12.67C Vancouver
ADS

Sep 23, 2025 7:16 PM - Connect Newsroom

ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਨਾਭਾ ਜੇਲ੍ਹ 'ਚ ਬਿਕਰਮ ਸਿੰਘ ਮਜੀਠੀਆ ਨਾਲ ਕੀਤੀ ਮੁਲਾਕਾਤ

Share On
dera-beas-chief-visits-bikram-majithia-in-nabha-jail
The Dera Beas chief had sought permission to meet Majithia as a family member, and it was granted strictly according to the jail manual.”(Photo: Facebook/Bikram Singh Majithia)

ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅੱਜ ਨਾਭਾ ਪਹੁੰਚੇ, ਜਿੱਥੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਨਵੀਂ ਜੇਲ੍ਹ 'ਚ ਮੁਲਾਕਾਤ ਕੀਤੀ। ਦੱਸ ਦੇਈਏ ਪੰਜਾਬ ਸਰਕਾਰ ਵੱਲੋਂ ਅਕਾਲੀ ਆਗੂ ਨੂੰ ਆਮਦਨ ਤੋਂ ਵੱਧ ਮਾਮਲੇ 'ਚ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਅੰਦਰ ਰੱਖਿਆ ਗਿਆ ਹੈ।ਜਾਣਕਾਰੀ ਅਨੁਸਾਰ ਡੇਰਾ ਮੁਖੀ ਆਪਣੀ ਕਾਰ ਵਿੱਚ ਜੇਲ੍ਹ ਪਹੁੰਚੇ।

ਇਸ ਦੌਰਾਨ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ,ਕਿਉਂਕਿ ਬਾਬਾ ਜੀ ਦੇ ਦਰਸ਼ਨਾਂ ਲਈ ਜੇਲ੍ਹ ਦੇ ਬਾਹਰ ਭਾਰੀ ਗਿਣਤੀ ਵਿੱਚ ਸ਼ਰਧਾਲੂ ਇਕੱਠੇ ਹੋ ਗਏ ਸਨ।

ਹਾਲਾਂਕਿ ਅਜੇ ਮੁਲਾਕਾਤ ਦਾ ਕਾਰਨ ਸਪੱਸ਼ਟ ਨਹੀਂ ਹੈ। ਪਰੰਤੂ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਬਿਕਰਮ ਮਜੀਠੀਆ ਵਿਚਕਾਰ 35 ਮਿੰਟ ਤੱਕ ਗੱਲਬਾਤ ਹੋਈ ਦੱਸੀ ਜਾ ਰਹੀ ਹੈ। ਉਪਰੰਤ ਸਖਤ ਸੁਰੱਖਿਆ ਹੇਠ ਹੀ ਬਾਬਾ ਗੁਰਿੰਦਰ ਸਿੰਘ ਨੂੰ ਪੁਲਿਸ ਵੱਲੋਂ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਅਤੇ ਕਾਰ ਵਿੱਚ ਵਾਪਸ ਚਲੇ ਗਏ।

Latest news

two-drivers-killed-in-head-on-crash-in-kootenay-national-park
Punjabi

ਬੀ.ਸੀ. ਦੇ ਕੂਟੇਨੇ ਨੈਸ਼ਨਲ ਪਾਰਕ 'ਚ ਆਹਮੋ-ਸਾਹਮਣੇ ਦੀ ਟੱਕਰ ਦੌਰਾਨ ਦੋ ਡਰਾਈਵਰਾਂ ਦੀ ਮੌਤ

ਬੀ.ਸੀ. ਦੇ ਕੂਟੇਨੇ ਨੈਸ਼ਨਲ ਪਾਰਕ ਵਿਚ ਬੁੱਧਵਾਰ ਨੂੰ ਇੱਕ ਆਹਮੋ-ਸਾਹਮਣੇ ਦੀ ਟੱਕਰ ਵਿਚ ਦੋ ਗੱਡੀਆਂ ਦੇ ਡਰਾਈਵਰਾਂ ਦੀ ਮੌਤ ਹੋ ਗਈ। ਆਰ.ਸੀ.ਐਮ.ਪੀ. ਅਨੁਸਾਰ, ਪੁਲਿਸ ਨੂੰ ਸ਼ਾਮ 5:30 ਵਜੇ ਹਾਈਵੇ 93 'ਤੇ ਸਥਿਤ ਸਿੰਪਸਨ Monument ਦੇ ਨੇੜੇ ਇੱਕ ਗੰਭੀਰ ਸੜਕ ਹਾਦਸੇ ਦੀ ਸੂਚਨਾ ਮਿਲੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇੱਕ ਵੈਸਟ ਬਾਊਂਡ ਜਾ ਰਹੀ ਗੱਡੀ ਮੋੜ ਕੱਟਦੇ ਸਮੇਂ ਸੜਕ ਦੀ ਸੈਂਟਰ ਲਾਈਨ ਪਾਰ ਕਰਕੇ ਸਾਹਮਣੇ ਤੋਂ ਆ ਰਹੀ ਦੂਜੀ ਗੱਡੀ ਨਾਲ ਤੇਜ਼ ਰਫ਼ਤਾਰ ਵਿਚ ਟਕਰਾ ਗਈ।
raja-warring-calls-for-punjab-cm-dgp-to-resign-after-grenade-blast-at-moga-police-station
Punjabi

ਮੋਗਾ ਪੁਲਿਸ ਥਾਣੇ 'ਤੇ ਗ੍ਰਨੇਡ ਹਮਲੇ ਤੋਂ ਬਾਅਦ ਰਾਜਾ ਵੜਿੰਗ ਨੇ ਮੁੱਖ ਮੰਤਰੀ ਅਤੇ ਡੀਜੀਪੀ ਦੇ ਅਸਤੀਫ਼ੇ ਦੀ ਕੀਤੀ ਮੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੋਗਾ ਪੁਲਿਸ ਥਾਣੇ ਵਿੱਚ ਬੀਤੇ ਦਿਨ ਹੋਏ ਹੈਂਡ ਗ੍ਰਨੇਡ ਧਮਾਕੇ ਦੇ ਮੁੱਦੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਦੇ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਪੁਲਿਸ ਥਾਣੇ ਹੀ ਸੁਰੱਖਿਅਤ ਨਹੀਂ ਹਨ, ਤਾਂ ਆਮ ਨਾਗਰਿਕ ਕਿਵੇਂ ਸੁਰੱਖਿਅਤ ਰਹਿ ਸਕਦਾ ਹੈ।
two-men-charged-in-windsor-child-grooming-human-trafficking-investigation-police-seek-two-more-suspects
Punjabi

ਵਿੰਡਸਰ ਪੁਲਿਸ ਨੇ ਦੋ ਭਾਰਤੀ ਮੂਲ ਦੇ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ, ਲੱਗੇ 17 ਦੋਸ਼

ਓਨਟਾਰੀਓ ਦੀ ਵਿੰਡਸਰ ਪੁਲਿਸ ਨੇ ਦੋ ਭਾਰਤੀ ਮੂਲ ਦੇ ਨੌਜਵਾਨਾਂ ਨੂੰ ਦੋ ਨਾਬਾਲਗ ਲੜਕੀਆਂ ਨੂੰ ਆਪਣੇ ਜਾਲ ਵਿਚ ਫਸਾਉਣ, ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਮਨੁੱਖੀ ਤਸਕਰੀ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ 27 ਸਾਲਾ ਸਿਮਰਨਜੀਤ ਸਿੰਘ ਅਤੇ 26 ਸਾਲਾ ਹਰੀਓਮ ਯਾਦਵ ਵਜੋਂ ਸਾਹਮਣੇ ਆਈ ਹੈ। ਪੁਲਿਸ ਨੇ ਇਨ੍ਹਾਂ ਖ਼ਿਲਾਫ਼ 17 ਚਾਰਜ਼ਿਜ਼ ਦਾਇਰ ਕੀਤੇ ਹਨ ਅਤੇ ਇਸੇ ਮਾਮਲੇ ਵਿਚ ਦੋ ਹੋਰ ਸ਼ੱਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
109-people-died-from-unregulated-drugs-in-b-c-during-may-preliminary-coroner-data-shows
Punjabi

ਬੀ.ਸੀ. ਵਿਚ ਗੈਰ-ਨਿਯੰਤ੍ਰਿਤ ਦਵਾਈਆਂ ਕਾਰਨ 109 ਲੋਕਾਂ ਦੀ ਹੋਈ ਮੌਤ

ਬੀ. ਸੀ. ਵਿਚ ਗੈਰ-ਨਿਯੰਤ੍ਰਿਤ ਦਵਾਈਆਂ ਕਾਰਨ ਮਈ ਵਿਚ 109 ਲੋਕਾਂ ਦੀਆਂ ਮੌਤਾਂ ਹੋਈਆਂ ਹਨ, ਯਾਨੀ ਰੋਜ਼ਾਨਾ ਔਸਤਨ 3.5 ਲੋਕਾਂ ਨੇ ਨਸ਼ੇ ਕਾਰਨ ਜਾਨ ਗੁਆਈ ਹੈ। ਕੋਰੋਨਰ ਸਰਵਿਸਸ ਡਿਪਾਰਟਮੈਂਟ ਦੇ ਅੰਕੜਿਆਂ ਮੁਤਾਬਕ, ਫਰਵਰੀ 2020 ਵਿਚ ਦਰਜ ਹੋਈਆਂ 79 ਮੌਤਾਂ ਤੋਂ ਬਾਅਦ ਇਹ ਕਿਸੇ ਇੱਕ ਮਹੀਨੇ ਵਿਚ ਗੈਰ-ਨਿਯੰਤ੍ਰਿਤ ਦਵਾਈਆਂ ਕਾਰਨ ਮੌਤਾਂ ਦੀ ਸਭ ਤੋਂ ਘੱਟ ਗਿਣਤੀ ਹੈ।
three-charged-after-surrey-investigation-into-alleged-3d-printed-firearms-and-drug-trafficking
Punjabi

ਸਰੀ 'ਚ 3D ਪ੍ਰਿੰਟਰ ਨਾਲ ਗੈਰ-ਕਾਨੂੰਨੀ ਹਥਿਆਰ ਬਣਾਉਣ ਦੇ ਮਾਮਲੇ 'ਚ ਤਿੰਨ ਵਿਅਕਤੀਆਂ 'ਤੇ ਲੱਗੇ ਗੰਭੀਰ ਦੋਸ਼

ਬੀ.ਸੀ. ਦੀ ਐਂਟੀ ਗੈਂਗ ਪੁਲਿਸ ਯੂਨਿਟ ਨੇ ਸਰੀ ਵਿਖੇ 3D ਪ੍ਰਿੰਟਰ ਰਾਹੀਂ ਗੈਰ-ਕਾਨੂੰਨੀ ਹਥਿਆਰ ਬਣਾਉਣ ਅਤੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਇੱਕ ਮਹਿਲਾ ਸਣੇ ਤਿੰਨ ਵਿਅਕਤੀਆਂ ਨੂੰ ਕਈ ਗੰਭੀਰ ਦੋਸ਼ਾਂ ਨਾਲ ਚਾਰਜ ਕੀਤਾ ਹੈ। ਇਹ ਕਾਰਵਾਈ ਸਤੰਬਰ 2025 ਵਿਚ ਕੀਤੀ ਇੱਕ ਛਾਪੇਮਾਰੀ ਦੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਕੀਤੀ ਗਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link