11.75C Vancouver
ADS

Mar 25, 2020 8:29 PM -

ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ: ਕੈਨੇਡਾ ਪਰਤ ਰਹੇ ਸਾਰੇ ਲੋਕਾਂ ਨੂੰ ਖੁਦ ਨੂੰ 14 ਦਿਨ ਲਈ ਇਕੱਲੇ ਰੱਖਣਾ ਜ਼ਰੂਰੀ

Share On
deputy-pm-chrystia-freeland-people-returning-to-canada-must-self-quarantine-for-14-days
Deputy Prime Minister and Minister of Intergovernmental Affairs Chrystia Freeland responds to a question during Question Period in the House of Commons Monday March 9, 2020 in Ottawa. THE CANADIAN PRESS/Adrian Wyld

ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਖਿਆ ਹੈ ਕਿ ਵੀਰਵਾਰ ਮੱਧਰਾਤਰੀ ਤੋਂ ਕੈਨੇਡਾ ਪਰਤ ਰਹੇ ਸਾਰੇ ਲੋਕਾਂ ਲਈ, ਖੁਦ ਨੂੰ 14 ਦਿਨ ਲਈ ਇਕੱਲੇ 'ਚ ਰੱਖਣਾ ਜਰੂਰੀ ਹੋਵੇਗਾ।

ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦਾ, ਓਹ ਜੁਰਮਾਨੇ ਜਾਂ ਗਿਰਫਤਾਰੀ ਦਾ ਸਾਹਮਣਾ ਕਰ ਸਕਦਾ ਹੈ।

ਹਾਲਾਂਕਿ ਅੱਜ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ, ਫੈਡਰਲ ਕੁਆਰੰਟੀਨ ਐਕਟ ਲਾਗੂ ਕਰਨ ਬਾਰੇ ਕੋਈ ਗੱਲ ਨਹੀਂ ਆਖੀ ਸੀ।

ਯਾਦ ਰਹੇ ਇੱਕ ਨਿਊਫਾਊਂਡਲੈਂਡ ਦੀ ਔਰਤ ਨੂੰ ਖੁਦ ਨੂੰ ਇਕੱਲੇ 'ਚ ਰੱਖਣ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਦੇ ਪਾਇਆ ਗਿਆ ਹੈ।

ਪਬਲਿਕ ਹੈਲਥ ਐਮਰਜੈਂਸੀ ਨਿਰਦੇਸ਼ਾਂ ਦੀ ਉਲੰਘਣਾ ਲਈ ਇਸ ਔਰਤ ਨੂੰ ਵੀਡੀਓ ਲਿੰਕ ਜਰੀਏ ਕੋਰਟ 'ਚ ਪੇਸ਼ੀ ਦਾ ਸਾਹਮਣਾ ਕਰਨਾ ਪਵੇਗਾ।

Latest news

10-alberta-international-students-facing-deportation-get-support-from-migrant-rights-group
Punjabi

ਐਲਬਰਟਾ ’ਚ 10 ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਹੱਕ ’ਚ ਉੱਠੀ ਆਵਾਜ਼, ਦੇਸ਼ ਨਿਕਾਲੇ ਦੀ ਕਾਰਵਾਈ ’ਤੇ ਸਵਾਲ

ਐਲਬਰਟਾ ਵਿਚ ਦੇਸ਼ ਨਿਕਾਲੇ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ 10 ਅੰਤਰ ਰਾਸ਼ਟਰੀ ਵਿਦਿਆਰਥੀਆਂ ਦੇ ਹੱਕ ਵਿਚ ਮਜ਼ਦੂਰ ਅਤੇ ਭਾਈਚਾਰਕ ਸਮੂਹ ਦੀ ਇਕ ਸੰਸਥਾ ਨੇ ਆਵਾਜ਼ ਉਠਾਈ ਹੈ। ਪ੍ਰਵਾਸੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਸੰਸਥਾ Migrant Rights Network ਨੇ ਦੋਸ਼ ਲਾਇਆ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਕੈਲਗਰੀ ਵਿੱਚ ਪੋਰਟੇਜ ਕਾਲਜ ਦੇ 1500 ਗ੍ਰੈਜੂਏਟਾਂ ਨਾਲ ਰੋਸ ਪ੍ਰਦਰਸ਼ਨ ਕਰਨ ਕਰਕੇ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਹੈ।
lloydminster-hit-and-run-claims-one-life
Punjabi

ਲੋਇਡਮਿੰਸਟਰ ਵਿੱਚ ਹਿੱਟ-ਐਂਡ-ਰਨ ਘਟਨਾ ਦੌਰਾਨ ਇੱਕ ਵਿਅਕਤੀ ਦੀ ਹੋਈ ਮੌਤ

ਐਲਬਰਟਾ ਅਤੇ ਸਸਕੈਚਵਨ ਦੀ ਸਰਹੱਦ 'ਤੇ ਸਥਿਤ ਲੋਇਡਮਿੰਸਟਰ ਵਿੱਚ ਸੋਮਵਾਰ ਸਵੇਰੇ ਵਾਪਰੀ ਇੱਕ ਹਿੱਟ-ਐਂਡ-ਰਨ ਘਟਨਾ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਲੋਇਡਮਿੰਸਟਰ ਆਰ.ਸੀ.ਐਮ.ਪੀ. ਨੂੰ ਸਵੇਰੇ ਲਗਭਗ 6:30 ਵਜੇ ਸੂਚਨਾ ਮਿਲੀ ਸੀ ਕਿ ਹਾਈਵੇਅ 16 ਨੇੜੇ 49 ਐਵੇਨਿਊ 'ਤੇ ਇੱਕ ਜ਼ਖ਼ਮੀ ਵਿਅਕਤੀ ਸੜਕ 'ਤੇ ਬੇਹੋਸ਼ ਪਿਆ ਹੈ।
three-separate-shootings-reported-across-b-c-during-long-weekend-two-injured
Punjabi

ਬੀ.ਸੀ. ’ਚ ਲੌਂਗ ਵੀਕਐਂਡ ਦੌਰਾਨ ਤਿੰਨ ਵੱਖ-ਵੱਖ ਸ਼ੂਟਿੰਗਾਂ, 2 ਜ਼ਖਮੀ

ਬੀ.ਸੀ. ਵਿਚ ਲੌਂਗ ਵੀਕਐਂਡ ਦੌਰਾਨ ਐਬਟਸਫੋਰਡ, ਡੈਲਟਾ ਅਤੇ ਵੈਨਕੂਵਰ ਵਿਚ ਤਿੰਨ ਵੱਖ-ਵੱਖ ਸ਼ੂਟਿੰਗ ਦੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿਚ 2 ਲੋਕ ਜ਼ਖਮੀ ਹੋ ਗਏ। ਪਹਿਲੀ ਘਟਨਾ ਸ਼ਨੀਵਾਰ ਰਾਤ ਲਗਭਗ 11 ਵਜੇ ਐਬਟਸਫੋਰਡ ਦੇ ਮੈਕੈਲਮ ਰੋਡ ਦੇ 2500 ਬਲਾਕ ਵਿਚ ਵਾਪਰੀ, ਜਿੱਥੇ ਕਾਲੇ ਰੰਗ ਦੀ ਐਸ.ਯੂ.ਵੀ. ਵਿਚ ਸਵਾਰ ਹਮਲਾਵਰਾਂ ਵਲੋਂ ਇੱਕ ਚਲਦੀ ਕਾਰ 'ਤੇ ਗੋਲੀਆਂ ਚਲਾਈਆਂ ਗਈਆਂ, ਹਾਲਾਂਕਿ, ਇਸ ਹਮਲੇ ਵਿਚ ਕੋਈ ਜ਼ਖਮੀ ਨਹੀਂ ਹੋਇਆ ਅਤੇ ਘਟਨਾ ਸਥਾਨ ਤੋਂ ਕਰੀਬ 5 ਕਿਲੋਮੀਟਰ ਦੂਰ ਇਹ ਐਸ.ਯੂ.ਵੀ. ਅੱਗ ਦੀਆਂ ਲਪਟਾਂ ਵਿਚ ਘਿਰੀ ਮਿਲੀ।
brampton-retail-robbery-series-punjabi-youth-arrested
Punjabi

ਬਰੈਂਪਟਨ ’ਚ ਲੜੀਵਾਰ ਡਕੈਤੀਆਂ: ਪੰਜਾਬੀ ਨੌਜਵਾਨ ਤਪਿੰਦਰ ਸਿੰਘ ਘੁੰਮਣ ਗ੍ਰਿਫ਼ਤਾਰ

ਬਰੈਂਪਟਨ ਵਿਚ ਰਿਟੇਲ ਸਟੋਰਾਂ ਵਿਚ ਲੜੀਵਾਰ ਡਕੈਤੀਆਂ ਦੀਆਂ ਘਟਨਾਵਾਂ ਦੇ ਸਬੰਧ ਵਿਚ ਇੱਕ ਪੰਜਾਬੀ ਨੌਜਵਾਨ ਨੂੰ ਪੀਲ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ, ਜਿਸ ਦੀ ਪਛਾਣ ਤਪਿੰਦਰ ਸਿੰਘ ਘੁੰਮਣ ਵਜੋਂ ਹੋਈ ਹੈ। ਪੀਲ ਪੁਲਿਸ ਨੇ ਦੱਸਿਆ ਕਿ 14 ਅਗਸਤ ਤੋਂ 24 ਅਗਸਤ ਵਿਚਕਾਰ ਬਰੈਂਪਟਨ ਦੇ 5 ਰਿਟੇਲ ਸਟੋਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਔਫੀਸਰ ਮੁਤਾਬਕ, ਹਰੇਕ ਕੇਸ ਵਿਚ ਸ਼ੱਕੀ ਦਾ ਤਰੀਕਾ ਇੱਕੋ-ਜਿਹਾ ਸੀ, ਉਹ ਕਾਰੋਬਾਰ ਵਿਚ ਦਾਖਲ ਹੁੰਦਾ ਸੀ ਅਤੇ ਇੱਕ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਪੈਸਿਆਂ ਦੀ ਲੁੱਟ ਕਰਦਾ ਸੀ।
canada-u-s-trade-war-could-drag-on-as-washington-weighs-more-tariffs
Punjabi

ਕੈਨੇਡਾ-ਅਮਰੀਕਾ ਟ੍ਰੇਡ ਵਾਰ ਹੋ ਸਕਦੀ ਹੈ ਲੰਮੀ, ਹੋਰ ਟੈਰਿਫ ਲਗਾਉਣ ਦੀ ਤਿਆਰੀ ’ਚ ਵਾਸ਼ਿੰਗਟਨ

ਕੈਨੇਡਾ ਅਤੇ ਅਮਰੀਕਾ ਵਿਚਕਾਰ ਟ੍ਰੇਡ ਵਾਰ ਲੰਮੀ ਖਿੱਚ ਸਕਦੀ ਹੈ। ਰਾਸ਼ਟਰਪਤੀ ਡੌਨਲਡ ਟਰੰਪ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਚਿਤਾਵਨੀ ਦਿੱਤੀ ਹੈ ਕਿ ਵਾਸ਼ਿੰਗਟਨ ਕੈਨੇਡੀਅਨ ਸਾਮਾਨ 'ਤੇ ਹੋਰ ਜਵਾਬੀ ਟੈਰਿਫ ਲਗਾਉਣ 'ਤੇ ਅੱਜ ਹੀ ਵਿਚਾਰ ਕਰ ਸਕਦਾ ਹੈ। ਉਥੇ ਹੀ, ਇਸ ਵਿਚਕਾਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦੇ ਹੋਏ ਕੈਨੇਡੀਅਨਜ਼ ਨੂੰ ਇਹ ਸਾਫ ਕਿਹਾ ਹੈ ਕਿ ਅਮਰੀਕਾ ਤੋਂ ਵਪਾਰਕ ਦੂਰੀ ਬਣਾਉਣ ਦੇ ਫੈਸਲੇ ਦੀ ਕੈਨੇਡਾ ਨੂੰ ਵੱਡੀ ਕੀਮਤ ਚੁਕਾਉਣੀ ਪਵੇਗੀ ਪਰ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਇਸ ਦੇ ਨਤੀਜੇ ਹੋਰ ਵੀ ਮਾਰੂ ਹੋਣਗੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link