May 20, 2022 3:32 PM - ANI

ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਸ਼ੁੱਕਰਵਾਰ ਨੂੰ ਕਾਮਿਆਂ ਦੇ ਮਹਿੰਗਾਈ ਭੱਤੇ ਵਿਚ ਵਾਧਾ ਕਰਨ ਦਾ ਐਲਾਨ ਕੀਤਾ। ਇਸ ਨਾਲ ਗੈਰ-ਹੁਨਰਮੰਦ ਕਾਮਿਆਂ ਦੀ ਘੱਟੋ-ਘੱਟ ਤਨਖਾਹ 16,064 ਰੁਪਏ ਤੋਂ ਵੱਧ ਕੇ 16,506 ਰੁਪਏ ਪ੍ਰਤੀ ਮਹੀਨਾ ਹੋ ਗਈ ਹੈ।
ਇਸੇ ਤਰ੍ਹਾਂ ਸੈਮੀ-ਸਕਿੱਲਡ ਕਾਮਿਆਂ ਦੀ ਘੱਟੋ-ਘੱਟ ਤਨਖਾਹ 17,693 ਰੁਪਏ ਤੋਂ ਵਧਾ ਕੇ 18,187 ਰੁਪਏ ਪ੍ਰਤੀ ਮਹੀਨਾ ਕੀਤੀ ਗਈ ਹੈ।
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇੱਕ ਬਿਆਨ ਵਿੱਚ ਕਿਹਾ, ''ਇਸ ਕਦਮ ਨਾਲ ਦਿੱਲੀ ਸਰਕਾਰ ਦੀ ਸਰਪ੍ਰਸਤੀ ਹੇਠ ਆਉਂਦੇ ਸਾਰੇ ਸ਼ਡਿਊਲਡ ਅਦਾਰਿਆਂ ਵਿਚ ਕੰਮ ਕਰਦੇ ਗੈਰ-ਹੁਨਰਮੰਦ, ਸੈਮੀ-ਸਕਿੱਲਡ, ਸਕਿੱਲਡ ਅਤੇ ਹੋਰ ਕਾਮਿਆਂ ਨੂੰ ਲਾਭ ਹੋਵੇਗਾ।''
ਸਕਿੱਲਡ ਮਜ਼ਦੂਰਾਂ ਕਾਮਿਆਂ ਦੀ ਤਨਖਾਹ 19,473 ਰੁਪਏ ਤੋਂ ਵਧਾ ਕੇ 20,019 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। ਗ੍ਰੈਜੂਏਟਾਂ ਅਤੇ ਉੱਚ ਵਿਦਿਅਕ ਯੋਗਤਾਵਾਂ ਵਾਲਿਆਂ ਲਈ ਮਹੀਨਾਵਾਰ ਤਨਖਾਹ 21,184 ਰੁਪਏ ਤੋਂ ਵਧਾ ਕੇ 21,756 ਰੁਪਏ ਕਰ ਦਿੱਤੀ ਗਈ ਹੈ।




