12.71C Vancouver
ADS

Nov 17, 2021 8:25 PM - The Canadian Press

ਬੀ.ਸੀ. 'ਚ ਸਟੇਟ ਆਫ ਐਮਰਜੈਂਸੀ ਐਲਾਨੇ ਜਾਣ 'ਤੇ ਅੱਜ ਹੋ ਸਕਦਾ ਫੈਸਲਾ: ਮਾਈਕ ਫਾਰਨਵਰਥ

Share On
declaring-a-provincewide-state-of-emergency-is-a-possibility-mike-farnworth
BC's public safety minister says declaring a provincewide state of emergency is a possibility as communities in the Fraser Valley grapple with the impacts of landslides and flooding after record-setting downpours earlier this week. (Photo - Michael Barthel/Twitter)

ਬੀ.ਸੀ. ਦੇ ਪਬਲਿਕ ਸੇਫਟੀ ਮੰਤਰੀ ਅਤੇ ਸੌਲੀਸਿਟਰ ਜਨਰਲ ਦਾ ਕਹਿਣਾ ਹੈ ਕਿ ਸੂਬੇ 'ਚ ਸਟੇਟ ਆਫ ਐਮਰਜੈਂਸੀ ਲਗਾਈ ਜਾ ਸਕਦੀ ਹੈ।

ਮਾਈਕ ਫਾਰਨਵਰਥ ਦਾ ਕਹਿਣਾ ਹੈ ਕਿ ਇਸ ਸੰਬੰਧੀ ਫੈਸਲਾ ਅੱਜ ਦੀ ਇੱਕ ਕੈਬਿਨਟ ਬੈਠਕ ਤੋਂ ਬਾਅਦ ਲਿਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਸੂਬੇ ਲਈ ਤਰਜੀਹ ਦਾ ਮਾਮਲਾ ਹੈ ਕਿ ਸਪਲਾਈਸ ਜਾਰੀ ਰੱਖੀਆਂ ਜਾਣ।

ਇਸ ਨਾਲ ਸੂਬੇ ਦੇ ਲੋਕਾਂ ਤਕ ਖਾਣਪੀਣ ਦੀ ਸਮਗਰੀ ਅਤੇ ਹੋਰ ਜਰੂਰੀ ਵਰਤੋਂ ਦੇ ਸਮਾਨ ਦਾ ਪਹੁੰਚਣਾ ਪੁਖਤਾ ਕੀਤਾ ਜਾ ਸਕੇਗਾ।

ਬੀ.ਸੀ. ਦੇ ਟ੍ਰਾਂਸਪੋਰਟੇਸ਼ਨ ਅਤੇ ਇਨਫਰਾਸਟਰਕਚਰ ਮੰਤਰੀ, ਰੌਬ ਫਲੈਮਿੰਗ ਨੇ ਦੱਸਿਆ ਹੈ ਕਿ ਬੀ.ਸੀ. 'ਚ ਸਪਲਾਈ ਚੇਨ ਨੂੰ ਜਾਰੀ ਰੱਖਣ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਐਮਰਜੈਂਸੀ ਵਾਹਨਾਂ ਦੇ ਪ੍ਰਭਾਵਿਤ ਇਲਾਕਿਆਂ 'ਚ ਪਹੁੰਚ ਕਰਨ ਲਈ ਉਪਰਾਲੇ ਕੀਤੇ ਗਏ ਹਨ ਅਤੇ ਇਸ 'ਚ ਕਾਮਯਾਬੀ ਮਿਲੀ ਹੈ।

ਉਨ੍ਹਾਂ ਕਿਹਾ ਕਿ ਸੜਕਾਂ ਨੂੰ ਆਪ੍ਰੇਸ਼ਨਲ ਬਣਾਉਣਾ ਸਰਕਾਰ ਲਈ ਤਰਜੀਹ ਦਾ ਮਾਮਲਾ ਹੈ।

ਉਨ੍ਹਾਂ ਕਿਹਾ ਕਿ ਸੜਕਾਂ ਨੂੰ ਲੋਅਰ ਮੇਨਲੈਂਡ ਅਤੇ ਇੰਟੀਰੀਅਰ ਵਿਚਾਲੇ ਵਗਦਾ ਕਰਨ ਨਾਲ ਸਪਲਾਈ ਚੇਨਸ ਨੂੰ ਪੁਖਤਾ ਕੀਤਾ ਜਾ ਸਕੇਗਾ।

ਉਨ੍ਹਾਂ ਕਿਹਾ ਕਿ ਇੰਟੀਰੀਅਰ ਲਈ ਹਾਈਵੇਅ 3 ਨੂੰ ਖੋਲ੍ਹਣ 'ਤੇ ਕੰਮ ਕੀਤਾ ਜਾ ਰਿਹਾ ਹੈ।

Latest news

more-than-106-000-albertans-apply-for-100-affordability-payment-in-first-day
Punjabi

ਐਲਬਰਟਾ ਵਿੱਚ 24 ਘੰਟਿਆਂ ਵਿੱਚ ਮਹਿੰਗਾਈ ਰਾਹਤ ਭੁਗਤਾਨ ਰਾਸ਼ੀ ਲਈ 1.06 ਲੱਖ ਤੋਂ ਵੱਧ ਅਰਜ਼ੀਆਂ ਦਰਜ

ਐਲਬਰਟਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ $100 ਦੀ ਵਿੱਤੀ ਰਾਹਤ ਯੋਜਨਾ ਨੂੰ ਲੈ ਕੇ ਨਾਗਰਿਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸਰਕਾਰ ਵੱਲੋਂ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ, ਐਪਲੀਕੇਸ਼ਨ ਪੋਰਟਲ ਖੁੱਲ੍ਹਣ ਦੇ ਸਿਰਫ 24 ਘੰਟਿਆਂ ਦੇ ਅੰਦਰ-ਅੰਦਰ 106,000 ਤੋਂ ਵੱਧ ਲੋਕਾਂ ਨੇ ਇਸ ਰਾਹਤ ਰਾਸ਼ੀ ਲਈ ਅਪਲਾਈ ਕਰ ਦਿੱਤਾ ਹੈ।
alberta-pledges-indigenous-collaboration-on-proposed-b-c-pipeline-amid-ongoing-consultation-dispute
Punjabi

ਐਲਬਰਟਾ ਦੀ ਪ੍ਰੀਮੀਅਰ ਨੇ ਪਾਈਪਲਾਈਨ ਪ੍ਰੋਜੈਕਟ ਲਈ Indigenous ਸਮੂਹਾਂ ਨਾਲ ਮਿਲ ਕੇ ਕੰਮ ਕਰਨ ਦਾ ਦਿੱਤਾ ਭਰੋਸਾ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਵੈਸਟ ਕੋਸਟ ਤੇਲ ਪਾਈਪਲਾਈਨ ਪ੍ਰੋਜੈਕਟ ਵਿਛਾਉਣ ਲਈ Indigenous ਗਰੁੱਪਸ ਨਾਲ ਮਿਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਪਰ ਇਹ ਐਲਾਨ ਇੱਕ ਅਜਿਹੇ ਸਮੇਂ ਆਇਆ ਹੈ ਜਦੋਂ ਸੂਬਾ ਸਰਕਾਰ ਅਤੇ ਫਸਟ ਨੇਸ਼ਨ ਦੇ ਮੁਖੀ ਵਿਚਾਲੇ ਸਬੰਧ ਤਣਾਅਪੂਰਨ ਬਣੇ ਹੋਏ ਹਨ।
north-vancouver-volleyball-coach-charged-with-10-offences-following-rcmp-sexual-assault-investigation
Punjabi

ਨੌਰਥ ਵੈਨਕੂਵਰ ਦੇ ਵਾਲੀਬਾਲ ਕੋਚ ਖ਼ਿਲਾਫ਼ 10 ਜਿਨਸੀ ਸ਼ੋਸ਼ਣ ਦੇ ਦੋਸ਼ ਦਰਜ

ਉੱਤਰੀ ਵੈਨਕੂਵਰ ਆਰਸੀਐਮਪੀ ਨੇ ਇੱਕ ਵਾਲੀਬਾਲ ਕੋਚ ਖ਼ਿਲਾਫ਼ ਨਾਬਾਲਗਾਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਕਈ ਚਾਰਜਿਜ਼ ਲਗਾਏ ਹਨ। ਪੁਲਿਸ ਮੁਤਾਬਕ, ਦਸੰਬਰ 2024 ਵਿਚ ਸਥਾਨਕ ਵਾਲੀਬਾਲ ਟੀਮ ਦੇ ਕਈ ਨੌਜਵਾਨ ਖਿਡਾਰੀਆਂ ਵੱਲੋਂ ਕੋਚ ਖ਼ਿਲਾਫ਼ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ, ਜਿਸ ਤੋਂ ਬਾਅਦ ਪੁਲਿਸ ਨੇ ਇੱਕ ਵਿਆਪਕ ਜਾਂਚ ਸ਼ੁਰੂ ਕੀਤੀ, ਇਸ ਦੇ ਆਧਾਰ 'ਤੇ ਬੀ. ਸੀ. ਪ੍ਰੋਸੀਕਿਊਸ਼ਨ ਸਰਵਿਸ ਨੇ ਵੀਰਵਾਰ ਨੂੰ ਕੋਚ ਇਰਾਜ ਮੁਜ਼ੱਫ਼ਰੀ 'ਤੇ 10 ਚਾਰਜਿਜ਼ ਲਗਾਏ ਹਨ।
burnaby-rcmp-investigation-leads-to-major-seizure-of-precursor-chemicals-firearms-and-suspected-drugs-in-richmond
Punjabi

ਬਰਨਬੀ ਆਰਸੀਐਮਪੀ ਦੀ ਟੀਮ ਨੇ ਨਸ਼ੀਲੇ ਪਦਾਰਥ ਬਣਾਉਣ ਵਾਲੇ ਗੁਪਤ ਨੈੱਟਵਰਕ ਦਾ ਕੀਤਾ ਪਰਦਾਫਾਸ਼

ਬਰਨਬੀ ਆਰਸੀਐਮਪੀ ਦੀ ਗੈਂਗ ਇਨਫੋਰਸਮੈਂਟ ਟੀਮ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਨਸ਼ੀਲੇ ਪਦਾਰਥ ਬਣਾਉਣ ਵਾਲੇ ਗੁਪਤ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਜਾਂਚ ਤਹਿਤ ਰਿਚਮੰਡ ਵਿਚ ਪੰਜ ਥਾਵਾਂ ਵਿਚੋਂ ਤਿੰਨ ਰਿਹਾਇਸ਼ਾਂ ਅਤੇ ਦੋ ਸੀ ਕੈਨ ਕੰਟੇਨਰਜ਼ 'ਤੇ ਇੱਕੋ ਵੇਲੇ ਛਾਪੇਮਾਰੀ ਕਰਕੇ ਗੈਰ-ਕਾਨੂੰਨੀ ਕੈਮੀਕਲ, ਹਥਿਆਰ, ਕੈਸ਼ ਅਤੇ ਹੋਰ ਪਾਬੰਦੀਸ਼ੁਦਾ ਸਾਮਾਨ ਜ਼ਬਤ ਕੀਤਾ ਗਿਆ ਹੈ।
carney-eby-announce-mou-on-b-c-tanker-ban-and-pipeline-compensation
Punjabi

ਰਨੀ ਅਤੇ ਈਬੀ ਨੇ ਨੌਰਥ ਕੋਸਟ ਟੈਂਕਰ ਬੈਨ ਅਤੇ ਪਾਈਪਲਾਈਨ ਮੁਆਵਜ਼ੇ ਬਾਰੇ MOU ਸਮਝੌਤੇ ਦਾ ਕੀਤਾ ਐਲਾਨ

ਪ੍ਰੀਮੀਅਰ ਡੇਵਿਡ ਈਬੀ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਇੱਕ ਅਹਿਮ MOU 'ਤੇ ਦਸਤਖਤ ਕਰਨ ਦਾ ਐਲਾਨ ਕੀਤਾ ਹੈ, ਜਿਸ ਤਹਿਤ ਫੈਡਰਲ ਸਰਕਾਰ ਬੀ. ਸੀ. ਦੇ ਨੌਰਥ ਕੋਸਟ ਲਈ ਟੈਂਕਰ ਬੈਨ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੋਈ ਹੈ। ਇਸ ਸਮਝੌਤੇ ਮੁਤਾਬਕ, ਜੇਕਰ ਸੂਬੇ ਵਿਚੋਂ ਕੋਈ ਵੀ ਤੇਲ ਪਾਈਪਲਾਈਨ ਲੰਘਦੀ ਹੈ ਤਾਂ ਬ੍ਰਿਟਿਸ਼ ਕੋਲੰਬੀਆ ਨੂੰ ਉਸ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਡੀਲ ਦੇ ਬਦਲੇ ਬ੍ਰਿਟਿਸ਼ ਕੋਲੰਬੀਆ ਲਈ ਭਵਿੱਖ ਵਿਚ ਕਿਸੇ ਵੀ ਤੇਲ ਪਾਈਪਲਾਈਨ ਦਾ ਸਮਰਥਨ ਕਰਨਾ ਲਾਜ਼ਮੀ ਨਹੀਂ ਹੋਵੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link