ਦੇ ਕੈਨੇਡਾ ਦੇ ਅੰਕੜਿਆਂ ਦੇ ਮੁਕਾਬਲੇ ਬੇਹੱਦ ਘੱਟ ਹੈ। ਹਾਲਾਂਕਿ ਉਨ੍ਹਾਂ ਮੰਨਿਆ ਕਿ ਇਹ ਗਿਣਤੀਆਂ ਸਿਰਫ ਉਨ੍ਹਾਂ ਇੰਡੀਜਨਸ ਲੋਕਾਂ ਨਾਲ ਸੰਬੰਧਤ ਹਨ, ਜੋ ਕਿ ਰਿਜ਼ਰਵਜ਼ ਨਾਲ ਸੰਬੰਧਤ ਹਨ, ਅਤੇ ਇਸ ਮਾਮਲੇ 'ਚ ਹੋਰ ਸਪਸ਼ਟ ਅੰਕੜੇ ਉਜਾਗਰ ਕਰਨ ਲਈ ਸੂਬਿਆਂ ਦੀ ਮਦਦ ਦੀ ਲੋੜ ਹੋਵੇਗੀ।





ਇੰਡੀਜਨਸ ਕਮਿਊਨਟੀਜ਼ ਨੂੰ ਵਧੇਰੇ ਵਿੱਤੀ ਮਦਦ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਆਪਣੇ ਹਰ ਰੋਜ਼ ਦੇ ਸੰਬੋਧਨ ਦੇ ਦੌਰਾਨ ਦੱਸਿਆ ਕਿ, ਇੰਡੀਜਨਸ ਭਾਈਚਾਰਿਆਂ (indigenous communities) ਦੇ ਲਈ ਵਧੇਰੇ ਰਾਹਤ ਰਾਸ਼ੀ ਪ੍ਰਦਾਨ ਕੀਤੀ ਜਾ ਰਹੀ ਹੈ। ਟਰੂਡੋ ਨੇ ਕਿਹਾ ਕਿ ਇਨੁਇਟ ਅਤੇ ਮੈਟਿਸ (Inuit and Metis) ਦੇ ਵਿਦਿਆਰਥੀਆਂ ਦੀ ਮਦਦ ਲਈ ਅਤੇ ਇੰਡੀਜਨਸ ਵਪਾਰਾਂ ਦੀ ਮਦਦ ਲਈ ਹੋਰ ਰਕਮ ਦਿੱਤੀ ਜਾਵੇਗੀ। ਇਸਤੋਂ ਅਲਾਵਾ ਉਨ੍ਹਾਂ ਦੱਸਿਆ ਕਿ ਘਰੇਲੂ ਹਿੰਸਾ ਦਾ ਸਾਹਮਣਾ ਕਰ ਰਹੀਆਂ ਔਰਤਾਂ ਅਤੇ ਬੱਚਿਆਂ ਨੂੰ ਸਹਿਯੋਗ ਸੇਵਾਵਾਂ ਅਤੇ ਸ਼ੈਲਟਰ ਪ੍ਰਦਾਨ ਕਰਨ ਲਈ ਵੀ ਫ਼ੰਡ ਪ੍ਰਦਾਨ ਕੀਤੇ ਜਾ ਰਹੇ ਹਨ।

Latest news

european-parliament-opens-ottawa-office-as-canada-eu-ties-deepen
Punjabi

ਕੈਨੇਡਾ-ਈਯੂ ਸਬੰਧ ਹੋਰ ਮਜ਼ਬੂਤ, ਯੂਰਪੀ ਸੰਸਦ ਨੇ ਔਟਵਾ ’ਚ ਖੋਲ੍ਹਿਆ ਨਵਾਂ ਦਫ਼ਤਰ

ਕੈਨੇਡਾ ਅਤੇ ਯੂਰਪੀ ਯੂਨੀਅਨ ਵਿਚਾਲੇ ਕੂਟਨੀਤਕ ਨੇੜਤਾ ਹੋਰ ਵੀ ਮਜ਼ਬੂਤ ਹੋਣ ਜਾ ਰਹੀ ਹੈ, ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਯੂਰਪ ਦੌਰੇ ਤੋਂ ਪਹਿਲਾਂ ਯੂਰਪੀ ਸੰਸਦ ਨੇ ਔਟਵਾ ਵਿਚ ਆਪਣੀ ਵਿਸ਼ੇਸ਼ ਸ਼ਾਖਾ ਖੋਲ੍ਹਣ ਦਾ ਐਲਾਨ ਕੀਤਾ ਹੈ। ਇਹ ਕਦਮ ਪ੍ਰਧਾਨ ਮੰਤਰੀ ਵਲੋਂ ਅਮਰੀਕਾ 'ਤੇ ਨਿਰਭਰਤਾ ਘਟਾਉਣ ਲਈ ਯੂਰਪੀ ਸੰਘ ਨਾਲ ਵਪਾਰਕ ਅਤੇ ਡਿਫੈਂਸ ਭਾਈਵਾਲੀ ਬਣਾਉਣ ਦੀਆਂ ਕੋਸ਼ਿਸ਼ਾਂ ਵਿਚਕਾਰ ਆਇਆ ਹੈ।
surrey-police-service-issues-warning-about-a-high-risk-offender
Punjabi

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ-ਰਿਸਕ ਅਪਰਾਧੀ ਨੂੰ ਲੈ ਕੇ ਜਾਰੀ ਕੀਤੀ ਚਿਤਾਵਨੀ

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ-ਰਿਸਕ ਅਪਰਾਧੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਪੁਲਿਸ ਮੁਤਾਬਕ, 26 ਸਾਲਾਸਕਾਈਲਰ ਵੇਨ ਪੈਲੇਟੀਅਰ ਨਾਂ ਦੇ ਇਸ ਮੁਲਜ਼ਮ ਨੂੰ ਸਰੀ ਵਿਚ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਔਰਤਾਂ ਸਮੇਤ ਲੋਕਾਂ ਪ੍ਰਤੀ ਹਿੰਸਕ ਅਤੇ sexual ਅਪਰਾਧਾਂ ਦਾ ਇਤਿਹਾਸ ਰਿਹਾ ਹੈ।
b-c-conservative-mla-donegal-wilson-announces-decision-to-join-milobars-new-party
Punjabi

ਬੀ.ਸੀ. ਕੰਜ਼ਰਵੇਟਿਵ ਦੀ ਵਿਧਾਇਕਾ Donegal Wilson ਨੇ ਮਿਲੋਬਾਰ ਦੀ ਨਵੀਂ ਪਾਰਟੀ ਜੁਆਇਨ ਕਰਨ ਦਾ ਕੀਤਾ ਐਲਾਨ

ਬੀ.ਸੀ. ਕੰਜ਼ਰਵੇਟਿਵ ਦੇ ਬਾਗੀ ਵਿਧਾਇਕਾਂ ਵਿਚੋਂ ਇੱਕ ਹੋਰ ਵਿਧਾਇਕਾ Donegal Wilson ਨੇ ਪੀਟਰ ਮਿਲੋਬਾਰ ਦੀ ਨਵੀਂ ਪਾਰਟੀ ਨੂੰ ਜੁਆਇੰਨ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਉਹ ਇਸ ਨਵੇਂ ਗਰੁੱਪ ਦੀ 7ਵੀਂ ਵਿਧਾਇਕ ਬਣ ਗਈ ਹੈ।
home-sales-in-b-c-decline-4-7-in-august
Punjabi

ਬੀ.ਸੀ. ’ਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਵਿਕਰੀ 4.7% ਘਟੀ

ਬੀ.ਸੀ. ਵਿਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਸਾਲਾਨਾ ਵਿਕਰੀ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਦੀ ਰੀਅਲ ਅਸਟੇਟ ਐਸੋਸੀਏਸ਼ਨ ਮੁਤਾਬਕ, ਪਿਛਲੇ ਮਹੀਨੇ 5,653 ਰਿਹਾਇਸ਼ੀ ਯੂਨਿਟਾਂ ਦੀ ਵਿਕਰੀ ਹੋਈ, ਜੋ ਅਗਸਤ 2025 ਦੇ ਮੁਕਾਬਲੇ 4.7 ਫੀਸਦੀ ਘੱਟ ਅਤੇ ਪਿਛਲੇ 10 ਸਾਲਾਂ ਦੀ ਔਸਤਨ ਨਾਲੋਂ 25.4 ਫੀਸਦੀ ਹੇਠਾਂ ਹੈ।
russia-welcomes-trump-appeal-for-ukraine-to-halt-attacks-on-fuel-facilities
Punjabi

ਰੂਸ ਨੇ ਟਰੰਪ ਦੀ ਯੂਕਰੇਨ ਨੂੰ ਡੀਜ਼ਲ ਸਹੂਲਤਾਂ ’ਤੇ ਹਮਲੇ ਰੋਕਣ ਦੀ ਅਪੀਲ ਦਾ ਸਵਾਗਤ ਕੀਤਾ

ਰੂਸ ਨੇ ਸੋਮਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਯੂਕਰੇਨ ਨੂੰ ਰੂਸ ਦੀਆਂ ਡੀਜ਼ਲ ਉਤਪਾਦਨ ਸਹੂਲਤਾਂ ’ਤੇ ਹਮਲੇ ਰੋਕਣ ਦੀ ਕੀਤੀ ਗਈ ਅਪੀਲ ਦਾ ਸਵਾਗਤ ਕੀਤਾ ਹੈ। ਟਰੰਪ ਨੇ ਐਤਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਰੂਸ ਦੇ ਡੀਜ਼ਲ ਢਾਂਚੇ ਨੂੰ ਨਿਸ਼ਾਨਾ ਬਣਾਉਣ ਤੋਂ ਰੋਕਣ ਲਈ ਕਿਹਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link