17.18C Vancouver
ADS

Jul 21, 2021 10:33 AM -

ਈਦ-ਉਲ-ਜੁਹਾ ਮੌਕੇ ਅਹਿਮਦਾਬਾਦ ਦੀ ਜਾਮਾ ਮਸਜਿਦ ਵਿੱਚ ਅਦਾ ਕੀਤੀ ਗਈ ਨਮਾਜ਼

Share On
devotees-offer-namaz-at-ahmedabads-jama-masjid-on-eid-ul-zuha
Devotees offer Namaz at Ahmedabad's Jama Masjid on Eid-ul-Zuha

ਅੱਜ ਈਦ-ਉਲ-ਜੁਹਾ ਦੇ ਮੌਕੇ, ਅਹਿਮਦਾਬਾਦ ਦੀ ਜਾਮਾ ਮਸਜਿਦ ਵਿੱਚ ਨਮਾਜ਼ੀਆਂ ਵੱਲੋਂ ਕੋਵਿਡ-19 ਦੇ ਨਿਯਮਾਂ ਨੂੰ ਧਿਆਨ 'ਚ ਰੱਖਦਿਆਂ ਨਮਾਜ਼ ਅਦਾ ਕੀਤੀ ਗਈ।

ਇਸ ਸਾਲ ਬਕਰੀਦ ਮੌਕੇ ਜਾਮਾ ਮਸਜਿਦ ਵਿੱਚ ਬਹੁਤ ਵੱਡਾ ਇਕੱਠ ਨਹੀਂ ਵੇਖਿਆ ਗਿਆ।

ਮਸਜਿਦ ਦੇ ਇਮਾਮ ਸਾਹਬ ਨੇ ਆਖਿਆ,"ਅਸੀਂ ਅਲਾਹ ਦੇ ਸ਼ੁਕਰਗੁਜ਼ਾਰ ਹਾਂ ਕਿ ਬਹੁਤ ਸੀਮਤ ਗਿਣਤੀ ਵਿੱਚ ਈਦ ਮਨਾ ਰਹੇ ਹਾਂ। ਮੈਂ ਪੁਲਿਸ ਦਾ ਵੀ ਚੰਗੇ ਇੰਤੇਜ਼ਾਮਾਤ ਕਰਨ ਲਈ ਸ਼ੁਕਰੀਆ ਅਦਾ ਕਰਦਾ ਹਾਂ।"

ਅੱਜ ਈਦ-ਉਲ-ਜੁਹਾ ਮੌਕੇ ਪੂਰੇ ਮੁਲਕ ਵਿੱਚ ਕੋਵਿਡ-19 ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ, ਨਮਾਜ਼ ਅਦਾ ਕੀਤੀ ਗਈ।

ਦੱਸਣਯੋਗ ਹੈ ਕਿ ਈਦ-ਉਲ-ਜੁਹਾ ਦੇ ਪਾਕ ਤਿਉਹਾਰ ਨੂੰ 'ਕੁਰਬਾਨੀ ਦਾ ਤਿਉਹਾਰ' ਜਾਂ ਵੱਡੀ ਈਦ ਵੀ ਆਖਿਆ ਜਾਂਦਾ ਹੈ, ਜਿਸਨੂੰ ਧੁ-ਅਲ-ਹਿਜਾਹ ਦੇ 10 ਵੇਂ ਦਿਨ, ਇਸਲਾਮਿਕ ਜਾਂ ਲੁਨਰ ਕੈਲੰਡਰ ਦੇ 12 ਵੇਂ ਦਿਨ ਮਨਾਇਆ ਜਾਂਦਾ ਹੈ।

ਈਦ ਕੁਰਬਾਨ ਜਾਂ ਕੁਰਬਾਨ ਬਾਇਆਰਮੀ ਆਖਿਆ ਜਾਣ ਵਾਲਾ ਇਹ ਦਿਨ, ਸਲਾਨਾ ਹੱਜ ਯਾਤਰਾ ਦਾ ਆਖ਼ਰੀ ਦਿਨ ਹੁੰਦਾ ਹੈ।

ਈਦ-ਉਲ-ਜੁਹਾ, ਸਾਲ ਦਾ ਦੂਜਾ ਇਸਲਾਮਿਕ ਤਿਉਹਾਰ ਹੁੰਦਾ ਹੈ ਅਤੇ ਈਦ-ਉਲ-ਫਿਤਰ ਤੋਂ ਬਾਅਦ ਆਉਂਦਾ ਹੈ, ਜੋ ਕਿ ਵਰਤ ਰੱਖਣ ਵਾਲੇ ਪਵਿੱਤਰ ਮਹੀਨੇ ਰਮਦਾਨ ਦਾ ਅਖੀਰ ਹੁੰਦਾ ਹੈ।

ਈਦ-ਅਲ-ਅਦਾਹ ਨੂੰ ਅਰਬੀ ਵਿੱਚ ਈਦ-ਉਲ-ਅਦਾਹ ਅਤੇ ਭਾਰਤੀ ਉਪ-ਮਹਾਂਦੀਪ ਵਿੱਚ ਬਕਰ-ਈਦ ਆਖਿਆ ਜਾਂਦਾ ਹੈ, ਕਿਉਂਕਿ ਇਸ ਦਿਨ ਬੱਕਰੇ ਦੀ ਕੁਰਬਾਨੀ ਦਿੱਤੀ ਜਾਂਦੀ ਹੈ।

ਇਸ ਤਿਉਹਾਰ ਨੂੰ ਭਾਰਤ ਵਿੱਚ ਰਵਾਇਤੀ ਤਰੀਕੇ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

Latest news

motorcyclist-seriously-injured-after-surrey-police-attempted-traffic-stop-iio-investigating
Punjabi

ਸਰੀ 'ਚ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਤੋਂ ਬਾਅਦ ਮੋਟਰਸਾਈਕਲ ਸਵਾਰ ਹਾਦਸੇ ਵਿੱਚ ਜ਼ਖ਼ਮੀ, IIO ਨੇ ਸੰਭਾਲੀ ਜਾਂਚ

ਸਰੀ ਪੁਲਿਸ ਸਰਵਿਸ ਵੱਲੋਂ ਜਾਰੀ ਤਾਜ਼ਾ ਅਪਡੇਟ ਮੁਤਾਬਕ, ਸ਼ੁੱਕਰਵਾਰ ਤੜਕੇ ਇੱਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਦੀ ਜਾਂਚ ਬੀ.ਸੀ. ਦੇ Independent Investigations Office ਵਲੋਂ ਆਪਣੇ ਹੱਥਾਂ ਵਿਚ ਲੈ ਲਈ ਗਈ ਹੈ।
canadian-dairy-farmers-urge-ottawa-not-to-make-dairy-concessions-in-u-s-trade-talks
Punjabi

ਅਮਰੀਕਾ ਨਾਲ ਵਪਾਰਕ ਗੱਲਬਾਤ ਦੌਰਾਨ ਡੇਅਰੀ ਸੈਕਟਰ 'ਤੇ ਕੋਈ ਰਿਆਇਤ ਨਾ ਦਿੱਤੀ ਜਾਵੇ: ਡੇਅਰੀ ਫਾਰਮਰ ਔਫ ਕੈਨੇਡਾ

ਕੈਨੇਡੀਅਨ ਕਿਸਾਨਾਂ ਨੇ ਅਮਰੀਕੀ ਟੈਰਿਫ ਡੈੱਡਲਾਈਨ ਤੋਂ ਪਹਿਲਾਂ ਚੱਲ ਰਹੀ ਵਪਾਰਕ ਗੱਲਬਾਤ ਵਿਚ ਡੇਅਰੀ ਸੈਕਟਰ ਵਿਚ ਵਾਸ਼ਿੰਗਟਨ ਨੂੰ ਕੋਈ ਵੀ ਰਿਆਇਤਾਂ ਦੇਣ ਵਿਰੁੱਧ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਡੇਅਰੀ ਫਾਰਮਰ ਔਫ ਕੈਨੇਡਾ ਸੰਗਠਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਡੀ food sovereignty ਵਿਕਾਊ ਨਹੀਂ ਹੈ ਅਤੇ ਕੋਈ ਵੀ ਮਾੜਾ ਸਮਝੌਤਾ ਦੇਸ਼ ਦੇ ਹਿੱਤ ਵਿਚ ਨਹੀਂ ਹੋਵੇਗਾ।
punjab-seeks-centres-intervention-over-canadian-work-permit-issues-affecting-students
Punjabi

ਕੈਨੇਡਾ ਵਿੱਚ ਵਰਕ ਪਰਮਿਟ ਮੁਸ਼ਕਲਾਂ: ਪੰਜਾਬ ਸਰਕਾਰ ਨੇ ਕੇਂਦਰ ਤੋਂ ਕੂਟਨੀਤਕ ਦਖ਼ਲ ਦੀ ਮੰਗ ਕੀਤੀ

ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਕੈਨੇਡਾ ’ਚ ਵਰਕ ਪਰਮਿਟ ਸਬੰਧੀ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਵਿਦਿਆਰਥੀਆਂ ਦੇ ਮਾਮਲੇ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਯਤਨ ਕਰ ਰਹੀ ਹੈ।
rcmp-investigating-five-suspicious-brush-fires-near-shuswap-lake-amid-extreme-wildfire-danger
Punjabi

ਸ਼ੁਸਵਾਪ ਲੇਕ ਨੇੜੇ ਇੱਕੋ ਸ਼ਾਮ ਪੰਜ ਸ਼ੱਕੀ ਜੰਗਲੀ ਅੱਗਾਂ, ਆਰਸੀਐਮਪੀ ਨੇ ਜਾਂਚ ਸ਼ੁਰੂ ਕੀਤੀ

ਬੀ.ਸੀ. ਵਿਚ ਜੰਗਲੀ ਅੱਗ ਦੇ ਭਾਰੀ ਖਤਰੇ ਵਿਚਕਾਰ ਸ਼ੁਸਵਾਪ ਲੇਕ ਦੇ ਨੇੜੇ ਇੱਕੋ ਸ਼ਾਮ ਪੰਜ ਸ਼ੱਕੀ brush fires ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਪਿੱਛੇ ਜਾਣਬੁੱਝ ਕੇ ਅੱਗ ਲਗਾਉਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਕੈਲੋਨਾ ਦੇ ਇੱਕ ਲੋਕਲ ਅਰਬਨ ਪਾਰਕ ਵਿਚ ਅੱਗ ਲਗਾਉਣ ਦੀਆਂ ਸ਼ੱਕੀ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ।
canada-weighs-trade-concessions-as-it-seeks-relief-from-u-s-tariffs
Punjabi

ਕੈਨੇਡਾ ਟਰੰਪ ਟੈਰਿਫ ਵਿਵਾਦ ਸੁਲਝਾਉਣ ਲਈ ਵਪਾਰਕ ਰਿਆਇਤਾਂ 'ਤੇ ਕਰ ਰਿਹਾ ਹੈ ਵਿਚਾਰ

ਕੈਨੇਡਾ ਸਰਕਾਰ ਟਰੰਪ ਪ੍ਰਸ਼ਾਸਨ ਦੇ ਟੈਰਿਫਸ ਤੋਂ ਰਾਹਤ ਪਾਉਣ ਲਈ ਕੁਝ ਸੂਬਿਆਂ ਵਿਚ ਅਮਰੀਕੀ ਸ਼ਰਾਬ 'ਤੇ ਲੱਗੀਆਂ ਪਾਬੰਦੀਆਂ ਨੂੰ ਖ਼ਤਮ ਕਰਨ, autos 'ਤੇ ਜਵਾਬੀ ਟੈਰਿਫ ਹਟਾਉਣ ਅਤੇ ਅਮਰੀਕੀ ਡੇਅਰੀ ਆਯਾਤ ਦੀ ਪਹੁੰਚ ਵਧਾਉਣ ਸਮੇਤ ਕਈ ਹੋਰ ਮੰਗਾਂ ਨੂੰ ਮੰਨਣ 'ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਜਾਣਕਾਰੀ ਮੁਤਾਬਕ, ਕਾਰਨੀ ਸਰਕਾਰ ਟਰੰਪ ਪ੍ਰਸ਼ਾਸਨ ਨੂੰ ਇਹ ਜਤਾਉਣਾ ਚਾਹੁੰਦੀ ਹੈ ਕਿ ਉਹ ਵਪਾਰਕ ਸਬੰਧਾਂ ਨੂੰ ਸੁਖਾਵਾਂ ਬਣਾਉਣ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link